ਵਿੱਤ ਮੰਤਰਾਲਾ

ਵਿੱਤ ਮੰਤਰਾਲਾ ਨੇ ਆਮਦਨਕਰ ਵਿਭਾਗ ਦੇ ਈ—ਫਾਈਲਿੰਗ ਪੋਰਟਲ ਵਿੱਚ ਆ ਰਹੀਆਂ ਖਾਮੀਆਂ ਬਾਰੇ ਇਨਫੋਸਿਸ ਨਾਲ ਮੀਟਿੰਗ ਕੀਤੀ

Posted On: 23 AUG 2021 6:48PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਬਾਅਦ ਦੁਪਹਿਰ ਇਨਫੋਸਿਸ ਦੇ ਐੱਮ ਡੀ ਤੇ ਸੀ   ਸ਼੍ਰੀ ਸਲਿਲ ਪਾਰੇਖ ਨਾਲ ਮੁਲਕਾਤ ਕਰਕੇ ਕਰਦਾਤਾਵਾਂ ਵੱਲੋਂ ਇਸ ਪੋਰਟਲ ਦੇ ਲਾਂਚ ਤੋਂ ਢਾਈ ਮਹੀਨੇ ਬਾਅਦ ਤੱਕ ਆਮਦਨਕਰ ਵਿਭਾਗ ਦੇ ਫਾਈਲਿੰਗ ਪੋਰਟਲ ਵਿੱਚ ਲਗਾਤਾਰ  ਰਹੀਆਂ ਖਾਮੀਆਂ ਬਾਰੇ ਸਰਕਾਰ ਦੀ ਡੂੰਘੀ ਨਰਾਜ਼ਗੀ ਅਤੇ ਚਿੰਤਾ ਪ੍ਰਗਟ ਕੀਤੀ  ਉਹਨਾਂ ਕਿਹਾ ਕਿ ਇਸ ਪੋਰਟਲ ਨੂੰ ਪਹਿਲਾਂ ਹੀ ਦੇਰ ਨਾਲ ਲਾਂਚ ਕੀਤਾ ਗਿਆ ਸੀ  ਸ਼੍ਰੀਮਤੀ ਸੀਤਾਰਮਣ ਨੇ ਕਰਦਾਤਾਵਾਂ ਨੂੰ ਪੇਸ਼  ਰਹੇ ਬਾਰ ਬਾਰ ਮੁੱਦਿਆਂ ਦੀ ਵਿਆਖਿਆ ਮੰਗੀ ਹੈ 
ਵਿੱਤ ਮੰਤਰਾਲੇ ਨੇ ਜੋ਼ਰ ਦੇ ਕੇ ਕਿਹਾ ਹੈ ਕਿ ਇਨਫੋਸਿਸ ਦੀ ਤਰਫੋਂ ਹੋਰ ਸਰੋਤ ਅਤੇ ਯਤਨ ਕਰਨ ਦੀ ਲੋੜ ਹੈ ਤਾਂ ਜੋ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀਆਂ ਸਹਿਮਤ ਸੇਵਾਵਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਇਆ ਜਾ ਸਕੇ  ਸ਼੍ਰੀ ਪਾਰੇਖ ਨੂੰ ਕਰਦਾਤਾਵਾਂ ਨੂੰ ਪੇਸ਼ ਮੁਸ਼ਕਲਾਂ ਅਤੇ ਪੋਰਟਲ ਦੇ ਕੰਮਕਾਜ ਵਿੱਚ ਦੇਰੀ ਕਾਰਨ ਪੈਦਾ ਹੋ ਰਹੀਆਂ ਮੁਸ਼ਕਲਾਂ ਬਾਰੇ ਵੀ ਸਚੇਤ ਕੀਤਾ ਗਿਆ 
ਵਿੱਤ ਮੰਤਰੀ ਨੇ ਮੰਗ ਕੀਤੀ ਕਿ ਪੋਰਟਲ ਦੀ ਮੌਜੂਦਾ ਕਾਰਜ ਕੁਸ਼ਲਤਾਵਾਂ ਅਤੇ ਟੈਕਸ ਕਰਦਾਤਾਵਾਂ ਨੂੰ ਟੀਮ ਦੁਆਰਾ 15 ਸਤੰਬਰ 2021 ਤੱਕ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਰਦਾਤਾ ਅਤੇ ਪੇਸ਼ੇਵਰ ਪੋਰਟਲ ਤੇ ਨਿਰਵਿਘਨ ਕੰਮ ਕੀਤਾ ਜਾ ਸਕੇ  ਸ਼੍ਰੀ ਪਾਰੇਖ ਨੇ ਦੱਸਿਆ ਕਿ ਉਹ ਤੇ ਉਹਨਾਂ ਦੀ ਟੀਮ ਪੋਰਟਲ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਭ ਕੁਝ ਕਰ ਰਹੀ ਹੈ  ਸ਼੍ਰੀ ਪਾਰੇਖ ਨੇ ਅੱਗੇ ਕਿਹਾ ਕਿ ਇਸ ਪ੍ਰਾਜੈਕਟ ਤੇ 750 ਤੋਂ ਵੱਧ ਟੀਮ ਮੈਂਬਰ ਕੰਮ ਕਰ ਰਹੇ ਹਨ  ਇਨਫੋਸਿਸ ਦੇ ਸੀ   ਸ਼੍ਰੀ ਪ੍ਰਵੀਨ ਰਾਓ ਖੁੱਦ ਇਸ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਹਨ  ਸ਼੍ਰੀ ਪਾਰੇਖ ਨੇ ਭਰੋਸਾ ਦਿੱਤਾ ਕਿ ਇਨਫੋਸਿਸ ਪੋਰਟਲ ਤੇ ਕਰਦਾਤਾਵਾਂ ਨੂੰ ਖਾਮੀ ਰਹਿਤ ਅਭਿਆਸ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ 

 

******************

 

ਆਰ ਐੱਮ / ਕੇ ਐੱਮ ਐੱਨ



(Release ID: 1748370) Visitor Counter : 201