ਯੁਵਾ ਮਾਮਲੇ ਤੇ ਖੇਡ ਮੰਤਰਾਲਾ
54 ਪੈਰਾਲੰਪਿਕ ਐਥਲੀਟ ਭਾਰਤ ਦਾ ਪ੍ਰਤੀਨਿਧੀਤਵ ਕਰਨਗੇ ਅਤੇ ਟੋਕੀਓ ਪੈਰਾਲੰਪਿਕ ਵਿੱਚ ਮੈਡਲ ਜਿੱਤਣ ਲਈ 25 ਅਗਸਤ ਤੋਂ ਆਪਣੀ ਯਾਤਰਾ ਸ਼ੁਰੂ ਕਰਨਗੇ
ਸਾਰੇ 54 ਐਥਲੀਟ ਟਾਰਗੇਟ ਓਲੰਪਿਕ ਪੋਡੀਅਮ ਸਕੀਮ ( ਟੌਪਸ ) ਦਾ ਹਿੱਸਾ ਹਨ
Posted On:
22 AUG 2021 4:12PM by PIB Chandigarh
ਪ੍ਰਮੁੱਖ ਤੱਥ :
-
54 ਐਥਲੀਟਾਂ ਦੇ ਨਾਲ ਕਿਸੇ ਵੀ ਪੈਰਾਲੰਪਿਕ ਵਿੱਚ ਭਾਰਤ ਦੁਆਰਾ ਭੇਜੀ ਗਈ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਟੀਮ ਹੈ।
-
ਭਾਵਿਨਾ ਅਤੇ ਸੋਨਲਬੇਨ ਪਹਿਲੇ ਦਿਨ ਯਾਨੀ 25 ਅਗਸਤ ਨੂੰ ਟੋਕੀਓ ਵਿੱਚ ਆਪਣੇ ਅੰਤਿਮ ਚੋਣ ਮੁਕਾਬਲੇ ( ਕੁਆਲੀਫਿਕੇਸ਼ਨ ਰਾਉਂਡ ) ਦੀ ਸ਼ੁਰੂਆਤ ਕਰਨਗੀਆਂ । ਉਹ ਟਾਰਗੇਟ ਓਲੰਪਿਕ ਪੋਡੀਅਮ ਸਕੀਮ ( ਟੌਪਸ ) ਕੋਰ ਗਰੁੱਪ ਦਾ ਹਿੱਸਾ ਹਨ ।
-
ਅਰੁਣਾ ਮਹਿਲਾਵਾਂ ਦੇ ਅੰਡਰ 49 ਕਿਲੋਗ੍ਰਾਮ ਵਿੱਚ ਕੇ-44 ਵਰਗ ਵਿੱਚ ਭਾਗ ਲਵੇਗੀ। ਉਹ 2 ਸਤੰਬਰ ਨੂੰ ਰਾਉਂਡ ਆਵ੍-16 ਰਾਉਂਡਸ ਨਾਲ ਆਪਣੇ ਮੁਕਾਬਲੇ ਦੀ ਸ਼ੁਰੂਆਤ ਕਰੇਗੀ। ਉਹ ਟਾਰਗੇਟ ਓਲੰਪਿਕ ਪੋਡੀਅਮ ਸਕੀਮ ( ਟੌਪਸ ) ਦਾ ਹਿੱਸਾ ਹਨ ।
-
ਸਕੀਨਾ, ਜੋ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਵਿੱਚ ਭਾਗ ਲਵੇਗੀ, ਰਾਸ਼ਟਰਮੰਡਲ ਖੇਡਾਂ ਵਿੱਚ ਮੈਡਲ ਜਿੱਤਣ ਵਾਲੀ ਇੱਕਮਾਤਰ ਭਾਰਤੀ ਮਹਿਲਾ ਪੈਰਾਲੰਪਿਕ ਖਿਡਾਰੀ ਹੈ।
ਭਾਰਤ ਦੇ 54 ਐਥਲੀਟ ; ਤੀਰਅੰਦਾਜ਼ੀ , ਐਥਲੇਟਿਕਸ ( ਟ੍ਰੈਕ ਐਂਡ ਫੀਲਡ), ਬੈਡਮਿੰਟਨ, ਤੈਰਾਕੀ , ਵੇਟਲਿਫਟਿੰਗ ਸਮੇਤ 9 ਖੇਡਾਂ ਵਿੱਚ ਭਾਗ ਲੈਣਗੇ । ਇਹ ਕਿਸੇ ਵੀ ਪੈਰਾਲੰਪਿਕ ਵਿੱਚ ਭਾਰਤ ਦੁਆਰਾ ਭੇਜੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਟੀਮ ਹੈ । ਸਾਰੇ 54 ਐਥਲੀਟ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦਾ ਹਿੱਸਾ ਹਨ ।
ਗੁਜਰਾਤ ਰਾਜ ਦੀ ਭਾਵਿਨਾ ਪਟੇਲ ਅਤੇ ਸੋਨਲਬੇਨ ਪਟੇਲ, ਦੋਵੇਂ ਪੈਰਾਲੰਪਿਕ ਖੇਡਾਂ ਵਿੱਚ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਦੇਣ ਦੀ ਕੋਸ਼ਿਸ਼ ਕਰਨਗੀਆਂ । ਇਹ ਜੋੜੀ ਕ੍ਰਮਵਾਰ: ਪੈਰਾ ਟੇਬਲ ਟੇਨਿਸ ਮਹਿਲਾ ਸਿੰਗਲਸ ਵਹੀਲਚੇਅਰ ਵਰਗ 4 ਸ਼੍ਰੇਣੀ ਅਤੇ ਮਹਿਲਾ ਸਿੰਗਲਸ ਵਹੀਲਚੇਅਰ ਵਰਗ 3 ਸ਼੍ਰੇਣੀ ਵਿੱਚ ਭਾਗ ਲੈ ਰਹੀ ਹੈ । ਉਹ ਮਹਿਲਾ ਯੁਗਲ ਮੁਕਾਬਲੇ ਵਿੱਚ ਵੀ ਜੋੜੀ ਦੇ ਰੂਪ ਵਿੱਚ ਭਾਗ ਲੈਣਗੀਆਂ।
( ਚਿੱਤਰ : ਸੋਨਲਬੇਨ ਪਟੇਲ )
ਭਾਵਿਨਾ ਅਤੇ ਸੋਨਲਬੇਨ ਆਪਣੇ ਕੁਆਲੀਫਿਕੇਸ਼ਨ ਰਾਉਂਡ ਦੀ ਸ਼ੁਰੂਆਤ ਟੋਕੀਓ ਵਿੱਚ ਪਹਿਲੇ ਦਿਨ ਯਾਨੀ 25 ਅਗਸਤ ਨੂੰ ਕਰਨਗੀਆਂ । ਕੁਆਲੀਫਾਇੰਗ ਰਾਉਂਡ 25, 26 ਅਤੇ 27 ਅਗਸਤ ਨੂੰ ਹੋਣਗੇ , ਜਦੋਂ ਕਿ ਸੈਮੀਫਾਈਨਲ ਅਤੇ ਫਾਈਨਲ ਕ੍ਰਮਵਾਰ 28 ਅਤੇ 29 ਅਗਸਤ ਨੂੰ ਹੋਣਗੇ।
( ਚਿੱਤਰ : ਭਾਵਿਨਾ )
ਦੋਨੋਂ ਖਿਡਾਰੀਆਂ ਨੇ ਅਹਿਮਦਾਬਾਦ ਸਥਿਤ ਬਲਾਇੰਡ ਪੀਪੁਲਸ ਐਸੋਸੀਏਸ਼ਨ ਵਿੱਚ ਕੋਚ ਲਲਨ ਦੋਸ਼ੀ ਦੀ ਦੇਖ-ਰੇਖ ਵਿੱਚ ਟ੍ਰੇਨਿੰਗ ਲਈ ਹੈ । ਭਾਵਿਨਾ ਜਿੱਥੇ ਇਸ ਸਮੇਂ ਆਪਣੇ ਵਰਗ ਵਿੱਚ ਦੁਨੀਆ ਵਿੱਚ 8ਵੇਂ ਸਥਾਨ ਉੱਤੇ ਹਨ, ਉਥੇ ਹੀ ਸੋਨਲਬੇਨ 19ਵੇਂ ਸਥਾਨ ਉੱਤੇ ਹਨ । ਦੋਨੋਂ ਸਰਦਾਰ ਪਟੇਲ ਪੁਰਸਕਾਰ ਅਤੇ ਏਕਲਵਯ ਪੁਰਸਕਾਰ ਪ੍ਰਾਪਤ ਕਰ ਚੁੱਕੀਆਂ ਹਨ ਅਤੇ ਏਸ਼ੀਆਈ ਖੇਡਾਂ ਵਿੱਚ ਮੈਡਲ ਵਿਜੇਤਾ ਰਹੀਆਂ ਹਨ ।
ਦੋਨੋਂ ਖਿਡਾਰੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਕੋਰ ਗਰੁੱਪ ਦਾ ਹਿੱਸਾ ਹਨ ਅਤੇ ਦੋਨਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਮਾਮਲੇ ਵਿੱਚ ਭਾਰਤ ਸਰਕਾਰ ਵੱਲੋਂ ਮਹੱਤਵਪੂਰਣ ਸਹਿਯੋਗ ਪ੍ਰਾਪਤ ਹੋਇਆ ਹੈ। ਭਾਵਿਨਾ ਨੂੰ ਵਿਅਕਤੀਗਤ ਟ੍ਰੇਨਿੰਗ ਲਈ ਟੀਟੀ ਟੇਬਲ , ਰੋਬੋਟ ਅਤੇ ਟੀਟੀ ਵਹੀਲਚੇਅਰ ਅਤੇ ਅਗਲੀਆਂ ਟੋਕੀਓ ਪੈਰਾਲੰਪਿਕ ਖੇਡਾਂ ਦੀ ਤਿਆਰੀ ਲਈ ਫਿਜਿਯੋਥੈਰੇਪੀ , ਆਹਾਰ ਮਾਹਰ , ਮਨੋਵਿਗਿਆਨਕ ਅਤੇ ਟ੍ਰੇਨਿੰਗ ਫੀਸ ਦੇ ਨਾਲ-ਨਾਲ ਟ੍ਰੇਨਿੰਗ ਲਈ ਟੇਬਲ ਟੈਨਿਸ ਬਾਲ, ਪਲਾਈ , ਰਬਰ , ਗੋਂਦ ਆਦਿ ਵਰਗੇ ਉਨ੍ਹਾਂ ਦੇ ਖੇਡ ਨਾਲ ਜੁੜੇ ਵਿਸ਼ੇਸ਼ ਉਪਕਰਨਾਂ ਦੀ ਖਰੀਦ ਲਈ ਵਿੱਤੀ ਸਹਾਇਤਾ ਵੀ ਮਿਲੀ ਹੈ ।
ਪੈਰਾ ਟੀਟੀ ਨਾਲ ਜੁੜੀਆਂ ਆਪਣੀਆਂ ਵੱਡੀਆਂ ਭੈਣਾਂ ਦੇ ਨਕਸ਼ੇ ਕਦਮ ਉੱਤੇ ਚਲਦੇ ਹੋਏ ਪੈਰਾਲੰਪਿਕ ਖੇਡਾਂ ਵਿੱਚ ਪੈਰਾ ਤਾਇਕਵਾਂਡੋ ਵਿੱਚ ਭਾਰਤ ਦੀ ਇੱਕਮਾਤਰ ਪ੍ਰਤੀਨਿਧੀ 21 ਸਾਲ ਦੀ ਅਰੁਣਾ ਤੰਵਰ ਹੋਵੇਗੀ। ਹਰਿਆਣਾ ਦੀ ਅਰੁਣਾ ਮਹਿਲਾਵਾਂ ਦੇ 49 ਕਿੱਲੋਗ੍ਰਾਮ ਤੋਂ ਘੱਟ ਭਾਰ ਦੇ ਕੇ-44 ਵਰਗ ਵਿੱਚ ਭਾਗ ਲਵੇਗੀ। ਉਹ 2 ਸਤੰਬਰ ਨੂੰ ਰਾਉਂਡ-ਆਵ੍-16 ਰਾਉਂਡਸ ਵਿੱਚ ਆਪਣਾ ਜੌਹਰ ਦਿਖਾਵੇਗੀ।
( ਚਿੱਤਰ : ਅਰੁਣਾ ਤੰਵਰ )
ਅਰੁਣਾ ਇਸ ਸਮੇਂ ਕੇ-44 ਵਰਗ ਵਿੱਚ 30ਵੇਂ ਸਥਾਨ ਉੱਤੇ ਹਨ ਅਤੇ ਉਹ 2018 ਵਿੱਚ ਵੀਅਤਨਾਮ ਵਿੱਚ ਆਯੋਜਿਤ ਏਸ਼ੀਆਈ ਪੈਰਾ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਵਿਜੇਤਾ ਰਹੀ ਹੈ। ਨਾਲ ਹੀ, ਉਹ 2019 ਵਿੱਚ ਤੁਰਕੀ ਵਿੱਚ ਆਯੋਜਿਤ ਵਿਸ਼ਵ ਪੈਰਾ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਕਾਂਸੀ ਮੈਡਲ ਵਿਜੇਤਾ ਰਹੀ ਹੈ। ਉਹ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦਾ ਇੱਕ ਹਿੱਸਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਖੇਡ ਨਾਲ ਜੁੜੇ ਵਿਸ਼ੇਸ਼ ਉਪਕਰਨਾਂ ਦੀ ਖਰੀਦ ਲਈ ਵਿੱਤੀ ਸਹਾਇਤਾ ਵੀ ਮਿਲੀ ਹੈ ।
( ਚਿੱਤਰ : ਅਰੁਣਾ ਤੰਵਰ )
ਪੈਰਾ ਪਾਵਰਲਿਫਟਿੰਗ ਲਈ ਭਾਰਤ ਜੈ ਦੀਪ ਅਤੇ ਸਕੀਨਾ ਖਾਤੂਨ ਦੇ ਰੂਪ ਵਿੱਚ ਦੋ ਸਰਬਸ਼੍ਰੇਸ਼ਠ ਖਿਡਾਰੀਆਂ ਨੂੰ ਉੱਥੇ ਭੇਜ ਰਿਹਾ ਹੈ। ਜਿੱਥੇ ਇੱਕ ਪਾਸੇ ਪੱਛਮ ਬੰਗਾਲ ਵਿੱਚ ਜਨਮੀ ਸਕੀਨਾ ਬੰਗਲੁਰੂ ਸਥਿਤ ਸਾਈ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਵਿੱਚ ਟ੍ਰੇਨਿੰਗ ਲੈ ਰਹੀ ਹੈ, ਉਥੇ ਹੀ ਦੂਜੇ ਪਾਸੇ ਹਰਿਆਣਾ ਦੇ ਰਹਿਣ ਵਾਲੇ ਜੈ ਦੀਪ ਰੋਹਤਕ ਸਥਿਤ ਰਾਜੀਵ ਗਾਂਧੀ ਸਟੇਡੀਅਮ ਵਿੱਚ ਟ੍ਰੇਨਿੰਗ ਲੈ ਰਹੇ ਹਨ । ਇਹ ਦੋਨੋਂ ਹੀ ਟੌਪਸ ਕੋਰ ਟੀਮ ਦਾ ਹਿੱਸਾ ਹਨ।
ਸਕੀਨਾ, ਜੋ ਮਹਿਲਾਵਾਂ ਦੇ 50 ਕਿਲੋਗ੍ਰਾਮ ਤੱਕ ਦੇ ਵਰਗ ਵਿੱਚ ਭਾਗ ਲਵੇਗੀ, ਹੁਣ ਤੱਕ ਦੀ ਇੱਕਮਾਤਰ ਭਾਰਤੀ ਮਹਿਲਾ ਪੈਰਾਲਿੰਪੀਅਨ ਹੈ, ਜਿਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕੋਈ ਮੈਡਲ ਜਿੱਤਿਆ ਹੈ । ਉਨ੍ਹਾਂ ਨੇ ਸਾਲ 2014 ਵਿੱਚ ਗਲਾਸਗੋ ਵਿੱਚ ਇਹ ਮੈਡਲ ਜਿੱਤਿਆ ਸੀ । ਉਹ ਪੈਰਾ ਏਸ਼ੀਅਨ ਗੇਮਸ 2018 ਦੀ ਸਿਲਵਰ ਮੈਡਲ ਵਿਜੇਤਾ ਵੀ ਹੈ । ਬਚਪਨ ਵਿੱਚ ਹੋਈ ਪੋਲੀਓ ਦੀ ਗੰਭੀਰ ਬੀਮਾਰੀ ਦੀ ਵਜ੍ਹਾ ਨਾਲ ਹੀ ਸਕੀਨਾ ਦਿੱਵਿਯਾਂਗਤਾ ਨਾਲ ਗ੍ਰਸਤ ਹੋ ਗਈ ਹੈ। ਮੈਟ੍ਰਿਕ ਤੱਕ ਪੜ੍ਹਾਈ ਕਰ ਲੈਣ ਦੇ ਬਾਅਦ ਉਨ੍ਹਾਂ ਨੇ ਦਲੀਪ ਮਜੂਮਦਾਰ ਅਤੇ ਆਪਣੇ ਵਰਤਮਾਨ ਕੋਚ ਫਰਮਾਨ ਬਾਸ਼ਾ ਤੋਂ ਪ੍ਰਾਪਤ ਵਿੱਤੀ ਸਹਾਇਤਾ ਦੀ ਬਦੌਲਤ ਸਾਲ 2010 ਵਿੱਚ ਪਾਵਰਲਿਫਟਿੰਗ ਟ੍ਰੇਨਿੰਗ ਸ਼ੁਰੂ ਕੀਤੀ।
( ਚਿੱਤਰ : ਸਕੀਨਾ ਖਾਤੂਨ )
ਜੈ ਦੀਪ , ਜੋ ਪੁਰਸ਼ਾਂ ਦੇ 65 ਕਿਲੋਗ੍ਰਾਮ ਤੱਕ ਦੇ ਵਰਗ ਵਿੱਚ ਭਾਗ ਲੈ ਰਹੇ ਹਨ, ਭਾਰਤੀ ਖੇਡ ਅਥਾਰਿਟੀ ਵਿੱਚ ਸਹਾਇਕ ਕੋਚ ਹਨ। ਇਨ੍ਹਾਂ ਦੋਨਾਂ ਹੀ ਖਿਡਾਰੀਆਂ ਨੂੰ ਤਿੰਨ ਤੋਂ ਵੀ ਅਧਿਕ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਖੇਡ ਕਿੱਟ ਨਾਲ ਯੁਕਤ ਖੇਡ ਵਿਗਿਆਨ ਸਹਾਇਤਾ ਦੇ ਨਾਲ ਰਾਸ਼ਟਰੀ ਕੋਚਿੰਗ ਕੈਂਪਾਂ ਵਿੱਚ ਭਾਗ ਲੈਣ ਵਿੱਚ ਭਾਰਤ ਸਰਕਾਰ ਵਲੋਂ ਮਹੱਤਵਪੂਰਣ ਸਹਿਯੋਗ ਪ੍ਰਾਪਤ ਹੋਇਆ ਹੈ। ਇਹ ਦੋਨੋਂ ਹੀ ਖਿਡਾਰੀ 27 ਅਗਸਤ ਨੂੰ ਆਪਣੇ - ਆਪਣੇ ਫਾਈਨਲ ਰਾਉਂਡ ਵਿੱਚ ਟੋਕੀਓ ਵਿੱਚ ਖੇਡਣਗੇ ।
(ਚਿੱਤਰ : ਜੈ ਦੀਪ)
****
ਐੱਨਬੀ/ਐੱਸਕੇ
(Release ID: 1748131)
Visitor Counter : 252