ਉਪ ਰਾਸ਼ਟਰਪਤੀ ਸਕੱਤਰੇਤ
ਮਹਿਲਾਵਾਂ ਦੀ ਇੱਜ਼ਤ ਕਰੋ ਅਤੇ ਉਨ੍ਹਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਓ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਬੰਗਲੁਰੂ ਵਿੱਚ ਸਕੂਲੀ ਬੱਚਿਆਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ
ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਭਾਰਤੀ ਭੈਣਾਂ-ਭਰਾਵਾਂ ਵਰਗੇ ਹਨ
ਭੈਣਾਂ ਘਰ ਵਿੱਚ ਖੇੜੇ ਅਤੇ ਖੁਸ਼ੀਆਂ ਲਿਆਉਂਦੀਆਂ ਹਨ - ਉਪ ਰਾਸ਼ਟਰਪਤੀ
Posted On:
22 AUG 2021 6:05PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਰੱਖੜੀ ਦੇ ਮੌਕੇ 'ਤੇ ਸਾਰਿਆਂ ਨੂੰ ਮਹਿਲਾਵਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਲਈ ਹਰ ਸਮੇਂ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਸ਼੍ਰੀ ਨਾਇਡੂ ਜੋ ਕਿ ਇੱਕ ਸਰਕਾਰੀ ਦੌਰੇ ‘ਤੇ ਬੰਗਲੁਰੂ ਵਿੱਚ ਹਨ, ਨੇ ਰਾਜ ਭਵਨ ਵਿੱਚ ਵਿਭਿੰਨ ਸਥਾਨਕ ਸਕੂਲਾਂ ਦੇ ਸਕੂਲੀ ਬੱਚਿਆਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਇਸ ਸ਼ੁਭ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਰੱਖੜੀ ਬੰਨਣ ਦਾ ਇਹ ਤਿਉਹਾਰ ਭੈਣਾਂ ਅਤੇ ਭਰਾਵਾਂ ਵਿੱਚ ਪਿਆਰ ਅਤੇ ਸਤਿਕਾਰ ਦੇ ਵਿਸ਼ੇਸ਼ ਅਤੇ ਗਹਿਰੇ ਸਬੰਧਾਂ ਦਾ ਤਿਉਹਾਰ ਹੈ।
ਲੋਕਾਂ ਨੂੰ ਸਭਨਾਂ ਨਾਲ ਆਪਣੇ ਭਰਾਵਾਂ ਅਤੇ ਭੈਣਾਂ ਵਰਗਾ ਸਲੂਕ ਕਰਨ ਦੀ ਅਪੀਲ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨਾਲ ਨਾਗਰਿਕਾਂ ਵਿੱਚ ਭਾਈਚਾਰਾ ਅਤੇ ਸਦਭਾਵਨਾ ਵਧੇਗੀ ਅਤੇ ਸਾਡਾ ਰਾਸ਼ਟਰ ਮਜ਼ਬੂਤ ਹੋਏਗਾ।
ਸਦੀਆਂ ਪੁਰਾਣੀ ਭਾਰਤੀ ਪਰਿਵਾਰਕ ਪ੍ਰਣਾਲੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਨੂੰ ਬਜ਼ੁਰਗਾਂ ਦਾ ਆਦਰ ਕਰਨਾ ਸਿਖਾਉਂਦੀ ਹੈ ਅਤੇ ਨੌਜਵਾਨਾਂ ਵਿੱਚ ਸਾਂਝ ਅਤੇ ਦੇਖਭਾਲ਼ ਦੀ ਭਾਵਨਾ ਪੈਦਾ ਕਰਦੀ ਹੈ। ਇਹ ਦੱਸਦੇ ਹੋਏ ਕਿ ਭੈਣਾਂ ਘਰ ਵਿੱਚ ਖੇੜੇ ਅਤੇ ਖੁਸ਼ੀਆਂ ਲਿਆਉਂਦੀਆਂ ਹਨ, ਉਨ੍ਹਾਂ ਕਿਹਾ ਕਿ ਬਹੁਤ ਸਾਰੇ ਭਾਰਤੀ ਤਿਉਹਾਰ ਹਨ ਜੋ ਪਰਿਵਾਰਕ ਸਬੰਧਾਂ ਨੂੰ ਮਨਾਉਂਦੇ ਹਨ ਅਤੇ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਦੇ ਹਨ।
ਇਸ ਤੋਂ ਪਹਿਲਾਂ ਦਿਨ ਵਿੱਚ, ਸ਼੍ਰੀ ਨਾਇਡੂ ਨੇ ਕੰਨੜ, ਹਿੰਦੀ, ਤੇਲੁਗੂ, ਮਲਿਆਲਮ, ਤਮਿਲ, ਮਰਾਠੀ, ਕੋਂਕਣੀ, ਉੜੀਆ, ਬੰਗਲਾ, ਅਸਾਮੀ, ਗੁਜਰਾਤੀ, ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਰੱਖੜੀ ਦੀਆਂ ਵਧਾਈਆਂ ਦਿੱਤੀਆਂ।
**********
ਐੱਮਐੱਸ/ਆਰਕੇ/ਡੀਪੀ
(Release ID: 1748113)
Visitor Counter : 172