ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਯੋਜਨਾਬੱਧ ਖਰੀਦਾਂ ਦੇ ਢੁਕਵੇਂ ਵੇਰਵਿਆਂ ਨੂੰ ਰੱਖਿਆ ਮੰਤਰਾਲਾ/ਸੇਵਾਵਾਂ ਦੀ ਵੈਬਸਾਈਟ 'ਤੇ ਪ੍ਰਕਾਸ਼ਤ ਕਰਨ ਦੀ ਤਜਬੀਜ਼ ਨੂੰ ਪ੍ਰਵਾਨਗੀ ਦਿੱਤੀ
Posted On:
20 AUG 2021 4:34PM by PIB Chandigarh
ਮੁੱਖ ਝਲਕੀਆਂ:
* 'ਈਜ਼ ਆਫ ਡੂਇੰਗ ਬਿਜਨੇਸ' ਅਤੇ ਪੂੰਜੀ ਪ੍ਰਾਪਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਉਣ ਦਾ ਫੈਸਲਾ
*ਉਦਯੋਗ ਓਈਐਮੱਜ ਨਾਲ ਟੈਕਨਾਲੌਜੀ ਸਮਝੌਤੇ ਦੀ ਯੋਜਨਾ ਬਣਾ ਸਕਦਾ ਹੈ, ਉਤਪਾਦਨ ਲਾਈਨਾਂ ਸਥਾਪਤ ਕਰਨ ਅਤੇ ਸਮਰੱਥਾ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ
*ਮੰਜੂਰੀਆਂ ਪ੍ਰਾਪਤ ਹੋਣ ਦੇ ਇੱਕ ਹਫ਼ਤੇ ਦੇ ਅੰਦਰ ਰੱਖਿਆ ਮੰਤਰਾਲਾ/ਸੇਵਾਵਾਂ ਦੀ ਵੈਬਸਾਈਟ 'ਤੇ ਪ੍ਰਕਾਸ਼ਤ ਕੀਤੇ ਜਾਣ ਵਾਲੇ ਵੇਰਵੇ
*ਸੁਰੱਖਿਆ ਪੱਖ ਨੂੰ ਧਿਆਨ ਵਿੱਚ ਰੱਖਿਆ ਜਾਵੇ
ਰੱਖਿਆ ਉਦਯੋਗ ਨੇ ਰੱਖਿਆ ਮੰਤਰਾਲੇ (ਐਮਓਡੀ) ਵੱਲੋਂ ਯੋਜਨਾਬੱਧ ਖਰੀਦਾਂ ਦੇ ਵੇਰਵਿਆਂ ਤੱਕ ਵਧੇਰੇ ਪਹੁੰਚ ਉਪਲਬੱਧ ਕਰਵਾਉਣ ਲਈ ਨਿਯਮਿਤ ਤੌਰ 'ਤੇ ਦਾਅਵਾ ਕੀਤਾ ਹੈ, ਖਾਸ ਕਰਕੇ ਲਾਗਤ, ਮਾਤਰਾ, ਆਫਸੈੱਟ, ਅਜ਼ਮਾਇਸ਼ਾਂ, ਟੈਕਨੋਲੋਜੀ ਦੇ ਤਬਾਦਲੇ ਆਦਿ ਦੇ ਸੰਬੰਧ ਵਿੱਚ ਜਿਨ੍ਹਾਂ ਦੀ ਕਲਪਨਾ, ਜ਼ਰੂਰਤ ਦੀ ਮੰਜ਼ੂਰੀ (ਏਓਐੱਨ) ਦੇ ਪੜਾਅ ਤੇ ਕੀਤੀ ਜਾ ਰਹੀ ਹੈ।
'ਈਜ਼ ਆਫ ਡੂਇੰਗ ਬਿਜਨੇਸ' ਨੂੰ ਉਤਸ਼ਾਹਤ ਕਰਨ ਅਤੇ ਪੂੰਜੀ ਪ੍ਰਾਪਤੀ ਪ੍ਰਕ੍ਰਿਰਿਆ ਵਿੱਚ ਵਧੇਰੇ ਪਾਰਦਰਸ਼ਤਾ ਉਪਲਬਧ ਕਰਵਾਉਣ ਲਈ, ਉਦਯੋਗ ਦੀਆਂ ਇੱਛਾਵਾਂ ਨੂੰ ਜੋੜਦਿਆਂ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਰਵਿਸ ਹੈਡ ਕੁਆਰਟਰ ਦੇ ਅੰਦਰ ਢੁਕਵੇਂ ਵੇਰਵਿਆਂ ਨੂੰ ਸਰਵਿਸ ਹੈਡ ਕੁਆਰਟਰ /ਰੱਖਿਆ ਮੰਤਰਾਲਾ ਦੀ ਵੈਬਸਾਈਟ 'ਤੇ ਇੱਕ ਹਫਤੇ ਦੇ ਅੰਦਰ ਲਾਜ਼ਮੀ ਤੌਰ ਤੇ ਪ੍ਰਕਾਸ਼ਤ ਕਰਨ ਲਈ ਇੱਕ ਤਜਬੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਂਝੇ ਕੀਤੇ ਵੇਰਵੇ ਸੁਰੱਖਿਆ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਵੇਦਨਸ਼ੀਲਤਾ ਅਧੀਨ ਹੋਣਗੇ।
ਇਹ ਵਧੇਰੇ ਪਾਰਦਰਸ਼ਤਾ ਅਤੇ ਸੂਚਨਾ ਸੰਤੁਲਨ ਵੱਲ ਇੱਕ ਮਹੱਤਵਪੂਰਣ ਕਦਮ ਹੈ ਅਤੇ ਵਾਧੂ ਵਿਕਰੇਤਾਵਾਂ ਨੂੰ ਇੱਕ ਮੌਕਾ ਉਪਲਬਧ ਕਰਵਾਣਗੇ, ਜਿਨ੍ਹਾਂ ਨੇ ਸੂਚਨਾ ਦੀ ਬੇਨਤੀ (ਆਰਐਫਆਈ) ਦਾ ਜਵਾਬ ਨਹੀਂ ਦਿੱਤਾ ਪਰ ਆਰਐਫਪੀ ਦੀ ਪ੍ਰਾਪਤੀ ਅਤੇ ਬੋਲੀ ਜਮ੍ਹਾਂ ਕਰਵਾਉਣ ਵਿੱਚ ਦਿਲਚਸਪੀ ਜ਼ਾਹਰ ਕਰਨਾ ਚਾਹੁੰਦੇ ਹਨ। ਇਹ ਸਮੇਂ ਸਿਰ ਦਿੱਖ ਉਦਯੋਗ ਨੂੰ ਮੂਲ ਉਪਕਰਣ ਨਿਰਮਾਤਾਵਾਂ (ਓਈਐਮਜ਼) ਨਾਲ ਟੈਕਨੋਲੋਜੀ ਸਮਝੌਤੇ ਦੀ ਯੋਜਨਾ ਬਣਾਉਣ, ਉਤਪਾਦਨ ਲਾਈਨਾਂ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਦਿੱਤੇ ਜਾਣ ਵਾਲੇ ਸੰਭਾਵਤ ਆਰਡਰਾਂ ਦੇ ਪੂਰਵ ਅਨੁਮਾਨ ਵਿੱਚ ਉਤਪਾਦਨ ਸਮਰੱਥਾ ਨੂੰ ਵਧਾਉਣ ਦੇ ਯੋਗ ਬਣਾਏਗੀ।
-----------------
ਏਬੀਬੀ/ਨੈਂਪੀ/ਡੀਕੇ/ਸੈਵੀ
(Release ID: 1747768)
Visitor Counter : 167