ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਸੁਰੱਖਿਆ ਦੀ ਇਲੈਕਟ੍ਰੌਨਿਕ ਨਿਗਰਾਨੀ ਅਤੇ ਆਵਾਜਾਈ ਕਾਨੂੰਨ-ਪਾਲਣ ਦੇ ਲਈ ਨੋਟੀਫਿਕੇਸ਼ਨ

Posted On: 19 AUG 2021 10:25AM by PIB Chandigarh

ਸੜਕ ਸੁਰੱਖਿਆ ਦੀ ਇਲੈਕਟ੍ਰੌਨਿਕ ਨਿਗਰਾਨੀ ਅਤੇ ਆਵਾਜਾਈ ਕਾਨੂੰਨ-ਪਾਲਣ ਦੇ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜੀਐੱਸਆਰ 575(ਈ), 11 ਅਗਸਤ, 2021- ਨਿਯਮ 167ਏ ਜਾਰੀ ਕਰ ਦਿੱਤੀ ਹੈ। ਨਿਯਮਾਂ ਦੇ ਤਹਿਤ ਆਵਾਜਾਈ ਕਾਨੂੰਨਾਂ ਦਾ ਪਾਲਣ ਕਰਾਉਣ ਦੇ ਲਈ ਇਲੈਕਟ੍ਰੌਨਿਕ ਉਪਕਰਣਾਂ ਦਾ ਵਿਸਤਾਰ ਤੋਂ ਪ੍ਰਾਵਧਾਨ ਕੀਤਾ ਗਿਆ ਹੈ। ਪ੍ਰਾਵਧਾਨਾਂ ਵਿੱਚ ਗਤੀ ਪਕੜਣ ਵਾਲਾ ਕੈਮਰਾ, ਸੀਸੀਟੀਵੀ ਕੈਮਰਾ, ਸਪੀਡ ਗੰਨ, ਸ਼ਰੀਰ ‘ਤੇ ਧਾਰਣ ਕਰਨ ਵਾਲਾ ਕੈਮਰਾ, ਮੋਟਰ ਦੇ ਡੈਸ਼ਬੋਰਡ ‘ਤੇ ਲਗਾਉਣ ਵਾਲਾ ਕੈਮਰਾ, ਔਟੋਮੈਟਿਕ ਨੰਬਰ ਪਲੇਟ ਦੀ ਪਹਿਚਾਣ ਸਬੰਧੀ ਉਪਕਰਣ (ਏਐੱਨਪੀਆਰ), ਭਾਰ ਦੱਸਣ ਵਾਲੀ ਮਸ਼ੀਨ ਅਤੇ ਹੋਰ ਟੈਕਨੋਲੋਜੀਆਂ ਸ਼ਾਮਲ ਕੀਤੀਆਂ ਗਈਆਂ ਹਨ।

 

ਰਾਜ ਸਰਕਾਰਾਂ ਇਹ ਸੁਨਿਸ਼ਚਿਤ ਕਰਨਗੀਆਂ ਕਿ ਆਵਾਜਾਈ ਕਾਨੂੰਨਾਂ ਦਾ ਪਾਲਣ ਕਰਵਾਉਣ ਵਾਲੇ ਸਾਰੇ ਇਲੈਕਟ੍ਰੌਨਿਕ ਉਪਕਰਣਾਂ ਨੂੰ ਰਾਸ਼ਟਰੀ ਰਾਜਮਾਰਗਾਂ ਅਤੇ ਰਾਜ ਰਾਜਮਾਰਗਾਂ ਦੇ ਬਹੁਤ ਜੋਖਮ ਤੇ ਬਹੁਤ ਵਿਅਸਤ ਰਸਤਿਆਂ ‘ਤੇ ਲਗਾਇਆ ਜਾਵੇ। ਉਸ ਦੇ ਇਲਾਵਾ ਘੱਟ ਤੋਂ ਘੱਟ ਉਨ੍ਹਾਂ ਸਾਰੇ ਪ੍ਰਮੁੱਖ ਸ਼ਹਿਰ ਦੇ ਮਹੱਤਵਪੂਰਨ ਚੌਰਾਹਾਂ-ਗੋਲ ਚੱਕਰਾਂ ‘ਤੇ ਇਨ੍ਹਾਂ ਉਪਕਰਣਾਂ ਨੂੰ ਲਗਾਇਆ ਜਾਵੇ, ਜਿਨ੍ਹਾਂ ਸ਼ਹਿਰਾਂ ਦੀ ਅਬਾਦੀ ਦੱਸ ਲੱਖ ਤੋਂ ਅਧਿਕ ਹੋਵੇ। ਇਸ ਵਿੱਚ 132 ਸ਼ਹਿਰਾਂ ਦਾ ਵੇਰਵਾ ਸ਼ਾਮਲ ਹੈ, ਜਿਨ੍ਹਾਂ ਦਾ ਬਯੋਰਾ ਨਿਯਮਾਂ ਦੀ ਤਾਲਿਕਾ ਵਿੱਚ ਦੇਖਿਆ ਜਾ ਸਕਦਾ ਹੈ।

ਕਾਨੂੰਨ ਲਾਗੂ ਕਰਵਾਉਣ ਵਾਲੇ ਇਲੈਕਟ੍ਰੋਨਿਕ ਉਪਕਰਣਾਂ ਨੂੰ ਇਸ ਤਰੀਕੇ ਨਾਲ ਲਗਾਇਆ ਜਾਵੇਗਾ, ਜਿਸ ਦੇ ਕਾਰਨ ਨਾ ਤਾਂ ਕੋਈ ਰੁਕਾਵਟ ਪੈਦਾ ਹੋਵੇਗੀ, ਨਾ ਦੇਖਣ ਵਿੱਚ ਦਿੱਕਤ ਹੋਵੇਗੀ ਅਤੇ ਨਾ ਆਵਾਜਾਈ ਵਿੱਚ ਕੋਈ ਵਿਘਨ ਆਵੇਗੀ। ਨਿਮਨਲਿਖਿਤ ਨਿਯਮ-ਉਲੰਘਨ ਦੇ ਲਈ ਇਨ੍ਹਾਂ ਇਲੈਕਟ੍ਰੌਨਿਕ ਉਪਕਰਣਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੀ ਫੁਟੇਜ ਵਿੱਚ ਸਥਾਨ, ਮਿਤੀ ਅਤੇ ਸਮਾਂ ਦਰਜ ਹੋਵੇ। ਇਨ੍ਹਾਂ ਦਾ ਉਪਯੋਗ ਚਾਲਾਨ ਜਾਰੀ ਕਰਨ ਵਿੱਚ ਕੀਤਾ ਜਾਵੇਗਾ:-

  1.  ਨਿਰਧਾਰਿਤ ਗਤੀ-ਸੀਮਾ ਦੇ ਦਾਇਰੇ ਵਿੱਚ ਵਾਹਨ ਨਹੀਂ ਚਲਾਉਣਾ (ਧਾਰਾ 112 ਅਤੇ 183);

  2.  ਅਣਅਧਿਕਾਰਤ ਸਥਾਨ ‘ਤੇ ਵਾਹਨ ਰੋਕਣ ਜਾਂ ਪਾਰਕ ਕਰਨਾ (ਧਾਰਾ 122);

  3.  ਵਾਹਨ ਚਾਲਕ ਅਤੇ ਪਿੱਛੇ ਬੈਠੀ ਸਵਾਰੀ ਦੇ ਲਈ ਸੁਰੱਖਿਆ ਦਾ ਧਿਆਨ ਨਾ ਰੱਖਣਾ (ਧਾਰਾ 128);

    4.  ਹੈਲਮੇਟ ਨਾ ਪਾਉਣਾ (ਧਾਰਾ 129);

  5.  ਲਾਲ-ਬੱਤੀ ਪਾਰ ਕਰਨਾ, ਰੁਕਣ ਦੇ ਸੰਕੇਤ ਦਾ ਪਾਲਨ ਨਾ ਕਰਨਾ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦਾ ਇਸਤੇਮਾਲ ਕਰਨਾ, ਕਾਨੂੰਨ ਦਾ ਪਾਲਨ ਨਾ ਕਰਦੇ ਹੋਏ ਹੋਰ ਵਾਹਨਾਂ ਤੋਂ ਅੱਗੇ ਨਿਕਲਣਾ ਜਾਂ ਉਨ੍ਹਾਂ ਨੂੰ ਓਵਰਟੇਕ ਕਰਨਾ, ਆਵਾਜਾਈ ਦੀ ਉਲਟ ਦਿਸ਼ਾ ਵਿੱਚ ਵਾਹਨ ਚਲਾਉਣਾ, ਵਾਹਨ ਨੂੰ ਇਸ ਤਰ੍ਹਾਂ ਚਲਾਉਣਾ, ਜਿਸ ਦੀ ਉਮੀਦ ਇੱਕ ਸਾਵਧਾਨ ਅਤੇ ਸਮਝਦਾਰ ਚਾਲਕ ਤੋਂ ਨਹੀਂ ਕੀਤੀ ਜਾ ਸਕਦੀ ਅਤੇ ਉਸ ਸਮਝਦਾਰ ਚਾਲਕ ਨੂੰ ਇਹ ਧਿਆਨ ਹੋਵੇ ਕਿ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ (ਧਾਰਾ 184);

 6.  ਨਿਰਧਾਰਿਤ ਭਾਰ ਤੋਂ ਅਧਿਕ ਭਾਰ ਲੈ ਕੇ ਗੱਡੀ ਚਲਾਉਣਾ (ਧਾਰਾ 194 ਦੀ ਉਪਧਾਰਾ-1);

 7.  ਬਿਨਾ ਸੇਫਟੀ-ਬੇਲਟ ਦੇ ਗੱਡੀ ਚਲਾਉਣਾ (ਧਾਰਾ 194ਬੀ);

 8.  ਮੋਟਰ ਵਾਹਨ (ਚਾਲਕ) ਨਿਯਮ, 2017 (ਧਾਰਾ 177ਏ) ਦੇ ਨਿਯਮ 6 (ਆਪਣੀ ਲੇਨ ਵਿੱਚ ਗੱਡੀ ਚਲਾਉਣਾ) ਦੀ ਨਜ਼ਰਅੰਦਾਜ਼ੀ;

9.  ਮਾਲ ਢੋਣ ਵਾਲੇ ਵਾਹਨਾਂ ਵਿੱਚ ਸਵਾਰੀ ਬਿਠਾਉਣਾ (ਧਾਰਾ 66);

 10.  ਮੋਟਰ ਵਾਹਨ (ਚਾਲਕ) ਨਿਯਮ, 2017 (ਧਾਰਾ 117ਏ) ਦੇ ਨਿਯਮ 36 (ਗੱਡੀ ਦੀ ਨੰਬਰ ਪਲੇਟ ਦੇ ਵਿਸ਼ੇ ਵਿੱਚ) ਦੀ ਨਜ਼ਰਅੰਦਾਜ਼ੀ; 

 11.  ਅਜਿਹੇ ਵਾਹਨ ਨੂੰ ਚਲਾਉਣਾ, ਜਿਸ ਵਿੱਚ ਮਾਲ ਇਸ ਤਰ੍ਹਾਂ ਭਰਿਆ ਗਿਆ ਹੋਵੇ ਕਿ ਉਹ ਦੋਵਾਂ ਤਰਫ਼ ਜਾਂ ਅੱਗੇ ਜਾਂ ਪਿੱਛੇ ਜਾਂ ਉੱਪਰ ਦੀ ਤਰਫ਼ ਨਿਕਲਿਆ ਹੋਵੇ ਤੇ ਜੋ ਨਿਰਧਾਰਿਤ ਸੀਮਾ ਤੋਂ ਅਧਿਕ ਹੋਵੇ (ਧਾਰਾ 194 ਦੀ ਉਪਧਾਰਾ-1ਏ);

 12.  ਐਮਰਜੈਂਸੀ ਵਾਹਨਾਂ ਨੂੰ ਨਿਕਲਣ ਦਾ ਰਸਤਾ ਦੇਣ ਵਿੱਚ ਕੋਤਾਹੀ ਕਰਨਾ (ਧਾਰਾ 194ਈ) ।

ਨਿਯਮ 167 ਦੇ ਤਹਿਤ ਜਾਰੀ ਹੋਣ ਵਾਲੇ ਸਾਰੇ ਚਾਲਾਨ ਇਲੈਕਟ੍ਰੌਨਿਕ ਰੂਪ ਵਿੱਚ ਹੋਣਗੇ ਅਤੇ ਆਵਾਜਾਈ ਨਿਯਮਾਂ ਦਾ ਉਲੰਘਨ ਹੁੰਦੇ ਹੀ ਉਹ ਇਲੈਕਟ੍ਰੌਨਿਕ ਨਿਗਰਾਨੀ ਤੇ ਕਾਨੂੰਨ-ਪਾਲਣ ਪ੍ਰਣਾਲੀ ਦੇ ਜ਼ਰੀਏ ਆਪਣੇ-ਆਪ ਤਿਆਰ ਹੋ ਜਾਣਗੇ। ਉਨ੍ਹਾਂ ਵਿੱਚ ਨਿਮਨਲਿਖਿਤ ਸੂਚਨਾ ਦਰਜ ਰਹੇਗੀ:

  1. ਆਵਾਜਾਈ ਨਿਯਮ ਦਾ ਉਲੰਘਨ ਕਰਨ ਦਾ ਬਯੋਰਾ ਅਤੇ ਵਾਹਨ ਦੀ ਨੰਬਰ ਪਲੇਟ ਦੀ ਫੋਟੋ ਸਬੂਤ ਦੇ ਤੌਰ ‘ਤੇ ਦਰਜ ਹੋਵੇਗੀ।

  2. ਕਾਨੂੰਨ ਲਾਗੂ ਕਰਵਾਉਣ ਵਾਲੇ ਇਲੈਕਟ੍ਰੌਨਿਕ ਉਪਕਰਣ ਤੋਂ ਪੈਮਾਈਸ਼।

  3. ਨਿਯਮ ਉਲੰਘਨ ਦੀ ਮਿਤੀ, ਸਮੇਂ ਅਤੇ ਸਥਾਨ।

ਐਕਟ ਦੇ ਜਿਸ ਪ੍ਰਾਵਧਾਨ ਦਾ ਉਲੰਘਨ ਕੀਤਾ ਗਿਆ ਹੈ, ਨੋਟਿਸ ਵਿੱਚ ਉਸ ਦਾ ਹਵਾਲਾ।

ਇੰਡੀਅਨ ਐਵੀਡੈਂਸ ਐਕਟ 1872 (1872 ਦੀ 1) ਦੀ ਧਾਰਾ 65ਬੀ ਦੀ ਉਪਧਾਰਾ (4) ਦੇ ਅਨੁਪਾਲਨ ਵਿੱਚ ਲਿਖਿਤ ਐਵੀਡੈਂਸ, ਜਿਸ ਵਿੱਚ :-

  1. ਇਲੈਕਟ੍ਰੌਨਿਕ ਰਿਕਾਰਡ ਦੀ ਪਹਿਚਾਣ ਦਰਜ ਹੋਵੇਗੀ ਉਸ ਨੂੰ ਪੇਸ਼ ਕਰਨ ਦੇ ਤਰੀਕੇ ਦਾ ਵੇਰਵਾ ਹੋਵੇਗਾ,

  2. ਉਸ ਇਲੈਕਟ੍ਰੌਨਿਕ ਰਿਕਾਰਡ ਵਿੱਚ ਉਲੰਘਨ ਪਕਰੜਣ ਵਾਲੇ ਉਪਕਰਣ ਦਾ ਵੇਰਵਾ ਹੋਵੇਗਾ, ਜਿਸ ਨਾਲ ਪਤਾ ਚਲੇਗਾ ਕਿ ਉਹ ਇਲੈਕਟ੍ਰੌਨਿਕ ਰਿਕਾਰਡ ਕੰਪਿਊਟਰ ਤੋਂ ਸਵਮੇਵ ਤਿਆਰ ਹੋਇਆ ਹੈ।

  3. ਰਾਜ ਸਰਕਾਰ ਦੀ ਤਰਫ ਤੋਂ ਜ਼ਿਆਦਾਤਰ ਅਧਿਕਾਰੀ ਦੇ ਦਸਤਖਤ ਰਹਿਣਗੇ।

ਸੜਕ ਸੁਰੱਖਿਆ ਦੀ ਇਲੈਕਟ੍ਰੌਨਿਕ ਨਿਗਰਾਨੀ ਅਤੇ ਕਾਨੂੰਨ-ਪਾਲਨ ਦਾ ਵੇਰਵਾ ਦੇਖਣ ਦੇ ਲਈ ਇੱਥੇ ਕਲਿੱਕ ਕਰੋ। 

*****

ਐੱਸਜੇਪੀਐੱਸ



(Release ID: 1747433) Visitor Counter : 663