ਉਪ ਰਾਸ਼ਟਰਪਤੀ ਸਕੱਤਰੇਤ

ਉਪਰਾਸ਼ਟਰਪਤੀ ਨੇ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਹੋਈਆਂ ਰੁਕਾਵਟਾਂ ’ਤੇ ਦੁਖ ਪ੍ਰਗਟਾਇਆ


ਆਧੁਨਿਕ ਭਾਰਤ ਦੇ ਮਹਾਨ ਨਿਰਮਾਤਾ-ਇੰਜੀਨੀਅਰ ਸ਼੍ਰੀ ਵਿਸ਼ਵੇਸ਼ਉਪ ਰਾਸ਼ਟਰਪਤੀ ਨੇ ਕਿਹਾ-ਹਾਲ ਹੀ ਵਿੱਚ ਸੰਸਦ ਵਿੱਚ ਹੋਏ ਬੁਰੇ ਵਿਵਹਾਰ ਤੋਂ ਦੁਖੀ ਹਾਂ

ਉਪ ਰਾਸ਼ਟਰਪਤੀ ਨੇ ਜਨ ਪ੍ਰਤੀਨਿਧੀਆਂ ਨੂੰ “ਰੋਲ ਮਾਡਲ” ਦੇ ਰੂਪ ਵਿੱਚ ਕੰਮ ਕਰਨ ਅਤੇ ਜਨਤਕ ਜੀਵਨ ਵਿੱਚ ਮਿਆਰ ਵਧਾਉਣ ਦੀ ਤਾਕੀਦ ਕੀਤੀ

ਉਪ ਰਾਸ਼ਟਰਪਤੀ ਨੇ ਯੁਵਾ ਪੀੜ੍ਹੀ ਨੂੰ ਰਾਸ਼ਟਰ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੇ ਲਈ ਇਨੋਵੇਸ਼ਨਾਂ ਦੇ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਕਾਰਬਨ ਫੁਟਪ੍ਰਿੰਟ ਘੱਟ ਕਰਨ ਦੇ ਲਈ ਸਮਾਰਟ ਤਰੀਕੇ ਅਪਣਾਉਣ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਫੈਡਰੇਸ਼ਨ ਆਵ੍ ਕਰਨਾਟਕ ਚੈਂਬਰਸ ਆਵ੍ ਕਮਰਸ ਐਂਡ ਇੰਡਸਟ੍ਰੀ (ਐੱਫਕੇਸੀਸੀਆਈ) ਦੁਆਰਾ ਆਯੋਜਿਤ ‘ਸਰ ਐੱਮ ਵਿਸ਼ਵੇਸ਼ਵਰਯਾ ਮੈਮੋਰੀਅਲ ਅਵਾਰਡ’ ਸਮਾਰੋਹ ਵਿੱਚ ਹਿੱਸਾ ਲਿਆ

ਵਰਯਾ ਨੂੰ ਭਰਪੂਰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

Posted On: 18 AUG 2021 3:43PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਹੋਈਆਂ ਰੁਕਾਵਟਾਂ ’ਤੇ ਆਪਣੀ ਪੀੜਾ ਪ੍ਰਗਟਾਈ ਅਤੇ ਜਨ ਪ੍ਰਤੀਨਿਧੀਆਂ ਨੂੰ “ਰੋਲ ਮਾਡਲ” ਦੇ ਰੂਪ ਵਿੱਚ ਕੰਮ ਕਰਨ ਅਤੇ ਜਨਤਕ ਜੀਵਨ ਵਿੱਚ ਮਿਆਰ ਵਧਾਉਣ ਅਤੇ ਯੁਵਾ ਪੀੜ੍ਹੀ ਲਈ ਉਦਾਹਰਣ ਸਥਾਪਿਤ ਕਰਨ ਦਾ ਸੱਦਾ ਦਿੱਤਾ। 

 

ਬੰਗਲੁਰੂ ਵਿੱਚ ਐੱਮ ਐੱਸ ਰਮਈਆ ਗਰੁੱਪ ਆਵ੍ ਇੰਸਟੀਟਿਊਸ਼ਨਸ ਦੇ ਚੇਅਰਮੈਨ, ਸ਼੍ਰੀ ਐੱਮ ਆਰ ਜੈਰਾਮ ਨੂੰ “ਸਰ ਐੱਮ ਵਿਸ਼ਵੇਸ਼ਵਰਯਾ ਮੈਮੋਰੀਅਲ ਅਵਾਰਡ” ਪ੍ਰਦਾਨ ਕਰਨ ਦੇ ਉਪਰੰਤ ਆਪਣੇ ਸੰਬੋਧਨ ਵਿੱਚ ਉਪ ਰਾਸ਼ਟਰਪਤੀ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਉਹ ਇਸ ਬੁਰੇ ਵਿਵਹਾਰ ਤੋਂ ਦੁਖੀ ਹਨ। ਹਾਲ ਹੀ ਵਿੱਚ ਸੰਸਦ ਵਿੱਚ ਅਤੇ ਕਰਨਾਟਕ, ਤਮਿਲ ਨਾਡੂ, ਆਂਧਰ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਹਿਤ ਕੁਝ ਰਾਜਾਂ ਦੀਆਂ ਵਿਧਾਨ ਸਭਾਵਾਂ ਇਸ ਤਰ੍ਹਾਂ ਦੇ ਵਿਵਹਾਰ ਦੀਆਂ ਸਾਖੀ ਰਹੀਆਂ ਹਨ।  ਵਿਸ਼ੇਸ਼ ਰੂਪ ਨਾਲ ਸੰਸਦ ਵਿੱਚ ਹਾਲ ਦੀਆਂ ਦੁਰਭਾਗਪੂਰਨ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਕੁਝ ਮੈਬਰਾਂ ਦੇ ਬੁਰੇ ਵਿਵਹਾਰ ਤੋਂ ਦੁਖੀ ਹਨ।

 

ਕੁਝ ਸਾਂਸਦਾਂ ਦੇ ਅਸ਼ੋਭਨੀਕ ਵਿਵਹਾਰ ਨੂੰ ਨਕਾਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਵਿਧਾਨ ਸਭਾਵਾਂ ਅਤੇ ਸੰਸਦ ਦੀ ਕਾਰਵਾਈ ਵਿੱਚ ਰੁਕਾਵਟ ਪਹੁੰਚਾਉਣ ਲਈ ਨਹੀਂ, ਬਲਕਿ ਬਹਿਸ, ਚਰਚਾ ਅਤੇ ਸਕਾਰਾਤਮਕ ਨਿਰਣੇ ਲੈਣ ਲਈ ਹੁੰਦੀਆਂ ਹਨ। ਅਸਹਿਮਤੀ ’ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਬਲਪੂਰਵਕ ਮਜਬੂਰ ਨਹੀਂ ਕਰ ਸਕਦੇ।

 

ਉਪ ਰਾਸ਼ਟਰਪਤੀ ਨੇ ਇੱਛਾ ਜਤਾਈ ਕਿ ਵਿਭਿੰਨ ਪੱਧਰਾਂ ’ਤੇ ਉਪਸਥਿਤ ਵਿਧਾਇਕ ਬਹਿਸ ਅਤੇ ਚਰਚਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ। ਉਨ੍ਹਾਂ ਨੇ ਆਸ਼ਾ ਪ੍ਰਗਟਾਈ ਕਿ ਭਵਿੱਖ ਵਿੱਚ ਇਸ ਨਾਲ ਮਾਹੌਲ ਹੋਰ ਬਿਹਤਰ ਬਣਾਇਆ ਜਾ ਸਕੇਗਾ।

 

ਸਰ ਐੱਮ ਵਿਸ਼ਵੇਸ਼ਵਰਯਾ ਜਿਹੇ ਮਹਾਨ ਲੋਕਾਂ ਤੋਂ ਪ੍ਰੇਰਣਾ ਲੈਂਦੇ ਹੋਏ ਉਪ ਰਾਸ਼ਟਰਪਤੀ ਨੇ ਯੁਵਾ ਪੀੜ੍ਹੀ ਨੂੰ ਦੇਸ਼ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੇ ਲਈ ਇਨੋਵੇਸ਼ਨਾਂ ਅਤੇ ਨਵੇਂ ਵਿਚਾਰਾਂ ਦੇ ਨਾਲ ਅੱਗੇ ਆਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਗ਼ਰੀਬੀ ਹਟਾਉਣ, ਖੇਤਰੀ ਅਸਮਾਨਤਾਵਾਂ ਨੂੰ ਦੂਰ ਕਰਨ ਅਤੇ ਇੱਕ ਆਤਮਨਿਰਭਰ ਭਾਰਤ ਵੱਲ ਵਧਦੇ ਹੋਏ ਇੱਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੇ ਲਈ ਸਖ਼ਤ ਮਿਹਨਤ ਕਰਨ ਦਾ ਵੀ ਸੱਦਾ ਦਿੱਤਾ।

 

ਸ਼੍ਰੀ ਵਿਸ਼ਵੇਸ਼ਵਰਯਾ ਨੂੰ ਭਰਪੂਰ ਸ਼ਰਧਾਂਜਲੀਆਂ ਅਰਪਿਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਮਹਾਨ ਨਿਰਮਾਤਾ-ਇੰਜੀਨੀਅਰ ਦੱਸਿਆ। ਮੈਸੂਰ ਵਿੱਚ ਕ੍ਰਿਸ਼ਣਾ ਸਾਗਰ ਬੰਨ੍ਹ ਅਤੇ ਹੈਦਰਾਬਾਦ ਵਿੱਚ ਹੜ੍ਹ ਸੁਰੱਖਿਆ ਪ੍ਰਣਾਲੀ ਜਿਹੇ ਪ੍ਰਤਿਸ਼ਠਿਤ ਪ੍ਰੋਜੈਕਟਾਂ ਨੂੰ ਤਿਆਰ ਕਰਨ ਵਿੱਚ ਉਨ੍ਹਾਂ  ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਇੰਜੀਨੀਅਰਿੰਗ ਪ੍ਰਤਿਭਾ ਦੇ  ਲਈ ਇੱਕ ਸ਼ਰਧਾਂਜਲੀ ਹੈ ਜਿਸ ਕਰਕੇ ਅਸੀਂ ਹਰ ਸਾਲ ਉਨ੍ਹਾਂ ਦੀ ਜਯੰਤੀ ਨੂੰ ‘ਇੰਜੀਨੀਅਰ ਦਿਵਸ’ ਦੇ ਰੂਪ ਵਿੱਚ ਮਨਾਉਂਦੇ ਹਾਂ।

 

ਉਪ ਰਾਸ਼ਟਰਪਤੀ ਨੇ ਮੈਸੂਰ ਦੇ ਦੀਵਾਨ ਦੇ ਰੂਪ ਵਿੱਚ ਭਦ੍ਰਾਵਤੀ, ਮੈਸੂਰ ਸੋਪ ਫੈਕਟਰੀ ਅਤੇ ਮੈਸੂਰ ਚੈਂਬਰ ਆਵ੍ ਕਮਰਸ ਵਿੱਚ ਆਇਰਨ ਐਂਡ ਸਟੀਲ ਪਲਾਂਟ ਜਿਹੀਆਂ ਕਈ ਇਤਿਹਾਸਿਕ ਸੰਸਥਾਵਾਂ ਦੀ ਸਥਾਪਨਾ ਵਿੱਚ ਸ਼੍ਰੀ ਵਿਸ਼ਵੇਸ਼ਵਰਯਾ ਦੇ ਦ੍ਰਿਸ਼ਟੀਕੋਣ ਨੂੰ ਵੀ ਯਾਦ ਕੀਤਾ। ਸ਼੍ਰੀ ਵਿਸ਼ਵੇਸ਼ਵਰਯਾ ਨੇ ਆਜ਼ਾਦੀ ਤੋਂ ਪਹਿਲਾਂ ਹੀ ਭਾਰਤ ਵਿੱਚ ਉਦਯੋਗੀਕਰਣ ਅੰਦੋਲਨ ਦੀ ਅਗਵਾਈ ਕੀਤੀ ਸੀ।

 

ਉਨ੍ਹਾਂ ਦੀ ਬਹੁਮੁਖੀ ਸ਼ਖ਼ਸੀਅਤ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਐੱਮ.  ਵਿਸ਼ਵੇਸ਼ਵਰਯਾ ਇੱਕ ਨਵੇਂ ਆਧੁਨਿਕ ਭਾਰਤ ਦੀਆਂ ਸਮਰੱਥਾਵਾਂ, ਆਕਾਂਖਿਆਵਾਂ ਅਤੇ ਪ੍ਰਤਿਭਾ  ਦੇ ਪ੍ਰਤੀਕ ਸਨ।

 

ਐੱਮ ਐੱਸ ਰਮਈਆ ਗਰੁੱਪ ਆਵ੍ ਇੰਸਟੀਟਿਊਸ਼ਨਸ  ਦੇ ਚੇਅਰਮਨ ਡਾ. ਐੱਮ. ਆਰ. ਜੈਰਾਮ ਨੂੰ ‘ਸਰ ਐੱਮ ਵਿਸ਼ਵੇਸ਼ਵਰਯਾ ਮੈਮੋਰੀਅਲ ਅਵਾਰਡ’ ਪ੍ਰਦਾਨ ਕਰਦੇ ਹੋਏ ਸ਼੍ਰੀ ਨਾਇਡੂ ਨੇ ਐੱਮ ਐੱਸ ਰਮਈਆ ਗਰੁੱਪ ਆਵ੍ ਇੰਸਟੀਟਿਊਸ਼ਨਸ ਨੂੰ ਰਾਜ ਵਿੱਚ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇੱਕ ਜੀਵੰਤ ਵਿੱਦਿਅਕ ਕੇਂਦਰ  ਦੇ ਰੂਪ ਵਿੱਚ ਇਸ ਦੀ ਸ਼ਲਾਘਾ ਕੀਤੀ।

 

ਇਸ ਪੁਰਸਕਾਰ ਸਮਾਰੋਹ ਦਾ ਆਯੋਜਨ ਬੰਗਲੁਰੂ ਵਿੱਚ ਵਿਧਾਨ ਸੌਧਾ ਦੇ ਬੈਂਕਵੇਟ ਹਾਲ ਵਿੱਚ ਕੀਤਾ ਗਿਆ ਸੀ। ਇਸ ਅਵਸਰ ’ਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਲੋਕ ਸਭਾ ਸਾਂਸਦ ਸ਼੍ਰੀ ਪੀਸੀ ਮੋਹਨ, ਐੱਫਕੇਸੀਸੀਆਈ ਦੇ ਚੇਅਰਮੈਨ ਸ਼੍ਰੀ ਪੈਰੀਕਲ ਐੱਮ ਸੁੰਦਰ ਅਤੇ ਹੋਰ ਪਤਵੰਤੇ ਵੀ ਉਪਸਥਿਤ ਸਨ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1747241) Visitor Counter : 158