ਸੱਭਿਆਚਾਰ ਮੰਤਰਾਲਾ
ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਤਜਾਕਿਸਤਾਨ ਦੁਆਰਾ ਆਯੋਜਿਤ ਸ਼ੰਘਾਈ ਸਹਿਕਾਰਤਾ ਸੰਸਥਾ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ
ਐੱਮ ਓ ਐੱਸ ਸੱਭਿਆਚਾਰ ਨੇ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਵਜੋਂ ਭਾਰਤੀ ਆਜ਼ਾਦੀ ਦੇ 75 ਸਾਲਾ ਜਸ਼ਨਾਂ ਨੂੰ ਉਜਾਗਰ ਕੀਤਾ
Posted On:
18 AUG 2021 3:34PM by PIB Chandigarh
ਮੁੱਖ ਵਿਸ਼ੇਸ਼ਤਾਵਾਂ
1. ਐੱਮ ਓ ਐੱਸ ਸੱਭਿਆਚਾਰ ਨੇ ਭਾਰਤ ਦੇ "ਸਾਂਝੀ ਬੋਧੀ ਵਿਰਾਸਤ" ਬਾਰੇ ਆਨਲਾਈਨ ਪ੍ਰਦਰਸ਼ਨੀ ਦੀ ਭਾਰਤੀ ਪਹਿਲਕਦਮੀ ਅਤੇ ਭਾਰਤੀ ਕਲਾਸਿਕਸ ਨੂੰ ਐੱਸ ਸੀ ਓ (ਰੂਸੀ ਤੇ ਚੀਨੀ ਭਾਸ਼ਾ) ਦੀਆਂ ਸਰਕਾਰੀ ਭਾਸ਼ਾਵਾਂ ਵਿੱਚ ਲਿਪਿਆਂਤਰ ਕਰਨ ਬਾਰੇ ਦੱਸਿਆ ।
2. ਸ਼੍ਰੀ ਮੇਘਵਾਲ ਨੇ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਿਆਂ ਲਈ ਤਜਾਕਿਸਤਾਨ ਦੇ ਪ੍ਰਸਤਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ।
3. ਮੀਟਿੰਗ ਵਿੱਚ ਐੱਸ ਸੀ ਓ ਮੈਂਬਰ ਮੁਲਕਾਂ ਦੇ ਕਲਾ ਮੇਲੇ ਬਾਰੇ ਗਾਲਾ ਕੰਸਰਟ ਦੇ ਨਿਯੰਤਰਣਾਂ ਤੇ ਸਹਿਮਤੀ ਪ੍ਰਗਟ ਕੀਤੀ ਗਈ ।
ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਐੱਸ ਸੀ ਓ 2021 ਵਿੱਚ ਤਜਾਕਿਸਤਾਨ ਦੀ ਪ੍ਰਧਾਨਗੀ ਹੇਠ ਹੋ ਰਹੀ ਐੱਸ ਸੀ ਓ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਵਿੱਚ 18 ਅਗਸਤ 2021 ਨੂੰ ਹਿੱਸਾ ਲਿਆ ।
ਐੱਸ ਸੀ ਓ ਦੇ ਅੰਦਰ ਸੱਭਿਆਚਾਰ ਦੇ ਖੇਤਰ ਵਿੱਚ ਸੱਭਿਆਚਾਰ ਦੇ ਵਿਕਾਸ , ਮਨੁੱਖਤਾ ਅਧਾਰਿਤ ਸਹਿਯੋਗ ਅਤੇ ਸਹਿਯੋਗ ਲਈ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਵਿੱਚ ਮਹਾਮਾਰੀ ਸਮੇਂ ਤੋਂ ਬਾਅਦ ਅਤੇ ਐੱਸ ਸੀ ਓ ਦੇ ਅੰਦਰ ਸੱਭਿਆਚਾਰ ਸਹਿਯੋਗ ਦਾ ਮਹੱਤਵ ਸ਼ਾਮਲ ਸੀ , ਜਿਸ ਵਿੱਚ ਅੰਤਰ ਮੁਲਕ ਸੂਝਬੂਝ ਨੂੰ ਮਜ਼ਬੂਤ ਕਰਨ ਲਈ ਬਹੁਤ ਸੰਭਾਵਨਾਵਾਂ ਹਨ ।
ਰਾਜ ਮੰਤਰੀ ਸੱਭਿਆਚਾਰ ਨੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਐੱਸ ਸੀ ਓ ਦੇ ਅੰਦਰ ਸੱਭਿਆਚਾਰ ਸਹਿਯੋਗ ਲਈ ਭਾਰਤੀ ਪੱਖ ਪੇਸ਼ ਕੀਤਾ । ਉਹਨਾਂ ਨੇ ਐੱਸ ਸੀ ਓ ਦੇ ਨਾਲ ਮੈਂਬਰ ਮੁਲਕ ਵਜੋਂ ਭਾਰਤ ਦਾ ਸਾਥ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਸਹਿਯੋਗ ਅਤੇ ਆਪਸੀ ਸਮਰਥਨ ਲਈ ਵਚਨਬੱਧਤਾ ਦਾ ਜਿ਼ਕਰ ਕੀਤਾ । ਉਹਨਾਂ ਨੇ "ਸਾਂਝੀ ਬੋਧੀ ਵਿਰਾਸਤ" ਦੀ ਆਨਲਾਈਨ ਪ੍ਰਦਰਸ਼ਨੀ ਅਤੇ ਭਾਰਤ ਦੁਆਰਾ ਐੱਸ ਸੀ ਓ ਕੌਂਸਲ ਆਫ ਹੈਡਸ ਆਫ ਗੋਰਮਿੰਟ ਮੀਟਿੰਗ 2020 ਦੇ ਇੱਕ ਪਾਸੇ ਹੋਈਆਂ ਪ੍ਰਾਪਤੀਆਂ ਅਨੁਸਾਰ ਭਾਰਤੀ ਕਲਾਸਿਕਸ ਦਾ ਐੱਸ ਸੀ ਓ ਦੀਆਂ ਸਰਕਾਰੀ ਭਾਸ਼ਾਵਾਂ (ਰੂਸੀ ਅਤੇ ਚੀਨੀ) ਵਿੱਚ ਲਿਪਿਆਂਤਰ ਦਾ ਜਿ਼ਕਰ ਕੀਤਾ ।
ਉਹਨਾਂ ਨੇ ਆਪਣੇ ਹਮਅਹੁਦਾ ਨਾਲ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਵਜੋਂ ਭਾਰਤ ਦੀ ਆਜ਼ਾਦੀ ਦੇ 75 ਸਾਲਾ ਜਸ਼ਨਾਂ ਅਤੇ 2047 ਵਿੱਚ ਭਾਰਤ ਦੀ ਸ਼ਤਾਬਦੀ ਮੁਕੰਮਲ ਹੋਣ ਤੇ ਭਾਰਤੀ ਸਫ਼ਰ ਦੀ ਦ੍ਰਿਸ਼ਟੀ ਨੂੰ ਵੀ ਸਾਂਝਾ ਕੀਤਾ । ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਂਝੀਆਂ ਕਦਰਾਂ ਕੀਮਤਾਂ ਤੇ ਅਧਾਰਿਤ ਐੱਸ ਸੀ ਓ ਮੈਂਬਰ ਮੁਲਕਾਂ ਨਾਲ ਸਹਿਯੋਗ ਹੋਰ ਵਧੇਗਾ ।
ਉਹਨਾਂ ਨੇ ਸੱਭਿਆਚਾਰ ਅਤੇ ਆਰਟਸ ਵਿੱਚ ਵੋਕੇਸ਼ਨਲ ਸਿੱਖਿਆ ਅਤੇ ਸੱਭਿਆਚਾਰ ਵਿਰਾਸਤ ਦੀ ਸੁਰੱਖਿਆ ਦੇ ਖੇਤਰ ਵਿੱਚ ਸੱਭਿਆਚਾਰ ਸਹਿਯੋਗ ਬਾਰੇ ਤਜਾਕਿਸਤਾਨ ਦੇ ਸਮਝੌਤਿਆਂ ਲਈ ਪ੍ਰਸਤਾਵਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ।
ਮੀਟਿੰਗ ਵਿੱਚ ਐੱਸ ਸੀ ਓ ਮੈਂਬਰ ਮੁਲਕਾਂ ਦੇ ਸੱਭਿਆਚਾਰ ਮੰਤਰੀਆਂ ਨੇ ਸੱਭਿਆਚਾਰ ਅਤੇ ਆਰਟਸ ਵਿੱਚ ਵੋਕੇਸ਼ਨਲ ਸਿੱਖਿਆ ਅਤੇ ਸੱਭਿਆਚਾਰ ਵਿਰਾਸਤ ਦੀ ਸੁਰੱਖਿਆ ਦੇ ਖੇਤਰ ਵਿੱਚ ਸੱਭਿਆਚਾਰ ਸਹਿਯੋਗ ਬਾਰੇ ਸੌਦਾ ਸਮਝੌਤਿਆਂ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਸਹਿਮਤੀ ਪ੍ਰਗਟ ਕੀਤੀ ।
ਮੀਟਿੰਗ ਦੇ ਅਖੀਰ ਵਿੱਚ ਐੱਸ ਸੀ ਓ ਮੈਂਬਰ ਮੁਲਕਾਂ ਨੇ ਗਾਲਾ ਕੰਸਰਟ ਆਫ ਦੀ ਆਰਟਸ ਫੈਸਟੀਵਲ ਦੇ ਨਿਯੰਤਰਣਾਂ ਤੇ ਵੀ ਸਹਿਮਤੀ ਦਿਖਾਈ ਅਤੇ ਐੱਸ ਸੀ ਓ ਮੈਂਬਰ ਮੁਲਕਾਂ ਦੇ ਡੈਲੀਗੇਸ਼ਨਾਂ ਦੇ ਸਾਰੇ ਮੁਖੀਆਂ ਨੇ ਇਸ ਤੇ ਦਸਤਖ਼ਤ ਕੀਤੇ ।
ਇਸ ਤੋਂ ਬਾਅਦ ਪੋ੍ਟੋਕੋਲ ਤੇ ਸਹਿਮਤੀ ਹੋਈ ਅਤੇ ਐੱਸ ਸੀ ਓ ਦੇ ਮੈਂਬਰ ਮੁਲਕਾਂ ਦੇ ਡੈਲੀਗੇਸ਼ਨਾਂ ਦੇ ਸਾਰੇ ਮੁਖੀਆਂ ਨੇ ਦਸਤਖ਼ਤ ਕੀਤੇ ।
ਸ਼ਘਾਈ ਸਹਿਯੋਗ ਸੰਸਥਾ (ਐੱਸ ਸੀ ਓ) ਇੱਕ ਅੰਤਰ ਸਰਕਾਰੀ ਸੰਸਥਾ ਹੈ , ਜਿਸ ਨੂੰ 15 ਜੂਨ 2001 ਵਿੱਚ ਸ਼ੰਘਾਈ ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਵੇਲੇ ਐੱਸ ਸੀ ਓ ਵਿੱਚ 8 ਮੈਂਬਰ ਮੁਲਕ ਨੇ — ਚੀਨ , ਭਾਰਤ , ਕਜ਼ਾਕਿਸਤਾਨ , ਕਿਰਗੀਸਤਾਨ , ਰੂਸ , ਪਾਕਿਸਤਾਨ , ਤਜਾਕਿਸਤਾਨ ਅਤੇ ਉਜ਼ਬੇਕਿਸਤਾਨ , ਚਾਰ ਅਬਜ਼ਰਵਰ ਮੁਲਕ (ਅਫ਼ਗਾਨਿਸਤਾਨ , ਬੇਲਾਰੂਸ , ਇਰਾਨ ਅਤੇ ਮੰਗੋਲੀਆ) ।
***********************
ਐੱਨ ਬੀ / ਐੱਸ ਕੇ
(Release ID: 1747088)
Visitor Counter : 253