ਰੱਖਿਆ ਮੰਤਰਾਲਾ
azadi ka amrit mahotsav

ਭਾਰਤ ਤੇ ਮਲੇਸ਼ੀਆ ਵਿਚਾਲੇ "ਸਾਂਝੀ ਭਾਈਵਾਲੀ ਲਈ ਭਾਰਤੀ ਰੱਖਿਆ ਉਦਯੋਗ ਵਿਸ਼ਵੀ ਆਊਟਰੀਚ" ਬਾਰੇ ਵੈਬੀਨਾਰ

Posted On: 18 AUG 2021 11:55AM by PIB Chandigarh

ਮੁੱਖ ਵਿਸ਼ੇਸ਼ਤਾਵਾਂ 
1.   ਦੋਸਤਾਨਾ ਮੁਲਕਾਂ ਨਾਲ ਆਯੋਜਿਤ ਕੀਤੀਆਂ ਵੈਬੀਨਾਰ ਲੜੀਆਂ ਦਾ ਹਿੱਸਾ ।
2.   ਮਕਸਦ ਰੱਖਿਆ ਬਰਾਮਦ ਨੂੰ ਉਤਸ਼ਾਹਿਤ ਕਰਨਾ ਅਤੇ 2025 ਤੱਕ 5 ਬਿਲੀਅਨ ਅਮਰੀਕੀ ਡਾਲਰ ਰੱਖਿਆ ਬਰਾਮਦ ਟੀਚਾ ਪ੍ਰਾਪਤ ਕਰਨਾ । 
3.   150 ਤੋਂ ਵੱਧ ਡੈਲੀਗੇਟ ਵੈਬੀਨਾਰ ਵਿੱਚ ਸ਼ਾਮਲ ਹੋਏ ।
4.   100 ਤੋਂ ਵੱਧ ਵਰਚੁਅਲ ਪ੍ਰਦਰਸ਼ਨੀ ਸਟਾਲ ਸਥਾਪਿਤ ਕੀਤੇ ਗਏ ।
5.   ਐੱਮ ਓ ਡੀ ਨੇ ਵੈਬੀਨਾਰ ਐੱਸ ਆਈ ਡੀ ਐੱਮ ਰਾਹੀਂ ਆਯੋਜਿਤ ਕੀਤਾ ।


ਭਾਰਤ ਤੇ ਮਲੇਸ਼ੀਆ ਵਿਚਾਲੇ 17 ਅਗਸਤ 2021 ਨੂੰ "ਸਾਂਝੀ ਭਾਈਵਾਲੀ ਲਈ ਭਾਰਤੀ ਰੱਖਿਆ ਉਦਯੋਗ ਵਿਸ਼ਵੀ ਆਊਟਰੀਚ" ਦੇ ਥੀਮ ਤੇ ਇੱਕ ਵੈਬੀਨਾਰ ਤੇ ਐਕਸਪੋ ਆਯੋਜਿਤ ਕੀਤਾ ਗਿਆ । ਇਸ ਨੂੰ ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ ਦੀ ਅਗਵਾਈ ਵਿੱਚ ਸੁਸਾਇਟੀ ਆਫ ਇੰਡੀਅਨ ਡਿਫੈਂਸ ਮੈਨਫੈਕਚਰਰਜ਼ (ਐੱਸ ਆਈ ਡੀ ਐੱਮ) ਰਾਹੀਂ ਆਯੋਜਿਤ ਕੀਤਾ ਗਿਆ । ਵੈਬੀਨਾਰ ਦੋਸਤਾਨਾ ਮੁਲਕਾਂ ਨਾਲ ਰੱਖਿਆ ਬਰਾਮਦ ਨੂੰ ਉਤਸ਼ਾਹ ਦੇਣ ਅਤੇ 2025 ਤੱਕ 5 ਬਿਲੀਅਨ ਰੱਖਿਆ ਬਰਾਮਦ ਟੀਚਾ ਪ੍ਰਾਪਤ ਕਰਨ ਲਈ ਲੜੀ ਦਾ ਇੱਕ ਹਿੱਸਾ ਸੀ । 
ਸੰਯੁਕਤ ਸਕੱਤਰ ਰੱਖਿਆ ਉਦਯੋਗ ਉਤਪਾਦਨ (ਡੀ ਆਈ ਪੀ) , ਰੱਖਿਆ ਮੰਤਰਾਲਾ ਸ਼੍ਰੀ ਅਨੁਰਾਗ ਵਾਜਪਈ ਅਤੇ ਦੋਨੋਂ ਮੁਲਕਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੈਬੀਨਾਰ ਵਿੱਚ ਹਿੱਸਾ ਲਿਆ । ਆਪਣੇ ਸੰਬੋਧਨ ਵਿੱਚ ਸੰਯੁਕਤ ਸਕੱਤਰ ਨੇ ਭਾਰਤ ਰੱਖਿਆ ਉਤਪਾਦਾਂ ਦੇ ਵਿਸ਼ਵੀ ਮਾਣਕਾਂ ਵਾਲੇ ਹੋਣ ਅਤੇ ਬਹੁਤ ਜਿ਼ਆਦਾ ਕਫਾਇਤੀ ਹੋਣ ਨੂੰ ਉਜਾਗਰ ਕੀਤਾ । ਉਹਨਾਂ ਕਿਹਾ ਕਿ ਭਾਰਤ ਕੋਲ ਵਿਸ਼ਵ ਪੱਧਰੀ ਪ੍ਰਣਾਲੀ ਦੀਆਂ ਜਨਤਕ ਅਤੇ ਨਿਜੀ ਕੰਪਨੀਆਂ ਦੇ ਨਾਲ ਇੱਕ ਮਜ਼ਬੂਤ ਸਿ਼ੱਪ ਬਿਲਡਿੰਗ ਉਦਯੋਗ ਹੈ । ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਜਹਾਜ਼ਾਂ ਦੇ ਰੱਖਰਖਾਵ , ਮੁਰੰਮਤ ਅਤੇ ਓਵਰਹਾਲ ਗਤੀਵਿਧੀਆਂ ਵਿੱਚ ਇੱਕ ਹੱਬ ਵਜੋਂ ਆਪਣੀ ਸਥਿਤੀ ਰੱਖਦਾ ਹੈ ਅਤੇ ਦੋਨੋਂ ਮੁਲਕ ਇਸ ਖੇਤਰ ਵਿੱਚ ਸਾਂਝ ਪਾ ਸਕਦੇ ਨੇ । ਵੈਬੀਨਾਰ ਦੌਰਾਨ ਇੱਕ ਐੱਸ ਆਈ ਡੀ ਐੈੱਮ / ਕੇ ਪੀ ਐੱਮ ਜੀ ਦੁਆਰਾ ਨਾਲੇਜ ਪੇਪਰ ਵੀ ਜਾਰੀ ਕੀਤਾ ਗਿਆ । 
9 ਭਾਰਤੀ ਕੰਪਨੀਆਂ — ਇਲੈਕਟ੍ਰੋਨਿਕਸ ਲਿਮਟਿਡ , ਹਿੰਦੂਸਤਾਨ ਏਅਰ ਨੋਟਿਕਸ ਲਿਮਟਿਡ , ਗਾਰਡਨ ਰੀਚ ਸਿ਼ੱਪ ਬਿਲਡਰਜ਼ ਐਂਡ ਇੰਜੀਨੀਅਰਸ , ਐੱਲ ਐਂਡ ਟੀ ਰੱਖਿਆ ਅਤੇ ਭਾਰਤ ਫੋਰਸ ਲਿਮਟਿਡ ਨੇ ਮੁੱਖ ਰੱਖਿਆ ਪਲੇਟਫਾਰਮਾਂ ਅਤੇ ਉਤਪਾਦਨਾਂ ਬਾਰੇ ਪੇਸ਼ਕਾਰੀਆਂ ਦਿੱਤੀਆਂ । ਮਲੇਸ਼ੀਆ ਦੀ ਤਰਫੋਂ ਏਅਰ ਸਪੇਸ ਤਕਨਾਲੋਜੀ ਸਿਸਟਮਸ ਕਾਰਪੋਰੇਸ਼ਨ , ਏ ਐੱਮ ਪੀ ਕਾਰਪੋਰੇਸ਼ਨ , ਡੀ ਈ ਐੱਫ ਟੀ ਈ ਸੀ ਐੱਚ ਅਨਮੈਨਡ ਸਿਸਟਮਸ ਅਤੇ ਇੰਨੋਪੀਕ ਐੱਸ ਡੀ ਐੱਨ    ਬੀ ਐੱਚ ਡੀ ਨੇ ਕੰਪਨੀ ਪੇਸ਼ਕਾਰੀਆਂ ਦਿੱਤੀਆਂ । 
150 ਤੋਂ ਵੱਧ ਡੈਲੀਗੇਟ ਵੈਬੀਨਾਰ ਵਿੱਚ ਸ਼ਾਮਲ ਹੋਏ । 100 ਤੋਂ ਵੱਧ ਵਰਚੁਅਲ ਪ੍ਰਦਰਸ਼ਨੀ ਸਟਾਲ ਸਥਾਪਿਤ ਕੀਤੇ ਗਏ ।

****************


ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ 


(Release ID: 1747003) Visitor Counter : 176