ਇਸਪਾਤ ਮੰਤਰਾਲਾ
ਸਟੀਲ ਮੰਤਰਾਲੇ ਅਧੀਨ ਆਉਣ ਵਾਲੀ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟੇਡ (ਸੇਲ) ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਿੱਚ ਸਰਗਰਮ ਰੂਪ ਨਾਲ ਸ਼ਾਮਿਲ ਹੋ ਰਿਹਾ ਹੈ
Posted On:
17 AUG 2021 5:15PM by PIB Chandigarh
ਸਟੀਲ ਮੰਤਰਾਲੇ ਦੇ ਅਧੀਨ ਆਉਣ ਵਾਲੀ ਮਹਾਰਤਨ ਸੀਪੀਐੱਸਈ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟੇਡ (ਸੇਲ), ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਬੈਨਰ ਨੀਚੇ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਮਨਾਉਣ ਦੇ ਸੰਬੰਧ ਵਿੱਚ ਆਪਣੇ ਕਈ ਪਲਾਂਟਾਂ ਅਤੇ ਇਕਾਈਆਂ ਵਿੱਚ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਹੈ।
12 ਅਗਸਤ 2021 ਨੂੰ, ਸੇਲ ਦੇ ਰਾਉਰਕੇਲਾ ਸਟੀਲ ਪਲਾਂਟ ਵਿੱਚ ਵੱਡੇ ਪੈਮਾਨੇ ‘ਤੇ ਪੌਦਾ ਲਗਾਉਣ ਅਭਿਯਾਨ ਦੇ ਨਾਲ ਇਸ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਰਾਉਰਕੇਲ ਹਾਊਸ ਵਿੱਚ ‘ਬਕੁਲ’ ਦਾ ਪੌਦਾ ਲਗਾ ਕੇ ਇਸ ਅਭਿਯਾਨ ਦੀ ਸ਼ੁਰੂਆਤ ਕੀਤੀ ਗਈ। ਕਈ ਸਮੂਹਾਂ ਦੁਆਰਾ ਇਕੱਠੇ ਮਿਲਾ ਕੇ ਸੈਕਟਰ-20 ਗ੍ਰਾਊਂਡ ਦੇ ਨੇੜੇ ਪੌਦੇ ਲਗਾਉਣ ਗਤੀਵਿਧੀਆਂ ਚਲਾਈਆਂ ਗਈਆਂ ਜਿਨ੍ਹਾਂ ਵਿੱਚ ਸੀਨੀਅਰ ਨਾਗਰਿਕ, ਕਈ ਸਾਮੁਦਾਇਕ ਕੇਂਦਰਾਂ ਦੇ ਯੋਗ ਸਮੂਹ ਦੇ ਮੈਂਬਰਾਂ, ਕੋਵਿਡ ਵੋਰੀਅਸ, ਰੋਟਰ ਕਲੱਬ ਦੇ ਮੈਂਬਰਾਂ, ਸੀਆਈਐੱਸਐੱਫ ਦੇ ਜਵਾਨਾਂ ਅਤੇ ਟਾਊਨ ਇੰਜੀਨੀਅਰਿੰਗ, ਟਾਊਨ ਸਰਵਿਸੇਜ ਅਤੇ ਸੀਐੱਸਆਰ ਦੇ ਕਰਮਚਾਰੀਆਂ ਦੁਆਰਾ ਭਾਗੀਦਾਰੀ ਕੀਤੀ ਗਈ। ਇਸ ਮੌਕੇ ਨੂੰ ਯਾਦਗਾਰ ਬਣਾਉਣ ਦੇ ਲਈ ਕੰਚਨ, ਕੁਮਕੁਮ, ਪਟੁਲੀ, ਕੈਸੇਲਾਟਾ ਅਤੇ ਬਕੁਲ ਦੇ ਲਗਭਗ 325 ਫੁੱਲਾਂ ਪੌਦਿਆਂ ਲਈ ਕਈ ਕਿਆਰੀਆਂ ਵਿੱਚ ਲਗਾਏ ਗਏ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੌਰਾਨ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਇਸ ਵਿੱਚ, ਸਟੀਲ ਪਲਾਂਟ ਦੁਆਰਾ ਅੱਗੇ ਵੱਧ ਕੇ ਕਰਮਚਾਰੀਆਂ ਅਤੇ ਸਮਾਜ ਦੇ ਕਈ ਵਰਗਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਸੁਤੰਤਰਤਾ ਦੇ ਮਹੱਤਵਪੂਰਨ 75ਵੇਂ ਸਾਲ ਨੂੰ ਮੰਨਾਉਣ ਲਈ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦੀ ਲੜੀ ਵੀ ਤਿਆਰ ਕੀਤੀ ਗਈ ਹੈ।
ਸੇਲ, ਰਾਉਰਕੇਲ ਸਟੀਲ ਪਲਾਂਟ ਨੇ 13 ਅਗਸਤ, 2021 ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਮੌਕੇ ਸ਼ੁਰੂ ਕੀਤੇ ਗਏ ‘ਫਿੱਟ ਇੰਡੀਆ ਫ੍ਰੀਡਮ ਰਣ’ ਵਿੱਚ ਸ਼ਾਮਿਲ ਹੋ ਕੇ ਰਾਸ਼ਟਰਵਿਆਪੀ ਫਿਟਨੈੱਸ ਅਭਿਯਾਨ ਵਿੱਚ ਹਿੱਸਾ ਲਿਆ। ਇਸ ਰਣ ਦੀ ਸ਼ੁਰੂਆਤ ਇਸ ਸਹੁੰ ਦੇ ਨਾਲ ਸ਼ੁਰੂ ਹੋਈ ਕਿ ਸਾਰੇ ਲੋਕਾਂ ਆਪਣੇ ਰੋਜ਼ਮਰਾ ਜੀਵਨ ਵਿੱਚ ਘੱਟ ਤੋਂ ਘੱਟ 30 ਮਿੰਟ ਤੱਕ ਰੋਜ਼ਾਨਾ ਸ਼ਰੀਰਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਗੇ। ਰਣ ਆਵ੍ ਇੰਡੀਆ ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਰਤ ਦੇ ਸੁਤੰਤਰਤਾ ਦੇ 75ਵੇਂ ਸਾਲ ਦੇ ਉਸਤਵ ਨੂੰ ਮਨਾਉਣ ਵਿੱਚ, ਦੇਸ਼ ਦੇ ਨਾਗਰਿਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਕਰਨ ਲਈ ਸੂਚੀਬੱਧ ਕਰਨਾ ਅਤੇ ਹਰੇਕ ਨਾਗਰਿਕ ਦੀ ਸਿਹਤ, ਤੰਦਰੁਸਤੀ ਅਤੇ ਭਲਾਈ ਨੂੰ ਸੁਨਿਸ਼ਚਿਤ ਕਰਨਾ ਹੈ।
ਸੇਲ ਦੀਆਂ ਮੁੱਖ ਇਕਾਈਆਂ ਵਿੱਚੋਂ ਇੱਕ, ਭਿਲਾਈ ਸਟੀਲ ਪਲਾਂਟ ਨੇ ਵੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਲਈ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਉਸ ਦੀ ਸਰਗਰਮ ਭਾਗੀਦਾਰੀ ਵੀ ਦ੍ਰਿਸ਼ਟੀਗੋਚਰ ਹੋ ਰਹੀ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਅਧੀਨ, ਸਟੀਲ ਭਵਨ ਅਤੇ ਮੈਤਰੀ ਬਾਗ ਦੇ ਨੇੜੇ 75 ਪੌਦੇ ਲਗਾਏ ਗਏ।
ਮਾਨਵ ਸੰਸਾਧਨ ਵਿਕਾਸ ਕੇਂਦਰ ਵਿੱਚ ਪ੍ਰਬੰਧਨ ਟ੍ਰੇਨੀਆਂ ਲਈ ਇੰਡੀਆ @75 ‘ਤੇ ਇੱਕ ਕੁਵਿਜ਼ ਦਾ ਆਯੋਜਨ ਕੀਤਾ ਗਿਆ। ਰਾਜ ਭਾਸ਼ਾ ਵਿਭਾਗ ਨੇ ਵੀ ਇੱਕ ਔਨਲਾਈਨ ‘ਕਵੀ ਸੰਮੇਲਨ’ ਦਾ ਆਯੋਜਨ ਕੀਤਾ। ਹੈਂਡਬਾਲ ਗਾਊਂਡ ਵਿੱਚ ਮਹਿਤਾ ਹਾਕੀ ਮੈਚ ‘ਤੇ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ। ਸੇਲ ਦੇ ਬੋਕਾਰੋ ਸਟੀਲ ਪਲਾਂਟ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਅਧੀਨ ਬੀਐੱਸਐੱਲ ਦੇ ਮੋਹਨ ਕੁਮਾਰ ਮੰਗਲਮ ਸਟੇਡੀਅਮ ਵਿੱਚ ਫਿੱਟ ਇੰਡੀਆ ਰਣ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿੱਚ ਸੀਨੀਅਰ ਅਧਿਕਾਰੀਆਂ, ਪ੍ਰਬੰਧਕਾਂ ਅਤੇ ਪ੍ਰਬੰਧਨ ਟ੍ਰੇਨੀਆਂ ਸਮੇਤ ਵੱਡੀ ਸੰਖਿਆ ਵਿੱਚ ਲੋਕ ਸ਼ਾਮਿਲ ਹੋਏ।
******
ਐੱਸਐੱਸ/ਐੱਸਕੇ
(Release ID: 1746998)
Visitor Counter : 312