ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਵਿੱਚ ਸਰਕਾਰ ਦੁਆਰਾ ਇਕੱਤਰ ਕੀਤੇ ਗਏ ਭੂ-ਸਥਾਨਿਕ ਡੇਟਾ ਨੂੰ ਨਾਗਰਿਕਾਂ ਅਤੇ ਸੰਸਥਾਵਾਂ ਲਈ ਮੁਫਤ ਅਤੇ ਅਸਾਨੀ ਨਾਲ ਉਪਲਬਧ ਕਰਾਉਣ ਲਈ ਔਨਲਾਈਨ ਐਪਲੀਕੇਸ਼ਨਾਂ ਦੀ ਸ਼ੁਰੂਆਤ

Posted On: 17 AUG 2021 4:51PM by PIB Chandigarh

ਤਿੰਨ ਔਨਲਾਈਨ ਐਪਲੀਕੇਸ਼ਨਾਂ - ਸਰਵੇ ਆਫ ਇੰਡੀਆ (ਐੱਸਓਆਈ) ਜੀਓ ਸਪੇਸ਼ੀਅਲ ਡਾਟਾ ਪ੍ਰਸਾਰਣ ਪੋਰਟਲ, ਐੱਸਓਆਈ ਦਾ ਸਾਰਥੀ: ਵੈਬ ਜੀਆਈਐੱਸ ਐਪਲੀਕੇਸ਼ਨ ਅਤੇ ਨੈਸ਼ਨਲ ਐਟਲਸ ਐਂਡ ਥੀਮੈਟਿਕ ਮੈਪਿੰਗ ਆਰਗੇਨਾਈਜੇਸ਼ਨ (ਐੱਨਏਟੀਐੱਮਓ) ਦੇ ਮਾਨਚਿਤ੍ਰਣ  ਐਂਟਰਪ੍ਰਾਈਜ਼ ਜੀਓਪੋਰਟਲ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਭੂ-ਸਥਾਨਿਕ ਡੇਟਾ ਨੂੰ ਭਾਰਤ ਵਿੱਚ ਨਾਗਰਿਕਾਂ ਅਤੇ ਸੰਸਥਾਵਾਂ ਲਈ ਪਹਿਲੀ ਵਾਰ ਸੁਤੰਤਰ ਅਤੇ ਅਸਾਨੀ ਨਾਲ ਉਪਲਬਧ ਬਣਾਇਆ ਗਿਆ ਹੈ। 

 

 ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਜਿਨ੍ਹਾਂ ਨੇ ਪੋਰਟਲ, ਵੈੱਬ ਜੀਆਈਐੱਸ ਐਪਲੀਕੇਸ਼ਨਾਂ ਅਤੇ ਐਨਏਟੀਐੱਮਓ ਦੇ ਮਾਨਚਿੱਤਰਨ ਐਂਟਰਪ੍ਰਾਈਜ਼ ਜਿਓਪੋਰਟਲ ਦਾ ਉਦਘਾਟਨ ਕੀਤਾ, ਨੇ ਕਿਹਾ “ਇਹ ਇੱਕ ਇਤਿਹਾਸਕ ਪਲ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਸਰਕਾਰ ਵੱਲੋਂ SOI ਅਤੇ NATMO ਤੋਂ ਪੇਸ਼ ਕੀਤਾ ਗਿਆ ਡਾਟਾ ਭਾਰਤ ਵਿੱਚ ਨਾਗਰਿਕਾਂ ਅਤੇ ਸੰਸਥਾਵਾਂ ਲਈ ਸੁਤੰਤਰ ਅਤੇ ਅਸਾਨੀ ਨਾਲ ਉਪਲਬਧ ਹੋ ਗਿਆ ਹੈ। ਇਹ ਐੱਸਓਆਈ ਅਤੇ ਐੱਨਏਟੀਐੱਮਓ ਦੀ ਯਾਤਰਾ ਵਿੱਚ ਸੱਚਮੁੱਚ ਇੱਕ ਮਹੱਤਵਪੂਰਣ ਘਟਨਾ ਹੈ, ਜੋ ਅੰਕੜਿਆਂ ਦੇ ਸੱਚੇ ਲੋਕਤੰਤਰੀਕਰਨ ਦੀ ਭਾਵਨਾ ਨੂੰ ਦਰਸਾਉਂਦੀ ਹੈ।

 

 ਉਨ੍ਹਾਂ ਅੱਗੇ ਕਿਹਾ “ਫਰਵਰੀ 2021 ਵਿੱਚ ਲਾਂਚ ਕੀਤੀ ਗਈ ਨਵੀਂ ਜੀਓਸਪੇਸ਼ੀਅਲ ਨੀਤੀ ਨੇ ਸਰਵੇਖਣ ਅਤੇ ਮੈਪਿੰਗ ਦੇ ਸਾਰੇ ਨਿਯਮਾਂ ਨੂੰ ਮਿਟਾ ਦਿੱਤਾ, ਇਸ ਤਰ੍ਹਾਂ ਅਤੀਤ ਦੇ ਬਹੁਤ ਸਾਰੇ ਜਾਲਿਆਂ ਨੂੰ ਇੱਕੋ ਸਮੇਂ ਹਟਾ ਦਿੱਤਾ ਗਿਆ। ਭੂ-ਸਥਾਨਿਕ ਅੰਕੜਿਆਂ ਦੇ ਉਦਾਰੀਕਰਨ ਅਤੇ ਲੋਕਤੰਤਰੀਕਰਨ ਦੁਆਰਾ, 2030 ਤਕ ਅਰਥਵਿਵਸਥਾ 'ਤੇ ਬਹੁਤ ਸਾਰੇ ਅਸਿੱਧੇ ਪ੍ਰਭਾਵਾਂ ਦੇ ਨਾਲ ਨਾਲ, ਤਕਰੀਬਨ 1 ਲੱਖ ਕਰੋੜ ਦਾ ਸਿੱਧਾ ਪ੍ਰਭਾਵ ਪਏਗਾ।



 

ਭਾਰਤ ਦੇ ਸਰਵੇਅਰ ਜਨਰਲ, ਐੱਸਓਆਈ, ਸ਼੍ਰੀ ਨਵੀਨ ਤੋਮਰ ਨੇ ਦੱਸਿਆ "ਇਸ ਔਨਲਾਈਨ ਪੋਰਟਲ ਦੇ ਲਾਂਚ ਹੋਣ ਨਾਲ, ਉਪਭੋਗਤਾਵਾਂ ਨੂੰ ਹੁਣ SOI ਦਫਤਰਾਂ ਦਾ ਦੌਰਾ ਨਹੀਂ ਕਰਨਾ ਪਵੇਗਾ, ਅਤੇ ਉਹ ਭਾਰਤ ਸਰਕਾਰ ਦੇ ਭਾਰਤ ਕੋਸ਼ ਭੁਗਤਾਨ ਗੇਟਵੇ ਦੁਆਰਾ ਅਸਾਨੀ ਨਾਲ ਆਪਣੇ ਘਰ ਤੋਂ ਉਤਪਾਦਾਂ ਨੂੰ ਖਰੀਦ ਅਤੇ ਡਾਊਨਲੋਡ ਕਰ ਸਕਦੇ ਹਨ।"

 

 ਸਰਵੇ ਆਫ਼ ਇੰਡੀਆ ਦੁਆਰਾ ਵਿਕਸਿਤ ਕੀਤਾ ਗਿਆ ਇਹ ਔਨਲਾਈਨ ਪੋਰਟਲ ਨਕਸ਼ਿਆਂ ਅਤੇ ਕਾਰਜਸ਼ੀਲਤਾਵਾਂ ਦਾ ਇੱਕ ਸਮ੍ਰਿਧ ਭੰਡਾਰ ਹੈ ਜੋ ਕਿ ਸਰਕਾਰੀ ਅਤੇ ਪ੍ਰਾਈਵੇਟ ਉਪਭੋਗਤਾਵਾਂ ਲਈ ਜਨਤਕ ਫੰਡਾਂ ਤੋਂ ਉਤਪੰਨ ਭੂਗੋਲਿਕ ਡੇਟਾ ਦੀ ਆਸਾਨ ਪਹੁੰਚ ਪ੍ਰਦਾਨ ਕਰੇਗਾ। ਇਹ ਪੋਰਟਲ ਡਿਜੀਟਲ ਉਤਪਾਦਾਂ ਜਿਵੇਂ ਕਿ ਡਿਜੀਟਲ ਭੂਗੋਲਿਕ ਨਕਸ਼ਾ, ਰੇਲਵੇ ਨਕਸ਼ਾ, ਰਾਜਨੀਤਿਕ ਨਕਸ਼ਾ, ਸੜਕਾਂ ਦਾ ਡਿਜੀਟਲ ਭੂਗੋਲਿਕ ਨਕਸ਼ਾ, ਅਤੇ ਭਾਰਤ ਦੇ ਡਿਜੀਟਲ ਭੂਗੋਲਿਕ ਭੌਤਿਕ ਨਕਸ਼ੇ ਦੇ ਨਾਲ ਨਾਲ ਭਾਰਤ ਦੇ ਨਾਗਰਿਕਾਂ ਨੂੰ ਓਪਨ ਸੀਰੀਜ਼ ਮੈਪ ਸਕੇਲ ਅਤੇ ਹੋਰਨਾਂ ਦੀ ਇੱਕ ਸ਼੍ਰੇਣੀ ਪ੍ਰਦਾਨ ਕਰਦਾ ਹੈ।

 ਸ਼੍ਰੀ ਨਵੀਨ ਤੋਮਰ ਨੇ ਦੱਸਿਆ ਕਿ ਸਾਰਥੀ ਵੈੱਬ ਜੀਆਈਐੱਸ ਲੋਕਾਂ ਦੇ ਹੱਥਾਂ ਵਿੱਚ ਜੀਆਈਐੱਸ ਲਿਆਏਗੀ ਅਤੇ ਆਡਿਟ ਟ੍ਰੇਲ ਦੇ ਨਾਲ ਡੇਟਾ ਪ੍ਰਮਾਣਿਕਤਾ ਵਿੱਚ ਸਮਾਂ ਅਤੇ ਸੰਸਾਧਨਾਂ ਦੀ ਬਚਤ ਕਰੇਗੀ, ਜੋ ਪੰਚਾਇਤੀ ਰਾਜ ਮੰਤਰਾਲੇ ਦੀ ਇੱਕ ਨਵੀਂ ਪਹਿਲ, ਸਵਾਮਿਤਵ (ਪਿੰਡਾਂ ਦਾ ਸਰਵੇਖਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਸੁਧਰੀ ਤਕਨੀਕ ਨਾਲ ਮੈਪਿੰਗ - SVAMITVA), ਦੀ ਸਹੂਲਤ ਪ੍ਰਦਾਨ ਕਰੇਗੀ।

 

 ਸਾਰਥੀ ਇੱਕ ਵੈਬ ਜੀਓਗ੍ਰਾਫਿਕਲ ਇਨਫਰਮੇਸ਼ਨ ਸਿਸਟਮ - ਜੀਆਈਐੱਸ ਐਪਲੀਕੇਸ਼ਨ ਹੈ ਜੋ ਜੀਆਈਐੱਸ ਟੂਲਸ ਜਿਵੇਂ ਕਿ ਸਥਾਨਕ ਡੇਟਾ ਵਿਜ਼ੁਅਲਾਈਜ਼ੇਸ਼ਨ, ਜੋੜ-ਤੋੜ, ਵਿਸ਼ਲੇਸ਼ਣ ਆਦਿ ਦੇ ਨਾਲ ਵੈੱਬ ਐਪਲੀਕੇਸ਼ਨ ਵਿਕਾਸ ਵਿੱਚ ਨਵੀਂਆਂ ਤਰੱਕੀਆਂ ਦੀ ਵਰਤੋਂ ਕਰਦੀ ਹੈ, ਅਤੇ ਗਾਹਕ ਦੇ ਸਿਰੇ ‘ਤੇ ਸੰਸਾਧਨਾਂ ਦੀ ਘੱਟ ਵਰਤੋਂ ਨਾਲ ਉਪਭੋਗਤਾ ਲਈ ਅਸਾਨੀ ਨਾਲ ਪਹੁੰਚਯੋਗ ਹੋਵੇਗੀ। ਇਹ ਕਸਟਮ ਐਪਲੀਕੇਸ਼ਨਾਂ ਬਣਾਉਣ ਦੀ ਜ਼ਰੂਰਤ ਨੂੰ ਘਟਾਉਂਦਾ ਹੈ ਅਤੇ ਜੀਆਈਐੱਸ ਨੂੰ ਹੋਰ ਕਾਰੋਬਾਰੀ ਪ੍ਰਣਾਲੀਆਂ ਨਾਲ ਜੋੜਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਹ ਨਵੀਂ ਜੀਓਸਪੇਸ਼ੀਅਲ ਨੀਤੀ ਦੇ ਅਨੁਕੂਲ ਅੰਤਰ-ਸੰਗਠਨਾਤਮਕ ਸਹਿਯੋਗ ਨੂੰ ਸਮਰੱਥ ਬਣਾਉਂਦਾ ਹੈ ਅਤੇ ਇਸ ਦੀ ਸਥਾਨਕ ਭਾਸ਼ਾਵਾਂ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ।

 





 

ਮਾਨਚਿਤ੍ਰਣ (MANCHITRAN) ਬਾਰੇ ਬੋਲਦੇ ਹੋਏ, ਡਾ. ਤਾਪਤੀ ਬੈਨਰਜੀ, ਡਾਇਰੈਕਟਰ ਐੱਨਏਟੀਐੱਮਓ, ਨੇ ਕਿਹਾ ਕਿ ਐੱਨਏਟੀਐੱਮਓ ਦਾ ਐਂਟਰਪ੍ਰਾਈਜ਼ ਜੀਓ-ਪੋਰਟਲ ਜੀਓ-ਸਪੇਸ਼ੀਅਲ ਡੇਟਾ ਸੰਸਾਧਨਾਂ ਦੇ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਹੈ, ਅਤੇ ਐਪਲੀਕੇਸ਼ਨਾਂ ਦੇ ਨਾਲ ਬੁਨਿਆਦੀ ਢਾਂਚੇ ਦੀ ਸਥਾਪਨਾ ਸਾਲ 2017 ਵਿੱਚ ਅਰੰਭ ਕੀਤੀ ਗਈ ਸੀ ਅਤੇ ਅੰਤ ਵਿੱਚ ਇਹ 2021 ਵਿੱਚ ਔਨਲਾਈਨ ਹੋ ਗਿਆ ਹੈ। ਇਸ ਨਾਲ ਭਾਰਤ ਦੇ ਨਾਗਰਿਕਾਂ ਲਈ ਵਿਸਤ੍ਰਿਤ ਸੇਵਾਵਾਂ ਦਾ ਇੱਕ ਨਵਾਂ ਆਯਾਮ ਖੁਲ੍ਹੇਗਾ, ਅਤੇ "ਮਾਨਚਿਤ੍ਰਣ " ਦੇ ਵੱਖ -ਵੱਖ ਬਿਲਡਿੰਗ ਬਲਾਕ ਵਿਦਿਆਰਥੀਆਂ, ਖੋਜਕਰਤਾਵਾਂ, ਉਦਯੋਗ, ਫੈਸਲੇ ਲੈਣ ਵਾਲਿਆਂ, ਨੀਤੀ ਨਿਰਮਾਤਾਵਾਂ, ਪ੍ਰਬੰਧਕਾਂ, ਆਦਿ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। 

 

 ਇਹ ਜੀਓ-ਪੋਰਟਲ ਵਿਸ਼ਾਲ, ਪ੍ਰਮਾਣਿਤ ਅਤੇ ਕੀਮਤੀ ਅੰਕੜਿਆਂ ਨੂੰ ਪ੍ਰਦਰਸ਼ਤ ਕਰਦਾ ਹੈ ਜੋ ਐੱਨਏਟੀਐੱਮਓ ਨੇ 65 ਸਾਲਾਂ ਦੀ ਲੰਮੀ ਸੇਵਾ ਦੌਰਾਨ ਪ੍ਰਾਪਤ ਕੀਤੇ ਹਨ। ਉਪਭੋਗਤਾ "ਮਾਨਚਿਤ੍ਰਣ " ਵਿੱਚ ਨਕਸ਼ੇ ਅਤੇ ਐਟਲਸ ਅਤੇ ਵੱਖ-ਵੱਖ ਭੂ-ਸਥਾਨਿਕ ਡੇਟਾ ਲੇਅਰਾਂ ਬਾਰੇ ਵੇਖ, ਡਾਉਨਲੋਡ ਅਤੇ ਫੀਡਬੈਕ ਦੇ ਸਕਦੇ ਹਨ। ਐੱਨਏਟੀਐੱਮਓ ਨੇ ਇਸ ਭੂ-ਪੋਰਟਲ ਨੂੰ ਜ਼ਿਆਦਾਤਰ ਸਵਦੇਸ਼ੀ ਮੇਕ-ਇਨ-ਇੰਡੀਆ ਤਕਨਾਲੋਜੀਆਂ ਅਤੇ ਘੱਟੋ ਘੱਟ ਵਿੱਤੀ ਸ਼ਮੂਲੀਅਤ ਅਤੇ ਸਮੇਂ ਦੀ ਮਿਆਦ ਦੇ ਨਾਲ ਵਿਕਸਤ ਕੀਤਾ ਹੈ।

 

 ਸ਼੍ਰੀ ਸੁਨੀਲ ਕੁਮਾਰ ਜੁਆਇੰਟ ਸਕੱਤਰ ਡੀਐੱਸਟੀ, ਸ਼੍ਰੀ ਕੇ ਨਾਰਾਇਣਨ ਡਿਪਟੀ ਡਾਇਰੈਕਟਰ ਜਨਰਲ ਅਤੇ ਐੱਸਆਈਓ ਨੈਸ਼ਨਲ ਇਨਫੋਰਮੈਟਿਕਸ ਸੈਂਟਰ, ਦੇਹਰਾਦੂਨ ਨੇ ਐੱਸਓਆਈ ਦੇ ਸੀਨੀਅਰ ਨੁਮਾਇੰਦਿਆਂ ਅਤੇ ਡੀਐੱਸਟੀ ਦੇ ਵਿਗਿਆਨਕਾਂ ਦੇ ਨਾਲ ਔਨਲਾਈਨ ਜੀਓਸਪੇਸ਼ੀਅਲ ਐਪਲੀਕੇਸ਼ਨਾਂ ਦੀ ਲਾਂਚ ਵਿੱਚ ਹਿੱਸਾ ਲਿਆ।

 

*********


 

ਐੱਸਐੱਨਸੀ/ਟੀਐੱਮ/ਆਰਆਰ



(Release ID: 1746821) Visitor Counter : 208