ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav g20-india-2023

ਕੇਂਦਰ ਨੇ ਆਰਓਡੀਟੀਈਪੀ ਸਕੀਮ ਦਿਸ਼ਾ ਨਿਰਦੇਸ਼ਾਂ ਅਤੇ ਦਰਾਂ ਨੂੰ ਨੋਟੀਫਾਈ ਕੀਤਾ


ਸਕੀਮ ਸਾਡੀਆਂ ਬਰਾਮਦਾਂ ਅਤੇ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਵੇਗੀ

ਸਮੁੰਦਰ, ਖੇਤੀਬਾੜੀ, ਚਮੜਾ, ਰਤਨ ਅਤੇ ਗਹਿਣੇ, ਆਟੋਮੋਬਾਈਲ, ਪਲਾਸਟਿਕ, ਇਲੈਕਟ੍ਰੀਕਲ / ਇਲੈਕਟ੍ਰੌਨਿਕਸ, ਮਸ਼ੀਨਰੀ ਵਰਗੇ ਖੇਤਰਾਂ ਨੂੰ ਸਕੀਮ ਦੇ ਲਾਭ ਪ੍ਰਾਪਤ ਹੋਣਗੇ

ਆਰਓਡੀਟੀਈਪੀ ਦੀਆਂ ਦਰਾਂ 8555 ਟੈਰਿਫ ਲਾਈਨਾਂ ਨੂੰ ਕਵਰ ਕਰਨਗੀਆਂ

Posted On: 17 AUG 2021 4:16PM by PIB Chandigarh

ਕੇਂਦਰ ਨੇ ਅੱਜ ਆਰਓਡੀਟੀਈਪੀ ਸਕੀਮ ਦਿਸ਼ਾ ਨਿਰਦੇਸ਼ ਅਤੇ ਦਰਾਂ (ਬਰਾਮਦ  ਉਤਪਾਦਾਂ 'ਤੇ ਡਿਊਟੀਆਂ ਅਤੇ ਟੈਕਸਾਂ ਦੀ ਛੋਟ) ਨੂੰ ਨੋਟੀਫਾਈ ਕਰ ਦਿੱਤਾ ਹੈ।  ਬਰਾਮਦ ਦੀ ਜ਼ੀਰੋ ਰੇਟਿੰਗ ਦੀ ਸਕੀਮ ਸਾਡੀ ਬਰਾਮਦ ਅਤੇ ਵਿਸ਼ਵ ਬਾਜ਼ਾਰਾਂ ਵਿੱਚ ਪ੍ਰਤੀਯੋਗੀਤਾ ਨੂੰ ਹੁਲਾਰਾ ਦੇਵੇਗੀ।  ਆਰਓਡੀਟੀਈਪੀ ਦੀਆਂ ਦਰਾਂ 8555 ਟੈਰਿਫ ਲਾਈਨਾਂ ਨੂੰ ਕਵਰ ਕਰਨਗੀਆਂ। 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਸਰਕਾਰ ਘਰੇਲੂ ਉਦਯੋਗ ਨੂੰ ਸਮਰਥਨ ਦੇਣ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਇਸ ਨੂੰ ਵਧੇਰੇ ਪ੍ਰਤੀਯੋਗੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਬਰਾਮਦ ਕੇਂਦਰਿਤ ਉਦਯੋਗਾਂ ਨੂੰ ਸੁਧਾਰਿਆ ਜਾ ਰਿਹਾ ਹੈ ਅਤੇ ਬਿਹਤਰ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਮੁਕਾਬਲੇਬਾਜ਼ੀ ਵਧੇਬਰਾਮਦ ਵਧੇਰੋਜ਼ਗਾਰ ਪੈਦਾ ਹੋਵੇ ਅਤੇ ਸਮੁੱਚੀ ਅਰਥਵਿਵਸਥਾ ਵਿੱਚ ਯੋਗਦਾਨ ਪਾਇਆ ਜਾ ਸਕੇ। ਇਹ ਆਤਮਨਿਰਭਰ ਭਾਰਤ ਬਣਾਉਣ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਅੱਗੇ ਜਾਵੇਗੀ।   

ਬਰਾਮਦ ਕੀਤੇ ਜਾਣ ਵਾਲੇ ਉਤਪਾਦਾਂ 'ਤੇ ਡਿਊਟੀ ਤੇ ਟੈਕਸਾਂ ਦੀ ਛੋਟ (ਆਰਓਡੀਟੀਈਪੀ) ਇੱਕ ਅਜਿਹਾ ਸੁਧਾਰ ਹੈਜੋ ਵਿਸ਼ਵਵਿਆਪੀ ਤੌਰਤੇ ਪ੍ਰਵਾਨਤ ਸਿਧਾਂਤ 'ਤੇ ਅਧਾਰਤ ਹੈ ਕਿ ਟੈਕਸ ਅਤੇ ਡਿਊਟੀਆਂ ਬਰਾਮਦ ਤੇ ਲੱਗੂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂਅਤੇ ਬਰਾਮਦ ਉਤਪਾਦਾਂਤੇ ਲੱਗਣ ਵਾਲੇ ਟੈਕਸਾਂ ਅਤੇ ਡਿਊਟੀਆਂ ਨੂੰ ਜਾਂ ਤਾਂ ਛੋਟ ਦਿੱਤੀ ਜਾਣੀ ਚਾਹੀਦੀ ਹੈ ਜਾਂ ਬਰਾਮਦਕਾਰਾਂ ਨੂੰ ਭੇਜਣੀ ਚਾਹੀਦੀ ਹੈ। 

 ਸਕੀਮ ਦਾ ਉਦੇਸ਼ ਰਿਫੰਡ ਕਰਨਾ ਹੈਵਰਤਮਾਨ ਵਿੱਚ ਵਾਪਸ ਨਹੀਂ ਕੀਤਾ ਜਾਂਦਾ :

ਬਰਾਮਦ ਉਤਪਾਦ 'ਤੇ ਝੱਲੀਆਂ ਗਈਆਂ ਕੇਂਦਰੀਰਾਜ ਅਤੇ ਸਥਾਨਕ ਪੱਧਰਤੇ ਡਿਊਟੀਆਂ/ ਟੈਕਸ / ਲੇਵੀਜ ਬਰਾਮਦ ਉਤਪਾਦ ਦੇ ਉਤਪਾਦਨ ਵਿੱਚ ਵਰਤੇ ਜਾਣ ਵਾਲੇ ਸਮਾਨ ਅਤੇ ਸੇਵਾਵਾਂ 'ਤੇ ਪੂਰਵ ਪੜਾਅ ਅਧੀਨ ਸੰਚਤ ਅਸਿੱਧੇ ਟੈਕਸਾਂ ਸਮੇਤਅਤੇ  - ਅਜਿਹੇ ਬਰਾਮਦ ਉਤਪਾਦਾਂ ਦੀ ਵੰਡ ਅਜਿਹੀਆਂ  ਅਪ੍ਰਤੱਖ ਡਿਊਟੀਆਂ/ ਟੈਕਸ/ ਲੇਵੀਜ ਦੇ ਸੰਬੰਧ ਵਿੱਚ ਹਨ। 

 ਇਹ ਨੋਟ ਕੀਤਾ ਜਾ ਸਕਦਾ ਹੈ ਕਿ ਸਕੀਮ ਦੇ ਅਧੀਨ ਛੋਟ ਪਹਿਲਾਂ ਤੋਂ ਦਿੱਤੀ ਗਈ ਛੋਟ ਜਾਂ ਭੇਜੇ ਗਏ ਕ੍ਰੈਡਿਟ ਅਤੇ ਟੈਕਸਾਂ ਦੇ ਸੰਬੰਧ ਵਿੱਚ ਉਪਲਬਧ ਨਹੀਂ ਹੋਵੇਗੀ I

 ਆਰਓਡੀਟੀਈਪੀ ਘਰੇਲੂ ਉਦਯੋਗ ਨੂੰ ਵਿਦੇਸ਼ਾਂ ਵਿੱਚ ਬਰਾਬਰ ਖੇਡਣ ਦਾ ਖੇਤਰ ਪ੍ਰਦਾਨ ਕਰਕੇ ਭਾਰਤੀ ਨਿਰਯਾਤ ਨੂੰ ਹੁਲਾਰਾ ਦੇਣ ਜਾ ਰਿਹਾ ਹੈ।

 ਆਰਓਡੀਟੀਈਪੀ ਸਹਾਇਤਾ ਯੋਗ ਨਿਰਯਾਤਕਾਂ ਨੂੰ ਫਰੇਟ ਆਨ ਬੋਰਡ (ਐੱਫਓਬੀਮੁੱਲ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਇੱਕ ਨੋਟੀਫਾਈ ਦਰ ਤੇ ਉਪਲਬਧ ਹੋਵੇਗੀ। ਕੁਝ ਬਰਾਮਦ ਉਤਪਾਦਾਂ 'ਤੇ ਛੋਟ ਵੀ ਬਰਾਮਦ ਉਤਪਾਦ ਦੀ ਪ੍ਰਤੀ ਯੂਨਿਟ ਵੈਲਯੂ ਕੈਪ ਦੇ ਅਧੀਨ ਹੋਵੇਗੀ। 

 ਸਕੀਮ ਨੂੰ ਕਸਟਮਜ਼ ਦੁਆਰਾ ਇੱਕ ਸਰਲ ਆਈਟੀ ਪ੍ਰਣਾਲੀ ਦੁਆਰਾ ਲਾਗੂ ਕੀਤਾ ਜਾਣਾ ਹੈI ਛੋਟ ਇੱਕ ਟ੍ਰਾਂਸਫਰ ਕਰਨ ਯੋਗ ਡਿਊਟੀ ਕ੍ਰੈਡਿਟ/ ਇਲੈਕਟ੍ਰੌਨਿਕ ਸਕ੍ਰਿਪ (ਈ-ਸਕ੍ਰਿਪ) ਦੇ ਰੂਪ ਵਿੱਚ ਜਾਰੀ ਕੀਤੀ ਜਾਏਗੀ ਜੋ ਕਿ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਸ ਬੋਰਡ (ਸੀਬੀਆਈਸੀ) ਦੁਆਰਾ ਇੱਕ ਇਲੈਕਟ੍ਰੌਨਿਕ ਖਾਤੇ ਵਿੱਚ ਰੱਖੀ ਜਾਵੇਗੀ I

ਪਛਾਣ ਕੀਤੇ ਬਰਾਮਦ ਖੇਤਰਾਂ ਅਤੇ  ਆਰਓਡੀਟੀਈਪੀ   ਅਧੀਨ ਦਰਾਂ 8555 ਟੈਰਿਫ ਲਾਈਨਾਂ ਨੂੰ ਸ਼ਾਮਲ ਕਰਦੀਆਂ ਹਨ ਅਤੇ ਕੱਪੜਾ ਮੰਤਰਾਲੇ ਦੀ ਆਰਓਐੱਸ ਸੀ ਟੀ ਐੱਲ ਸਕੀਮ ਦੇ ਤਹਿਤ ਕੱਪੜਿਆਂ ਅਤੇ ਬਣਤਰ ਬਰਾਮਦ ਨੂੰ ਦਿੱਤੀ ਜਾਣ ਵਾਲੀ ਸਮਾਨ ਸਹਾਇਤਾ ਤੋਂ ਇਲਾਵਾ ਹੋਵੇਗੀ। 

 ਰੋਜ਼ਗਾਰ ਮੁਖੀ ਖੇਤਰ ਜਿਵੇਂ ਕਿ ਸਮੁੰਦਰੀਖੇਤੀਬਾੜੀਚਮੜਾਰਤਨ ਅਤੇ ਗਹਿਣੇ ਆਦਿ ਇਸ ਯੋਜਨਾ ਦੇ ਅਧੀਨ ਆਉਂਦੇ ਹਨ। ਹੋਰ ਸੈਕਟਰ ਜਿਵੇਂ ਆਟੋਮੋਬਾਈਲਪਲਾਸਟਿਕਇਲੈਕਟ੍ਰੀਕਲ / ਇਲੈਕਟ੍ਰੌਨਿਕਸਮਸ਼ੀਨਰੀ ਆਦਿ ਨੂੰ ਵੀ ਸਹਾਇਤਾ ਮਿਲਦੀ ਹੈI ਟੈਕਸਟਾਈਲਸ ਦੀ ਸਮੁੱਚੀ ਵਾਲਵ ਚੇਨ ਵੀ ਆਰ ਓ ਡੀ ਟੀ ਈ ਪੀ  ਅਤੇ ਆਰ ਓ ਐੱਸ ਸੀ ਟੀ ਐੱਲ ਵੱਲੋਂ ਕਵਰ ਕੀਤੀ ਜਾਂਦੀ ਹੈ। 

ਆਰ  ਡੀ ਟੀ  ਪੀ  ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿਕ ਕਰੋ

https://static.pib.gov.in/WriteReadData/specificdocs/documents/2021/aug/doc202181701.pdf

 

--------------------- 

 

ਡੀਜੇਐਨ/ਐਮਐਸ



(Release ID: 1746801) Visitor Counter : 248