ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ ਟੋਕੀਓ 2020 ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਪੈਰਾ–ਐਥਲੀਟ ਦਲ ਨਾਲ ਗੱਲਬਾਤ ਕੀਤੀ


ਅੱਜ ਦਾ ਨਵਾਂ ਭਾਰਤ ਆਪਣੇ ਐਥਲੀਟਾਂ ਉੱਤੇ ਬੋਝ ਨਹੀਂ ਪਾਉਂਦਾ, ਬਲਕਿ ਉਨ੍ਹਾਂ ਤੋਂ ਬਿਹਤਰੀਨ ਕਾਰਗੁਜ਼ਾਰੀ ਦੀ ਆਸ ਰੱਖਦਾ ਹੈ: ਪ੍ਰਧਾਨ ਮੰਤਰੀ



ਸਾਡੇ ਪਿੰਡ ਤੇ ਦੂਰ–ਦੁਰਾਡੇ ਦੇ ਖੇਤਰ ਪ੍ਰਤਿਭਾ ਨਾਲ ਭਰਪੂਰ ਹਨ ਅਤੇ ਪੈਰਾ ਐਥਲੀਟਾਂ ਦਾ ਦਲ ਇਸ ਦੀ ਜਿਊਂਦੀ–ਜਾਗਦੀ ਮਿਸਾਲ ਹੈ: ਪ੍ਰਧਾਨ ਮੰਤਰੀ



ਅੱਜ ਦੇਸ਼ ਖਿਡਾਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਗ੍ਰਾਮੀਣ ਖੇਤਰਾਂ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ



ਸਥਾਨਕ ਪ੍ਰਤਿਭਾ ਨੂੰ ਪਹਿਚਾਣਨ ਲਈ ‘ਖੇਲੋ ਇੰਡੀਆ ਸੈਂਟਰਾਂ’ ਦੀ ਗਿਣਤੀ ਮੌਜੂਦਾ 360 ਤੋਂ ਵਧਾ ਕੇ 1,000 ਕੀਤੀ ਜਾਵੇਗੀ: ਪ੍ਰਧਾਨ ਮੰਤਰੀ



ਸਾਨੂੰ ਭਾਰਤ ’ਚ ਖੇਡ ਸੱਭਿਆਚਾਰ ਵਿਕਸਿਤ ਕਰਨ ਲਈ ਆਪਣੇ ਤਰੀਕਿਆਂ ਤੇ ਪ੍ਰਣਾਲੀ ਵਿੱਚ ਨਿਰੰਤਰ ਸੁਧਾਰ ਲਿਆਉਣਾ ਹੋਵੇਗਾ, ਪਿਛਲੀਆਂ ਪੀੜ੍ਹੀਆਂ ਦੇ ਡਰ ਤਿਆਗਣੇ ਹੋਣਗੇ: ਪ੍ਰਧਾਨ ਮੰਤਰੀ



ਦੇਸ਼ ਖੁੱਲ੍ਹੇ ਦਿਲ ਨਾਲ ਆਪਣੇ ਖਿਡਾਰੀਆਂ ਦੀ ਮਦਦ ਕਰ ਰਿਹਾ ਹੈ: ਪ੍ਰਧਾਨ ਮੰਤਰੀ



ਤੁਸੀਂ ਕਿਸੇ ਵੀ ਰਾਜ, ਖੇਤਰ ਨਾਲ ਸਬੰਧਿਤ ਹੋਵੋ, ਕੋਈ ਵੀ ਭਾਸ਼ਾ ਬੋਲਦੇ ਹੋਵੋ, ਸਭ ਤੋਂ ਉੱਤੇ, ਅੱਜ ਤੁਸੀਂ ‘ਟੀਮ ਇੰਡੀਆ’ ਹੋ। ਇਹ ਭਾਵਨਾ ਸਾਡੇ ਸਮਾਜ ਦੇ ਹਰੇਕ ਪੱਧਰ ’ਤੇ ਹਰ ਹਿੱਸੇ ’ਚ ਰਚਣੀ–ਮਿਚਣੀ ਚਾਹੀਦੀ ਹੈ: ਪ੍ਰਧਾਨ ਮੰਤਰੀ



ਪਹਿਲਾਂ ਦਿੱਵਯਾਂਗ ਜਨ ਨੂੰ ਸੁਵਿਧਾਵਾਂ ਦੇਣਾ ਭਲਾਈ ਸਮਝਿਆ ਜਾਂਦਾ ਸੀ, ਅੱਜ ਦੇਸ਼ ਇਹ ਸਭ ਆਪਣੀ ਜ਼ਿੰਮੇਵਾਰੀ

Posted On: 17 AUG 2021 4:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਟੋਕੀਓ 2020 ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਪੈਰਾ–ਐਥਲੀਟ ਦਲ, ਉਨ੍ਹਾਂ ਦੇ ਪਰਿਵਾਰਾਂ, ਸਰਪ੍ਰਸਤਾਂ ਤੇ ਕੋਚਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ; ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ; ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ; ਆਰਚਰੀ ਐਸੋਸੀੲਸ਼ਨ ਆਵ੍ ਇੰਡੀਆ ਦੇ ਪ੍ਰਧਾਨ ਤੇ ਕਬਾਇਲੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ। ਭਾਰਤ ਦੀ ਪੈਰਾਲੰਪਿਕਸ ਕਮੇਟੀ ਦੇ ਪ੍ਰਧਾਨ ਦੀਪਾ ਮਲਿਕ; ਖੇਡ ਵਿਭਾਗ, ਭਾਰਤ ਸਰਕਾਰ ਦੇ ਦੇ ਸਕੱਤਰੀ ਸ਼੍ਰੀ ਰਵੀ ਮਿੱਤਲ ਇਸ ਸਮਾਰੋਹ ਦੌਰਾਨ ਵਰਚੁਅਲੀ ਮੌਜੁਦ ਸਨ।

 

 

 

ਇਸ ਮੌਕੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਪੈਰਾ–ਐਥਲੀਟਾਂ ਦੇ ਆਤਮਵਿਸ਼ਵਾਸ ਤੇ ਇੱਛਾ–ਸ਼ਕਤੀ ਦੀ ਤਾਰੀਫ਼ ਕੀਤੀ। ਉਨ੍ਹਾਂ ਪੈਰਾਲੰਪਿਕ ਖੇਡਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੋਣ ਦਾ ਕ੍ਰੈਡਿਟ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ। ਪੈਰਾ ਐਥਲੀਟਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਟੋਕੀਓ 2020 ਪੈਰਾਲੰਪਿਕ ਖੇਡਾਂ ਲਈ ਭਾਰਤ ਇੱਕ ਨਵਾਂ ਇਤਿਹਾਸ ਸਿਰਜੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਨਵਾਂ ਭਾਰਤ ਐਥਲੀਟਾਂ ਉੱਤੇ ਮੈਡਲਾਂ ਲਈ ਦਬਾਅ ਨਹੀਂ ਪਾਉਂਦਾ, ਬਲਕਿ ਉਨ੍ਹਾਂ ਤੋਂ ਬਿਹਤਰੀਨ ਕਾਰਗੁਜ਼ਾਰੀ ਦੀ ਆਸ ਰੱਖਦਾ ਹੈ। ਹਾਲੀਆ ਓਲੰਪਿਕ ਖੇਡਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਥਲੀਟ ਭਾਵੇਂ ਜਿੱਤਣ ਜਾਂ ਖੁੰਝ ਜਾਣ, ਦੇਸ਼ ਉਲ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਦ੍ਰਿੜ੍ਹਤਾਪੂਰਬਕ ਖੜ੍ਹਾ ਹੈ।

 

 

 

 

 

 

 

 

 

ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਸਰੀਰਕ ਤਾਕਤ ਦੇ ਨਾਲ ਮਾਨਸਿਕ ਸ਼ਕਤੀ ਦੇ ਮਹੱਤਵ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪੈਰਾ–ਐਥਲੀਟਾਂ ਦੇ ਆਪਣੇ ਹਾਲਾਤ 'ਤੇ ਕਾਬੂ ਪਾਉਣ ਅਤੇ ਉਨ੍ਹਾਂ ਦੇ ਬਾਵਜੂਦ ਅੱਗੇ ਵਧਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਐਕਸਪੋਜ਼ਰ ਦੀ ਘਾਟ ਅਤੇ ਨਵੀਂ ਜਗ੍ਹਾ, ਨਵੇਂ ਲੋਕਾਂ ਅਤੇ ਅੰਤਰਰਾਸ਼ਟਰੀ ਸਥਿਤੀਆਂ ਦੇ ਤਣਾਅ ਵਰਗੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਦਲ ਲਈ ਖੇਡ ਮਨੋਵਿਗਿਆਨ ਤੇ ਵਰਕਸ਼ਾਪ ਅਤੇ ਸੈਮੀਨਾਰਾਂ ਦੇ ਤਿੰਨ ਸੈਸ਼ਨ ਕਰਵਾਏ ਗਏ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਪਿੰਡ ਅਤੇ ਦੂਰ–ਦੁਰਾਡੇ ਖੇਤਰ ਪ੍ਰਤਿਭਾ ਨਾਲ ਭਰਪੂਰ ਹਨ ਅਤੇ ਪੈਰਾ–ਐਥਲੀਟਾਂ ਦੀ ਟੋਲੀ ਇਸ ਦੀ ਜਿਉਂਦੀ–ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਨੌਜਵਾਨਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਾਰੇ ਸਰੋਤ ਅਤੇ ਸੁਵਿਧਾਵਾਂ ਮਿਲਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਬਹੁਤ ਸਾਰੇ ਨੌਜਵਾਨ ਖਿਡਾਰੀ ਮੈਡਲ ਜਿੱਤਣ ਦੀ ਸਮਰੱਥਾ ਵਾਲੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਗ੍ਰਾਮੀਣ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਥਾਨਕ ਪ੍ਰਤਿਭਾਵਾਂ ਨੂੰ ਪਹਿਚਾਣਨ ਲਈ 360 ‘ਖੇਲੋ ਇੰਡੀਆ ਕੇਂਦਰ’ ਸਥਾਪਿਤ ਕੀਤੇ ਗਏ ਹਨ। ਛੇਤੀ ਹੀ ਇਹ ਗਿਣਤੀ ਵਧਾ ਕੇ 1000 ਕੇਂਦਰਾਂ ਤੱਕ ਕਰ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਉਪਕਰਣ, ਮੈਦਾਨ ਅਤੇ ਹੋਰ ਸਰੋਤ ਅਤੇ ਬੁਨਿਆਦੀ ਢਾਂਚਾ ਉਪਲਬਧ ਕਰਵਾਇਆ ਜਾ ਰਿਹਾ ਹੈ। ਦੇਸ਼ ਆਪਣੇ ਖਿਡਾਰੀਆਂ ਦੀ ਖੁੱਲ੍ਹੇ ਦਿਲ ਨਾਲ ਮਦਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ‘ਟਾਰਗੈਟ ਓਲੰਪਿਕ ਪੋਡੀਅਮ ਸਕੀਮ’ ਰਾਹੀਂ ਲੋੜੀਂਦੀਆਂ ਸੁਵਿਧਾਵਾਂ ਅਤੇ ਟੀਚੇ ਮੁਹੱਈਆ ਕਰਵਾਏ ਹਨ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਖਰ 'ਤੇ ਪਹੁੰਚਣ ਲਈ, ਸਾਨੂੰ ਪੁਰਾਣੀ ਪੀੜ੍ਹੀ ਦੇ ਦਿਲਾਂ ਵਿੱਚੋਂ ਡਰ ਦੂਰ ਕਰਨੇ ਹੋਣਗੇ, ਤਦ ਪਰਿਵਾਰ ਡਰਦੇ ਸਨ; ਜਦੋਂ ਕੋਈ ਬੱਚਾ ਖੇਡਾਂ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਇੱਕ ਜਾਂ ਦੋ ਨੂੰ ਛੱਡ ਕੇ ਖੇਡਾਂ ਵਿੱਚ ਕਰੀਅਰ ਬਣਾਉਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਸੀ। ਇਸ ਅਸੁਰੱਖਿਆ ਨੂੰ ਨਸ਼ਟ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਭਾਰਤ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਿਤ ਕਰਨ ਦੇ ਆਪਣੇ ਤਰੀਕਿਆਂ ਅਤੇ ਪ੍ਰਣਾਲੀ ਵਿੱਚ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਖੇਡਾਂ ਅੰਤਰਰਾਸ਼ਟਰੀ ਖੇਡਾਂ ਦੇ ਪ੍ਰਚਾਰ ਦੇ ਨਾਲ-ਨਾਲ ਨਵੀਂ ਪਹਿਚਾਣ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਨੇ ਇੰਫਾਲ, ਮਨੀਪੁਰ ਵਿੱਚ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ, ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਵਿੱਚ ਖੇਡਾਂ ਦੀ ਸਥਿਤੀ ਅਤੇ ‘ਖੇਲੋ ਇੰਡੀਆ ਅੰਦੋਲਨ’ ਦਾ ਜ਼ਿਕਰ ਉਸ ਦਿਸ਼ਾ ਵਿੱਚ ਮੁੱਖ ਕਦਮਾਂ ਵਜੋਂ ਕੀਤਾ।

 

ਪ੍ਰਧਾਨ ਮੰਤਰੀ ਨੇ ਐਥਲੀਟਾਂ ਨੂੰ ਕਿਹਾ ਕਿ ਉਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਚਾਹੇ ਉਹ ਕਿਸੇ ਵੀ ਖੇਡ ਦੀ ਨੁਮਾਇੰਦਗੀ ਕਰਦੇ ਹੋਣ। ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆ ਕਿਹਾ,“ਤੁਸੀਂ ਕਿਸੇ ਵੀ ਰਾਜ, ਖੇਤਰ ਨਾਲ ਸਬੰਧਿਤ ਹੋ, ਤੁਸੀਂ ਜੋ ਵੀ ਭਾਸ਼ਾ ਬੋਲਦੇ ਹੋ, ਸਭ ਤੋਂ ਉੱਪਰ, ਅੱਜ ਤੁਸੀਂ ‘ਟੀਮ ਇੰਡੀਆ’ ਹੋ। ਇਹ ਭਾਵਨਾ ਸਾਡੇ ਸਮਾਜ ਦੇ ਹਰ ਹਿੱਸੇ ਦੇ ਹਰ ਪੱਧਰ 'ਤੇ ਫੈਲੀ ਹੋਣੀ ਚਾਹੀਦੀ ਹੈ''।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦਿੱਵਯਾਂਗ ਜਨ ਨੂੰ ਸੁਵਿਧਾਵਾਂ ਦੇਣ ਨੂੰ ‘ਭਲਾਈ ਕਰਨਾ’ ਮੰਨਿਆ ਜਾਂਦਾ ਸੀ, ਅੱਜ ਦੇਸ਼ ਆਪਣੀ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਇਸ ਲਈ ਕੰਮ ਕਰ ਰਿਹਾ ਹੈ। ਇਸੇ ਲਈ, ਸੰਸਦ ਨੇ ਦਿੱਵਯਾਂਗ ਜਨ ਨੂੰ ਵਿਆਪਕ ਸੁਰੱਖਿਆ ਪ੍ਰਦਾਨ ਕਰਨ ਲਈ 'ਦਿ ਰਾਈਟਸ ਫਾਰ ਪਰਸਨਸ ਵਿਦ ਡਿਸਏਬਿਲਿਟੀਜ਼ ਐਕਟ' ਵਰਗਾ ਕਾਨੂੰਨ ਬਣਾਇਆ। ਉਨ੍ਹਾਂ ਕਿਹਾ ਕਿ 'ਸੁਗਮਯ ਭਾਰਤ ਮੁਹਿੰਮ' ਇਸ ਨਵੀਂ ਸੋਚ ਦੀ ਸਭ ਤੋਂ ਵੱਡੀ ਉਦਾਹਰਣ ਹੈ। ਅੱਜ ਸੈਂਕੜੇ ਸਰਕਾਰੀ ਇਮਾਰਤਾਂ, ਰੇਲਵੇ ਸਟੇਸ਼ਨ, ਰੇਲ ਕੋਚ, ਘਰੇਲੂ ਹਵਾਈ ਅੱਡੇ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਦਿੱਵਯਾਂਗ ਵਿਅਕਤੀਆਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੰਤ ’ਚ ਕਿਹਾ ਕਿ ਭਾਰਤੀ ਸੈਨਤ–ਭਾਸ਼ਾ (ਸਾਈਨ ਲੈਂਗੁਏਜ) ਦੇ ਮਿਆਰੀ ਸ਼ਬਦਕੋਸ਼, ਐੱਨਸੀਈਆਰਟੀ (NCERT) ਦਾ ‘ਸੈਨਤ–ਭਾਸ਼ਾ ਅਨੁਵਾਦ’ ਵਰਗੇ ਯਤਨ ਜੀਵਨ ਬਦਲ ਰਹੇ ਹਨ ਅਤੇ ਦੇਸ਼ ਭਰ ਵਿੱਚ ਕਈ ਪ੍ਰਤਿਭਾਵਾਂ ਨੂੰ ਵਿਸ਼ਵਾਸ ਦਿਵਾ ਰਹੇ ਹਨ।

 

ਪੈਰਾ ਐਥਲੀਟਾਂ ਨਾਲ ਗੱਲਬਾਤ ਦਾ ਮੂਲ-ਪਾਠ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੁਆਰਾ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ ਤੇ ਕਿਹਾ ਕਿ ਭਾਰਤ ਦੀ ਪੈਰਾਲੰਪਿਕਸ ਟੋਲੀ ਟੋਕੀਓ ਇੱਕ ਨਵਾਂ ਇਤਿਹਾਸ ਲਿਖਣ ਜਾ ਰਹੀ ਹੈ। ਖਿਡਾਰੀ ਹੁਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਸ਼ੁਭ ਕਾਮਨਾਵਾਂ ਨਾਲ ਪੂਰੇ ਜੋਸ਼ ਨਾਲ ਭਰਗਏ ਹਨ। ਪ੍ਰਧਾਨ ਮੰਤਰੀ ਨੇ ਹਰੇਕ ਸਥਿਤੀ ਵਿੱਚ ਰਾਸ਼ਟਰ ਦਾ ਮਾਰਗ–ਦਰਸ਼ਨ ਕੀਤਾ ਹੈ ਅਤੇ ਅੱਜ ਉਹ ਸਾਨੂੰ ਅਸ਼ੀਰਵਾਦ ਦੇਣ ਤੇ ਪੈਰਾਲੰਪਿਕ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਸਾਡੇ ਵਿਚਕਾਰ ਹਨ। ਸ਼੍ਰੀ ਠਾਕੁਰ ਨੇ ਇਹ ਵੀ ਕਿਹਾ ਕਿ ਭਾਰਤੀ ਪੈਰਾ-ਐਥਲੀਟਾਂ ਨੇ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਪੈਰਾ ਸਪੋਰਟਸ ਮੁਕਾਬਲਿਆਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਕਈ ਮੌਕਿਆਂ 'ਤੇ ਭਾਰਤ ਦਾ ਮਾਣ ਵਧਾਇਆ ਹੈ। ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ ਇਸ ਵਾਰ ਭਾਰਤ ਆਪਣਾ ਸਭ ਤੋਂ ਵੱਡਾ ਦਲ ਭੇਜ ਰਿਹਾ ਹੈ ਜਿਸ ਵਿੱਚ 54 ਪੈਰਾ ਖਿਡਾਰੀ 9 ਪੈਰਾ ਖੇਡ–ਸ਼੍ਰੇਣੀਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਗੇ।

 

ਖੇਡ ਮੰਤਰੀ ਨੇ ਖਿਡਾਰੀਆਂ ਨਾਲ ਲਗਾਤਾਰ ਗੱਲਬਾਤ ਕਰਦੇ ਰਹਿਣ ਅਤੇ ਮਹਾਂਮਾਰੀ ਦੇ ਦੌਰਾਨ ਵੀ ਉਨ੍ਹਾਂ ਦਾ ਮਨੋਬਲ ਕਾਇਮ ਰੱਖਣ ਲਈ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ,“ਪ੍ਰਧਾਨ ਮੰਤਰੀ ਜੀ, ਖੇਡਾਂ ਪ੍ਰਤੀ ਤੁਹਾਡੀ ਦਿਲਚਸਪੀ, ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਤੁਹਾਡੀ ਸੇਧ, ਖਿਡਾਰੀਆਂ ਨੂੰ ਤੁਹਾਡੇ ਦੁਆਰਾ ਦਿੱਤਾ ਗਿਆ ਉਤਸ਼ਾਹ ਸਮੇਂ ਸਮੇਂ ’ਤੇ, ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ। ਵਿਸ਼ਵਾਸ ਕਰੋ ਕਿ ਤੁਹਾਡੀ ਮਜ਼ਬੂਤ ਅਗਵਾਈ ਅਤੇ ਦੇਸ਼ਵਾਸੀਆਂ ਦੀਆਂ ਸ਼ੁਭਕਾਮਨਾਵਾਂ ਦੇ ਨਾਲ, ਸਾਡੇ ਖਿਡਾਰੀ ਨਿਸ਼ਚਿਤ ਰੂਪ ਵਿੱਚ ਮੈਡਲ ਜਿੱਤਣ ਅਤੇ ਦੇਸ਼ ਲਈ ਜਿੱਤ ਦਾ ਝੰਡਾ ਲਹਿਰਾਉਣ ਵਿੱਚ ਸਫਲ ਹੋਣਗੇ।”

 

ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ #ਚੀਅਰ 4 ਇੰਡੀਆ (#Cheer4India) ਮੁਹਿੰਮ ਦੀ ਅਗਵਾਈ ਕੀਤੀ ਜਿਸ ਨਾਲ ਟੋਕੀਓ ਓਲੰਪਿਕਸ ਲਈ ਸਾਡੇ ਖਿਡਾਰੀਆਂ ਦੇ ਮਨੋਬਲ ਵਧਿਆ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਮੁੱਚੇ ਦੇਸ਼ ਨੂੰ ਇਕਜੁੱਟ ਕੀਤਾ।

 

9 ਖੇਡ ਅਨੁਸ਼ਾਸਨਾਂ ਦੇ 54 ਪੈਰਾ–ਐਥਲੀਟ ਰਾਸ਼ਟਰ ਦੀ ਨੁਮਾਇੰਦਗੀ ਕਰਨ ਲਈ ਟੋਕੀਓ ਜਾ ਰਹੇ ਹਨ। ਪੈਰਾਲੰਪਿਕ ਖੇਡਾਂ ਲਈ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟੋਲੀ ਹੈ। 

 

*******

 

ਐੱਨਬੀ/ਓਏ


(Release ID: 1746799) Visitor Counter : 191