ਪ੍ਰਧਾਨ ਮੰਤਰੀ ਦਫਤਰ
ਟੋਕੀਓ 2020 ਪੈਰਾਲੰਪਿਕ ਖੇਡਾਂ ਦੇ ਲਈ ਭਾਰਤੀ ਪੈਰਾ-ਐਥਲੀਟ ਦਲ ਦੇ ਨਾਲ ਗੱਲਬਾਤ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
17 AUG 2021 2:10PM by PIB Chandigarh
ਨਮਸਕਾਰ!
ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜ ਰਹੇ ਭਾਰਤ ਸਰਕਾਰ ਵਿੱਚ ਸਾਡੇ ਖੇਡ ਮੰਤਰੀ ਸ਼੍ਰੀਮਾਨ ਅਨੁਰਾਗ ਠਾਕੁਰ ਜੀ, ਸਾਰੇ ਖਿਡਾਰੀ ਸਾਥੀਓ, ਸਾਰੇ ਕੋਚੇਜ਼, ਅਤੇ ਵਿਸ਼ੇਸ਼ ਰੂਪ ਨਾਲ ਅਭਿਭਾਵਕ ਤੁਹਾਡੇ ਮਾਤਾ ਪਿਤਾ। ਆਪ ਸਭ ਨਾਲ ਗੱਲ ਕਰਕੇ ਮੇਰਾ ਵਿਸ਼ਵਾਸ ਵਧ ਗਿਆ ਹੈ ਕਿ ਇਸ ਵਾਰ ਪੈਰਾਲੰਪਿਕ ਗੇਮਸ ਵਿੱਚ ਵੀ ਭਾਰਤ ਨਵਾਂ ਇਤਿਹਾਸ ਬਣਾਉਣ ਜਾ ਰਿਹਾ ਹੈ। ਮੈਂ ਆਪਣੇ ਸਾਰੇ ਖਿਡਾਰੀਆਂ ਨੂੰ ਅਤੇ ਸਾਰੇ ਕੋਚੇਜ਼ ਨੂੰ ਤੁਹਾਡੀ ਸਫ਼ਲਤਾ ਦੇ ਲਈ, ਦੇਸ਼ ਦੀ ਜਿੱਤ ਦੇ ਲਈ ਢੇਰਾਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਤੁਹਾਡਾ ਆਤਮਬਲ, ਕੁਝ ਹਾਸਲ ਕਰਕੇ ਦਿਖਾਉਣ ਦੀ ਤੁਹਾਡੀ ਇੱਛਾ ਸ਼ਕਤੀ ਮੈਂ ਦੇਖ ਰਿਹਾ ਹਾਂ ਅਸੀਮ ਹੈ। ਆਪ ਸਭ ਦੀ ਮਿਹਨਤ ਦਾ ਹੀ ਪਰਿਣਾਮ ਹੈ ਕਿ ਅੱਜ ਪੈਰਾਲੰਪਿਕਸ ਵਿੱਚ ਸਭ ਤੋਂ ਬੜੀ ਸੰਖਿਆ ਵਿੱਚ ਭਾਰਤ ਦੇ athletes ਜਾ ਰਹੇ ਹਨ। ਤੁਸੀਂ ਲੋਕ ਦੱਸ ਰਹੇ ਸੀ ਕਿ ਕੋਰੋਨਾ ਮਹਾਮਾਰੀ ਨੇ ਵੀ ਤੁਹਾਡੀ ਮੁਸ਼ਕਿਲਾਂ ਨੂੰ ਜ਼ਰੂਰ ਵਧਾਇਆ, ਲੇਕਿਨ ਤੁਸੀਂ ਕਦੇ ਵੀ ਇਸ ਕ੍ਰਮ ਨੂੰ ਟੁੱਟਣ ਨਹੀਂ ਦਿੱਤਾ। ਤੁਸੀਂ ਉਸ ਨੂੰ overcome ਕਰਨ ਦੇ ਲਈ ਜੋ ਵੀ ਜ਼ਰੂਰਤ ਹੋਵੇ ਉਸ ਨੂੰ ਵੀ ਕਰ ਲਿਆ ਹੈ। ਤੁਸੀਂ ਆਪਣਾ ਮਨੋਬਲ ਘੱਟ ਨਹੀਂ ਹੋਣ ਦਿੱਤਾ, ਆਪਣੀ ਪ੍ਰੈਕਟਿਸ ਨੂੰ ਰੁਕਣ ਨਹੀਂ ਦਿੱਤਾ। ਅਤੇ ਇਹੀ ਤਾਂ ਸੱਚੀ ‘ਸਪੋਰਟਸਮੈਨ ਸਪਿਰਿਟ’ ਹੈ ਹਰ ਹਾਲਾਤ ਵਿੱਚ ਉਹ ਇਹੀ ਸਾਨੂੰ ਸਿਖਾਂਦੀ ਹਨ ਕਿ- yes, we will do it! We can do it ਅਤੇ ਆਪ ਸਭ ਨੇ ਕਰਕੇ ਦਿਖਾਇਆ ਵੀ। ਸਭ ਨੇ ਕਰਕੇ ਦਿਖਾਇਆ।
ਸਾਥੀਓ,
ਤੁਸੀਂ ਇਸ ਮੁਕਾਮ ਤੱਕ ਪਹੁੰਚੇ ਹੋ ਕਿਉਂਕਿ ਤੁਸੀਂ ਅਸਲੀ ਚੈਂਪੀਅਨ ਹੋ। ਜ਼ਿੰਦਗੀ ਦੀ ਖੇਡ ਵਿੱਚ ਤੁਸੀਂ ਸੰਕਟਾਂ ਨੂੰ ਹਰਾਇਆ ਹੈ। ਜ਼ਿੰਦਗੀ ਦੀ ਖੇਡ ਵਿੱਚ ਤੁਸੀਂ ਜਿੱਤ ਚੁੱਕੇ ਹੋ, ਚੈਂਪੀਅਨ ਹੋ। ਇੱਕ ਖਿਡਾਰੀ ਦੇ ਰੂਪ ਵਿੱਚ ਤੁਹਾਡੇ ਲਈ ਤੁਹਾਡੀ ਜਿੱਤ, ਤੁਹਾਡਾ ਮੈਡਲ ਬਹੁਤ ਮਹੱਤਵਪੂਰਨ ਹੈ, ਲੇਕਿਨ ਮੈਂ ਵਾਰ ਵਾਰ ਕਹਿੰਦਾ ਹਾਂ ਕਿ ਨਵੀਂ ਸੋਚ ਦਾ ਭਾਰਤ ਅੱਜ ਆਪਣੇ ਖਿਡਾਰੀਆਂ ‘ਤੇ ਮੈਡਲ ਦਾ ਦਬਾਅ ਨਹੀਂ ਬਣਾਉਂਦਾ। ਤੁਹਾਨੂੰ ਬਸ ਆਪਣਾ ਸ਼ਤ-ਪ੍ਰਤੀਸ਼ਤ ਦੇਣਾ ਹੈ, ਪੂਰੀ ਲਗਨ ਦੇ ਨਾਲ, ਕੋਈ ਵੀ ਮਾਨਸਿਕ ਬੋਝ ਦੇ ਬਿਨਾ, ਸਾਹਮਣੇ ਕਿਤਨਾ ਮਜ਼ਬੂਤ ਖਿਡਾਰੀ ਹੈ ਇਸ ਦੀ ਚਿੰਤਾ ਕੀਤੇ ਬਿਨਾ ਬਸ ਹਮੇਸ਼ਾ ਯਾਦ ਰੱਖੋ ਅਤੇ ਇਸੇ ਵਿਸ਼ਵਾਸ ਦੇ ਨਾਲ ਮੈਦਾਨ ‘ਤੇ ਆਪਣੀ ਮਿਹਨਤ ਕਰਨੀ ਹੈ। ਮੈਂ ਜਦੋਂ ਨਵਾਂ-ਨਵਾਂ ਪ੍ਰਧਾਨ ਮੰਤਰੀ ਬਣਿਆ ਤਾਂ ਦਨੀਆ ਦੇ ਲੋਕਾਂ ਨਾਲ ਮਿਲਦਾ ਸੀ। ਹੁਣ ਉਹ ਤਾਂ ਉਚਾਈ ਵਿੱਚ ਵੀ ਸਾਡੇ ਤੋਂ ਜ਼ਿਆਦਾ ਹੁੰਦੇ ਹਨ।
ਉਨ੍ਹਾਂ ਦੇਸ਼ਾਂ ਨੂੰ ਰੁਤਬਾ ਵੀ ਬੜਾ ਹੁੰਦਾ ਹੈ। ਮੇਰਾ ਵੀ ਬੈਕਗ੍ਰਾਊਂਡ ਤੁਹਾਡੇ ਜਿਹਾ ਹੀ ਸੀ ਅਤੇ ਦੇਸ਼ ਵਿੱਚ ਵੀ ਲੋਕ ਸ਼ੰਕਾ ਕਰਦੇ ਸਨ ਕਿ ਇਹ ਮੋਦੀ ਜੀ ਨੂੰ ਦੁਨੀਆ ਦਾ ਤਾਂ ਕੁਝ ਪਤਾ ਨਹੀਂ ਹੈ ਇਹ ਪ੍ਰਧਾਨ ਮੰਤਰੀ ਬਣ ਗਏ ਕੀ ਕਰੇਗਾ। ਲੇਕਿਨ ਮੈਂ ਜਦੋਂ ਦੁਨੀਆ ਦੇ ਲੀਡਰਾਂ ਨਾਲ ਹੱਥ ਮਿਲਾਉਂਦਾ ਸੀ। ਤਾਂ ਮੈਂ ਕਦੇ ਇਹ ਨਹੀਂ ਸੋਚਦਾ ਸੀ ਕਿ ਨਰੇਂਦਰ ਮੋਦੀ ਹੱਥ ਮਿਲਾ ਰਿਹਾ ਹੈ। ਮੈਂ ਇਹੀ ਸੋਚਦਾ ਸੀ ਕਿ 100 ਕਰੋੜ ਤੋਂ ਵੀ ਬੜੀ ਆਬਾਦੀ ਵਾਲਾ ਦੇਸ਼ ਹੱਥ ਮਿਲਾ ਰਿਹਾ ਹੈ। ਮੇਰੇ ਪਿੱਛੇ 100 ਕਰੋੜ ਤੋਂ ਜ਼ਿਆਦਾ ਦੇਸ਼ਵਾਸੀ ਖੜ੍ਹੇ ਹਨ। ਇਹ ਭਾਵ ਰਹਿੰਦਾ ਸੀ ਅਤੇ ਉਸ ਦੇ ਕਾਰਨ ਮੈਨੂੰ ਕਦੇ ਵੀ ਮੇਰੇ ਕਾਨਫਿਡੈਂਸ ਨੂੰ ਸਮੱਸਿਆ ਨਹੀਂ ਆਉਂਦੀ ਸੀ। ਮੈਂ ਦੇਖ ਰਿਹਾ ਹਾਂ ਤੁਹਾਡੇ ਅੰਦਰ ਤਾਂ ਜ਼ਿੰਦਗੀ ਨੂੰ ਜਿੱਤਣ ਦਾ ਕਾਨਫਿਡੈਂਸ ਵੀ ਹੈ ਅਤੇ ਗੇਮ ਜਿੱਤਣਾ ਤਾਂ ਤੁਹਾਡੇ ਲਈ ਖੱਬੇ ਹੱਥ ਦਾ ਖੇਡ ਹੁੰਦਾ ਹੈ। ਮੈਡਲ ਤਾਂ ਮਿਹਨਤ ਨਾਲ ਆਪਣੇ ਆਪ ਆਉਣ ਹੀ ਵਾਲੇ ਹਨ। ਤੁਸੀਂ ਦੇਖਿਆ ਹੀ ਹੈ, ਓਲੰਪਿਕਸ ਵਿੱਚ ਸਾਡੇ ਕੁਝ ਖਿਡਾਰੀ ਜਿੱਤੇ, ਤਾਂ ਕੁਝ ਚੂਕੇ ਵੀ। ਲੇਕਿਨ ਦੇਸ਼ ਸਭ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਸੀ, ਸਭ ਦੇ ਲਈ cheer ਕਰ ਰਿਹਾ ਸੀ।
ਸਾਥੀਓ,
ਇੱਕ ਖਿਡਾਰੀ ਦੇ ਤੌਰ ‘ਤੇ ਤੁਸੀਂ ਇਹ ਬਖੂਬੀ ਜਾਣਦੇ ਹੋ ਕਿ, ਮੈਦਾਨ ਵਿੱਚ ਜਿਤਨੀ ਫਿਜ਼ੀਕਲ ਸਟ੍ਰੈਂਥ ਦੀ ਜ਼ਰੂਰਤ ਹੁੰਦੀ ਹੈ ਉਤਨੀ ਹੀ ਮੈਂਟਲ ਸਟ੍ਰੈਂਥ ਵੀ ਮਾਅਨੇ ਰੱਖਦੀ ਹੈ। ਆਪ ਲੋਕ ਤਾਂ ਵਿਸ਼ੇਸ਼ ਰੂਪ ਨਾਲ ਅਜਿਹੀਆਂ ਪਰਿਸਥਿਤੀਆਂ ਤੋਂ ਨਿਕਲ ਕੇ ਅੱਗੇ ਵਧੇ ਹੋ ਜਿੱਥੇ ਮੈਂਟਲ ਸਟ੍ਰੈਂਥ ਨਾਲ ਹੀ ਇਤਨਾ ਕੁਝ ਮੁਮਕਿਨ ਹੋਇਆ ਹੈ। ਇਸੇ ਲਈ, ਅੱਜ ਦੇਸ਼ ਆਪਣੇ ਖਿਡਾਰੀਆਂ ਦੇ ਲਈ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਰਿਹਾ ਹੈ। ਖਿਡਾਰੀਆਂ ਦੇ ਲਈ ‘ਸਪੋਰਟ ਸਾਇਕੋਲੋਜੀ’ ਉਸ ‘ਤੇ ਵਰਕਸ਼ਾਪ ਅਤੇ ਸੈਮੀਨਾਰਸ ਇਸ ਦੀ ਵਿਵਸਥਾ ਲਗਾਤਾਰ ਕਰਦੇ ਰਹੇ ਹਨ। ਸਾਡੇ ਜ਼ਿਆਦਾਤਰ ਖਿਡਾਰੀ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਆਉਂਦੇ ਹਨ। ਇਸ ਲਈ, exposure ਦੀ ਕਮੀ ਵੀ ਉਨ੍ਹਾਂ ਦੇ ਲਈ ਇੱਕ ਬੜੀ ਚੁਣੌਤੀ ਹੁੰਦੀ ਹੈ। ਨਵੀਂ ਜਗ੍ਹਾ, ਨਵੇਂ ਲੋਕ, ਅੰਤਰਰਾਸ਼ਟਰੀ ਪਰਿਸਥਿਤੀਆਂ, ਕਈ ਵਾਰ ਇਹ ਚੁਣੌਤੀਆਂ ਹੀ ਸਾਡਾ ਮਨੋਬਲ ਘੱਟ ਕਰ ਦਿੰਦੀਆਂ ਹਨ। ਇਸ ਲਈ ਇਹ ਤੈਅ ਕੀਤਾ ਗਿਆ ਕਿ ਇਸ ਦਿਸ਼ਾ ਵਿੱਚ ਸਾਡੇ ਖਿਡਾਰੀਆਂ ਨੂੰ ਟ੍ਰੇਨਿੰਗ ਮਿਲਣੀ ਚਾਹੀਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਟੋਕੀਓ ਪੈਰਾਲੰਪਿਕਸ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਤਿੰਨ ਸੈਂਸ਼ਨਸ ਤੁਸੀਂ ਜੁਆਇਨ ਕੀਤੇ, ਇਨ੍ਹਾਂ ਨਾਲ ਤੁਹਾਨੂੰ ਕਾਫ਼ੀ ਮਦਦ ਵੀ ਮਿਲੀ ਹੋਵੇਗੀ।
ਸਾਥੀਓ,
ਸਾਡੇ ਛੋਟੇ-ਛੋਟੇ ਪਿੰਡਾਂ ਵਿੱਚ, ਦੁਰ-ਸੁਦੂਰ ਖੇਤਰਾਂ ਵਿੱਚ ਕਿਤਨੀ ਅਦਭੁਤ ਪ੍ਰਤਿਭਾ ਭਰੀ ਪਈ ਹੈ, ਕਿਤਨਾ ਆਤਮਵਿਸ਼ਵਾਸ ਹੈ, ਅੱਜ ਮੈਂ ਆਪ ਸਭ ਨੂੰ ਦੇਖ ਕੇ ਕਹਿ ਸਕਦਾ ਹਾਂ ਕਿ ਮੇਰੇ ਸਾਹਮਣੇ ਪ੍ਰਤੱਖ ਪ੍ਰਮਾਣ ਹਨ। ਕਈ ਵਾਰ ਤੁਹਾਨੂੰ ਵੀ ਲਗਦਾ ਹੋਵੇਗਾ ਕਿ ਤੁਹਾਨੂੰ ਜੋ ਸੰਸਾਧਨ ਸੁਵਿਧਾ ਮਿਲੀ, ਇਹ ਨਾ ਮਿਲੀ ਹੁੰਦੀ ਤਾਂ ਤੁਹਾਡੇ ਸੁਪਨਿਆਂ ਦਾ ਕੀ ਹੁੰਦਾ? ਇਹੀ ਚਿੰਤਾ ਸਾਨੂੰ ਦੇਸ਼ ਦੇ ਦੂਸਰੇ ਲੱਖਾਂ ਨੌਜਵਾਨਾਂ ਦੇ ਬਾਰੇ ਵੀ ਕਰਨੀ ਹੈ। ਅਜਿਹੇ ਕਿਤਨੇ ਹੀ ਯੁਵਾ ਹਨ ਜਿਨ੍ਹਾਂ ਦੇ ਅੰਦਰ ਕਿਤਨੇ ਹੀ ਮੈਡਲ ਲਿਆਉਣ ਦੀ ਯੋਗਤਾ ਹੈ। ਅੱਜ ਦੇਸ਼ ਉਨ੍ਹਾਂ ਤੱਕ ਖ਼ੁਦ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਗ੍ਰਾਮੀਣ ਖੇਤਰਾਂ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਅੱਜ ਦੇਸ਼ ਦੇ ਢਾਈ ਸੌ ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ 360 ‘ਖੇਲੋ ਇੰਡੀਆ ਸੈਂਟਰਸ’ ਬਣਾਏ ਗਏ ਹਨ, ਤਾਕਿ ਸਥਾਨਕ ਪੱਧਰ ‘ਤੇ ਹੀ ਪ੍ਰਤਿਭਾਵਾਂ ਦੀ ਪਹਿਚਾਣ ਹੋਵੇ, ਉਨ੍ਹਾਂ ਨੂੰ ਮੌਕਾ ਮਿਲੇ।
ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸੈਂਟਰਸ ਦੀ ਸੰਖਿਆ ਵਧ ਕੇ ਇੱਕ ਹਜ਼ਾਰ ਤੱਕ ਕੀਤੀ ਜਾਵੇਗੀ। ਇਸੇ ਤਰ੍ਹਾਂ, ਸਾਡੇ ਖਿਡਾਰੀਆਂ ਦੇ ਸਾਹਮਣੇ ਇੱਕ ਹੋਰ ਚੁਣੌਤੀ ਸੰਸਾਧਨਾਂ ਦੀ ਵੀ ਹੁੰਦੀ ਸੀ। ਤੁਸੀਂ ਖੇਡਣ ਜਾਂਦੇ ਸੀ ਤਾਂ ਅੱਛੇ ਗ੍ਰਾਊਂਡ, ਅੱਛੇ ਉਪਕਰਣ ਨਹੀਂ ਹੁੰਦੇ ਸਨ। ਇਸ ਦਾ ਵੀ ਅਸਰ ਖਿਡਾਰੀ ਦੇ ਮਨੋਬਲ ‘ਤੇ ਪੈਂਦਾ ਸੀ। ਉਹ ਖ਼ੁਦ ਨੂੰ ਦੂਸਰੇ ਦੇਸ਼ਾਂ ਦੇ ਖਿਡਾਰੀਆਂ ਤੋਂ ਕਮਤਰ ਸਮਝਣ ਲਗ ਜਾਂਦਾ ਸੀ। ਲੇਕਿਨ ਅੱਜ ਦੇਸ਼ ਵਿੱਚ ਸਪੋਰਟਸ ਨਾਲ ਜੁੜੇ ਇਨਫ੍ਰਾਸਟ੍ਰਕਚਰ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ। ਦੇਸ਼ ਖੁਲ੍ਹੇ ਮਨ ਨਾਲ ਆਪਣੇ ਹਰ ਇੱਕ ਖਿਡਾਰੀ ਦੀ ਪੂਰੀ ਮਦਦ ਕਰ ਰਿਹਾ ਹੈ। ‘ਟਾਰਗੇਟ ਓਲੰਪਿਕ ਪੋਡੀਅਮ ਸਕੀਮ’ ਦੇ ਜ਼ਰੀਏ ਵੀ ਦੇਸ਼ ਨੇ ਖਿਡਾਰੀਆਂ ਨੂੰ ਜ਼ਰੂਰੀ ਵਿਵਸਥਾਵਾਂ ਦਿੱਤੀਆਂ, ਲਕਸ਼ ਨਿਰਧਾਰਿਤ ਕੀਤੇ। ਉਸ ਦਾ ਪਰਿਣਾਮ ਅੱਜ ਸਾਡੇ ਸਾਹਮਣੇ ਹੈ।
ਸਾਥੀਓ,
ਖੇਡਾਂ ਵਿੱਚ ਅਗਰ ਦੇਸ਼ ਨੂੰ ਸਿਖਰ ਤੱਕ ਪਹੁੰਚਣਾ ਹੈ ਤਾਂ ਸਾਨੂੰ ਉਸ ਪੁਰਾਣੇ ਡਰ ਨੂੰ ਮਨ ਤੋਂ ਕੱਢਣਾ ਹੋਵੇਗਾ ਜੋ ਪੁਰਾਣੀ ਪੀੜ੍ਹੀ ਦੇ ਮਨ ਵਿੱਚ ਬੈਠ ਗਿਆ ਸੀ। ਕਿਸੇ ਬੱਚੇ ਦਾ ਅਗਰ ਖੇਡਾਂ ਵਿੱਚ ਜ਼ਿਆਦਾ ਮਨ ਲਗਦਾ ਤਾਂ ਘਰ ਵਾਲਿਆਂ ਨੂੰ ਚਿੰਤਾ ਹੋ ਜਾਂਦੀ ਸੀ ਕਿ ਇਹ ਅੱਗੇ ਕੀ ਕਰੇਗਾ? ਕਿਉਂਕਿ ਇੱਕ-ਦੋ ਖੇਡਾਂ ਨੂੰ ਛੱਡ ਕੇ ਸਾਡੇ ਲਈ ਸਫ਼ਲਤਾ ਜਾਂ ਕਰੀਅਰ ਦੇ ਪੈਮਾਨੇ ਹੀ ਨਹੀਂ ਰਹਿ ਗਏ ਸਨ। ਇਸ ਮਾਨਸਿਕਤਾ ਨੂੰ, ਅਸੁਰੱਖਿਆ ਦੀ ਭਾਵਨਾ ਨੂੰ ਤੋੜਨਾ ਸਾਡੇ ਲਈ ਬਹੁਤ ਜ਼ਰੂਰੀ ਹੈ।
ਸਾਥੀਓ,
ਭਾਰਤ ਵਿੱਚ ਸਪੋਰਟਸ ਕਲਚਰ ਨੂੰ ਵਿਕਸਿਤ ਕਰਨ ਦੇ ਲਈ ਸਾਨੂੰ ਆਪਣੇ ਤੌਰ-ਤਰੀਕਿਆਂ ਨੂੰ ਲਗਾਤਾਰ ਸੁਧਾਰਦੇ ਰਹਿਣਾ ਹੋਵੇਗਾ। ਅੱਜ ਅੰਤਰਰਾਸ਼ਟਰੀ ਖੇਡਾਂ ਦੇ ਨਾਲ-ਨਾਲ ਪਰੰਪਰਾਗਤ ਭਾਰਤੀ ਖੇਡਾਂ ਨੂੰ ਵੀ ਨਵੀਂ ਪਹਿਚਾਣ ਦਿੱਤੀ ਜਾ ਰਹੀ ਹੈ। ਨੌਜਵਾਨਾਂ ਨੂੰ ਅਵਸਰ ਦੇਣ ਦੇ ਲਈ, professional environment ਦੇਣ ਦੇ ਲਈ ਮਣੀਪੁਰ ਦੇ ਇੰਫ਼ਾਲ ਵਿੱਚ ਦੇਸ਼ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਵੀ ਖੋਲ੍ਹੀ ਗਈ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਬਰਾਬਰ ਪ੍ਰਾਥਮਿਕਤਾ ਦਿੱਤੀ ਗਈ ਹੈ। ਅੱਜੇ ਦੇਸ਼ ਖੁਦ ਅੱਗੇ ਆ ਕੇ ‘ਖੇਲੋ ਇੰਡੀਆ’ ਅਭਿਯਾਨ ਚਲਾ ਰਿਹਾ ਹੈ।
ਸਾਥੀਓ,
ਤੁਸੀਂ ਕਿਸੇ ਵੀ ਸਪੋਰਟਸ ਨਾਲ ਜੁੜੇ ਹੋਵੇ, ਇੱਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹੋ। ਤੁਸੀਂ ਕਿਸ ਰਾਜ ਤੋਂ ਹੋ, ਕਿਸ ਖੇਤਰ ਤੋਂ ਹੋ, ਕਿਹੜੀ ਭਾਸ਼ਾ ਬੋਲਦੇ ਹੋ, ਇਨ੍ਹਾਂ ਸਭ ਤੋਂ ਉੱਪਰ ਤੁਸੀਂ ਅੱਜ ‘ਟੀਮ ਇੰਡੀਆ’ ਹੋ। ਇਹ ਸਪਿਰਿਟ ਸਾਡੇ ਸਮਾਜ ਦੇ ਹਰ ਖੇਤਰ ਵਿੱਚ ਹੋਣੀ ਚਾਹੀਦੀ ਹੈ, ਹਰ ਪੱਧਰ ‘ਤੇ ਦਿਖਾਣੀ ਚਾਹੀਦੀ ਹੈ। ਸਮਾਜਿਕ ਬਰਾਬਰੀ ਦੇ ਇਸ ਅਭਿਯਾਨ ਵਿੱਚ, ਆਤਮਨਿਰਭਰ ਭਾਰਤ ਵਿੱਚ ਮੇਰੇ ਦਿਵਯਾਂਗ ਭਾਈ-ਭੈਣ ਦੇਸ਼ ਦੇ ਲਈ ਬਹੁਤ ਮਹੱਤਵਪੂਰਨ ਭਾਗੀਦਾਰ ਹਨ। ਤੁਸੀਂ ਇਹ ਸਾਬਤ ਕੀਤਾ ਹੈ ਕਿ ਸਰੀਰਕ ਕਠਿਨਾਈ ਨਾਲ ਜੀਵਨ ਰੁਕ ਨਹੀਂ ਜਾਣਾ ਚਾਹੀਦਾ ਹੈ। ਇਸ ਲਈ ਆਪ ਸਭ ਦੇ ਲਈ, ਦੇਸ਼ਵਾਸੀਆਂ ਦੇ ਲਈ ਖਾਸ ਕਰਕੇ ਦੀ ਨਵੀਂ ਪੀੜ੍ਹੀ ਦੇ ਲਈ ਆਪ ਸਭ ਬਹੁਤ ਬੜੀ ਪ੍ਰੇਰਣਾ ਵੀ ਹੋ।
ਸਾਥੀਓ,
ਪਹਿਲੇ ਦਿਵਯਾਂਗਜਨਾਂ ਦੇ ਲਈ ਸੁਵਿਧਾ ਦੇਣ ਨੂੰ ਵੈਲਫੇਅਰ ਸਮਝਿਆ ਜਾਂਦਾ ਸੀ। ਲੇਕਿਨ ਅੱਜ ਦੇਸ਼ ਇਸ ਨੂੰ ਆਪਣੀ ਜ਼ਿੰਮੇਵਾਰੀ ਮੰਨ ਕੇ ਕੰਮ ਕਰ ਰਿਹਾ ਹੈ। ਇਸੇ ਲਈ, ਦੇਸ਼ ਦੀ ਸੰਸਦ ਨੇ ‘'The Rights for Persons with Disabilities Act, ਜਿਹਾ ਕਾਨੂੰਨ ਬਣਾਇਆ, ਦਿਵਯਾਂਗਜਨਾਂ ਨੇ ਅਧਿਕਾਰਾਂ ਨੂੰ ਕਾਨੂੰਨੀ ਸੁਰੱਖਿਆ ਦਿੱਤੀ। ਸੁਗਮਯ ਭਾਰਤ ਅਭਿਯਾਨ’ ਇਸ ਦਾ ਇੱਕ ਹੋਰ ਬੜੀ ਉਦਾਹਰਣ ਹੈ। ਅੱਜ ਸੈਂਕੜੇ ਸਰਕਾਰੀ buildings, ਸੈਂਕੜੇ ਰੇਲਵੇ ਸਟੇਸ਼ਨ, ਹਜ਼ਾਰਾਂ ਟ੍ਰੇਨ ਕੋਚ, ਦਰਜਨਾਂ domestic airports ਦੇ ਇਨਫ੍ਰਾਸਟ੍ਰਕਚਰ ਨੂੰ ਦਿਵਯਾਂਗ ਜਨਾਂ ਦੇ ਲਈ ਸੁਗਮ ਬਣਾਇਆ ਜਾ ਚੁੱਕਿਆ ਹੈ। ਇੰਡੀਅਨ ਸਾਈਨ ਲੈਂਗਵੇਜ ਦੀ ਸਟੈਂਡਰਡ ਡਿਕਸ਼ਨਰੀ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ। NCERT ਦੀਆਂ ਕਿਤਾਬਾਂ ਨੂੰ ਵੀ ਸਾਈਨ ਲੈਂਗਵੇਜ ਵਿੱਚ translate ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਪ੍ਰਯਤਨਾਂ ਨਾਲ ਕਿਤਨੇ ਹੀ ਲੋਕਾਂ ਦਾ ਜੀਵਨ ਬਦਲ ਰਿਹਾ ਹੈ, ਕਿਤਨੀਆਂ ਹੀ ਪ੍ਰਤਿਭਾਵਾਂ ਨੂੰ ਦੇਸ਼ ਦੇ ਲਈ ਕੁਝ ਕਰਨ ਦਾ ਭਰੋਸਾ ਮਿਲ ਰਿਹਾ ਹੈ।
ਸਾਥੀਓ,
ਦੇਸ਼ ਜਦੋਂ ਪ੍ਰਯਤਨ ਕਰਦਾ ਹੈ, ਅਤੇ ਉਸ ਦੇ ਸੁਨਹਿਰੇ ਪਰਿਣਾਮ ਵੀ ਸਾਨੂੰ ਤੇਜ਼ੀ ਨਾਲ ਮਿਲਦੇ ਹਨ, ਤਾਂ ਸਾਨੂੰ ਹੋਰ ਬੜਾ ਸੋਚਣ ਦੀ, ਅਤੇ ਹੋਰ ਨਵਾਂ ਕਰਨ ਦੀ ਪ੍ਰੇਰਣਾ ਵੀ ਉਸੇ ਵਿੱਚੋਂ ਮਿਲਦੀ ਹੈ। ਸਾਡੀ ਇੱਕ ਸਫ਼ਲਤਾ ਸਾਡੇ ਕਈ ਹੋਰ ਨਵੇਂ ਲਕਸ਼ਾਂ ਦੇ ਲਈ ਸਾਡਾ ਰਸਤਾ ਸਾਫ਼ ਕਰ ਦਿੰਦੀ ਹੈ। ਇਸ ਲਈ, ਜਦੋਂ ਆਪ ਤਿਰੰਗਾ ਲੈ ਕੇ ਟੋਕੀਓ ਵਿੱਚ ਆਪਣਾ ਸਰਬਸ੍ਰੇਸ਼ਠ ਪ੍ਰਦਰਸ਼ਨ ਕਰੋਗੇ ਤਾਂ ਕੇਵਲ ਮੈਡਲ ਹੀ ਨਹੀਂ ਜਿੱਤੋਗੇ, ਬਲਕਿ ਭਾਰਤ ਦੇ ਸੰਕਲਪਾਂ ਨੂੰ ਵੀ ਤੁਸੀਂ ਬਹੁਤ ਦੂਰ ਤੱਕ ਲੈ ਜਾਣ ਵਾਲੇ ਹੋ, ਉਸ ਨੂੰ ਇੱਕ ਨਵੀਂ ਊਰਜਾ ਦੇਣ ਵਾਲੇ ਹੋ, ਉਸ ਨੂੰ ਅੱਗੇ ਵਧਾਉਣ ਵਾਲੇ ਹੋ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਇਹ ਹੌਸਲੇ, ਤੁਹਾਡਾ ਇਹ ਜੋਸ਼ ਟੋਕੀਓ ਵਿੱਚ ਨਵੇਂ ਕੀਰਤੀਮਾਨ ਘੜ੍ਹੇਗਾ। ਇਸੇ ਵਿਸ਼ਵਾਸ ਦੇ ਨਾਲ ਆਪ ਸਭ ਨੂੰ ਇੱਕ ਵਾਰ ਫਿਰ ਢੇਰਾਂ ਸ਼ੁਭਕਾਮਨਾਵਾਂ। ਬਹੁਤ ਬਹੁਤ ਧੰਨਵਾਦ!
*****
ਡੀਐੱਸ/ਐੱਸਐੱਚ/ਡੀਕੇ
(Release ID: 1746734)
Visitor Counter : 232
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam