ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਫੂਡ ਪ੍ਰੋਸੈਸਿੰਗ ਉਦਯੋਗ ਬਾਰੇ ਕੇਂਦਰੀ ਮੰਤਰੀ ਸ਼੍ਰੀ ਪਸ਼ੂ ਪਤੀ ਕੁਮਾਰ ਪਾਰਸ ਨੇ ਕਿਹਾ ਹੈ ਕਿ ਦੇਸ਼ ਵਿੱਚ 19 ਮੈਗਾ ਫੂਡ ਪਾਰਕਾਂ ਨੂੰ ਜਲਦੀ ਮੁਕੰਮਲ ਕਰਨ ਲਈ ਯਤਨ ਜਾਰੀ ਹਨ
ਕਿਹਾ, ਉੱਤਰ ਪੂਰਬੀ ਖੇਤਰ ਅਤੇ ਉੱਤਰੀ ਬਿਹਾਰ ਵਿੱਚ ਮਿੰਨੀ ਫੂਡ ਪਾਰਕਾਂ ਲਈ ਵੱਡਾ ਸਕੋਪ ਹੈ
ਸ਼੍ਰੀ ਪਾਰਸ ਨੇ ਮੰਤਰਾਲੇ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਤੇ ਸਟਾਫ ਨਾਲ ਗੱਲਬਾਤ ਕੀਤੀ
Posted On:
17 AUG 2021 3:11PM by PIB Chandigarh
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਪਸ਼ੂ ਪਤੀ ਕੁਮਾਰ ਪਾਰਸ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ 19 ਮੈਗਾ ਫੂਡ ਪਾਰਕਾਂ ਨੂੰ ਜਲਦੀ ਮੁਕੰਮਲ ਕਰਨ ਲਈ ਯਤਨ ਜਾਰੀ ਹਨ , ਜੋ ਲਾਗੂ ਕਰਨ ਦੇ ਵੱਖ ਵੱਖ ਪੱਧਰਾਂ ਅਧੀਨ ਹਨ । ਉਹਨਾਂ ਕਿਹਾ ਕਿ ਇਸ ਸਕੀਮ ਦਾ ਮੁੱਢਲਾ ਉਦੇਸ਼ ਫੂਡ ਪ੍ਰੋਸੈਸਿੰਗ ਦੇ ਨਾਲ ਨਾਲ ਫਾਰਮ ਤੋਂ ਮਾਰਕਿਟ ਤੱਕ ਵੈਲਿਊ ਚੇਨ ਲਈ ਆਧੁਨਿਕ ਬੁਨਿਆਦੀ ਢਾਂਚਾ ਸਹੂਲਤਾਂ ਮੁਹੱਈਆ ਕਰਨਾ ਹੈ । ਮੰਤਰਾਲੇ ਨੇ 38 ਮੈਗਾ ਫੂਡ ਪਾਰਕਾਂ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਿਧਾਂਤਕ ਤੌਰ ਤੇ ਦੇਸ਼ ਵਿੱਚ 3 ਮੈਗਾ ਫੂਡ ਪਾਰਕਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ । ਇਹਨਾਂ ਵਿੱਚੋਂ 22 ਮੈਗਾ ਫੂਡ ਪਾਰਕ ਪ੍ਰਾਜੈਕਟ ਸੰਚਾਲਿਤ ਹੋ ਚੁੱਕੇ ਹਨ । ਉਹ ਮੰਤਰਾਲੇ ਦੇ ਵਿਸਥਾਰਿਤ ਦੌਰੇ ਅਤੇ ਸੀਨੀਅਰ ਅਧਿਕਾਰੀਆਂ ਤੇ ਸਟਾਫ ਨਾਲ ਗੱਲਬਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ । ਸਕੱਤਰ ਫੂਡ ਪ੍ਰੋਸੈਸਿੰਗ ਵਜੋਂ ਐੱਮ ਐੱਸ ਪੁਸ਼ਪਾ ਸੁਬਰਾਮਣਿਅਮ ਮੰਤਰੀ ਦੇ ਰਸਮੀਂ ਦੌਰੇ ਅਤੇ ਗੱਲਬਾਤ ਦੌਰਾਨ ਉਹਨਾਂ ਦੇ ਨਾਲ ਸਨ ।
ਮੰਤਰੀ ਨੇ ਕਿਹਾ ਕਿ 22 ਖਰਾਬ ਹੋਣ ਵਾਲੀਆਂ ਵਸਤਾਂ ਜਿਵੇਂ ਅੰਬ , ਕੇਲਾ , ਸੇਬ , ਅਨਾਨਾਸ , ਗਾਜਰ , ਬੰਦਗੋਭੀ ਅਤੇ ਫਲੀਆਂ ਜਿਹਨਾਂ ਦੀ ਮੰਤਰਾਲੇ ਨੇ ਕਿਸਾਨਾਂ ਦੀ ਆਮਦਨ ਵਧਾਉਣ ਬਾਰੇ ਸ਼ਨਾਖਤ ਕੀਤੀ ਹੈ , ਦੀ ਵੈਲਿਊ ਐਡੀਸ਼ਨ ਨੂੰ ਉਤਸ਼ਾਹਿਤ ਕਰਨ ਲਈ ਵੀ ਯਤਨ ਜਾਰੀ ਹਨ । ਸਰਕਾਰ ਨੇ "ਆਪ੍ਰੇਸ਼ਨ ਗਰੀਨਸ ਸਕੀਮ" ਦੇ ਸਕੋਪ ਨੂੰ ਵਧਾਉਣ ਦਾ ਐਲਾਨ ਕਰਕੇ ਟਮਾਟਰ , ਪਿਆਜ਼ ਅਤੇ ਆਲੂ (ਟੀ ਓ ਪੀ) ਤੋਂ 22 ਖਰਾਬ ਹੋਣ ਵਾਲੀਆਂ ਵਸਤਾਂ ਨੂੰ 2021—22 ਦੇ ਬਜਟ ਭਾਸ਼ਣ ਵਿੱਚ ਸ਼ਾਮਲ ਕੀਤਾ ਹੈ । ਸ਼੍ਰੀ ਪਾਰਸ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਅਤੇ ਉੱਤਰੀ ਬਿਹਾਰ ਵਿੱਚ ਮਿੰਨੀ ਫੂਡ ਪਾਰਕਾਂ ਲਈ ਵੱਡਾ ਸਕੋਪ ਹੈ ।
ਸ਼੍ਰੀ ਪਾਰਸ ਨੇ ਕਿਹਾ ਕਿ ਉਹ ਇਸ ਮਹੀਨੇ ਦੀ 20 ਤਰੀਕ ਨੂੰ ਬਿਹਾਰ ਦਾ ਦੌਰਾ ਕਰਨਗੇ ਅਤੇ ਬਿਹਾਰ ਜਿ਼ਲ੍ਹੇ ਦੇ ਖਗਰੀਆ ਵਿੱਚ ਮਾਨਸੀ ਵਿਖੇ ਮੈਗਾ ਫੂਡ ਪਾਰਕ ਲਈ ਮੌਕੇ ਤੇ ਜਾਇਜ਼ਾ ਕਰਨਗੇ , ਜੋ ਉਹਨਾਂ ਨੇ ਕਿਹਾ ਕਿ 70% ਮੁਕੰਮਲ ਹੋ ਚੁੱਕਾ ਹੈ । ਮੰਤਰੀ ਬਿਹਾਰ ਦੇ ਉਦਯੋਗ ਮੰਤਰੀ ਸ਼ਾਹਨਵਾਜ਼ ਹੁਸੈਨ ਨੂੰ ਵੀ ਮਿਲਣਗੇ ਤਾਂ ਜੋ ਇਸ ਸਾਲ ਅਪ੍ਰੈਲ ਵਿੱਚ ਕੇਂਦਰ ਵੱਲੋਂ ਪ੍ਰਵਾਨਿਤ ਕੀਤੇ ਜਾਣ ਵਾਲੇ ਮੁਜ਼ੱਫਰਪੁਰ ਜਿ਼ਲ੍ਹੇ ਦੇ ਮੋਤੀ ਪੁਰ ਬਲਾਕ ਵਿੱਚ ਮੈਗਾ ਫੂਡ ਪਾਰਕ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਸਕੇ । ਉਹਨਾਂ ਕਿਹਾ ਕਿ ਫੂਡ ਪਾਰਕ ਕਿਸਾਨਾਂ ਨੂੰ ਖੇਤਰ ਵਿੱਚ ਲੀਚੀ , ਮਖਾਣਾ , ਕੇਲਾ , ਆਲੂ ਅਤੇ ਮੱਕੇ ਨੂੰ ਵੱਡੀ ਮਾਤਰਾ ਵਿੱਚ ਕਾਸ਼ਤ ਕਰਨ ਲਈ ਸਹਾਇਕ ਹੋਣਗੇ ਅਤੇ ਖੇਤਰ ਦੇ ਨੌਜਵਾਨਾਂ ਅਤੇ ਔਰਤਾਂ ਨੂੰ ਨਵੇਂ ਰੋਜ਼ਗਾਰ ਮੌਕੇ ਮੁਹੱਈਆ ਕਰਨਗੇ ।
ਸ਼੍ਰੀ ਪਾਰਸ ਨੇ ਦੱਸਿਆ ਕਿ ਫੂਡ ਤਕਨਾਲੋਜੀ ਬਾਰੇ ਕੌਮੀ ਸੰਸਥਾ , ਉੱਦਮਤਾ ਅਤੇ ਪ੍ਰਬੰਧਨ ਬਿੱਲ 2021 ਨੂੰ ਹੁਣੇ ਖ਼ਤਮ ਹੋਏ ਪਾਰਲੀਮੈਂਟ ਸੈਸ਼ਨ ਵਿੱਚ ਪਾਸ ਹੋਣ ਤੋਂ ਬਾਅਦ ਨੋਟੀਫਾਈ ਕਰ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਇਸ ਨਾਲ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਤਹਿਤ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨੋਲੋਜੀ , ਇੰਟਰ ਪ੍ਰਨਿਓਰਸਿ਼ੱਪ ਅਤੇ ਮੈਨੇਜਮੈਂਟ (ਐੱਨ ਆਈ ਐੱਫ ਟੀ ਈ ਐੱਮ) ਕੁੰਡਲੀ (ਹਰਿਆਣਾ) ਅਤੇ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰੋਸੈਸਿੰਗ ਟੈਕਨੌਲੋਜੀ (ਆਈ ਆਈ ਐੱਫ ਪੀ ਟੀ) ਥੰਜਾਬੁਰ (ਤਾਮਿਲਨਾਡੂ) , ਇੰਸਟੀਚਿਊਟਸ ਆਫ ਨੈਸ਼ਨਲ ਇੰਪੋਰਟੈਂਸ (ਆਈ ਐੱਨ ਆਈ) ਬਣ ਗਈਆਂ ਹਨ ।
ਸ਼੍ਰੀ ਪਾਰਸ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇਸ ਮਹੱਤਵਪੂਰਨ ਕਦਮ ਚੁੱਕਣ ਲਈ ਧੰਨਵਾਦ ਕੀਤਾ , ਜੋ ਇਹਨਾਂ ਸੰਸਥਾਵਾਂ ਨੂੰ ਵਧੇਰੇ ਖੁਦਮੁਖਤਿਆਰੀ ਦੇਵੇਗਾ ਤਾਂ ਜੋ ਉਹ ਨਵੇਂ ਅਤੇ ਨਵਾਚਾਰ ਕੋਰਸ ਸ਼ੁਰੂ ਕਰ ਸਕਣ ਤੇ ਇਸ ਦੇ ਨਾਲ ਨਾਲ ਸ਼ਾਨਦਾਰ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਆਕਰਸਿ਼ਤ ਕਰਨ ਲਈ ਮਦਦ ਕਰ ਸਕਣ ।
*********************
ਐੱਸ ਐੱਨ ਸੀ / ਟੀ ਐੱਮ / ਆਰ ਆਰ
(Release ID: 1746731)
Visitor Counter : 176