ਟੈਕਸਟਾਈਲ ਮੰਤਰਾਲਾ
ਕੇਂਦਰ 10 ਸ਼ਹਿਰਾਂ ਵਿੱਚ ਹੈਂਡਲੂਮ ਡਿਜ਼ਾਈਨ ਸੰਸਾਧਨ ਕੇਂਦਰ ਸਥਾਪਿਤ ਕਰੇਗਾ
ਕੋਲਕਾਤਾ, ਚੇਨਈ, ਬੰਗਲੌਰ, ਹੈਦਰਾਬਾਦ, ਕੰਨੂਰ, ਇੰਦੌਰ , ਨਾਗਪੁਰ, ਮੇਰਠ, ਭਾਗਲਪੁਰ ਅਤੇ ਪਾਨੀਪਤ ਵਿੱਚ ਕੇਂਦਰ ਸਥਾਪਿਤ ਕੀਤੇ ਜਾਣਗੇ
ਕੱਪੜਾ ਮੰਤਰਾਲਾ ਹੈਂਡਲੂਮ ਈਕੋ-ਸਿਸਟਮ ਦਾ ਨਿਰਮਾਣ ਕਰ ਰਿਹਾ ਹੈ
प्रविष्टि तिथि:
16 AUG 2021 3:18PM by PIB Chandigarh
ਹੈਂਡਲੂਮ ਉਦੋਯਗ ਨੂੰ ਵੱਡੇ ਪੈਮਾਨੇ ‘ਤੇ ਹੁਲਾਰਾ ਦੇਣ ਲਈ ਕੱਪੜਾ ਮੰਤਰਾਲੇ ਨੇ ਕਈ ਨਵੀਂਆਂ ਪਹਿਲਾਂ ਕੀਤੀਆਂ ਹਨ
ਕੋਲਕਾਤਾ, ਚੇਨਈ, ਬੰਗਲੌਰ, ਹੈਦਰਾਬਾਦ, ਕੰਨੂਰ, ਇੰਦੌਰ, ਨਾਗਪੁਰ, ਮੇਰਠ, ਭਾਗਲਪੁਰ ਅਤੇ ਪਾਨੀਪਤ ਦੇ ਬੁਨਕਰ ਸੇਵਾ ਕੇਂਦਰਾਂ (ਡਬਲਿਊਐੱਸਸੀ) ਵਿੱਚ 10 ਹੋਰ ਡਿਜ਼ਾਈਨ ਸੰਸਾਧਨ ਕੇਂਦਰ (ਡੀਆਰਸੀ) ਰਾਸ਼ਟਰੀ ਫੈਸ਼ਨ ਟੈਕਨੌਲੋਜੀ ਸੰਸਥਾਨ (ਐੱਨਆਈਐੱਫਟੀ) ਦੁਆਰਾ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਦਾ ਉਦੇਸ਼ ਹੈਂਡਲੂਮ ਖੇਤਰ ਵਿੱਚ ਡਿਜ਼ਾਈਨ-ਅਧਾਰਿਤ ਉਤਕ੍ਰਿਸ਼ਟਤਾ ਦਾ ਨਿਰਮਾਣ ਕਰਨਾ ਅਤੇ ਬੁਨਕਰ,ਨਿਰਯਾਤਕਾਂ, ਨਿਰਮਾਤਾਂ ਅਤੇ ਡਿਜ਼ਾਈਨਰਾਂ ਦੀ ਸੈਂਪਲ/ਬਿਹਤਰ ਉਤਪਾਦ ਅਤੇ ਉਨ੍ਹਾਂ ਦੇ ਵਿਕਾਸ ਲਈ ਡਿਜ਼ਾਈਨ ਰਿਪੋਜ਼ਿਟਰੀ ਤੱਕ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਨਾ ਹੈ।
ਮੰਤਰਾਲੇ ਨੇ ਐੱਨਆਈਐੱਫਟੀ ਨੂੰ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਮਿਲ ਕੀਤਾ ਹੈ ਕਿਉਂਕਿ ਉਹ ਕੱਪੜਾ ਮੰਤਰਾਲੇ ਦਾ ਇੱਕ ਅੰਦਰੂਨੀ ਸੰਗਠਨ ਹੈ । ਜਿਸ ਦਾ ਹੈਂਡਲੂਮ ਵੀ ਇੱਕ ਅਹਿਮ ਹਿੱਸਾ ਹੈ। ਐੱਨਆਈਐੱਫਟੀ ਦੀ ਫੈਸ਼ਨ ਅਤੇ ਡਿਜ਼ਾਈਨ ਖੇਤਰ ਵਿੱਚ ਮੁਹਾਰਤ ਹੈ ਜਿਸ ਦਾ ਇਸਤੇਮਾਲ ਹੈਂਡਲੂਮ ਖੇਤਰ ਨੂੰ ਬਾਜ਼ਾਰ ਨਾਲ ਜੋੜਨ ਲਈ ਕੀਤਾ ਜਾ ਸਕਦਾ ਹੈ। ਐੱਨਆਈਐੱਫਟੀ ਦੁਆਰਾ ਸਾਰੇ ਡਬਲਿਊਐੱਸਸੀ ਵਿੱਚ ਚਰਣਬੱਧ ਤਰੀਕੇ ਨਾਲ ਡੀਆਰਸੀ ਸਥਾਪਿਤ ਕੀਤੇ ਜਾ ਰਹੇ ਹਨ ਜਿਸ ਵਿੱਚ ਨਿਰਯਾਤਕਾਂ, ਨਿਰਮਾਤਾਵਾਂ, ਡਿਜ਼ਾਈਨਰਾਂ, ਬੁਨਕਰਾਂ ਅਤੇ ਹੋਰ ਸੰਬੰਧਿਤ ਲੋਕਾਂ ਲਈ ਡਿਜ਼ਾਈਨ ਅਤੇ ਸੰਸਾਧਨਾਂ ਦੀ ਇੱਕ ਵੱਡੀ ਲਿਸਟ ਉਪਲੱਬਧ ਹੋਵੇਗੀ।
ਦਿੱਲੀ, ਮੁੰਬਈ, ਅਹਿਮਦਾਬਾਦ, ਭੁਵਨੇਸ਼ਵਰ, ਗੁਵਾਹਾਟੀ, ਜੈਪੁਰ ਅਤੇ ਵਾਰਾਣਸੀ ਦੇ ਡਬਲਿਊਐੱਸਸੀ ਵਿੱਚ ਡੀਆਰਸੀ ਦੀ ਸਥਾਪਨਾ ਅਤੇ ਉਨ੍ਹਾਂ ਦਾ ਉਦਘਾਟਨ ਕੀਤਾ ਜਾ ਚੁੱਕਿਆ ਹੈ। ਜਦੋਂ ਕਿ ਕਾਂਚੀਪੁਰਮ ਵਿੱਚ 8ਵੇਂ ਡੀਆਰਸੀ ਦਾ ਉਦਘਾਟਨ ਮਾਨਯੋਗ ਕੱਪੜਾ ਮੰਤਰੀ ਦੁਆਰਾ 7 ਅਗਸਤ 2021 ਨੂੰ ਰਾਸ਼ਟਰੀ ਹੈਂਡਲੂਮ ਦਿਵਸ ਦੇ ਮੌਕੇ ‘ਤੇ ਕੀਤਾ ਗਿਆ ਸੀ।
ਸ਼ੁਰੂ ਵਿੱਚ, ਮੁੰਬਈ, ਚੇਨਈ ਅਤੇ ਵਾਰਾਣਸੀ ਵਿੱਚ ਹੈਂਡਲੂਮ ਡਿਜ਼ਾਈਨ ਕੇਂਦਰ ਸਾਲ 1956 ਵਿੱਚ ਸਥਾਪਿਤ ਕੀਤਾ ਗਿਆ ਸੀ। ਬਾਅਦ ਵਿੱਚ ਇਨ੍ਹਾਂ ਡਿਜ਼ਾਈਨ ਕੇਂਦਰਾਂ ਦੀ ਗਤੀਵਿਧੀਆਂ ਦਾ ਵਿਸਤਾਰ ਹੈਂਡਲੂਮ ਕੱਪੜੇ ਦੇ ਹੋਰ ਖੇਤਰਾਂ ਨੂੰ ਕਵਰ ਕਰਨ ਲਈ ਕੀਤਾ ਗਿਆ। ਜਿਨ੍ਹਾਂ ਦੇ ਬਾਅਦ ਵਿੱਚ ਬੁਨਕਰ ਸੇਵਾ ਕੇਂਦਰ (ਡਬਲਿਊਐੱਸਸੀ) ਦੇ ਰੂਪ ਵਿੱਚ ਨਾਮਿਤ ਕੀਤਾ ਗਿਆ। ਸਮੇਂ ਦੇ ਨਾਲ ਹਰੇਕ ਬੁਨਕਰ ਸੇਵਾ ਕੇਂਦਰ ਨੇ ਵੱਡੀ ਸੰਖਿਆ ਵਿੱਚ ਹੈਂਡਲੂਮ ਡਿਜ਼ਾਈਨ ਅਤੇ ਨਮੂਨੇ ਤਿਆਰ ਕੀਤਾ। ਇਸ ਦਰਮਿਆਨ ਹੈਂਡਲੂਮ ਉਤਪਾਦਾਂ ਦੇ ਡਿਜ਼ਾਈਨ ਇਨੋਵੇਸ਼ਨ, ਸਿਖਲਾਈ ਅਤੇ ਮਾਰਕੀਟਿੰਗ ਸਮਰੱਥਾ ਵਿੱਚ ਸੁਧਾਰ ਲਈ ਯੋਗਦਾਨ ਦੇਣ ਵਾਲੇ ਪ੍ਰਤਿਸ਼ਿਠਤ ਡਿਜ਼ਾਇਨਰਾਂ ਨੂੰ ਸ਼ਾਮਿਲ ਕਰਨ ਅਤੇ ਉਨ੍ਹਾਂ ਨੂੰ ਅਲੱਗ-ਅਲੱਗ ਬੁਨਕਰ ਸਮੂਹਾਂ ਨਾਲ ਜੋੜਨ ਦਾ ਯਤਨ ਵੀ ਕੀਤਾ ਗਿਆ।
ਇਸ ਦੇ ਇਲਾਵਾ ਕਈ ਡਿਜ਼ਾਈਨਰਾਂ ਦੇ ਨਾਲ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਵੀ ਕੀਤੇ ਗਏ। ਲੇਕਿਨ ਇਨ੍ਹਾਂ ਯਤਨ ਨੂੰ ਸੀਮਿਤ ਸਫਲਤਾ ਮਿਲੀ ਅਤੇ ਕੁਝ ਸਮੇਂ ਬਾਅਦ ਪੂਰੀ ਤਰ੍ਹਾਂ ਨਾਲ ਇਨ੍ਹਾਂ ਦਾ ਵਿਕਾਸ ਰੁਕ ਗਿਆ। ਜਿਸ ਦੇ ਜ਼ਰੀਏ ਇੱਕ ਇਨ੍ਹਾਂ ਹਾਊਸ ਰਿਪੋਜਿਟਰੀ ਰੱਖਣ ਦੇ ਵਿਚਾਰ ਨੂੰ ਮਹੱਤਵ ਦਿੱਤਾ ਗਿਆ। ਜਿੱਥੇ ‘ਤੇ ਯੋਗਦਾਨ ਕਰਨ ਵਾਲਿਆਂ ਅਤੇ ਲਾਭਾਰਥੀਆਂ ਦੋਨਾਂ ਦੇ ਕੋਲ ਡਿਜ਼ਾਈਨ ਸਾਂਝਾ ਕਰਨ ਲਈ ਇੱਕ ਕਾਮਨ ਪਲੇਟਫਾਰਮ ਹੋ ਸਕਦਾ ਹੈ। ਭਲੇ ਹੀ ਉਹ ਫੈਸ਼ਨ ਤੋਂ ਸਿੱਧੇ ਤੌਰ ‘ਤੇ ਨਹੀਂ ਜੁੜੇ ਹੋਣ। ਐੱਨਆਈਐੱਫਟੀ ਨੂੰ ਚਰਣਬੱਧ ਤਰੀਕੇ ਨਾਲ ਸਾਰੇ ਡਬਲਿਊਐੱਸਸੀ ਵਿੱਚ ਡੀਆਰਸੀ ਸਥਾਪਿਤ ਕਰਨ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ।
1986 ਵਿੱਚ ਸਥਾਪਿਤ, ਐੱਨਆਈਐੱਫਟੀ ਦੇਸ਼ ਵਿੱਚ ਫੈਸ਼ਨ ਸਿੱਖਿਆ ਦਾ ਪ੍ਰਮੁੱਖ ਸੰਸਥਾਨ ਹੈ ਅਤੇ ਟੈਕਸਟਾਈਲ ਅਤੇ ਅਪੈਰਲ ਉਦਯੋਗਾਂ ਨੂੰ ਕਿੱਤਾ ਮੁਖੀ ਮਾਨਵ ਸੰਸਾਧਨ ਪ੍ਰਦਾਨ ਕਰਨ ਵਿੱਚ ਸਭ ਤੋਂ ਅੱਗੇ ਹੈ। ਵਰ੍ਹਿਆਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ 17 ਕੈਂਪਸ ਦੇ ਨਾਲ ਐੱਨਆਈਐੱਫਟੀ ਡਿਜ਼ਾਈਨ ਵਿਕਾਸ ਅਤੇ ਹੈਂਡਲੂਮ ਅਤੇ ਹਸਤਸ਼ਿਲਪ ਦੀ ਸਥਿਤੀ ਦੇ ਖੇਤਰ ਵਿੱਚ ਇੱਕ ਗਿਆਨ (ਨੋਲੇਜ) ਦੇਣ ਵਾਲੇ ਸੇਵਾ ਪ੍ਰਦਾਤਾ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।
****
ਡੀਜੇਐੱਨ/ਟੀਐੱਫਕੇ
(रिलीज़ आईडी: 1746690)
आगंतुक पटल : 258