ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav g20-india-2023

ਦੂਰਦਰਸ਼ਨ ਨੇ ਸਫ਼ਰਨਾਮਾ ਪ੍ਰੋਗਰਾਮ ‘ਰਗ ਰਗ ਮੇਂ ਗੰਗਾ’ ਦੇ ਦੂਸਰੇ ਸੀਜ਼ਨ ਦੀ ਸ਼ੁਰੂਆਤ ਕੀਤੀ


ਦੂਰਦਰਸ਼ਨ ਚਾਰ ਸਾਲਾਂ ’ਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਚੈਨਲ ਬਣ ਜਾਵੇਗਾ – ਸ਼੍ਰੀ ਅਨੁਰਾਗ ਠਾਕੁਰ

‘ਰਗ ਰਗ ਮੇਂ ਗੰਗਾ’ ਦਾ ਸੀਜ਼ਨ 1 1.75 ਕਰੋੜ ਲੋਕਾਂ ਨੇ ਵੇਖਿਆ ਸੀ

ਆਪਣੀ ਤਰ੍ਹਾਂ ਦੀਆਂ ਲੰਬੀਆਂ ਨਦੀਆਂ ਵਿੱਚ, ‘ਗੰਗਾ’ ਦੁਨੀਆ ਦੀਆਂ ਸਿਖਰਲੀਆਂ 10 ਸਭ ਤੋਂ ਸਵੱਛ ਨਦੀਆਂ ਵਿੱਚੋਂ ਇੱਕ ਹੈ – ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ

Posted On: 16 AUG 2021 6:32PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕੇਂਦਰੀ ਜਲ–ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨਾਲ ਸਫ਼ਲ ਸਫ਼ਰਨਾਮਾ ‘ਰਗ ਰਗ ਮੇਂ ਗੰਗਾ’ ਦੇ ਦੂਸਰੇ ਸੀਜ਼ਨ ਦੀ ਸ਼ੁਰੂਆਤ ਕੀਤੀ।

 

ਇਸ ਮੌਕੇ ਬੋਲਦੇ ਹੋਏ ਮੰਤਰੀ ਨੇ ਕਿਹਾ ਕਿ ਦੂਜੇ ਸੀਜ਼ਨ ਦੀ ਲਾਂਚਿੰਗ ਹੀ ਆਪਣੇ–ਆਪ ਵਿੱਚ ਪਹਿਲੇ ਸੀਜ਼ਨ ਦੀ ਸਫ਼ਲਤਾ ਦਾ ਮਾਪਦੰਡ ਹੈ, ਜਿਸ ਨੂੰ 1.75 ਕਰੋੜ ਦਰਸ਼ਕਾਂ ਨੇ ਦੇਖਿਆ ਸੀ। ਮੰਤਰੀ ਨੇ ਇਸ ਪ੍ਰੋਗਰਾਮ ਦੇ ਪਿੱਛੇ ਕੰਮ ਕਰਨ ਵਾਲੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਦੂਸਰੇ ਸੀਜ਼ਨ ਤੋਂ ਵਧੇਰੇ ਉਚੇਰੀਆਂ ਆਸਾਂ ਹਨ ਅਤੇ ਇਹ ਮਹਿਜ਼ ਕੋਈ ਪ੍ਰੋਗਰਾਮ ਹੀ ਨਹੀਂ, ਬਲਕਿ ਜਨ–ਭਾਗੀਦਾਰੀ ਤੋਂ ਜਨ–ਅੰਦੋਲਨ ਦੀ ਇੱਕ ਕੋਸ਼ਿਸ਼ ਹੈ।

 

ਗੰਗਾ ਨਦੀ ਦੇ ਕਾਇਆਕਲਪ ਵਿੱਚ ਯੋਗਦਾਨ ਪਾਉਣ ਲਈ ਲੋਕਾਂ ਨੂੰ ਸੱਦਾ ਦਿੰਦੇ ਹੋਏ, ਮੰਤਰੀ ਨੇ ਕਿਹਾ ਕਿ ਸਮੂਹ ਭਾਰਤੀਆਂ ਨਾਲ ਗੰਗਾ ਦੀ ਇੱਕ ਭਾਵਨਾਤਮਕ ਸਾਂਝ ਹੈ ਅਤੇ ਜਿੱਥੇ ਇਸ ਦਾ ਭਾਰਤੀਆਂ ਨਾਲ ਅਧਿਆਤਮਕ ਨਾਤਾ ਹੈ, ਉੱਥੇ ਇਸ ਦੀ ਮਹਾਨ ਆਰਥਿਕ ਮਹੱਤਤਾ ਵੀ ਹੈ। ਮੰਤਰੀ ਨੇ ਇਸ ਮੰਚ ਦੀ ਵਰਤੋਂ ‘ਆਲਮੀ ਤਪਸ਼’ ਦੇ ਅਸਰ ਨੂੰ ਉਜਾਗਰ ਕਰਨ ਲਈ ਕਰਦਿਆਂ ਅਪੀਲ ਕੀਤੀ ਕਿ ਬੱਚਿਆਂ ਨੂੰ ਜਲਵਾਯੂ ਨਾਲ ਸਬੰਧਿਤ ਅਜੋਕੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਬੱਚਿਆਂ ਨੂੰ ਭਾਗੀਦਾਰ ਬਣਾਉਣਾ ਚਾਹੀਦਾ ਹੈ।

 

ਮੰਤਰੀ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਦੂਰਦਰਸ਼ਨ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਚੈਨਲ ਬਣ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਚੈਨਲ ਦਰਸ਼ਕਾਂ ਨੂੰ ਦੂਰਦਰਸ਼ਨ ਵੱਲ ਖਿੱਚਣ ਲਈ ਪਲੈਟਫਾਰਮ ਲਈ ਸਹੀ ਸਮਗਰੀ ਤਿਆਰ ਕਰੇਗਾ।

 

ਸ਼੍ਰੀ ਠਾਕੁਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਸੱਦੇ ਨੂੰ ਦੁਹਰਾਉਂਦੇ ਹੋਏ ਲੋਕਾਂ ਨੂੰ ਆਜ਼ਾਦੀ ਦੇ ਸ਼ਤਾਬਦੀ ਸਮਾਗਮਾਂ ਦੇ ਲਈ ਅੰਮ੍ਰਿਤ ਮਹੋਤਸਵ ਲਈ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਦੇ ਤਹਿਤ ਯਤਨਾਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ।

 

‘ਰਗ ਰਗ ਮੇਂ ਗੰਗਾ’ ਸਰਨਾਮਾ ਦਾ ਸੀਜ਼ਨ–2 ਨਿਰਮਲਤਾ ਅਤੇ ਅਵਿਰਲਤਾ ਦੇ ਵਿਸ਼ੇ 'ਤੇ ਕੇਂਦ੍ਰਿਤ ਹੁੰਦਿਆਂ ਇਸ ਮਹਾਨ ਨਦੀ ਦੇ ਸੱਭਿਆਚਾਰਕ, ਮਿਥਿਹਾਸਕ, ਇਤਿਹਾਸਕ ਅਤੇ ਸਮਾਜਿਕ-ਆਰਥਿਕ ਵੇਰਵਿਆਂ ਨੂੰ ਸ਼ਾਮਲ ਕਰੇਗਾ। ਇਹ ਸਫ਼ਰਨਾਮਾ ਜਿੱਥੇ ਸ਼ਾਨਦਾਰ ਗੰਗਾ ਨੂੰ ਬਚਾਉਣ ਲਈ ਐੱਨਐੱਮਸੀਜੀ (NMCG) ਵੱਲੋਂ ਕੀਤੇ ਕੰਮ ਨੂੰ ਸਥਾਪਿਤ ਕਰੇਗਾ, ਉੱਥੇ ਇਹ ਐੱਨਐੱਮਸੀਜੀ ਦੇ ਤਾਲਮੇਲ ਨਾਲ ਬਣਾਏ ਸਫ਼ਰਨਾਮਾ ਲੜੀਵਾਰ ‘ਰਗ ਰਗ ਮੇਂ ਗੰਗਾ’ ਸੀਜ਼ਨ–2 ਰਾਹੀਂ ਦੂਰਦਰਸ਼ਨ ਵੱਲ ਲੋਕਾਂ ਨੂੰ ਵਾਪਸ ਖਿੱਚੇਗਾ। ਇਸ ਸ਼ੋਅ ਦਾ ਉਦੇਸ਼ ਵਿਸ਼ਾਲ ਗੰਗਾ ਦਰਿਆ ਵੱਲ ਧਿਆਨ ਖਿੱਚਣਾ ਤੇ ਇਸ ਦੀ ਸੰਭਾਲ਼ ਦੀ ਲੋੜ ਨੂੰ ਉਜਾਗਰ ਕਰਨਾ ਹੈ। 

 

ਕਾਵਿਮਈ ਢੰਗ ਨਾਲ ਸ਼ੂਟ ਕੀਤੀ ਗਈ, ਇਹ ਲੜੀ ਗੰਗਾ ਦਰਿਆ ਦੀ ਸੁੰਦਰਤਾ ਅਤੇ ਇਸ ਦੇ ਦ੍ਰਿਸ਼ ਨੂੰ ਇਸ ਦੀ ਅਧਿਆਤਮਕ, ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ-ਆਰਥਿਕ ਵਿਰਾਸਤ ਅਤੇ ਇਸ ਦੀ ਮੌਜੂਦਾ ਵਾਤਾਵਰਣਿਕ ਸਥਿਤੀ ਨੂੰ ਭਰਪੂਰ ਵਿੱਚ ਪੇਸ਼ ਕਰੇਗੀ।  26 ਕਿਸ਼ਤਾਂ ਵਾਲੇ ਇਸ ਸਫ਼ਰਨਾਮੇ ਦੀ ਮੇਜ਼ਬਾਨੀ ਇੱਕ ਮਕਬੂਲ ਅਦਾਕਾਰ ਰਾਜੀਵ ਖੰਡੇਲਵਾਲ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਸ ਦਾ ਪ੍ਰਸਾਰਣ 21 ਅਗਸਤ 2021 ਤੋਂ ਹਰ ਸਨਿੱਚਰਵਾਰ ਅਤੇ ਐਤਵਾਰ ਰਾਤੀਂ 8:30 ਵਜੇ ਡੀਡੀ ਨੈਸ਼ਨਲ ’ਤੇ ਪ੍ਰਸਾਰਿਤ ਕੀਤਾ ਜਾਵੇਗਾ।

 

ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਰਕਾਰ ਤਿੰਨ ਸਾਲਾਂ ਦੇ ਘੱਟ ਸਮੇਂ ਵਿੱਚ ਗੰਗਾ ਨੂੰ ਇੰਨੀਆਂ ਲੰਬੀਆਂ ਸਿਖਰਲੀਆਂ 10 ਸਭ ਤੋਂ ਸਾਫ ਨਦੀਆਂ ਵਿੱਚ ਸ਼ਾਮਲ ਕਰਨ ਦੇ ਯੋਗ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ਨੇ ਨੂੰ ਸਮੇਂ ਤੋਂ ਪਹਿਲਾਂ ਹੀ ਆਪਣੇ ਸਾਰੇ ਟੀਚੇ ਹਾਸਲ ਕਰ ਲਏ ਹਨ ਅਤੇ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 4 Ps – ਪੁਲਿਟੀਕਲ ਵਿਲ (ਰਾਜਨੀਤਕ ਇੱਛਾ ਸ਼ਕਤੀ), ਪਬਲਿਕ ਸਪੈਡਿੰਗ (ਜਨਤਕ ਖ਼ਰਚ), ਪਾਰਟਨਰਸ਼ਿਪ (ਭਾਈਵਾਲੀ) ਅਤੇ ਸਟੇਕ–ਹੋਲਡਰ (ਸਬੰਧਿਤ ਧਿਰਾਂ) ਅਤੇ ਲੋਕਾਂ ਦੀ ਸ਼ਮੂਲੀਅਤ ਦੇ ਮੰਤਰ ਦਾ ਨਤੀਜਾ ਹੈ।

 

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ‘ਰਗ ਰਗ ਮੇਂ ਗੰਗਾ’ ਦਾ ਸੀਜ਼ਨ -2 ‘ਅਰਥ-ਗੰਗਾ’ ਨੂੰ ਸਮਰਪਿਤ ਹੋਵੇਗਾ, ਜਿਸ ਨੇ ਸਾਡੀ ਸੱਭਿਅਤਾ ਦੇ ਵਿਸਤਾਰ ਦੀ ਨੀਂਹ ਰੱਖੀ ਸੀ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅੰਮ੍ਰਿਤ ਮਹੋਤਸਵ ਦੇ ਇਸ ਸਮੇਂ ਦੌਰਾਨ, ਗੰਗਾ ਪ੍ਰਤੀ ਪਹਿਲਾਂ ਕੀਤੀਆਂ ਗ਼ਲਤੀਆਂ ਤੋਂ  ਆਪਣੇ–ਆਪ ਨੂੰ ਪਰ੍ਹਾਂ ਰੱਖਣ ਦੇ ਯਤਨਾਂ ਵਿੱਚ ਯੋਗਦਾਨ ਪਾਉਣ ਦਾ ਸੰਕਲਪ ਲੈਣ।

 

ਪਿਛੋਕੜ:

 

‘ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ’ (ਐੱਨਐੱਮਸੀਜੀ – NMCG) ਅਤੇ ਦੂਰਦਰਸ਼ਨ ਨੇ ਗੰਗਾ ਦੀ ਮੌਜੂਦਾ ਸਥਿਤੀ ਅਤੇ ਗੰਗਾ ਨੂੰ ਆਪਣੀ ਪੁਰਾਣੀ ਮਹਿਮਾ ਨਾਲ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਭਾਈਵਾਲੀ ਕੀਤੀ ਹੈ।

 

ਫਰਵਰੀ, 2019 ਵਿੱਚ 'ਰਗ ਰਗ ਮੇਂ ਗੰਗਾ' ਭਾਰਤ ਦੀ ਸਭ ਤੋਂ ਪਵਿੱਤਰ ਨਦੀ - ਗੰਗਾ 'ਤੇ ਇੱਕ ਸਫ਼ਰਨਾਮਾ ਰਾਸ਼ਟਰੀ ਪ੍ਰਸਾਰਕ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ 'ਤੇ ਇੱਕ ਪ੍ਰਮੁੱਖ ਪ੍ਰੋਗਰਾਮ ਵਜੋਂ ਸ਼ੁਰੂ ਕੀਤਾ ਗਿਆ ਸੀ। ‘ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ’ (ਐੱਨਐੱਮਸੀਜੀ) ਦੁਆਰਾ ਇਸ 21 ਭਾਗਾਂ ਦੀ ਲੜੀ ਨੇ ਸ਼ਕਤੀਸ਼ਾਲੀ ਗੰਗਾ ਦੀ 2,525 ਕਿਲੋਮੀਟਰ ਲੰਬੀ ਯਾਤਰਾ ਨੂੰ ਇਸ ਦੇ ਸਰੋਤ ਗੋਮੁਖ ਗਲੇਸ਼ੀਅਰ ਤੋਂ ਗੰਗਾਸਾਗਰ ਤੱਕ ਕਵਰ ਕੀਤਾ, ਜਿੱਥੇ ਇਹ ਦਰਿਆ ਬੰਗਾਲ ਦੀ ਖਾੜੀ ਵਿੱਚ ਮਿਲ ਜਾਂਦੀ ਹੈ। ਮਕਬੂਲ ਅਦਾਕਾਰ ਰਾਜੀਵ ਖੰਡੇਲਵਾਲ ਦੀ ਮੇਜ਼ਬਾਨੀ ’ਚ ਕੀਤੇ ਗਏ ਇਸ ਸਫ਼ਰਨਾਮੇ ਵਿੱਚ ਗੰਗਾ ਦੇ ਕੰਢਿਆਂ ਉੱਤੇ ਵੱਸੇ ਸੱਭਿਆਚਾਰਕ ਅਤੇ ਸਮਾਜਿਕ-ਆਰਥਿਕ ਮਹੱਤਤਾ ਵਾਲੇ 20 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਗੰਗਾ ਦਰਿਆ ਦੀ ਸਫਾਈ ਦਾ ਸੁਨੇਹਾ, ਦਰਿਆ ਨੂੰ ਸਾਫ਼ ਰੱਖਣ ਵਿੱਚ ਜਨਤਕ ਭਾਗੀਦਾਰੀ, ਅਤੇ ਐੱਨਐੱਮਸੀਜੀ ਦੁਆਰਾ ਨਦੀ ਨੂੰ ਸਾਫ਼ ਕਰਨ ਅਤੇ ਮੁੜ ਸੁਰਜੀਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸਫ਼ਰਨਾਮੇ ਦੀ ਸਮਗਰੀ ਅਤੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਸੀ, ਜਦੋਂ ਕਿ ਇਸ ਬਾਰੇ ਸੱਭਿਆਚਾਰਕ, ਮਿਥਿਹਾਸਕ ਅਤੇ ਇਤਿਹਾਸਕ ਤੱਥਾਂ ਦੇ ਨਾਲ–ਨਾਲ ਇਸ ਦੇ ਕੰਢਿਆਂ ਉੱਤੇ ਵੱਸੇ ਲੋਕਾਂ ਦੇ ਵੇਰਵੇ ਵੀ ਨਾਲੋ–ਨਾਲ ਸ਼ਾਮਲ ਕੀਤੇ ਗਏ ਸਨ।

 

ਪਿਛਲੀ ਲੜੀ ਗੰਗਾਸਾਗਰ ਵਿਖੇ ਸਮਾਪਤ ਹੋਈ ਸੀ ਅਤੇ ਗੰਗਾ ਬੰਗਾਲ ਦੀ ਖਾੜੀ ਦੇ ਸਮੁੰਦਰ ਵਿੱਚ ਮਿਲ ਗਈ ਸੀ। ਦੂਜਾ ਭਾਗ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਖਤਮ ਹੋ ਸਕਦਾ ਹੈ, ਜਿੱਥੇ ਗੰਗਾ ਭਾਰਤ ਛੱਡ ਕੇ ਬੰਗਲਾਦੇਸ਼ ਵਿੱਚ ਦਾਖਲ ਹੁੰਦੀ ਹੈ ਅਤੇ ਫਿਰ ਉੱਥੇ ਇਹ ਪਦਮਾ ਨਦੀ ਬਣ ਜਾਂਦੀ ਹੈ।  26 ਕਿਸ਼ਤਾਂ ਦੀ ਲੜੀ ਦਰਸ਼ਕਾਂ ਲਈ ਗੰਗਾ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਬਾਰੇ ਬਹੁਤ ਸਾਰੇ ਘਰ-ਘਰ ਪਹੁੰਚਾਉਣ ਵਾਲੇ ਸੰਦੇਸ਼ਾਂ ਨਾਲ ਜੁੜੀ ਹੋਈ ਹੈ, ਅਤੇ ਉਨ੍ਹਾਂ ਨੂੰ ਸਦੀਆਂ ਤੋਂ ਲੋਕਾਂ ਨੂੰ ਮਿਲਦੇ ਆ ਰਹੇ ਜੀਵਨ-ਭਰਪੂਰ ਤੋਹਫ਼ਿਆਂ ਦਾ ਅਹਿਸਾਸ ਕਰਵਾਏਗੀ। ਭਰਪੂਰ ਖੋਜਾਂ ਦੇ ਨਾਲ, ਇਹ ਸ਼ੋਅ ਗੰਗਾ ਦੀ ਮੌਜੂਦਾ ਸਥਿਤੀ ਨੂੰ ਸਾਫ਼ ਕਰਨ ਦੇ ਨਾਲ-ਨਾਲ ਸਰਕਾਰ ਦੁਆਰਾ ਚੁੱਕੇ ਗਏ ਉਪਾਵਾਂ ਦੇ ਨਾਲ ਲੋਕਾਂ ਨੂੰ ਕਾਰਵਾਈ ਕਰਨ ਦੇ ਸੱਦੇ ਦੇ ਨਾਲ ਉਜਾਗਰ ਕਰੇਗਾ।

 

'ਰਗ ਰਗ ਮੇਂ ਗੰਗਾ-2' ਗੰਭੀਰਤਾ ਅਤੇ ਮਨੋਰੰਜਨ ਦਾ ਇੱਕ ਵਿਵੇਕਸ਼ੀਲ ਮਿਸ਼ਰਣ ਹੈ। ਇਹ ਲੜੀ ਸ਼ਹਿਰੀ ਅਤੇ ਗ੍ਰਾਮੀਣ ਦੋਵਾਂ ਦਰਸ਼ਕਾਂ ਨੂੰ ਗੰਗਾ ਨਦੀ ਦੀ ਪੇਸ਼ਕਸ਼ ਕਰਨ ਵਾਲੀ ਬਹੁਤ ਸਾਰੀ ਅਮੀਰ ਵਿਰਾਸਤ ਦਾ ਅਨੰਦ ਦੇਵੇਗੀ। 'ਰਗ ਰਗ ਮੇਂ ਗੰਗਾ-1' ਦੀ ਅਥਾਹ ਮਕਬੂਲੀਅਤ ਦੇ ਮੱਦੇਨਜ਼ਰ, ਇਹ ਸਮਝਿਆ ਜਾਂਦਾ ਹੈ ਕਿ ਇਹ ਇੱਕ ਮੋਹਰੀ, ਉੱਚ ਗੁਣਵੱਤਾ ਵਾਲੀ ਲੜੀ ਇੱਕ ਵਾਰ ਫਿਰ ਦਰਸ਼ਕਾਂ ਦੇ ਨਾਲ ਇੱਕ ਭਾਵਨਾਤਮਕ ਸਾਂਝ ਪਾਵੇਗੀ। ਸਫ਼ਰਨਾਮਾ ਲੜੀਵਾਰ ਹੋਣ ਤੋਂ ਇਲਾਵਾ, ਇਹ ਲੜੀ ਪਾਣੀ ਦੀ ਸੰਭਾਲ਼ ਅਤੇ ਪਾਣੀ ਦੀ ਸਫਾਈ (ਅਵਿਰਾਲਤਾ ਅਤੇ ਨਿਰਮਲਤਾ) ਦੇ ਸੰਦੇਸ਼ ਨੂੰ ਫੈਲਾਉਣ ਵਿੱਚ ਵੀ ਸਹਾਇਤਾ ਕਰੇਗੀ, ਜੋ ਸਮੇਂ ਦੀ ਲੋੜ ਹੈ।

 

ਟੈਲੀਕਾਸਟ ਅਨੁਸੂਚੀ:

 

 

*********

 

ਸੌਰਭ ਸਿੰਘ(Release ID: 1746530) Visitor Counter : 206