ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਰਾਸ਼ਟਰੀ ਮਹਿਲਾ ਆਯੋਗ ਨੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਣ ਵਿੱਚ ਲੈਂਗਿਕ ਅੰਤਰ ਨੂੰ ਘੱਟ ਕਰਨ ਲਈ ਜ਼ਰੂਰੀ ਕਦਮ ਚੁੱਕਣ


ਜਨਤਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ ਤਾਂਕਿ ਪ੍ਰਾਥਮਿਕਤਾ ਦੇ ਆਧਾਰ ’ਤੇ ਅਧਿਕ ਤੋਂ ਮਧਿਕ ਮਹਿਲਾਵਾਂ ਦਾ ਟੀਕਾਕਰਣ ਕੀਤਾ ਜਾ ਸਕੇ : ਚੇਅਰਪਰਸਨ ਰਾਸ਼ਟਰੀ ਮਹਿਲਾ ਆਯੋਗ

‘ਕੇਂਦਰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਣ ਲਈ ਸਘਨ ਟੀਕਾਕਰਣ ਅਭਿਆਨ ਚਲਾ ਰਿਹਾ ਹੈ’

Posted On: 13 AUG 2021 2:08PM by PIB Chandigarh

ਰਾਸ਼ਟਰੀ ਮਹਿਲਾ ਆਯੋਗ ਨੇ ਇੱਕ ਮੀਡੀਆ ਰਿਪੋਰਟ ਦਾ ਜ਼ਿਕਰ ਕਰਦੇ ਲੈਂਦੇ ਹੋਏ ਰਾਜਾਂ/ਕੇਂਦਰ ਸ਼ਾਸਿਤ ਰਾਜ ਖੇਤਰਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਰਿਪੋਰਟ ਦੇ ਅਨੁਸਾਰ ਮਹਿਲਾਵਾਂ ਵਿੱਚ ਕੋਵਿਡ-19 ਦਾ ਟੀਕਾ ਘੱਟ ਲੱਗ ਰਿਹਾ ਹੈ। ਅਜਿਹੇ ਵਿੱਚ ਆਯੋਗ ਨੇ ਤਾਕੀਦ ਕੀਤੀ ਹੈ ਕਿ ਉਹ ਅਜਿਹੇ ਕਦਮ ਉਠਾਉਣਜਿਸ ਦੇ ਨਾਲ ਇਸ ਲੈਂਗਿਕ ਅੰਤਰ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਮਹਿਲਾਵਾਂ ਵੀ ਟੀਕਾਕਰਣ ਅਭਿਆਨ ਵਿੱਚ ਪਿੱਛੇ ਨਾ ਰਹਿਣ । ਦੋਵੇਂ ਲਿੰਗਾਂ ਦਰਮਿਆਨ ਟੀਕਾਕਰਣ ਕਵਰੇਜ਼ ਵਿੱਚ ਅੰਤਰ ਆਯੋਗ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਅਤੇ ਇਸ ਲਈ ਚੇਅਰਪਰਸਨ ਸ਼੍ਰੀ ਰੇਖਾ ਸ਼ਰਮਾ ਨੇ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਟੀਕਾਕਰਣ ਬੂਥਾਂ ’ਤੇ ਟੀਕੇ ਲਈ ਆਉਣ ਵਾਲੀਆਂ ਮਹਿਲਾਵਾਂ ਦੇ ਅਨੁਪਾਤ ਨੂੰ ਵਧਾਉਣ ਦੀ ਤੱਤਕਾਲ ਜ਼ਰੂਰਤ ਹੈ। ਜਿਸ ਦੇ ਨਾਲ ਇਸ ਅੰਤਰ ਨੂੰ ਠੀਕ ਕੀਤਾ ਜਾ ਸਕੇ ।

ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਨਤਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ ਤਾਂਕਿ ਪ੍ਰਾਥਮਿਕਤਾ ਦੇ ਆਧਾਰ ’ਤੇ ਅਧਿਕ ਤੋਂ ਅਧਿਕ ਮਹਿਲਾਵਾਂ ਦਾ ਟੀਕਾਕਰਣ ਕੀਤਾ ਜਾ ਸਕੇ । ਪੱਤਰ ਦੀ ਇੱਕ ਕਾਪੀ ਸਾਰੇ ਰਾਜਾਂ ਦੇ ਸਿਹਤ ਸਕੱਤਰਾਂ ਨੂੰ ਵੀ ਭੇਜੀ ਗਈ ਹੈ। ਮੀਡੀਆ ਰਿਪੋਰਟ ਵਿੱਚ ਇਸ ਗੱਲ ’ਤੇ ਪ੍ਰਕਾਸ਼ ਪਾਇਆ ਗਿਆ ਸੀ ਕਿ ਟੀਕਾਕਰਣ ਵਿੱਚ ਵਰਤਮਾਨ ਲਿੰਗ - ਅੰਤਰ ਯੁਵਾ ਮਹਿਲਾਵਾਂ ਦੀ ਤੁਲਨਾ ਵਿੱਚ ਬਜ਼ੁਰਗ ਮਹਿਲਾਵਾਂ ਵਿੱਚ ਕਾਫ਼ੀ ਅਧਿਕ ਹੈ। ਇਹ ਸਮਾਜ ਵਿੱਚ ਲਿੰਗ ਦੇ ਆਧਾਰ ’ਤੇ ਮੌਜੂਦ ਰੂੜੀਵਾਦਿਤਾ ਨੂੰ ਦਰਸਾਉਂਦਾ ਹੈ ਜਿਸਦੇ ਕਾਰਨ ਮਹਿਲਾਵਾਂ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ। ਇਸ ਦੇ ਕਾਰਣਾਂ ਵਿੱਚ ਇੱਕਦੋਹਾਂ ਲਿੰਗਾਂ ਲਈ ਸੰਸਾਧਨ ਅਤੇ ਟੈਕਨੋਲੋਜੀ ਦੀ ਉੱਚੀ ਪਹੁੰਚ ਵੀ ਸ਼ਾਮਲ ਹੈ।

ਪੱਤਰ ਵਿੱਚਰਾਸ਼ਟਰੀ ਮਹਿਲਾ ਆਯੋਗ ਨੇ ਜ਼ਿਕਰ ਕੀਤਾ ਹੈ ਕਿ ਕਈ ਘਰਾਂ ਵਿੱਚਮਹਿਲਾਵਾਂ ਦੀ ਸਿਹਤ ਨੂੰ ਪੁਰਸ਼ਾਂ ਦੀ ਤੁਲਨਾ ਵਿੱਚ ਘੱਟ ਤਰਜੀਹ ਦਿੱਤੀ ਜਾਂਦੀ ਹੈ। ਜੇਕਰ ਉਹ ਘਰ ਤੋਂ ਬਾਹਰ ਕੰਮ ਨਹੀਂ ਕਰਦੀ ਹੈ ਅਤੇ ਤਾਂ ਉਨ੍ਹਾਂ ਨੂੰ ਟੀਕਾਕਰਣ ਵਿੱਚ ਬੇਹੱਦ ਘੱਟ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਹਾਲਾਂਕਿ ,  ਪ੍ਰਾਥਮਿਕ ਪੱਧਰ ’ਤੇ ਪਰਿਵਾਰ ਦੇ ਕਿਸੇ ਵੀ ਬੀਮਾਰ ਮੈਂਬਰ ਦੀ ਦੇਖਭਾਲ ਕਰਦੇ ਸਮੇਂ ਮਹਿਲਾਵਾਂ ਦੇ ਸੰਕ੍ਰਮਿਤ ਹੋਣ ਦੀ ਅਧਿਕ ਅਸ਼ੰਕਾ ਰਹਿੰਦੀ ਹੈ।

ਰਾਸ਼ਟਰੀ ਮਹਿਲਾ ਆਯੋਗ ਨੇ ਲਿਖਿਆ ਹੈ ਕਿ ਕੇਂਦਰ ਟੀਕੇ ਦੇ ਕਿਸੇ ਵੀ ਦੁਸ਼ਪ੍ਰਭਾਵ ਬਾਰੇ ਗ਼ਲਤ ਸੂਚਨਾ ਅਤੇ ਅਫ਼ਵਾਹਾਂ ਨੂੰ ਦੂਰ ਕਰਨ ਲਈ ਨਿਯਮਿਤ ਅਭਿਆਨ ਚਲਾ ਰਿਹਾ ਹੈ। ਨਾਲ ਹੀ ਦੇਸ਼ ਦੇ ਹਰ ਕੋਨੇ-ਕੋਨੇ ਤੱਕ ਪਹੁੰਚਣ ਲਈ ਟੀਕਾਕਰਣ ਅਭਿਆਨ ਵੀ ਚਲਾ ਰਿਹਾ ਹੈ। ਰਾਜ ਸਰਕਾਰਾਂ ਨੂੰ ਵੀ ਇਸ ਤਰ੍ਹਾਂ ਦਾ ਅਭਿਆਨ ਜਾਰੀ ਰੱਖਣਾ ਚਾਹੀਦਾ ਹੈ ਤਾਂਕਿ ਇਹ ਸੁਨਿਸ਼ਚਿਤ ਹੋਵੇ ਕਿ ਸਹੀ ਜਾਣਕਾਰੀ ਭਾਰਤ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚ ਰਹੀ ਹੈ।

ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਤਤਵਾਵਧਾਨ ਵਿੱਚ ਮਹਿਲਾਵਾਂ ਦੇ ਹਿਤਾਂ ਦੀ ਰੱਖਿਆ ਅਤੇ ਹੁਲਾਰਾ ਦੇਣ ਲਈ ਰਾਸ਼ਟਰੀ ਮਹਿਲਾ ਆਯੋਗ ਰਾਸ਼ਟਰੀ ਪੱਧਰ ਦਾ ਸਭ ਤੋਂ ਉੱਚ ਸੰਗਠਨ ਹੈ।

******

ਏਐੱਸ



(Release ID: 1746509) Visitor Counter : 191