ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ "ਅੰਮ੍ਰਿਤ ਮਹਾਉਤਸਵ" ਤਹਿਤ 75 "ਹੁਨਰ ਹਾਟ" ਆਯੋਜਿਤ ਕੀਤੇ ਜਾਣਗੇ : ਮੁਖਤਾਰ ਅੱਬਾਸ ਨਕਵੀ


ਦੇਸ਼ ਭਰ ਵਿੱਚ ਵਕਫ਼ ਭੂਮੀ ਤੇ 75 "ਅੰਮ੍ਰਿਤ ਮਹਾਉਤਸਵ ਪਾਰਕਾਂ" ਦਾ ਨਿਰਮਾਣ ਕੀਤਾ ਜਾਵੇਗਾ

Posted On: 16 AUG 2021 2:58PM by PIB Chandigarh

ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ "ਅੰਮ੍ਰਿਤ ਮਹਾਉਤਸਵ" ਦੇ ਇੱਕ ਹਿੱਸੇ ਵਜੋਂ ਦੇਸ਼ ਭਰ ਵਿੱਚ 75 "ਹੁਨਰ ਹਾਟ" ਆਯੋਜਿਤ ਕਰਕੇ 7 ਲੱਖ 50 ਹਜ਼ਾਰ ਕਾਰੀਗਰਾਂ ਨੂੰ ਰੋਜ਼ਗਾਰ ਮੌਕੇ ਮੁਹੱਈਆ ਕਰਨ ਦਾ ਟੀਚਾ ਮਿਥਿਆ ਗਿਆ ਹੈ ।  
ਸ਼੍ਰੀ ਨਕਵੀ ਨੇ ਕਿਹਾ ਕਿ 75 "ਅੰਮ੍ਰਿਤ ਮਹਾਉਤਸਵ ਪਾਰਕ" ਦੇਸ਼ ਭਰ ਵਿੱਚ ਖਾਲੀ ਪਈ ਵਕਫ਼ ਦੀ ਭੂਮੀ ਤੇ ਬਣਾਏ ਜਾਣਗੇ । ਇਹ ਪਾਰਕ ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ , "ਪ੍ਰਧਾਨ ਜਨ ਵਿਕਾਸ ਕਾਰਯਕ੍ਰਮ" ਪੀ ਐੱਮ ਜੇ ਪੀ ਕੇ ਅਤੇ ਵਕਫ਼ ਤਾਰਕਕਿਆਤੀ ਸਕੀਮ ਤਹਿਤ ਬਣਾਏ ਜਾਣਗੇ ।
ਉਹਨਾਂ ਕਿਹਾ ਕਿ ਦੇਸ਼ ਭਰ ਦੇ ਸਾਰੇ ਹਿੱਸਿਆਂ ਵਿੱਚ "ਵੋਕਲ ਫਾਰ ਲੋਕਲ" ਦੇ ਸੰਕਲਪ ਨਾਲ 75 "ਹੁਨਰ ਹਾਟ" ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਦੇਸ਼ ਦੇ ਹਰੇਕ ਖੇਤਰ ਦੇ ਕਾਰੀਗਰ ਆਪਣੀਆਂ ਹੱਥ ਨਾਲ ਬਣੀਆਂ ਸਵਦੇਸ਼ੀ ਵਸਤਾਂ ਨੂੰ ਪ੍ਰਦਰਸਿ਼ਤ ਕਰਨ ਅਤੇ ਵੇਚਣਗੇ । "ਹੁਨਰ ਹਾਟ" ਵਿੱਚ ਮਾਹਰਾਂ ਵੱਲੋਂ ਰਵਾਇਤੀ ਭੋਜਨ ਲਈ ਇੱਕ ਬਾਵਰਚੀ ਖਾਨਾ, ਸੈਕਸ਼ਨ ਵੀ ਹੋਵੇਗਾ , ਜਿੱਥੇ ਲੋਕ ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਰਵਾਇਤੀ ਖਾਣਿਆਂ ਦਾ ਆਨੰਦ ਮਾਣ ਸਕਣਗੇ । "ਹੁਨਰ ਹਾਟ" ਵਿੱਚ ਹਰੇਕ ਸ਼ਾਮ ਨੂੰ ਦੇਸ਼ ਦੇ ਨਾਮਵਰ ਕਲਾਕਾਰ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ ।
ਮੰਤਰੀ ਨੇ ਕਿਹਾ ਕਿ "ਅੰਮ੍ਰਿਤ ਮਹਾਉਤਸਵ" ਤਹਿਤ ਦੇਸ਼ ਭਰ ਵਿੱਚ 2023 ਤੱਕ "ਮੇਰਾ ਵਤਨ, ਮੇਰਾ ਚਮਨ" ਮੁਸ਼ਾਇਰੇ ਅਤੇ ਕਵੀ ਸੰਮੇਲਨਾਂ ਦਾ ਆਯੋਜਨ ਵੀ ਕੀਤਾ ਜਾਵੇਗਾ , ਜਿਹਨਾਂ ਵਿੱਚ ਨਾਮਵਰ ਅਤੇ ਉਭਰਦੇ ਕਵੀ "ਏਕ ਭਾਰਤ — ਸ੍ਰੇਸ਼ਠ ਭਾਰਤ" ਦੇ ਪ੍ਰਭਾਵਸ਼ਾਲੀ ਅਤੇ ਦੇਸ਼ ਭਗਤੀ ਦੇ ਸੰਦੇਸ਼ ਦੇਣਗੇ ।
ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਭਰ ਵਿੱਚ 75 ਅੰਮ੍ਰਿਤ ਮਹਾਉਤਸਵ ਪਾਰਕ ਬਣਾਉਣ ਲਈ ਦੇਸ਼ ਦੇ ਵੱਖ ਵੱਖ ਵਕਫ਼ ਬੋਰਡ ਭੂਮੀ ਦੇ ਰਹੇ ਹਨ । ਇਹਨਾਂ, "ਅੰਮ੍ਰਿਤ ਮਹਾਉਤਸਵ ਪਾਰਕਾਂ" ਵਿੱਚ ਆਜ਼ਾਦੀ ਸੰਘਰਸ਼ ਵਿੱਚ ਉਸ ਵਿਸ਼ੇਸ਼ ਖੇਤਰ ਵੱਲੋਂ ਇਤਿਹਾਸ ਵਿੱਚ ਪਾਏ ਗਏ ਯੋਗਦਾਨ ਨੂੰ ਕਲਾਕਾਰੀ ਨਾਲ ਪੇਸ਼ ਕੀਤਾ ਜਾਵੇਗਾ । ਇਹਨਾਂ ਪਾਰਕਾਂ ਵਿੱਚ ਯੋਗ , ਕਸਰਤ , ਸੈਰ , ਬੱਚਿਆਂ ਦੇ ਖੇਡਣ ਲਈ ਜਗ੍ਹਾ , ਹਰੇ ਭਰੇ ਖੇਤਰ ਅਤੇ ਹੋਰ ਸਾਂਝੀ ਸੇਵਾ ਕੇਂਦਰ ਵਰਗੀਆਂ ਸਹੂਲਤਾਂ ਹੋਣਗੀਆਂ ।

 

****************************


ਐੱਨ. ਏ ਓ (ਐੱਮ ਓ ਐੱਮ ਏ ਰਿਲੀਜ਼)


(Release ID: 1746441) Visitor Counter : 247