ਰੱਖਿਆ ਮੰਤਰਾਲਾ
ਰਾਸ਼ਟਰਪਤੀ ਨੇ ਵਿੰਗ ਕਮਾਂਡਰ ਉੱਤਰ ਕੁਮਾਰ (27689) ਫਲਾਇੰਗ (ਪਾਇਲਟ) ਨੂੰ ਵਾਯੂ ਸੇਨਾ ਮੈਡਲ (ਬਹਾਦੁਰੀ) ਪ੍ਰਦਾਨ ਕੀਤਾ
Posted On:
15 AUG 2021 9:00AM by PIB Chandigarh
ਵਿੰਗ ਕਮਾਂਡਰ ਉੱਤਰ ਕੁਮਾਰ (27689) ਫਲਾਇੰਗ (ਪਾਇਲਟ) ਜੁਲਾਈ 2017 ਤੋਂ ਸੁਖੋਈ -30 ਐਮਕੇਆਈ ਸਕੁਐਡਰਨ ਵਿੱਚ ਇੱਕ ਪਾਇਲਟ ਹਨ।
04 ਅਗਸਤ 2020 ਨੂੰ, ਵਿੰਗ ਕਮਾਂਡਰ ਉੱਤਰ ਕੁਮਾਰ ਨੂੰ ਏਅਰ ਰਿਫਿਊਲਿੰਗ ਇੰਸਟ੍ਰਕਸ਼ਨਲ ਸਾਰਟੀ ਯਾਨੀਕਿ ਹਵਾ ਤੋਂ ਹਵਾ ਵਿੱਚ ਈਂਧਨ ਭਰਨ ਦੀ ਨਿਰਦੇਸ਼ਤ ਉਡਾਣ ਭਰਨ ਲਈ ਉਡਾਣ ਭਰਨ ਲਈ ਅਧਿਕਾਰਤ ਕੀਤਾ ਗਿਆ ਸੀ। ਮਿਸ਼ਨ ਦੇ ਦੌਰਾਨ, ਰੀਫਿਉਲਿੰਗ ਹੋਜ਼ ਦੂਜੇ ਸੁਖੋਈ-30 ਐਮਕੇਆਈ ਦੇ ਪੋਡ ਤੋਂ ਟੁੱਟ ਕੇ ਅੱਡ ਹੋ ਗਿਆ ਜਦੋਂ ਕਿ ਡਰੋਗ ਅਜੇ ਵੀ ਉਨ੍ਹਾਂ ਦੇ ਹਵਾਈ ਜਹਾਜ਼ ਦੀ ਪਰੋਬ ਨਾਲ ਜੁੜਿਆ ਹੋਇਆ ਸੀ। ਅੱਡ ਹੋਇਆ ਹੋਜ਼ ਹਵਾਈ ਜਹਾਜ਼ ਵੱਲ ਨੂੰ ਫਟਿਆ ਜਿਸ ਨੇ ਕੇਨੋਪੀ ਤੇ ਏਅਰਫ੍ਰੇਮ ਨੂੰ ਹਿੰਸਕ ਰੂਪ ਤੋਂ ਪ੍ਰਭਾਵਤ ਕੀਤਾ; ਜਿਸ ਦੇ ਕਾਰਨ ਜਹਾਜ਼ ਨੂੰ ਵੱਡਾ ਝਟਕਾ ਲੱਗਾ ਤੇ ਉਹ ਬੁਰੀ ਤਰ੍ਹਾਂ ਨਾਲ ਡੋਲਣ ਲੱਗ ਪਿਆ। ਹੋਜ਼ ਦੇ ਅੱਡ ਹੋਣ ਦਾ ਨਤੀਜਾ ਮਦਰ ਏਅਰਕ੍ਰਾਫਟ ਤੋਂ ਈਂਧਨ ਦੇ ਰਿਸਣ ਦੇ ਰੂਪ ਵਿੱਚ ਸਾਹਮਣੇ ਆਇਆ। ਕਿਸੇ ਹੋਰ ਜਹਾਜ਼ ਦੇ ਨੇੜਲੇ ਖੇਤਰ ਵਿੱਚ ਹਵਾਈ ਜਹਾਜ਼ ਦੇ ਡੋਲਣ ਨਾਲ ਸੰਬੰਧਤ ਅਚਾਨਕ ਇੱਕ ਅਣਜਾਣ ਐਮਰਜੈਂਸੀ ਦਾ ਅਨੁਭਵ ਕਰਨ ਦੇ ਬਾਵਜੂਦ, ਉਨ੍ਹਾਂ ਨੇ ਸ਼ਾਂਤੀ ਨਾਲ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਸਥਿਤੀ ਤੇ ਪੂਰਾ ਕੰਟਰੋਲ ਬਰਕਰਾਰ ਰੱਖਿਆ। ਉਨ੍ਹਾਂ ਮਦਰ ਏਅਰਕ੍ਰਾਫਟ ਦੇ ਚਾਲਕ ਦਲ ਨੂੰ ਤੁਰੰਤ ਕੁਝ ਅਜਿਹੀਆਂ ਕਾਰਵਾਈਆਂ ਕਰਨ ਦੀ ਸਲਾਹ ਦਿੱਤੀ ਜਿਸ ਨਾਲ ਈਂਧਨ ਦਾ ਰਿਸਣਾ ਰੁੱਕ ਗਿਆ ਤੇ ਇਸਦੀ ਸੁਰੱਖਿਅਤ ਰਿਕਵਰੀ ਵਿੱਚ ਸਹਾਇਤਾ ਮਿਲੀ।
ਕਿਉਂਜੋ ਇਸ ਮੂਵਮੈਂਟ ਵਿੱਚ ਪਿੱਚ ਕਰਨ ਦੀ ਮਜ਼ਬੂਤ ਪ੍ਰਵਿਰਤੀ ਨਾਲ ਉਨ੍ਹਾਂ ਦੇ ਹਵਾਈ ਜਹਾਜ਼ ਦੇ ਫਲਾਇੰਗ ਕੰਟਰੋਲ ਸੀਮਤ ਸਨ, ਜਿਸ ਲਈ ਇੰਨ੍ਹੇ ਜਿਆਦਾ ਦਬਾਅ ਨਾਲ ਸੁਰੱਖਿਅਤ ਰਿਕਵਰੀ ਲਈ ਜਹਾਜ਼ ਦੇ ਪਾਇਲਟ ਲਈ ਅਸਾਧਾਰਨ ਉਡਾਣ ਹੁਨਰ ਦੀ ਲੋੜ ਸੀ। ਉਨ੍ਹਾਂ ਰਿਕਵਰੀ ਪੈਟਰਨ ਦੀ ਸਾਵਧਾਨੀ ਨਾਲ ਯੋਜਨਾ ਬਣਾਈ, ਕਿਉਂਕਿ ਇਸ ਝਟਕੇ ਨਾਲ ਕੇਨੋਪੀ ਦੇ ਕਾਲੇ ਹੋ ਜਾਣ ਕਾਰਨ ਸੱਜੇ ਪਾਸੇ ਦੀ ਨਜ਼ਰ ਬਹੁਤ ਘੱਟ ਗਈ ਸੀ।
ਉਨ੍ਹਾਂ ਇਹ ਯਕੀਨੀ ਬਣਾਉਣ ਲਈ ਕਿ ਜਹਾਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਜਲਦੀ ਨਾਲ ਉਡਾਣ ਭਰਨ ਦੀ ਵੱਧ ਤੋਂ ਵੱਧ ਗਤੀ ਦੀ ਗਣਨਾ ਕੀਤੀ। ਉਨ੍ਹਾਂ ਉੱਡਾਣ ਦੇ ਸਰਬੋਤਮ ਹੁਨਰਾਂ ਦੀ ਵਰਤੋਂ ਕੀਤੀ ਅਤੇ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰਨ ਦੀ ਪਹੁੰਚ ਨਾਲ ਗੈਰ ਰਵਾਇਤੀ ਕੰਟਰੋਲ ਇਨਪੁਟਸ ਦਾ ਇਸਤੇਮਾਲ ਕੀਤਾ। ਲੈਂਡਿੰਗ ਤੋਂ ਬਾਅਦ, ਹੋਜ਼ ਨੂੰ ਅੰਡਰ ਕੈਰੀਜ ਡੀ-ਡੋਰ ਦੇ ਨਾਲ ਵੀ ਉਲਝਿਆ ਪਾਇਆ ਗਿਆ ਸੀ, ਅਤੇ ਇਸ ਨਾਲ ਅੱਗ ਲੱਗਣ ਦਾ ਖਤਰਾ ਵੀ ਪੈਦਾ ਹੋ ਗਿਆ ਸੀ। ਜਿੰਦਗੀ ਨੂੰ ਖਤਰੇ ਵਾਲੀ ਸਥਿਤੀ ਦੇ ਪਲਾਂ ਵਿੱਚ ਜਿਸ ਨਾਲ ਦੋਵਾਂ ਪਾਇਲਟਾਂ ਲਈ ਇਜੈਕਸ਼ਨ ਦੀ ਸਥਿਤੀ ਪੈਦਾ ਹੋ ਸਕਦੀ ਸੀ, ਉਨ੍ਹਾਂ ਦੀ ਮਿਸਾਲੀ ਹਿੰਮਤ ਅਤੇ ਪਾਇਲਟਿੰਗ ਦੇ ਹੁਨਰ ਨੇ ਨਾ ਸਿਰਫ ਉਨ੍ਹਾਂ ਦੇ ਜਹਾਜ਼ ਦੀ ਬਲਕਿ ਦੂਜੇ ਜਹਾਜ਼ ਦੀ ਸੁਰੱਖਿਅਤ ਰਿਕਵਰੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।
ਵਿਲੱਖਣ ਸਾਹਸ ਦੇ ਇਸ ਕਾਰਜ ਲਈ, ਵਿੰਗ ਕਮਾਂਡਰ ਉੱਤਰ ਕੁਮਾਰ ਨੂੰ ਵਾਯੂ ਸੈਨਾ ਮੈਡਲ (ਬਹਾਦੁਰੀ) ਨਾਲ ਸਨਮਾਨਿਤ ਕੀਤਾ ਗਿਆ ਹੈ।
*************
ਏ ਬੀ ਬੀ /ਏ ਐੱਮ /ਏ ਐੱਸ
(Release ID: 1746214)
Visitor Counter : 176