ਰੱਖਿਆ ਮੰਤਰਾਲਾ

ਰਾਸ਼ਟਰਪਤੀ ਨੇ ਵਿੰਗ ਕਮਾਂਡਰ ਵਰੁਣ ਸਿੰਘ (27987) ਫਲਾਇੰਗ (ਪਾਇਲਟ) ਨੂੰ ਸ਼ੌਰਿਆ ਚੱਕਰ ਪ੍ਰਦਾਨ ਕੀਤਾ

Posted On: 15 AUG 2021 9:00AM by PIB Chandigarh

ਵਿੰਗ ਕਮਾਂਡਰ ਵਰੁਣ ਸਿੰਘ (27987) ਫਲਾਇੰਗ (ਪਾਇਲਟਇੱਕ ਲਾਈਟ ਕੰਬੈਟ ਏਅਰਕ੍ਰਾਫਟ (ਐਲਸੀਏਸਕੁਐਡਰਨ ਵਿੱਚ ਪਾਇਲਟ ਹਨ। 

            

12 ਅਕਤੂਬਰ 20 ਨੂੰਉਹ ਫਲਾਈਟ ਕੰਟਰੋਲ ਸਿਸਟਮ (ਐਫਸੀਐਸਅਤੇ ਪ੍ਰੈਸ਼ਰਾਈਜੇਸ਼ਨ ਸਿਸਟਮ (ਲਾਈਫ ਸਪੋਰਟ ਐਨਵਾਇਰਨਮੈਂਟ ਕੰਟਰੋਲ ਸਿਸਟਮਵਿੱਚ ਵੱਡੇ ਸੁਧਾਰ ਤੋਂ ਬਾਅਦਮੂਲ ਬੇਸ ਤੋਂ  ਦੂਰ,  ਐਲਸੀਏ ਵਿੱਚ ਇੱਕ ਸਿਸਟਮ ਚੈਕ ਸੌਰਟੀ ਉਡਾ ਰਹੇ ਸਨ। 

          

ਸੋਰਟੀ ਦੇ ਦੌਰਾਨਉੱਚ ਉਚਾਈ ਤੇ ਕਾਕਪਿੱਟ ਪ੍ਰੇਸ਼ਰਾਈਜੇਸ਼ਨ ਫੇਲ ਹੋ ਗਿਆ। ਉਨ੍ਹਾਂ ਇਸਦੇ ਫੇਲ ਹੋਣ  ਦੀ ਸਹੀ ਪਛਾਣ ਕੀਤੀ ਅਤੇ ਉਚਾਈ ਤੋਂ ਹੇਠਾਂ ਆਉਣ ਲਈ ਉਤਰਨ ਦੀ ਸ਼ੁਰੂਆਤ ਕੀਤੀ। ਉਤਰਦੇ  ਸਮੇਂ,  ਉਡਾਣ ਕੰਟਰੋਲ ਪ੍ਰਣਾਲੀ ਫੇਲ ਹੋ ਗਈ ਅਤੇ ਹਵਾਈ ਜਹਾਜ਼ ਉਪਰੋਂ ਕੰਟਰੋਲ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ। ਇਹ ਇੱਕ ਬੇਮਿਸਾਲ ਵਿਨਾਸ਼ਕਾਰੀ ਅਸਫਲਤਾ ਸੀ ਜੋ  ਕਦੇ ਵੀ ਨਹੀਂ  ਵਾਪਰੀ  ਸੀ। ਐੱਫਸੀਐੱਸ ਵਿੱਚ ਖਰਾਬੀ ਆਉਣ ਨਾਲ ਜਹਾਜ਼ ਨੂੰ ਉਚਾਈ ਦਾ ਤੇਜ਼ੀ ਨਾਲ ਨੁਕਸਾਨ ਹੋਇਆ ਸੀ,  ਹਵਾਈ ਜਹਾਜ਼ ਤੇਜ਼ੀ ਨਾਲ ਹੇਠਾਂ  ਗਿਆ ਜਦਕਿ ਆਮ ਹਾਲਾਤਾਂ ਵਿੱਚ ਇੰਜ ਨਹੀਂ ਹੁੰਦਾ। ਭਾਰੀ ਜਾਨ -ਮਾਲ ਦਾ ਨੁਕਸਾਨ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਬਹੁਤ ਜਿਆਦਾ ਸਰੀਰਕ ਤੇ ਮਾਨਸਿਕ ਦਬਾਅ ਤੇ ਤਣਾਅ ਹੋਣ ਦੇ ਬਾਵਜ਼ੂਦ ਇਸ ਸੰਕਟ ਦੀ ਘੜੀ ਵਿੱਚ  ਉਨ੍ਹਾਂ ਨੇ ਆਪਣਾ ਆਪਣੀ ਹਿੰਮਤ ਤੇ ਸੰਜਮ ਬਣਾਈ ਰੱਖਿਆ ਤੇ ਅਤੇ ਹਵਾਈ ਜਹਾਜ਼ ਦਾ ਕੰਟਰੋਲ ਮੁੜ ਪ੍ਰਾਪਤ ਕਰ ਲਿਆ। ਇਸ ਤਰ੍ਹਾਂ ਉਨ੍ਹਾਂ  ਵਿਲੱਖਣ ਉਡਾਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਹਾਲਾਂਕਿ ਇਸ ਤੋਂ ਜਲਦੀ ਬਾਅਦਲਗਭਗ 10,000 ਫੁੱਟ 'ਤੇਜਹਾਜ਼ ਦੇ ਫਲਾਈਟ ਕੰਟਰੋਲ ਸਿਸਟਮ ਨੇ ਮੁੜ ਤੋਂ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਜਹਾਜ਼ ਇੱਕ ਬਾਰ ਫੇਰ ਕੰਟਰੋਲ ਤੋਂ ਬਾਹਰ ਹੋ ਗਿਆ। ਆਮ ਤੌਰ ਤੇ ਅਜਿਹੀ ਸਥਿਤੀ ਵਿੱਚਪਾਇਲਟ ਨੂੰ ਜਹਾਜ਼ ਛੱਡਣ ਦੀ ਆਜ਼ਾਦੀ ਹੁੰਦੀ ਹੈ। ਆਪਣੀ  ਜਾਨ ਨੂੰ ਸੰਭਾਵਤ ਖਤਰੇ ਦਾ ਸਾਹਮਣਾ ਕਰਦਿਆਂਉਨ੍ਹਾਂ ਨੇ ਲੜਾਕੂ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰਨ ਲਈ ਅਸਾਧਾਰਣ ਹਿੰਮਤ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।  ਪਾਇਲਟ ਨੇ ਡਿਉਟੀ ਤੋਂ ਹਟ ਕੇ ਕੰਮ ਕੀਤਾ ਅਤੇ ਹਿਸਾਬ ਨਾਲ ਜੋਖਮ ਲੈਂਦਿਆਂ ਜਹਾਜ਼ ਨੂੰ ਉਤਾਰਿਆ। ਇਸ ਨਾਲ ਸਵਦੇਸ਼ੀ  ਤੌਰ 'ਤੇ ਸੈਨਾ ਲਈ ਡਿਜ਼ਾਈਨ ਕੀਤੇ ਗਏ ਲੜਾਕੂ ਜਹਾਜ਼ ਵਿੱਚ ਆਈ ਅਚਨਚੇਤੀ ਖਰਾਬੀ ਦੀ ਜਾਂਚ ਅਤੇ ਖੋਜ ਕਰਨ ਦਾ ਮੌਕਾ ਵੀ ਮਿਲ ਗਿਆ ਹੈ। 

ਵਰੁਣ  ਦੀ ਉੱਚ ਪੇਸ਼ੇਵਰਤਾਸੰਜਮ ਅਤੇ ਤੇਜ਼ੀ ਨਾਲ ਫੈਸਲੇ ਲੈਣ ਕਾਰਨ ਅਤੇ ਇੱਥੋਂ ਤੱਕ ਕਿ ਆਪਣੀ  ਜ਼ਿੰਦਗੀ ਨੂੰ ਖਤਰੇ ਵਿੱਚ ਪਾ  ਕੇ ਵੀਉਨ੍ਹਾਂ ਨਾ ਸਿਰਫ ਇੱਕ ਐਲਸੀਏ ਦੇ ਨੁਕਸਾਨ ਨੂੰ ਟਾਲਿਆ,  ਬਲਕਿ  ਨਾਗਰਿਕ ਸੰਪਤੀ ਅਤੇ ਜ਼ਮੀਨੀ ਆਬਾਦੀ ਦੀ ਰੱਖਿਆ ਵੀ ਕੀਤੀ। 

            

ਬਹਾਦੁਰੀ ਦੇ ਇਸ ਅਦਭੁੱਤ ਕਾਰਜ ਲਈ ਵਿੰਗ ਕਮਾਂਡਰ ਵਰੁਣ ਸਿੰਘ ਨੂੰ ਸ਼ੌਰਿਆ ਚੱਕਰ ਪ੍ਰਦਾਨ ਕੀਤਾ ਜਾਂਦਾ ਹੈ। 

 

 ******************

 ਬੀ ਬੀ ਬੀ / ਐੱਮ / ਐੱਸ 



(Release ID: 1746208) Visitor Counter : 179