ਰੱਖਿਆ ਮੰਤਰਾਲਾ
ਰਾਸ਼ਟਰਪਤੀ ਨੇ ਸਕੁਐਡਰਨ ਲੀਡਰ ਦੀਪਕ ਮੋਹਨਾਨ (30223) ਫਲਾਇੰਗ (ਪਾਇਲਟ) ਨੂੰ ਵਾਯੂ ਸੇਨਾ ਮੈਡਲ (ਬਹਾਦੁਰੀ) ਪ੍ਰਦਾਨ ਕੀਤਾ
Posted On:
15 AUG 2021 9:00AM by PIB Chandigarh
ਸਕੁਐਡਰਨ ਲੀਡਰ ਦੀਪਕ ਮੋਹਨਾਨ (30223) ਫਲਾਇੰਗ (ਪਾਇਲਟ) ਅਪ੍ਰੈਲ 2017 ਤੋਂ ਕੋਸਟ ਗਾਰਡ ਸਕੁਐਡਰਨ ਨਾਲ ਡੈਪੂਟੇਸ਼ਨ 'ਤੇ ਹਨ।
04 ਸਤੰਬਰ 2020 ਨੂੰ, ਸਕੁਐਡਰਨ ਲੀਡਰ ਦੀਪਕ ਮੋਹਨਾਨ ਨੇ, ਇੱਕ ਚੇਤਕ ਹੈਲੀਕਾਪਟਰ ਦੇ ਕੈਪਟਨ ਦੇ ਰੂਪ ਵਿੱਚ, ਬਹੁਤ ਹੀ ਉੱਚ ਕ੍ਰਮ ਦੇ ਅਸਾਧਾਰਣ ਸਾਹਸ ਅਤੇ ਪੇਸ਼ੇਵਰਾਨਾ ਹੁਨਰ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸ਼੍ਰੀਲੰਕਾ ਦੇ ਪੂਰਬੀ ਤੱਟ ਤੋਂ ਥੋੜੀ ਦੂਰ 3.40 ਲੱਖ ਮੀਟ੍ਰਿਕ ਟਨ ਕੱਚਾ ਤੇਲ ਲੈ ਕੇ ਜਾ ਰਹੇ ਐਮਟੀ ਡਾਇਮੰਡ, ਇੱਕ ਬਹੁਤ ਵੱਡੇ ਕਰੂਡ ਕੈਰੀਅਰ (ਵੀਐਲਸੀਸੀ) ਤੇ ਆਨ ਬੋਰਡ ਅੱਗ ਅਤੇ ਧਮਾਕੇ ਦੇ ਨੁਕਸਾਨ ਦਾ ਮੁਲਾਂਕਣ ਕੀਤਾ।
ਸੱਤ ਦਿਨਾਂ ਤੱਕ ਚਲੇ ਇਸ ਆਪ੍ਰੇਸ਼ਨ ਦੌਰਾਨ, ਉਨ੍ਹਾਂ 14:25 ਘੰਟਿਆਂ ਵਿੱਚ 12 ਸੌਰਟੀਜ਼ ਕੀਤੀਆਂ, ਜਿਸ ਵਿੱਚ ਭਾਰਤੀ ਤੱਟ ਰੱਖਿਅਕ ਜਹਾਜ਼ਾਂ ਦੇ ਵੱਖ-ਵੱਖ ਸ਼੍ਰੇਣੀਆਂ ਦੇ ਜਹਾਜ਼ਾਂ ਵਿੱਚ ਲਗਾਤਾਰ ਡੈੱਕ ਲੈਂਡਿੰਗ ਦੀ ਲੋੜ ਹੁੰਦੀ ਹੈ ਅਤੇ ਜਹਾਜ਼ਾਂ ਨੂੰ ਕੁਸ਼ਲਤਾ ਨਾਲ ਅੱਗ ਬੁਝਾਉਣ ਅਤੇ ਤੇਲ ਦੇ ਰਿਸਣ ਦੇ ਹਵਾਈ ਸਰਵੇਖਣ ਲਈ ਨਿਰਦੇਸ਼ ਦਿੱਤੇ ਜਾਂਦੇ ਸਨ। ਇਹ ਸਾਰੇ ਕਾਰਜ ਖਤਰਨਾਕ ਸਮੁਦਰੀ ਹਾਲਾਤਾਂ ਵਿੱਚ ਖਰਾਬ ਦ੍ਰਿਸ਼ਟੀ ਅਤੇ 30 ਨਾਟਸ ਤੋਂ ਵੱਧ ਤੇਜ ਹਵਾਵਾਂ ਦੇ ਨਾਲ ਸਮੁਦਰ ਉਪਰ ਕੀਤੇ ਗਏ ਸਨ। ਇਸ ਅਫਸਰ ਨੇ ਆਪਣੀ ਜਾਨ ਨੂੰ ਬਹੁਤ ਜ਼ਿਆਦਾ ਜੋਖਮ ਹੋਣ ਦੇ ਬਾਵਜੂਦ ਨਿਰੰਤਰ ਮਿਸ਼ਨ ਨੂੰ ਅੱਗੇ ਵਧਾਇਆ।ਅਫਸਰ ਦੀ ਬਹਾਦੁਰੀ ਅਤੇ ਨਿਜੀ ਸੁਰੱਖਿਆ ਦੇ ਸੰਬੰਧ ਵਿੱਚ ਅਟੱਲ ਸੰਕਲਪ ਸੇਵਾ ਦੀਆਂ ਉੱਚਤਮ ਪਰੰਪਰਾਵਾਂ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਸ ਅਫਸਰ ਦੇ ਸ਼ਾਨਦਾਰ ਅਤੇ ਉਤਸ਼ਾਹਜਨਕ ਹੁੰਗਾਰੇ ਨੇ ਭਿਆਨਕ ਅੱਗ ਨੂੰ ਬੁਝਾਉਣ ਵਿੱਚ ਯੋਗਦਾਨ ਪਾਇਆ ਅਤੇ ਵਿਸਫੋਟ ਅਤੇ ਤੇਲ ਰਿਸਣ ਦੇ ਸੰਭਾਵਤ ਖਤਰੇ ਨੂੰ ਰੋਕਿਆ ਜਿਸਨੇ ਅੰਤਰਰਾਸ਼ਟਰੀ ਜਲ ਖੇਤਰਾਂ ਵਿੱਚ ਭਾਰਤੀ ਤੱਟ ਰੱਖਿਅਕਾਂ ਨੂੰ । ਇੱਕਲੇ ਤੌਰ ਤੇ ਕ੍ਰੈਡਿਟ ਮਿਲਿਆ।
ਬੇਮਿਸਾਲ ਹਿੰਮਤ ਦੇ ਇਸ ਕਾਰਜ ਲਈ, ਸਕੁਐਡਰਨ ਲੀਡਰ ਦੀਪਕ ਮੋਹਨਾਨ ਨੂੰ ਵਾਯੂ ਸੈਨਾ ਮੈਡਲ (ਬਹਾਦੁਰੀ) ਨਾਲ ਸਨਮਾਨਿਤ ਕੀਤਾ ਗਿਆ ਹੈ।
****************
ਏ ਬੀ ਬੀ /ਏ ਐੱਮ /ਏ ਐੱਸ
(Release ID: 1746207)
Visitor Counter : 152