ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪਾਰਸੀ ਨਵੇਂ ਵਰ੍ਹੇ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਦੀਆਂ ਵਧਾਈਆਂ

प्रविष्टि तिथि: 15 AUG 2021 6:46PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਪਾਰਸੀ ਨਵੇਂ ਵਰ੍ਹੇ ਦੀ ਪੂਰਵ ਸੰਧਿਆ ਤੇ ਸਾਰੇ ਸਾਥੀ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਆਪਣੇ ਸੰਦੇਸ਼ ਵਿੱਚਰਾਸ਼ਟਰਪਤੀ ਨੇ ਕਿਹਾ ਹੈ, “ਪਾਰਸੀ ਨਵੇਂ ਵਰ੍ਹੇ ਦੇ ਸ਼ੁਭ ਅਵਸਰ ਤੇਮੈਂ ਸਾਰੇ ਸਾਥੀ ਨਾਗਰਿਕਾਂਵਿਸ਼ੇਸ਼ ਕਰਕੇ ਸਾਡੇ ਪਾਰਸੀ ਭਾਈਆਂ ਅਤੇ ਭੈਣਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਇਸ ਦੇਸ਼ ਦੇ ਸਮਾਜਿਕ ਅਤੇ ਰਾਸ਼ਟਰੀ ਜੀਵਨ ਵਿੱਚ ਪਾਰਸੀ ਸਮੁਦਾਇ ਦਾ ਬੇਮਿਸਾਲ ਯੋਗਦਾਨ ਹੈ। ਉਨ੍ਹਾਂ ਦੀ ਜੀਵਨਸ਼ੈਲੀਕਾਰਜਸ਼ੈਲੀ ਅਤੇ ਆਪਣੀ ਸੰਸਕ੍ਰਿਤੀ ਦੀ ਸੰਭਾਲ਼ ਦੇ ਪ੍ਰਤੀ ਉਨ੍ਹਾਂ ਦਾ ਅਟੁੱਟ ਸਮਰਪਣ ਦੇਸ਼ਵਾਸੀਆਂ ਦੇ ਜ਼ਿਹਨ ਵਿੱਚ ਪਾਰਸੀ ਸਮੁਦਾਇ ਦੇ ਪ੍ਰਤੀ ਪ੍ਰਸ਼ੰਸਾ ਦੀ ਭਾਵਨਾ ਜਗਾਉਂਦਾ ਹੈ। ਪਾਰਸੀ ਸਮਾਜ ਦੁਆਰਾ ਮਨਾਇਆ ਜਾਣ ਵਾਲਾ ਇਹ ਸਲਾਨਾ ਉਤਸਵ ਉਨ੍ਹਾਂ ਦੇ ਅਤੇ ਸਾਡੇ ਸਭ ਦੇ ਲਈ ਖੁਸ਼ੀ ਤੇ ਉਤਸ਼ਾਹ ਦਾ ਅਵਸਰ ਹੈ।

 

ਪਾਰਸੀ ਨਵੇਂ ਵਰ੍ਹੇ ਦਾ ਇਹ ਪੁਰਬ ਸਾਡੇ ਸਭ ਦੇ ਜੀਵਨ ਵਿੱਚ ਏਕਤਾਸਮ੍ਰਿੱਧੀ ਤੇ ਖੁਸ਼ੀਆਂ ਲਿਆਵੇ ਅਤੇ ਨਾਗਰਿਕਾਂ ਦੇ ਦਰਮਿਆਨ ਆਪਸੀ ਸਦਭਾਵ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਅਧਿਕ ਮਜ਼ਬੂਤ ਕਰੇ।

 

ਹਿੰਦੀ ਵਿੱਚ ਰਾਸ਼ਟਰਪਤੀ ਦੇ ਸੰਦੇਸ਼ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ

 

*****

 

ਡੀਐੱਸ/ਬੀਐੱਮ


(रिलीज़ आईडी: 1746205) आगंतुक पटल : 157
इस विज्ञप्ति को इन भाषाओं में पढ़ें: English , Urdu , Marathi , हिन्दी , Tamil