ਪ੍ਰਧਾਨ ਮੰਤਰੀ ਦਫਤਰ

ਬਾਬਾ ਸਾਹੇਬ ਪੁਰੰਦਰੇ ਦੇ ਸ਼ਤਾਬਦੀ ਵਰ੍ਹੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ-ਪਾਠ

Posted On: 13 AUG 2021 9:37PM by PIB Chandigarh

ਨਮਸਕਾਰ!

ਇਸ ਪ੍ਰੋਗਰਾਮ ਵਿੱਚ ਸਾਨੂੰ ਅਸ਼ੀਰਵਾਦ ਦੇ ਰਹੇ ਆਦਰਯੋਗ ਬਾਬਾ ਸਾਹੇਬ ਪੁਰੰਦਰੇ ਜੀ, ਬਾਬਾ ਸਾਹੇਬ ਸਤਕਾਰ ਸਮਾਰੋਹ ਕਮੇਟੀ ਦੀ ਚੇਅਰਮੈਨ ਸੁਮਿਤ੍ਰਾ ਤਾਈ ਅਤੇ ਸ਼ਿਵਸ਼ਾਹੀ ਵਿੱਚ ਆਸਥਾ ਰੱਖਣ ਵਾਲੇ ਬਾਬਾ ਸਾਹੇਬ ਦੇ ਸਾਰੇ ਅਨੁਯਾਈ ਸਾਥੀਗਣ!

ਸ਼ਿਵ ਸ਼ਾਹੀਰ ਬਾਬਾ ਸਾਹੇਬ ਪੁਰੰਦਰੇ ਯਾਂਨਾ ਮੀ ਸੁਰੂਵਾਤੀਸਚ ਸਾਸ਼ਟਾਂਗ ਨਮਸਕਾਰ ਕਰਤੋ ਵ ਛਤਰਪਤੀ ਸ਼ਿਵਾਜੀ ਮਹਾਰਾਜਾਂਨੀ ਜੇ ਆਦਰਸ਼ ਉਭੇ ਕੇਲੇ ਆਹੇਤ, ਜੀ ਸ਼ਿਕਵਣ ਦਿਲੀ ਆਹੇ, ਤਿਚੇ ਆਚਰਣ ਕਰੰਣਯਾਚੀ ਸ਼ਕਤੀ ਪਰਮੇਸ਼ਵਰਾਨੇ ਮਲਾ ਦਯਾਵੀ ਅਸ਼ੀ ਪ੍ਰਾਰਥਨਾ ਮੀ ਦੇਵਾਕਡੇ ਕਰਤੋ!

ਮੈਂ ਆਦਰਯੋਗ ਬਾਬਾ ਸਾਹੇਬ ਪੁਰੰਦਰੇ ਜੀ ਨੂੰ ਜੀਵਨ ਦੇ ਸੌਵੇਂ ਵਰ੍ਹੇ ਵਿੱਚ ਪ੍ਰਵੇਸ਼ ਦੇ ਲਈ ਹਿਰਦੈ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਉਨ੍ਹਾਂ ਦਾ ਮਾਰਗਦਰਸ਼ਨ, ਉਨ੍ਹਾਂ ਦਾ ਅਸ਼ੀਰਵਾਦ ਜਿਵੇਂ ਹੁਣ ਤੱਕ ਸਾਨੂੰ ਸਭ ਨੂੰ ਮਿਲਦਾ ਰਿਹਾ ਹੈ, ਵੈਸੇ ਹੀ ਅੱਗੇ ਵੀ ਲੰਬੇ ਸਮੇਂ ਤੱਕ ਮਿਲਦਾ ਰਹੇ, ਇਹ ਮੇਰੀ ਮੰਗਲਕਾਮਨਾ ਹੈ। ਮੈਂ ਆਦਰਯੋਗ ਸੁਮਿਤ੍ਰਾ ਤਾਈ ਨੂੰ ਵੀ ਇਸ ਵਿਸ਼ੇਸ਼ ਆਯੋਜਨ ਲਈ ਵਧਾਈ ਦਿੰਦਾ ਹਾਂ ਮੈਨੂੰ ਖੁਸ਼ੀ ਹੈ ਕਿ ਇਸ ਸੁਖਦ ਸਮਾਰੋਹ ਵਿੱਚ ਮੈਨੂੰ ਬਾਬਾ ਸਾਹੇਬ ਦੇ ਅਸ਼ੀਰਵਾਦ ਲੈਣ ਦਾ,  ਉਨ੍ਹਾਂ ਵਿੱਚ ਸ਼ਰਧਾ ਰੱਖਣ ਵਾਲੇ ਆਪ ਸਭ ਸਾਥੀਆਂ ਦੇ ਦਰਮਿਆਨ ਆਉਣ ਦਾ ਅਵਸਰ ਮਿਲਿਆ ਹੈ। ਮੈਂ ਪੂਰੇ ਦੇਸ਼ ਵਿੱਚ ਬਾਬਾ ਸਾਹੇਬ ਦੇ ਅਨੇਕਾਨੇਕ ਅਨੁਯਾਈਆਂ ਨੂੰ ਵੀ ਇਸ ਨੇਕ ਅਵਸਰ ਦੀ ਵਧਾਈ ਦਿੰਦਾ ਹਾਂ

 

ਸਾਥੀਓ,

 

ਸ਼ਤਾਯੁ ਜੀਵਨ ਦੀ ਕਾਮਨਾ ਮਾਨਵਤਾ ਦੇ ਸਭ ਤੋਂ ਪਰਿਸ਼ਕ੍ਰਿਤ ਅਤੇ ਸਕਾਰਾਤਮਕ ਵਿਚਾਰਾਂ ਵਿੱਚੋਂ ਇੱਕ ਰਹੀ ਹੈ। ਸਾਡੇ ਇੱਥੇ ਵੇਦਾਂ ਵਿੱਚ ਰਿਸ਼ੀਆਂ ਨੇ ਤਾਂ ਸ਼ਤਾਯੁ ਜੀਵਨ ਤੋਂ ਵੀ ਕਿਤੇ ਅੱਗੇ ਵਧ ਕੇ ਕਿਹਾ ਹੈ,  ਸਾਡੇ ਰਿਸ਼ੀਆਂ ਨੇ ਕਿਹਾ ਹੈ-

 

ਜੀਵੇਮ ਸ਼ਰਦ: ਸ਼ਤਮ੍ ॥ ਬੁਧਯੇਮ ਸ਼ਰਦ: ਸ਼ਤਮ੍ ॥ ਰੋਹੇਮ ਸ਼ਰਦ: ਸ਼ਤਮ੍ ॥           

 ( जीवेम शरदः शतम्बुध्येम शरदः शतम्रोहेम शरदः शतम्)

 

ਅਰਥਾਤ, ਅਸੀਂ ਸੌਂ ਵਰ੍ਹੇ ਤੱਕ ਜੀਵੀਏ, ਸੌ ਵਰ੍ਹਿਆਂ ਤੱਕ ਵਿਚਾਰਸ਼ੀਲ ਰਹੀਏ, ਅਤੇ ਸੌ ਵਰ੍ਹਿਆਂ ਤੱਕ ਅੱਗੇ ਵਧਦੇ ਰਹੀਏ। ਬਾਬਾ ਸਾਹੇਬ ਪੁਰੰਦਰੇ ਦਾ ਜੀਵਨ ਸਾਡੇ ਮਨੀਸ਼ੀਆਂ ਦੀ ਇਸ ਸ੍ਰੇਸ਼ਠ ਭਾਵਨਾ ਨੂੰ ਸਾਖਿਆਤ ਚਰਿਤਾਰਥ ਕਰਦਾ ਹੈ। ਆਪਣੀ ਤਪੱਸਿਆ ਤੋਂ ਜਦੋਂ ਕੋਈ ਜੀਵਨ ਵਿੱਚ ਅਜਿਹੇ ਯੋਗ ਸਿੱਧ ਕਰਦਾ ਹੈ, ਤਾਂ ਕਈ ਸੰਜੋਗ ਵੀ ਖ਼ੁਦ ਸਿੱਧ ਹੋਣ ਲਗਦੇ ਹਨ ਇਹ ਸੁਖਦ ਸੰਜੋਗ ਹੀ ਹੈ ਕਿ ਜਦੋਂ ਬਾਬਾ ਸਾਹੇਬ ਜੀਵਨ ਦੇ ਸੌਂਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਨ, ਤਦ ਨਾਲ ਹੀ ਸਾਡਾ ਦੇਸ਼ ਵੀ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਮੈਨੂੰ ਲਗਦਾ ਹੈ ਕਿ ਬਾਬਾ ਸਾਹੇਬ ਆਪ ਵੀ ਅਨੁਭਵ ਕਰ ਰਹੇ ਹੋਣਗੇ ਕਿ ਇਹ ਸੰਜੋਗ ਉਨ੍ਹਾਂ ਦੇ ਲਈ ਉਨ੍ਹਾਂ ਦੀ ਤਪੱਸਿਆ ਤੋਂ ਪ੍ਰਸੰਨ ਮਾਂ ਭਾਰਤੀ  ਦਾ ਪ੍ਰਤੱਖ ਅਸ਼ੀਰਵਾਦ  ਹੀ ਹੈ।

 

ਭਾਈਓ ਅਤੇ ਭੈਣੋਂ,

ਇੱਕ ਹੋਰ ਸੰਜੋਗ ਹੈ ਜੋ ਸਾਨੂੰ ਆਜ਼ਾਦੀ ਦੇ 75ਵੇਂ ਸਾਲ ਦੇ ਲਈ ਪ੍ਰੇਰਣਾ ਦਿੰਦਾ ਹੈ। ਆਪ ਸਭ ਇਸ ਗੱਲ ਤੋਂ ਪਰੀਚਿਤ ਹੋ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਸਵਾਧੀਨਤਾ ਸੈਨਾਨੀਆਂ ਦੇ,  ਅਮਰ ਆਤਮਾਵਾਂ ਦੇ ਇਤਿਹਾਸ ਲੇਖਨ ਦਾ ਅਭਿਯਾਨ ਸ਼ੁਰੂ ਕੀਤਾ ਹੈ। ਬਾਬਾ ਸਾਹੇਬ ਪੁਰੰਦਰੇ ਇਹੀ ਨੇਕ-ਕਾਰਜ ਦਹਾਕਿਆਂ ਤੋਂ ਕਰਦੇ ਆ ਰਹੇ ਹਨ। ਆਪਣਾ ਪੂਰਾ ਜੀਵਨ ਇਸੇ ਇੱਕ ਮਿਸ਼ਨ ਲਈ ਖਪਾ ਦਿੱਤਾ ਹੈ।

 

ਉਨ੍ਹਾਂ ਨੇ ਸ਼ਿਵਾਜੀ ਮਹਾਰਾਜ ਦੇ ਜੀਵਨ ਨੂੰ, ਉਨ੍ਹਾਂ ਦੇ ਇਤਿਹਾਸ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਜੋ ਯੋਗਦਾਨ ਦਿੱਤਾ ਹੈ, ਉਸ ਦੇ ਲਈ ਅਸੀਂ ਸਾਰੇ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਾਂਗੇ ਮੈਨੂੰ ਖੁਸ਼ੀ ਹੈ ਕਿ ਸਾਨੂੰ ਉਨ੍ਹਾਂ ਦੇ ਇਸ ਯੋਗਦਾਨ ਦੇ ਬਦਲੇ ਦੇਸ਼ ਨੂੰ ਉਨ੍ਹਾਂ ਦੇ ਪ੍ਰਤੀ ਕ੍ਰਿਤੱਗਤਾ ਪ੍ਰਗਟ ਕਰਨ ਦਾ ਸੁਭਾਗ ਮਿਲਿਆ ਹੈ। 2019 ਵਿੱਚ ਦੇਸ਼ ਨੇ ਉਨ੍ਹਾਂ ਨੂੰ “'ਪਦਮ ਵਿਭੂਸ਼ਣ” ਨਾਲ ਸਨਮਾਨਿਤ ਕੀਤਾ, ਤਾਂ ਉੱਥੇ ਹੀ 2015 ਵਿੱਚ ਤਤਕਾਲੀਨ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਨੂੰ ‘ਮਹਾਰਾਸ਼ਟਰ ਭੂਸ਼ਣ ਪੁਰਸਕਾਰ” ਵੀ ਦਿੱਤਾ ਸੀ  ਮੱਧ ਪ੍ਰਦੇਸ਼ ਵਿੱਚ ਵੀ ਸ਼ਿਵਰਾਜ ਜੀ ਦੀ ਸਰਕਾਰ ਨੇ ‘ਛਤਰਪਤੀ ਸ਼ਿਵਾਜੀ’ ਦੇ ਇਸ ਪਰਮ ਭਗਤ ਨੂੰ ਕਾਲੀਦਾਸ ਪੁਰਸਕਾਰ ਦੇ ਕੇ ਨਮਨ ਕੀਤਾ ਸੀ

 

ਸਾਥੀਓ,

 

ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪ੍ਰਤੀ ਬਾਬਾ ਸਾਹੇਬ ਪੁਰੰਦਰੇ ਜੀ ਦੀ ਇਤਨੀ ਭਗਤੀ ਇਵੇਂ ਹੀ ਨਹੀਂ ਹੈ! ਸ਼ਿਵਾਜੀ ਮਹਾਰਾਜ, ਭਾਰਤ ਦੇ ਇਤਿਹਾਸ ਦੇ ਸਿਖ਼ਰ-ਪੁਰਖ ਤਾਂ ਹਨ ਹੀ, ਬਲਕਿ ਭਾਰਤ ਦਾ ਵਰਤਮਾਨ ਭੂਗੋਲ ਵੀ ਉਨ੍ਹਾਂ ਦੀ ਅਮਰ ਗਾਥਾ ਤੋਂ ਪ੍ਰਭਾਵਿਤ ਹੈ। ਇਹ ਸਾਡੇ ਅਤੀਤ ਦਾ, ਸਾਡੇ ਵਰਤਮਾਨ ਦਾ, ਅਤੇ ਸਾਡੇ ਭਵਿੱਖ ਦਾ ਇੱਕ ਬਹੁਤ ਬੜਾ ਪ੍ਰਸ਼ਨ ਹੈ, ਕਿ ਅਗਰ ਸ਼ਿਵਾਜੀ ਮਹਾਰਾਜ ਨਾ ਹੁੰਦੇ ਤਾਂ ਕੀ ਹੁੰਦਾ ? ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬਿਨਾ ਭਾਰਤ ਦੇ ਸਰੂਪ ਦੀ, ਭਾਰਤ ਦੇ ਗੌਰਵ ਦੀ ਕਲਪਨਾ ਵੀ ਮੁਸ਼ਕਿਲ ਹੈ।

 

ਜੋ ਭੂਮਿਕਾ ਉਸ ਕਾਲਖੰਡ ਵਿੱਚ ਛਤਰਪਤੀ ਸ਼ਿਵਾਜੀ ਦੀ ਸੀ, ਉਹੀ ਭੂਮਿਕਾ ਉਨ੍ਹਾਂ ਦੇ ਬਾਅਦ ਉਨ੍ਹਾਂ ਦੀਆਂ ਪ੍ਰੇਰਣਾਵਾਂ ਨੇ, ਉਨ੍ਹਾਂ ਦੀਆਂ ਗਾਥਾਵਾਂ ਨੇ ਨਿਰੰਤਰ ਨਿਭਾਈ ਹੈ। ਸ਼ਿਵਾਜੀ ਮਹਾਰਾਜ ਦੀ ‘ਹਿੰਦਵੀ ਸਵਰਾਜ’ ਸੁਸ਼ਾਸਨ ਦੀ, ਪਿਛੜਿਆਂ-ਵੰਚਿਤਾਂ ਦੇ ਪ੍ਰਤੀ ਨਿਆਂ ਦੀ, ਅਤੇ ਅੱਤਿਆਚਾਰ ਦੇ ਖ਼ਿਲਾਫ਼ ਹੁੰਕਾਰ (ਲਲਕਾਰ) ਦੀ ਅਪ੍ਰਤਿਮ (ਸ਼ਾਨਦਾਰ) ਉਦਾਹਰਣ ਹੈ। ਵੀਰ ਸ਼ਿਵਾਜੀ ਦਾ ਪ੍ਰਬੰਧਨ, ਦੇਸ਼ ਦੀ ਸਮੁੰਦਰੀ ਸ਼ਕਤੀ ਦਾ ਇਸਤੇਮਾਲ, ਨੌਸੇਨਾ ਦੀ ਉਪਯੋਗਿਤਾ, ਜਲ ਪ੍ਰਬੰਧਨ ਅਜਿਹੇ ਕਈ ਵਿਸ਼ੇ ਅੱਜ ਵੀ ਮਿਸਾਲੀ ਹਨ  ਅਤੇ ਇਹ ਬਾਬਾ ਸਾਹੇਬ ਹੀ ਹਨ ਜਿਨ੍ਹਾਂ ਨੂੰ ਆਜ਼ਾਦ ਭਾਰਤ ਦੀ ਨਵੀਂ ਪੀੜ੍ਹੀ ਨੂੰ ਸ਼ਿਵਾਜੀ ਮਹਾਰਾਜ ਦੇ ਇਸ ਸਰੂਪ ਨਾਲ ਰੂ-ਬ-ਰੂ ਕਰਵਾਉਣ ਦਾ ਸਭ ਤੋਂ ਬੜਾ ਕ੍ਰੈਡਿਟ ਜਾਂਦਾ ਹੈ।

 

ਉਨ੍ਹਾਂ ਦੇ ਲੇਖਾਂ ਵਿੱਚ ਅਤੇ ਉਨ੍ਹਾਂ ਦੀਆਂ ਕਿਤਾਬਾਂ ਵਿੱਚ ਸ਼ਿਵਾਜੀ ਮਹਾਰਾਜ ਦੇ ਲਈ ਉਨ੍ਹਾਂ ਦੀ ਅਟੁੱਟ ਸ਼ਰਧਾ ਸਪਸ਼ਟ ਝਲਕਦੀ ਹੈ।

 

ਸ਼ਿਵਾਜੀ ਮਹਾਰਾਜ ਨਾਲ ਜੁੜੀਆਂ ਕਥਾਵਾਂ ਨੂੰ ਕਹਿਣ ਦੀ ਬਾਬਾ ਸਾਹੇਬ ਪੁਰੰਦਰੇ ਦੀ ਸ਼ੈਲੀ, ਉਨ੍ਹਾਂ ਦੇ  ਸ਼ਬਦ, ਸ਼ਿਵਾਜੀ ਮਹਾਰਾਜ ਨੂੰ ਸਾਡੇ ਮਨ-ਮੰਦਿਰ ਵਿੱਚ ਸਾਖਿਆਤ ਜੀਵੰਤ ਕਰ ਦਿੰਦੇ ਹਨ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਲਗਭਗ ਚਾਰ ਦਹਾਕੇ ਪਹਿਲਾਂ ਅਹਿਮਦਾਬਾਦ ਵਿੱਚ ਜਦੋਂ ਤੁਹਾਡੇ ਪ੍ਰੋਗਰਾਮ ਆਯੋਜਿਤ ਹੁੰਦੇ ਸਨ ਤਾਂ ਮੈਂ ਨਿਯਮਿਤ ਰੂਪ ਨਾਲ ਉਨ੍ਹਾਂ ਵਿੱਚ ਉਪਸਥਿਤ ਰਹਿੰਦਾ ਸੀ . ਜਾਣਤਾ ਰਾਜਾ ਦੇ ਪ੍ਰਾਰੰਭਿਕ  ਕਾਲ ਵਿੱਚ ਇੱਕ ਵਾਰ ਮੈਂ ਉਸ ਨੂੰ ਦੇਖਣ ਦੇ ਲਈ ਵਿਸ਼ੇਸ਼ ਰੂਪ ਨਾਲ ਪੁਣੇ ਗਿਆ ਸਾਂ

 

ਬਾਬਾ ਸਾਹੇਬ ਨੇ ਹਮੇਸ਼ਾ ਇਹ ਸੁਨਿਸ਼ਚਿਤ ਕਰਨ ਦਾ ਪ੍ਰਯਤਨ ਕੀਤਾ ਹੈ ਕਿ ਨੌਜਵਾਨਾਂ ਤੱਕ ਇਤਿਹਾਸ ਆਪਣੀਆਂ ਪ੍ਰੇਰਣਾਵਾਂ ਦੇ ਨਾਲ ਪਹੁੰਚੇ, ਸਾਥ ਹੀ ਆਪਣੇ ਸੱਚੇ ਸਰੂਪ ਵਿੱਚ ਵੀ ਪਹੁੰਚੇ।  ਇਸੇ ਸੰਤੁਲਨ ਦੀ ਅੱਜ ਦੇਸ਼ ਦੇ ਇਤਿਹਾਸ ਨੂੰ ਬਹੁਤ ਜ਼ਰੂਰਤ ਹੈ। ਉਨ੍ਹਾਂ ਦੀ ਸ਼ਰਧਾ ਅਤੇ ਉਨ੍ਹਾਂ ਦੇ  ਅੰਦਰ ਦੇ ਸਾਹਿਤਕਾਰ ਨੇ ਕਦੇ ਵੀ ਉਨ੍ਹਾਂ ਦੇ ਇਤਿਹਾਸਬੋਧ ਨੂੰ ਪ੍ਰਭਾਵਿਤ ਨਹੀਂ ਕੀਤਾ ਮੈਂ ਦੇਸ਼ ਦੇ ਯੁਵਾ ਇਤਿਹਾਸਕਾਰਾਂ ਨੂੰ ਵੀ ਕਹਾਂਗਾ, ਤੁਸੀਂ ਜਦੋਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਸਬੰਧ ਵਿੱਚ ਆਜ਼ਾਦੀ ਦਾ ਇਤਿਹਾਸ ਲਿਖੋ ਤਾਂ ਪ੍ਰੇਰਣਾ ਅਤੇ ਪ੍ਰਮਾਣਿਕਤਾ ਦੀ ਇਹੀ ਕਸੌਟੀ ਤੁਹਾਡੇ ਲੇਖਨ ਵਿੱਚ ਹੋਣੀ ਚਾਹੀਦੀ ਹੈ।

 

ਸਾਥੀਓ,

 

ਬਾਬਾ ਸਾਹੇਬ ਪੁਰੰਦਰੇ ਦੇ ਪ੍ਰਯਤਨ ਕੇਵਲ ਇਤਿਹਾਸ ਬੋਧ ਕਰਵਾਉਣ ਤੱਕ ਹੀ ਸੀਮਿਤ ਨਹੀਂ ਰਹੇ ਹਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਸ਼ਿਵਾਜੀ ਮਹਾਰਾਜ ਨੂੰ ਜਿਊਣ ਦਾ ਪ੍ਰਯਤਨ ਵੀ ਉਤਨੀ ਹੀ ਨਿਸ਼ਠਾ ਨਾਲ ਕੀਤਾ ਹੈ। ਉਨ੍ਹਾਂ ਨੇ ਇਤਿਹਾਸ ਦੇ ਨਾਲ-ਨਾਲ ਵਰਤਮਾਨ ਦੀ ਵੀ ਚਿੰਤਾ ਕੀਤੀ ਹੈ।

 

ਗੋਆ ਮੁਕਤੀ ਸੰਗ੍ਰਾਮ ਤੋਂ ਲੈ ਕੇ ਦਾਦਰਾ-ਨਾਗਰ ਹਵੇਲੀ ਦੇ ਸਵਾਧੀਨਤਾ ਸੰਗ੍ਰਾਮ ਤੱਕ ਉਨ੍ਹਾਂ ਦੀ ਜੋ ਭੂਮਿਕਾ ਰਹੀ ਹੈ ਉਹ ਅਸੀਂ ਸਭ ਦੇ ਲਈ ਇੱਕ ਆਦਰਸ਼ ਹੈ। ਉਨ੍ਹਾਂ ਦਾ ਪਰਿਵਾਰ ਵੀ ਸਮਾਜਿਕ ਕਾਰਜਾਂ ਅਤੇ ਸੰਗੀਤ ਕਲਾ ਦੇ ਲਈ ਲਗਾਤਾਰ ਸਮਰਪਿਤ ਰਹਿੰਦਾ ਹੈ। ਆਪ ਅੱਜ ਵੀ ‘ਸ਼ਿਵ-ਸ੍ਰਿਸ਼ਟੀ’ ਦੇ ਨਿਰਮਾਣ ਦੇ ਬੇਮਿਸਾਲ ਸੰਕਲਪ ’ਤੇ ਕੰਮ ਕਰ ਰਹੇ ਹੋ ਸ਼ਿਵਾਜੀ ਮਹਾਰਾਜ ਦੇ ਜਿਨ੍ਹਾਂ ਆਦਰਸ਼ਾਂ ਨੂੰ ਤੁਸੀਂ ਦੇਸ਼ ਦੇ ਸਾਹਮਣੇ ਰੱਖਣ ਦਾ ਆਜੀਵਨ (ਜੀਵਨ ਭਰ)ਪ੍ਰਯਤਨ ਕੀਤਾ ਹੈ, ਉਹ ਆਦਰਸ਼ ਸਾਨੂੰ ਸਦੀਆਂ ਸਦੀਆਂ ਤੱਕ ਪ੍ਰੇਰਣਾ ਦਿੰਦੇ ਰਹਿਣਗੇ

 

ਇਸੇ ਵਿਸ਼ਵਾਸ ਦੇ ਨਾਲ, ਮੈਂ ਮਾਂ ਭਵਾਨੀ ਦੇ ਚਰਣਾਂ ਵਿੱਚ ਸਨਿਮਰ ਪ੍ਰਾਰਥਨਾ ਕਰਦਾ ਹਾਂ, ਤੁਹਾਡੀ ਉੱਤਮ ਸਿਹਤ ਦੀ ਪ੍ਰਾਰਥਨਾ ਕਰਦਾ ਹਾਂ ਤੁਹਾਡਾ ਅਸ਼ੀਰਵਾਦ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇ ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ

 

ਧੰਨਵਾਦ!

*****

ਡੀਐੱਸ/ਏਕੇਜੇ(Release ID: 1745924) Visitor Counter : 61