ਖੇਤੀਬਾੜੀ ਮੰਤਰਾਲਾ

ਫੂਡ ਤੇ ਪੌਸ਼ਟਿਕਤਾ ਸੁਰੱਖਿਆ ਲਈ ਖੇਤੀ ਜੀਵ ਵਿਭਿੰਨਤਾ ਨੂੰ ਮਜ਼ਬੂਤ ਕਰਨ ਲਈ ਬ੍ਰਿਕਸ ਭਾਈਵਾਲੀ


ਖੇਤੀਬਾੜੀ ਬਾਰੇ ਬ੍ਰਿਕਸ ਕਾਰਜਕਾਰੀ ਗਰੁੱਪ ਦੀ ਮੀਟਿੰਗ ਹੋਈ


ਭਾਰਤ ਕੋਲ 2021 ਲਈ ਬ੍ਰਿਕਸ ਦੀ ਪ੍ਰਧਾਨਗੀ ਹੈ


ਖੇਤੀਬਾੜੀ ਬਾਰੇ ਬ੍ਰਿਕਸ ਮੰਤਰੀਆਂ ਦੀ 11ਵੀਂ ਮੀਟਿੰਗ ਦੇ ਸਾਂਝੇ ਐਲਾਨਨਾਮੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ

Posted On: 14 AUG 2021 11:32AM by PIB Chandigarh

ਫੈਡਰੇਟਿਵ ਰਿਪਬਲਿਕ ਆਫ ਬ੍ਰਾਜ਼ੀਲ , ਰੂਸ ਫੈਡਰੇਸ਼ਨ , ਦਾ ਪੀਪੁਲਜ਼ ਆਫ ਰਿਪਬਲਿਕ ਚੀਨ ਅਤੇ ਰਿਪਬਲਿਕ ਆਫ ਦੱਖਣ ਕੋਰੀਆ ਦੇ ਖੇਤੀਬਾੜੀ ਮੰਤਰੀਆਂ ਨੇ "ਫੂਡ ਤੇ ਪੌਸ਼ਟਿਕਤਾ ਸੁਰੱਖਿਆ ਲਈ ਖੇਤੀ ਜੀਵ ਵਿਭਿੰਨਤਾ ਨੂੰ ਮਜ਼ਬੂਤ ਕਰਨ ਲਈ ਬ੍ਰਿਕਸ ਭਾਈਵਾਲੀਦੇ ਥੀਮ ਬਾਰੇ ਵਰਚੁਅਲੀ ਵਿਚਾਰ ਵਟਾਂਦਰਾ ਕੀਤਾ 
ਟਿਕਾਉਣਯੋਗ ਵਿਕਾਸ ਬਾਰੇ ਸੰਯੁਕਤ ਰਾਸ਼ਟਰ 2030 ਏਜੰਡੇ ਨੂੰ ਲਾਗੂ ਕਰਦਿਆਂ ਨੋਟ ਕੀਤਾ ਕਿ ਬ੍ਰਿਕਸ ਮੁਲਕ  ਭੁੱਖਮਰੀ ਅਤੇ ਗਰੀਬੀ ਦੇ ਖਾਤਮੇ ਲਈ 2030 ਟਿਕਾਉਣਯੋਗ ਵਿਕਾਸ ਟੀਚਿਆਂ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਹਾਇਤਾ ਕਰਨ ਵਿੱਚ ਅਗਵਾਈ ਭੂਮਿਕਾ ਨਿਭਾਉਣ ਦੀ ਚੰਗੀ ਸਥਿਤੀ ਵਿੱਚ ਹਨ  ਬ੍ਰਿਕਸ ਮੁਲਕਾਂ ਵਿੱਚ ਮਜ਼ਬੂਤ ਖੇਤੀ ਖੋਜ ਅਧਾਰ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਤੇ ਪ੍ਰਾਪਤ ਕਰਨ ਦੀ ਲੋੜ , ਵਧਾਈ ਗਈ ਉਤਪਾਦਕਤਾ ਲਈ ਸੁਧਾਰ ਹੱਲ ਮੁਹੱਈਆ ਕਰਕੇ ਲੈਪ ਤੋਂ ਭੂਮੀ ਤੱਕ ਤਕਨਾਲੋਜੀ ਤਬਦੀਲ ਕਰਨ ਦੀ ਸਹੂਲਤ , ਵਿਸ਼ੇਸ਼ ਕਰਕੇ ਜਲਵਾਯੁ ਪਰਿਵਰਤਣ ਦੀ ਚੁਣੌਤੀ ਵਿੱਚ , ਖੇਤੀ ਜੀਵ ਵਿਭਿੰਨਤਾ ਕਾਇਮ ਰੱਖਦਿਆਂ ਅਤੇ ਕੁਦਰਤੀ ਸਰੋਤਾਂ ਦੇ ਟਿਕਾਉਣਯੋਗ ਵਰਤੋਂ ਨੂੰ ਯਕੀਨੀ ਬਣਾਉਣ ਨੂੰ ਮਾਨਤਾ ਦਿੱਤੀ ਗਈ 
ਬ੍ਰਿਕਸ (ਬ੍ਰਾਜ਼ੀਲ , ਰੂਸ , ਭਾਰਤ , ਚੀਨ ਅਤੇ ਦੱਖਣ ਅਫਰੀਕਾਖੇਤੀ ਖੋਜ ਪਲੇਟਫਾਰਮ ਭਾਰਤ ਦੁਆਰਾ ਵਿਕਸਿਤ ਕੀਤਾ ਗਿਆ ਹੈ ਤਾਂ ਜੋ ਸਮਰੱਥਾ ਉਸਾਰੀ , ਸਿਖਲਾਈ , ਤਕਨਾਲੋਜੀ ਤਬਾਦਲਾ , ਵਿਸਥਾਰ , ਖੇਤੀ ਖੋਜ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਪ੍ਰਫੁੱਲਤ ਕੀਤਾ ਜਾ ਸਕੇ  ਬ੍ਰਿਕਸ ਖੇਤੀ ਖੋਜ ਪਲੇਟਫਾਰਮ ਨੂੰ ਸੰਚਾਲਨ ਕਰਨ ਦਾ ਇਰਾਦਾ ਉਤਪਾਦਕਾਂ ਅਤੇ ਪ੍ਰੋਸੈਸਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਖੇਤੀਬਾੜੀ ਤਕਨਾਲੋਜੀ ਦੀ ਵਰਤੋਂ ਵਿੱਚ ਸੁਧਾਰ ਦੇ ਨਾਲ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਵਿਚਾਰ ਪ੍ਰਗਟ ਕੀਤੇ ਗਏ 



ਬ੍ਰਿਕਸ ਮੁਲਕਾਂ ਅਤੇ ਬ੍ਰਿਕਸ ਖੇਤੀ ਖੋਜ ਪਲੇਟਫਾਰਮ ਵੱਲੋਂ ਖੇਤੀ ਸਹਿਯੋਗ ਲਈ ਬ੍ਰਿਕਸ ਦੀ 11ਵੀਂ ਮੀਟਿੰਗ ਅਤੇ 2021—24 ਲਈ ਕਾਰਜਕਾਰੀ ਯੋਜਨਾ ਬਾਰੇ ਸਾਂਝੇ ਐਲਾਨਨਾਮੇ ਬਾਰੇ ਵੀ ਡੂੰਘਾ ਵਿਚਾਰ ਵਟਾਂਦਰਾ ਕੀਤਾ ਗਿਆ  ਇਹ ਬ੍ਰਿਕਸ ਗਰੁੱਪ ਕਾਰਜਕਾਰੀ ਮੀਟਿੰਗ 2021—24 ਦੀ ਕਾਰਜਕਾਰੀ ਯੋਜਨਾ ਨੂੰ ਬ੍ਰਿਕਸ ਮੀਟਿੰਗ ਵਿੱਚ ਅਪਣਾਉਣ ਲਈ ਪੁਸ਼ਟੀ ਕਰੇਗਾ 
ਸ਼੍ਰੀ ਸੰਜੇ ਅਗਰਵਾਲ , ਸਕੱਤਰ , ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ , ਸ਼੍ਰੀ ਅਭਿਲਾਸ਼ਾ ਲਿਖੀ ਵਧੀਕ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ , ਐੱਮ ਐੱਸ ਅਲਕਨੰਦਾ ਦਿਯਾਲ , ਸੰਯੁਕਤ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਨੇ ਵੀ ਨਵੀਂ ਦਿੱਲੀ ਵਿੱਚ ਸੁਸ਼ਮਾ ਸਵਰਾਜ ਭਵਨ ਵਿਖੇ 12—13 ਅਗਸਤ 2021 ਨੂੰ ਹੋਈ ਬ੍ਰਿਕਸ ਕਾਰਜਕਾਰੀ ਗਰੁੱਪ ਦੀ ਵਰਚੁਅਲ ਮੀਟਿੰਗ ਵਿੱਚ ਸਿ਼ਰਕਤ ਕੀਤੀ 

 

**************************

 

 ਪੀ ਐੱਸ



(Release ID: 1745882) Visitor Counter : 153