ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇ ਵੀ ਆਈ ਸੀ ਨੀਮ ਫੌਜੀ ਬਲਾਂ ਨੂੰ 1.91 ਲੱਖ ਖਾਦੀ ਦਰੀਆਂ ਸਪਲਾਈ ਕਰੇਗਾ

Posted On: 13 AUG 2021 3:34PM by PIB Chandigarh

ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ (ਕੇ ਵੀ ਆਈ ਸੀਨੂੰ ਨੀਮ ਫੌਜੀ ਬਲਾਂ ਲਈ 10 ਕਰੋੜ ਦੀ ਲਾਗਤ ਵਾਲੀਆਂ 1.91 ਲੱਖ ਖਾਦੀ ਸੂਤੀ ਦਰੀਆਂ ਸਪਲਾਈ ਕਰਨ ਲਈ ਆਰਡਰ ਪ੍ਰਾਪਤ ਹੋਇਆ ਹੈ  ਇਹ ਆਰਡਰ ਇੰਡੋਤਿੱਬਤ ਬਾਰਡਰ ਪੁਲਿਸ (ਆਈ ਟੀ ਬੀ ਪੀਤੋਂ ਪ੍ਰਾਪਤ ਹੋਇਆ ਹੈ , ਜੋ ਦੇਸ਼ ਵਿੱਚ ਸਾਰੇ ਨੀਮ ਫੌਜੀ ਦਲਾਂ ਵੱਲੋਂ ਵਿਵਸਥਾਵਾਂ ਖਰੀਦਣ ਲਈ ਨੋਡਲ ਏਜੰਸੀ ਹੈ  ਇਹ ਇਸ ਸਾਲ ਕੇ ਵੀ ਆਈ ਸੀ ਅਤੇ ਆਈ ਟੀ ਬੀ ਪੀ ਵਿਚਾਲੇ 06 ਜਨਵਰੀ ਨੂੰ ਦਰੀਆਂ ਸਪਲਾਈ ਕਰਨ ਲਈ ਹੋਏ ਸਮਝੌਤੇ ਤੋਂ ਬਾਅਦ ਹੋਇਆ ਹੈ 
ਇਹ ਕਦਮ ਗ੍ਰਿਹ ਮੰਤਰੀ ਵੱਲੋਂ ਬਲਾਂ ਵਿੱਚ ਕੇਵਲ ਸਵਦੇਸ਼ੀ ਉਤਪਾਦ ਵਰਤਣ ਲਈ ਹੁਕਮ ਜਾਰੀ ਕਰਨ ਤੋਂ ਬਾਅਦ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿੱਚ ਸਵਦੇਸ਼ੀ ਲਿਆਉਣ ਲਈ ਉਠਾਇਆ ਗਿਆ ਹੈ 
ਨਿਰਧਾਰਿਤ ਵਿਸ਼ੇਸ਼ਤਾਵਾਂ ਅਨੁਸਾਰ ਕੇ ਵੀ ਆਈ ਸੀ 1.98 ਮੀਟਰ ਲੰਬਾਈ ਅਤੇ 1.07 ਮੀਟਰ ਚੋੜਾਈ ਵਾਲੀਆਂ ਨੀਲੇ ਰੰਗ ਦੀਆਂ ਦਰੀਆਂ ਮੁਹੱਈਆ ਕਰੇਗਾ  ਦਰੀਆਂ ਲਈ ਸੂਤ ਉੱਤਰ ਪ੍ਰਦੇਸ਼ , ਹਰਿਆਣਾ , ਰਾਜਸਥਾਨ ਅਤੇ ਪੰਜਾਬ ਦੀਆਂ ਖਾਦੀ ਸੰਸਥਾਵਾਂ ਤਿਆਰ ਕਰਨਗੀਆਂ  ਇਸ ਖਰੀਦ ਆਰਡਰ ਨਾਲ ਖਾਦੀ ਕਾਰੀਗਰਾਂ ਨੂੰ ਅੰਦਾਜ਼ਨ 1.75 ਲੱਖ ਕੰਮਕਾਜੀ ਵਧੀਕ ਦਿਨਾਂ ਦਾ ਕੰਮ ਪੈਦਾ ਕੀਤਾ ਜਾਵੇਗਾ  ਇਹ ਪਹਿਲੀ ਵਾਰ ਹੈ ਕਿ ਕੇ ਵੀ ਆਈ ਸੀ ਨੀਮ ਫੌਜੀ ਬਲਾਂ ਨੂੰ ਦਰੀਆਂ ਸਪਲਾਈ ਕਰ ਰਿਹਾ ਹੈ 
1.91 ਲੱਖ ਦਰੀਆਂ ਵਿੱਚੋਂ 51,000 ਆਈ ਟੀ ਬੀ ਪੀ , 59,500 ਬੀ ਐੱਸ ਐੱਫ , 42,700 ਸੀ ਆਈ ਐੱਸ ਐੱਫ ਅਤੇ 37,700 ਐੱਸ ਐੱਸ ਬੀ ਨੂੰ ਸਪਲਾਈ ਕੀਤੀਆਂ ਜਾਣਗੀਆਂ  ਇਹ ਸਪਲਾਈ ਆਰਡਰ ਇਸ ਸਾਲ ਨਵੰਬਰ ਤੱਕ ਮੁਕੰਮਲ ਕੀਤਾ ਜਾਵੇਗਾ  ਕੇ ਵੀ ਆਈ ਸੀ ਦੁਆਰਾ ਤਿਆਰ ਕੀਤੀਆਂ ਸੂਤੀ ਦਰੀਆਂ ਨੂੰ ਟੈਕਸਟਾਈਲ ਮੰਤਰਾਲੇ ਦੇ ਇੱਕ ਯੁਨਿਟ , ਉੱਤਰੀ ਭਾਰਤ ਟੈਕਸਟਾਈਲ ਖੋਜ ਐਸੋਸੀਏਸ਼ਨ (ਐੱਨ ਆਈ ਟੀ ਆਰ ਨੇ ਪ੍ਰਮਾਣਿਤ ਕੀਤਾ ਹੈ 
ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਹੈ ਕਿ ਆਈ ਟੀ ਬੀ ਪੀ ਤੋਂ ਮਿਲਿਆ ਇਹ ਆਰਡਰ ਫੌਜਾਂ ਵਿਚਾਲੇ ਖਾਦੀ ਦੀ ਉੱਚ ਗੁਣਵਤਾ ਮਾਣਕਾਂ ਦੀ ਹਰਮਨ ਪਿਆਰਤਾ ਦਾ ਸਬੂਤ ਹੈ  ਉਹਨਾਂ ਕਿਹਾ ਕੇ ਵੀ ਆਈ ਸੀ ਲਗਾਤਾਰ ਬਲਾਂ ਨੂੰ ਕੱਚੀ ਘਾਨੀ ਸਰੋਂ ਦੇ ਤੇਲ ਦੀ ਵੱਡੀ ਮਾਤਰਾ ਸਪਲਾਈ ਕਰ ਰਿਹਾ ਹੈ 

 

******************

 

ਐੱਮ ਜੇ ਪੀ ਐੱਸ / ਐੱਮ ਐੱਸ



(Release ID: 1745582) Visitor Counter : 165