ਬਿਜਲੀ ਮੰਤਰਾਲਾ

ਪੀਐੱਫਸੀ ਦਾ ਟੈਕਸ ਉਪਰਾਂਤ ਸਮੇਕਿਤ ਲਾਭ 2021 ਦੀ ਪਹਿਲੀ ਤਿਮਾਹੀ ਤੋਂ 28 % ਵਧਿਆ

Posted On: 12 AUG 2021 5:36PM by PIB Chandigarh

ਬਿਜਲੀ ਮੰਤਰਾਲੇ ਦੇ ਤਹਿਤ ਭਾਰਤੀ ਵਿੱਤੀ ਸੰਸਥਾਨ ਪਾਵਰ ਫਾਈਨੈਂਸ ਕਾਰਪੋਰੇਸ਼ਨ ਦਾ ਟੈਕਸ ਬਾਅਦ ਏਕਲ ਲਾਭ ਵਿੱਤ ਸਾਲ 2021 ਦੀ ਪਹਿਲੀ ਤਿਮਾਹੀ ਦੀ ਤੁਲਨਾ ਵਿੱਚ 34% ਵਧ ਗਿਆ। ਪਹਿਲੀ ਤਿਮਾਹੀ ਦੇ ਨਤੀਜੇ ਦੇ ਮੁੱਖ ਬਿੰਦੂ ਨਿਮਨਲਿਖਤ ਹਨ:

ਏਕਲ

·        2021 ਦੀ ਪਹਿਲੀ ਤਿਮਾਹੀ ਤੋਂ 34% ਵਧ ਟੈਕਸ ਦੇ ਬਾਅਦ ਏਕਲ ਲਾਭ-2021 ਦੀ ਪਹਿਲੀ ਤਿਮਾਹੀ ਦੇ 1,700 ਕਰੋੜ ਰੁਪਏ ਦੀ ਤੁਲਨਾ ਵਿੱਚ 2022 ਦੀ ਪਹਿਲੀ ਤਿਮਾਹੀ ਵਿੱਚ ਪੀਏਟੀ 2,274 ਕਰੋੜ ਰੁਪਏ ਰਿਹਾ।

·        2021 ਦੀ ਪਹਿਲੀ ਤਿਮਾਹੀ ਤੋਂ 15% ਜਿਆਦਾ ਹੋਇਆ ਸਕਲ ਵਿਆਜ ਆਮਦਨ 2021 ਦੀ ਪਹਿਲੀ ਤਿਮਾਹੀ ਦੀ 3,073 ਕਰੋੜ ਰੁਪਏ ਦੀ ਤੁਲਨਾ ਵਿੱਚ 2022 ਦੀ ਪਹਿਲੀ ਤਿਮਾਹੀ ਵਿੱਚ 3,525 ਕਰੋੜ ਰੁਪਏ ਰਹੀ ਸਕਲ ਵਿਆਜ ਆਮਦਨ

·        ਪ੍ਰਤੀ ਸ਼ੇਅਰ 2.25 ਰੁਪਏ ਦਾ ਅੰਤਰਿਮ ਲਾਭਾਂਸ਼ ਘੋਸ਼ਿਤ ਕੀਤਾ।

·        ਲਾਭ ਵਿੱਚ ਵਧੇ ਦੇ ਚਲਦੇ, 2022 ਦੀ ਪਹਿਲੀ ਤਿਮਾਹੀ ਵਿੱਚ ਪੀਐੱਫਸੀ ਦੀ ਨੈਟਵਰਥ 17% ਵਧਾ ਕੇ 54,739 ਕਰੋੜ ਰੁਪਏ ਹੋ ਗਈ ਜੋ 2021 ਦੀ ਪਹਿਲੀ ਤਿਮਾਹੀ ਵਿੱਚ 46,940 ਕਰੋੜ ਰੁਪਏ ਸੀ।

·        30.06.2021 ਨੂੰ ਕੰਪਨੀ ਦਾ ਪੂੰਜੀ ਸਮਰੱਥਾ ਅਨੁਪਾਤ 20% ਦੇ ਪੱਧਰ ਨੂੰ ਪਾਰ ਕਰਦੇ ਹੋਏ 21.16% ਸੀਆਰਏਆਰ ਹੋ ਗਿਆ। ਪੂੰਜੀ ਸਮਰੱਥਾ ਸੁਝਾਈ ਗਈ ਰੈਗੂਲੇਟਰੀ ਸੀਮਾਵਾਂ ‘ਤੇ ਇੱਕ ਸਹਿਜ ਪੱਧਰ ‘ਤੇ ਹੈ।

·        ਸੰਤੁਲਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਸਟੇਜ 3 (ਐੱਨਪੀਏ) ਅਸਤੀਆਂ ‘ਤੇ ਪ੍ਰੋਵੀਜਨਿੰਗ ਕਵਰੇਜ 65% ਤੱਕ ਵਧਾ ਦਿੱਤਾ ਗਿਆ ਹੈ। ਇਸ ਤੋਂ ਪਿਛਲੇ ਤਿੰਨ ਸਾਲ ਵਿੱਚ ਸਫਲ ਐੱਨਪੀਏ 2% ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ।

 

·        3,03,758 ਕਰੋੜ ਰੁਪਏ ਦੇ ਬਜਟ ਦੇ ਨਾਲ ਪੁਨਰ ਉਥਾਨ ਵਿਤਰਣ ਖੇਤਰ ਯੋਜਨਾ ਨੇ ਪੀਐੱਫਸੀ ਨੂੰ ਅੱਗੇ ਵਧਣ ਲਈ ਅਹਿਮ ਵਿਵਸਾਇਕ ਅਵਸਰ ਉਪਲੱਬਧ ਕਰਾਏ ਹਨ। ਸਾਡੀ ਅਨੁਸ਼ੰਗੀ ਆਰਈਸੀ ਦੇ ਨਾਲ ਪੀਐੱਫਸੀ ਨੂੰ ਯੋਜਨਾ ਦੇ ਲਾਗੂਕਰਨ ਨੂੰ ਸੁਵਿਧਾਜਨਕ ਬਣਾਉਣ ਲਈ ਨੋਡਲ ਏਜੰਸੀ ਨਿਯੁਕਤ ਕੀਤਾ ਗਿਆ ਹੈ।

ਸਮੇਕਿਤ

·        2021 ਦੀ ਪਹਿਲੀ ਤਿਮਾਹੀ ਤੋਂ ਟੈਕਸ ਉਪਰੰਤ ਸਮੇਕਿਤ ਲਾਭ 28% ਵਧ ਗਿਆ ਹੈ- 2021 ਦੀ ਪਹਿਲੀ ਤਿਮਾਹੀ ਦੇ 3,557 ਕਰੋੜ ਰੁਪਏ ਤੋਂ ਵਧ ਕੇ 2022 ਦੀ ਪਹਿਲੀ ਤਿਮਾਹੀ ਵਿੱਚ ਪੀਏਟੀ 4,555 ਕਰੋੜ ਰੁਪਏ ਹੋ ਗਿਆ।

·        2021 ਦੀ ਪਹਿਲੀ ਤਿਮਾਹੀ ਨਾਲ ਪਰਿਚਾਲਨ ਨਾਲ ਸਮੇਕਿਤ ਮਾਲੀਆ 12% ਵਧ ਗਿਆ- 2021 ਦੀ ਪਹਿਲੀ ਤਿਮਾਹੀ ਦੇ 16,914 ਕਰੋੜ ਰੁਪਏ ਤੋਂ 2022 ਦੀ ਪਹਿਲੀ ਤਿਮਾਹੀ ਵਿੱਚ ਸਮੇਕਿਤ ਮਾਲੀਆ 18,965 ਕਰੋੜ ਰੁਪਏ ਦੇ ਪੱਧਰ ‘ਤੇ ਪਹੁੰਚ ਗਿਆ।

·        ਲੋਨ ਅਸੈਟ ਬੁੱਕ 9.5% ਵਧ ਗਈ- 2021 ਦੀ ਪਹਿਲੀ ਤਿਮਾਹੀ ਦੀ 6,84,383 ਕਰੋੜ ਰੁਪਏ ਦੀ ਤੁਲਨਾ ਵਿੱਚ 2022 ਦੀ ਪਹਿਲੀ ਤਿਮਾਹੀ ਵਿੱਚ ਲੋਨ ਅਸੈੱਟ ਬੁੱਕ ਵਧਕੇ 7,49,373 ਕਰੋੜ ਰੁਪਏ ਦੀ ਹੋ ਗਈ।

·        ਸੰਕਟਗ੍ਰਸਟ ਸੰਪਤੀਆਂ ਦੇ ਸਮਾਧਾਨ ਦੇ ਕਾਰਨ ਸਮੇਕਿਤ ਐੱਨਪੀਏ ਅਨੁਪਾਤ ਘਟ ਕੇ 2022 ਦੀ ਪਹਿਲੀ ਤਿਮਾਹੀ ਵਿੱਚ 1.80% ਰਹਿ ਗਿਆ, ਜੋ 2021 ਦੀ ਪਹਿਲੀ ਤਿਮਾਹੀ ਵਿੱਚ 3.15% ਸੀ।

ਆਤਮ ਨਿਰਭਰ ਭਾਰਤ ਅਭਿਯਾਨ ਦੇ ਤਹਿਤ ਡਿਸਕੌਮਸ ਨੂੰ ਤਰਲਤਾ ਸਮਰਥਨ

  • ਭਾਰਤ ਸਰਕਾਰ ਦੁਆਰਾ ਘੋਸ਼ਿਤ ਆਤਮਨਿਰਭਰ ਡਿਸਕੌਮਸ ਤਰਲਤਾ ਸਮਰਥਨ ਦੇ ਤਹਿਤ ਪੀਐੱਫਸੀ ਅਤੇ ਉਸ ਦੀ ਅਨੁਸ਼ੰਗੀ ਆਰਈਸੀ ਨੇ ਹੁਣ ਤੱਕ ਕੁੱਲ 1,35,537 ਕਰੋੜ ਰੁਪਏ ਸਵੀਕ੍ਰਿਤ ਕੀਤੇ ਗਿਆ ਅਤੇ 79,678 ਕਰੋੜ ਰੁਪਏ ਵੰਡ ਦਿੱਤਾ ਗਿਆ।

*********


ਐੱਮਵੀ/ਆਈਜੀ




(Release ID: 1745465) Visitor Counter : 160


Read this release in: English , Urdu , Hindi , Tamil