ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ ਹੁਣ ਤੱਕ ਦੇ ਸਭ ਤੋਂ ਵੱਡੇ 54 ਮੈਂਬਰੀ ਭਾਰਤੀ ਦਲ ਨੂੰ ਟੋਕੀਓ-2020 ਪੈਰਾਲੰਪਿਕ ਖੇਡਾਂ ਲਈ ਵਰਚੁਅਲੀ ਰਸਮੀ ਵਿਦਾਈ ਦਿੱਤੀ ਗਈ

Posted On: 12 AUG 2021 6:55PM by PIB Chandigarh

ਮੁੱਖ ਬਿੰਦੂ:

· 54 ਮੈਂਬਰੀ ਭਾਰਤੀ ਦਲ ਨੂੰ ਅੱਜ ਟੋਕੀਓ ਪੈਰਾਲੰਪਿਕ ਲਈ ਰਸਮੀ ਵਿਦਾਈ ਦਿੱਤੀ ਗਈ।

· ਇਹ ਕਿਸੇ ਵੀ ਪੈਰਾਲੰਪਿਕ ਵਿੱਚ ਭਾਰਤ ਨੂੰ ਭੇਜੇ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ 54 ਮੈਂਬਰੀ, ਹੁਣ ਤੱਕ ਦੇ ਸਭ ਤੋਂ ਵੱਡੇ ਭਾਰਤੀ ਦਲ ਨੂੰ ਅੱਜ ਟੋਕੀਓ ਪੈਰਲੰਪਿਕ ਖੇਡਾਂ ਲਈ ਰਸਮੀ ਤੌਰ ਤੇ ਵਰਚੁਅਲੀ ਵਿਦਾਈ ਦਿੱਤੀ ਗਈ। ਸ਼੍ਰੀ ਅਨੁਰਾਗ ਠਾਕੁਰ ਦੁਆਰਾ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਐਥਲੀਟਾਂ ਨੂੰ ਸੰਬੋਧਿਤ ਕੀਤਾ ਗਿਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈ। ਸੈਰ-ਸਪਾਟਾ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਵਿਦੇਸ਼ ਅਤੇ ਸੰਸਕ੍ਰਿਤੀ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਵੀ ਇਸ ਅਵਸਰ ‘ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਐਥਲੀਟਾਂ ਨੂੰ ਸੰਬੋਧਿਤ ਕੀਤਾ।

 

ਰਸਮੀ ਵਿਦਾਈ ਸਮਾਰੋਹ ਵਿੱਚ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, ਭਾਰਤ ਟੋਕੀਓ ਵਿੱਚ ਪੈਰਾਲੰਪਿਕ ਖੇਡਾਂ ਵਿੱਚ 9 ਖੇਡ ਮੁਕਬਾਲਿਆਂ ਲਈ 54 ਪੈਰਾ ਖਿਡਾਰੀ ਸਹਿਤ ਹੁਣ ਤੱਕ ਦਾ ਸਭ ਤੋਂ ਵੱਡ ਦਲ ਭੇਜ ਰਿਹਾ ਹੈ। ਸਾਡੇ ਪੈਰਾ-ਐਥਲੀਟਾਂ ਦਾ ਜਨੂੰਨ ਉਨ੍ਹਾਂ ਦੀ ਸਧਾਰਣ ਮਾਨਵੀ ਭਾਵਨਾ ਨੂੰ ਦਰਸ਼ਾਉਂਦਾ ਹੈ। ਯਾਦ ਰੱਖੋ ਕਿ ਜਦੋਂ ਤੁਸੀਂ ਭਾਰਤ ਦੇ ਲਈ ਖੇਡਦੇ ਹੋ ਤਾਂ 130 ਕਰੋੜ ਭਾਰਤੀ ਤੁਹਾਡੀ ਜੈ-ਜੈ ਕਾਰ ਕਰਦੇ ਹਨ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਪੈਰਾ-ਐਥਲੀਟ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਗੇ! ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਰਿਓ 2016 ਪੈਰਾਲੰਪਿਕ ਖੇਡਾਂ ਦੇ ਐਥਲੀਟਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਹਮੇਸ਼ਾ ਸਾਡੇ ਐਥਲੀਟਾਂ ਦੀ ਭਲਾਈ ਲਈ ਡੂੰਘੀ ਦਿਲਚਸਪੀ ਰੱਖਦੇ ਹਨ। ਦੇਸ਼ ਭਰ ਵਿੱਚ ਖੇਡ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਪ੍ਰਤਿਭਾ ਦੇ ਪੋਸ਼ਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਅਸੀਂ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁਭਾਕਾਮਨਾਵਾਂ ਦਿੰਦੇ ਹਨ।

 

 

 

ਸੈਰ-ਸਪਾਟਾ ਮੰਤਰੀ ਸ਼੍ਰੀ ਕਿਸ਼ਨ ਰੇੱਡੀ ਨੇ ਕਿਹਾ, ਪੂਰੇ ਦੇਸ਼ ਦਾ ਅਸ਼ਰੀਵਾਦ ਐਥਲੀਟਾਂ ਦੇ ਨਾਲ ਹੈ ਅਤੇ ਟੋਕੀਓ ਵਿੱਚ ਰਾਸ਼ਟਰੀ ਧਵਜ ਫਿਰ ਤੋਂ ਲਹਿਰਾਉਣਾ ਚਾਹੀਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਵਧੀਆ ਪ੍ਰਦਰਸ਼ਨ ਕਰਨਾ ਅਤੇ ਆਪਣੇ ਦੇਸ਼ ਨੂੰ ਮਾਣ ਦਿਲਾਉਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਅਤੇ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਪੈਰਾਲੰਪਿਕ ਐਥਲੀਟ ਇਸ ਸੁਪਨੇ ਨੂੰ ਪੂਰਾ ਕਰਨਗੇ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਸਰਕਾਰ ਨੇ ਹਮੇਸ਼ਾ ਅਥਲੀਟਾਂ ਦਾ ਸਮਰਥਨ ਕੀਤਾ ਹੈ ਅਤੇ 2014 ਵਿੱਚ ਨਰਗੇਟ ਓਲੰਪਿਕ ਪੋਡੀਅਮ ਯੋਜਨਾ(ਟਾੱਪਸ) ਹਾਸਿਲ ਕੀਤੀ ਹੈ। ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕਰਨ ਦੀ ਜ਼ਰੂਰਤ ਹੈ।

ਐਥਲੀਟਾਂ ਨੂੰ ਆਪਣੇ ਸੰਬੋਧਨ ਵਿੱਚ ਵਿਦੇਸ਼ ਅਤੇ ਸੰਸਕ੍ਰਿਤੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ, ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਸਾਰੇ ਦਿਵਿਯਾਂਗ ਭਰਾ, ਭੈਣਾਂ ਅਤੇ ਬੱਚੇ ਇੱਕ ਭਾਰਤ ਦਾ ਹਿੱਸਾ ਹਨ ਅਤੇ ਅਸੀਂ ਸਾਰੇ ਇੱਕ ਸਾਥ ਹਾਂ। ਜਿਵੇਂ-ਜਿਵੇਂ ਭਾਰਤ ਆਜ਼ਾਦੀ ਦੇ 75ਵੇਂ ਸਾਲ ਦੇ ਵੱਲ ਵਧ ਰਿਹਾ ਹੈ, ਪੈਰਾਲੰਪਿਕ ਐਥਲੀਟ ਵੀ ਉਸੇ ਆਤਮਵਿਸ਼ਵਾਸ ਦੇ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਐਥਲੀਟਾਂ ਦੇ ਨਾਲ-ਨਾਲ ਵਿਜੇ ਚਿੰਨ੍ਹ ਬਣਾਕੇ ਐਥਲੀਟਾਂ ਦਾ ਉਤਸਾਹ ਵੀ ਵਧਾਇਆ।

ਭਾਰਤ ਦੀ ਪੈਰਾਲੰਪਿਕ ਕਮੇਟੀ ਦੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ, “ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਅਸੀਂ ਟੋਕੀਓ 2020 ਵਿੱਚ ਬਹੁਤ ਹੀ ਅਦਭੁਤ ਮੁਕਾਬਲੇ ਦੇਖ ਰਹੇ ਹਾਂ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਤਿਰੰਗੇ ਨੂੰ ਢੇਰ ਸਾਰੀਆਂ ਖੁਸ਼ੀਆਂ, ਢੇਰ ਸਾਰਾ ਗੌਰਵ ਦੇਣ ਜਾ ਰਹੇ ਹਾਂ”। ਇਸ ਅਵਸਰ ‘ਤੇ ਪੈਰਾਲੰਪਿਕ ਕਮੇਟੀ ਦੇ ਸ਼੍ਰੀ ਗੁਰਸ਼ਰਣ ਸਿੰਘ ਅਤੇ ਸ਼੍ਰੀ ਅਸ਼ੋਕ ਬੇਦੀ ਵੀ ਹਾਜ਼ਿਰ ਸਨ।

ਭਾਰਤ ਦੇ 54 ਐਥਲੀਟ ਤੀਰਅੰਦਾਜ਼ੀ, ਐਥਲੈਟਿਕਸ (ਟ੍ਰੈਕ ਅਤੇ ਫੀਲਡ), ਬੈਡਮਿੰਟਨ, ਤੈਰਾਕੀ, ਭਾਰ ਚੁੱਕਣਾ ਸਹਿਤ 9 ਖੇਡ ਮੁਕਾਬਲਿਆਂ ਵਿੱਚ ਚੁਣੌਤੀ ਪੇਸ਼ ਕਰਨਗੇ। ਇਹ ਕਿਸੇ ਵੀ ਓਲੰਪਿਕ ਵਿੱਚ ਭਾਰਤ ਦੁਆਰਾ ਭੇਜੇ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ।

#ICheer4India

*****

ਐੱਲਬੀ/ਐੱਸਕੇ



(Release ID: 1745411) Visitor Counter : 164