ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ
ਸ਼੍ਰੀ ਮਨਸੁੱਖ ਮਾਂਡਵੀਯਾ ਨੇ ਐੱਚ ਆਈ ਵੀ — ਟੀ ਬੀ ਅਤੇ ਖੂਨਦਾਨ ਲਈ ਜਾਗਰੂਕਤਾ ਮੁਹਿੰਮ ਲਾਂਚ ਕੀਤੀ
ਉਹਨਾਂ ਨੇ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਨਾਲ ਵਰਚੁਅਲੀ ਗੱਲਬਾਤ ਕੀਤੀ
प्रविष्टि तिथि:
12 AUG 2021 4:50PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਮਨਸੁਖ ਮਾਂਡਵੀਯਾ ਨੇ ਅੱਜ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਐੱਚ ਆਈ ਵੀ , ਟੀ ਬੀ ਅਤੇ ਖੂਨਦਾਨ ਲਈ ਜਾਗਰੂਕਤਾ ਮੁਹਿੰਮ ਦੇ ਪਹਿਲੇ ਪੜਾਅ ਨੂੰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾਕਟਰ ਪ੍ਰਵੀਣ ਪਵਾਰ ਦੀ ਹਾਜ਼ਰੀ ਵਿੱਚ ਲਾਂਚ ਕੀਤਾ । ਇਸ ਈਵੈਂਟ ਨੂੰ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ (ਐੱਨ ਏ ਸੀ ਓ) ਨੇ ਆਯੋਜਿਤ ਕੀਤਾ ਸੀ ।
ਕੇਂਦਰੀ ਸਿਹਤ ਮੰਤਰੀ ਨੇ ਵਰਚੁਅਲ ਮਾਧਿਅਮ ਰਾਹੀਂ ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਤੇ ਭਾਰਤ ਕਾ ਅੰਮ੍ਰਿਤ ਮਹਾਉਤਸਵ ਦੇ ਦੇਸ਼ ਭਰ ਦੇ ਜਸ਼ਨਾਂ ਦੇ ਹਿੱਸੇ ਵਜੋਂ 1 ਲੱਖ ਤੋਂ ਵੱਧ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ । ਉਹ ਵੱਖ ਵੱਖ ਪਲੇਟਫਾਰਮਾਂ ਜਿਵੇਂ ਵਰਚੁਅਲ ਈਵੈਂਟ ਭਾਗੀਦਾਰੀ ਲਿੰਕ , ਫੇਸਬੁੱਕ , ਯੂਟਿਊਬ ਅਤੇ ਟਵਿੱਟਰ ਰਹੀਂ ਇਸ ਈਵੇਂਟ ਵਿੱਚ ਸ਼ਾਮਲ ਹੋਏ ਸਨ । ਐੱਚ ਆਈ ਵੀ , ਟੀ ਬੀ ਅਤੇ ਥੈਲੇਸੀਮੀਆ ਦੁਆਰਾ ਪਹਿਲਾਂ ਤੋਂ ਪ੍ਰਭਾਵਿਤ ਤੇ ਹੁਣ ਦੇ 3 ਯੋਧੇ ਅਤੇ ਬਿਮਾਰੀਆਂ ਤੋਂ ਬਚਣ ਵਾਲਿਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਭਾਰਤ ਸਰਕਾਰ ਦੀਆਂ ਸਕੀਮਾਂ ਨੇ ਇਹਨਾਂ ਬਿਮਾਰੀਆਂ ਖਿਲਾਫ ਲੜਨ ਲਈ ਉਹਨਾਂ ਦੀ ਮਦਦ ਅਤੇ ਸਹਾਇਤਾ ਕੀਤੀ ਹੈ ।
ਦੇਸ਼ ਭਰ ਤੋਂ ਇੱਕ ਲੱਖ ਤੋਂ ਵੱਧ ਯੁਵਾ ਦੁਆਰਾ ਸਿ਼ਰਕਤ ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਨੋਟ ਕੀਤਾ , "ਪੂਰਵ ਆਜ਼ਾਦ ਭਾਰਤ ਵਿੱਚ ਨੌਜਵਾਨਾਂ ਦੀਆਂ ਸ਼ਕਤੀਆਂ ਨੂੰ ਪ੍ਰੋਤਸਾਹਨ ਅਤੇ ਮਾਨਤਾ ਦੇਣ ਵਾਲੀ ਪਹਿਲੀ ਸ਼ਖਸੀਅਤ ਸਵਾਮੀ ਵਿਵੇਕਾਨੰਦ ਸਨ । ਉਹਨਾਂ ਦੇ ਕਦਮਾਂ ਤੇ ਚੱਲਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਹੁਨਰ ਵਿਕਾਸ ਮੰਤਰਾਲਾ ਅਤੇ "ਖੇਲੋ ਇੰਡੀਆ" ਪ੍ਰੋਗਰਾਮ ਸਮੇਤ ਨੌਜਵਾਨਾਂ ਦੇ ਫਾਇਦੇ ਲਈ ਕਈ ਸਕੀਮਾਂ ਅਤੇ ਸੰਸਥਾਵਾਂ ਸ਼ੁਰੂ ਕੀਤੀਆਂ ਹਨ । ਜਦ ਨੌਜਵਾਨ ਕੁਝ ਕਰਨ ਦਾ ਇਰਾਦਾ ਕਰ ਲੈਣ ਤਾਂ ਉਹ ਇਸ ਨੂੰ ਪ੍ਰਾਪਤ ਕਰ ਲੈਂਦੇ ਹਨ । ਜਿ਼ਆਦਾਤਰ ਟੀ ਬੀ ਮਰੀਜ਼ ਵੀ ਨੌਜਵਾਨ ਪੀੜੀ ਦੇ ਉਮਰ ਵਰਗ ਵਿੱਚ ਹਨ । ਜਦ ਪਿੰਡਾਂ ਦੇ ਨੌਜਵਾਨ ਇਹ ਇਰਾਦਾ ਕਰ ਲੈਣਗੇ ਕਿ ਪਿੰਡ ਵਿੱਚ ਕੋਈ ਹੋਰ ਟੀ ਬੀ ਮਰੀਜ਼ ਨਹੀਂ ਹੋਵੇਗਾ, ਤਾਂ ਉਹ ਪ੍ਰਾਪਤ ਕਰ ਲੈਣਗੇ"। ਉਹਨਾਂ ਨੇ ਸਾਰੀਆਂ ਐੱਨ ਜੀ ਓਜ਼ ਅਤੇ ਸੀ ਐੱਸ ਓਜ਼ ਨੂੰ ਵਧਾਈ ਦਿੱਤੀ ਜੋ ਜਾਗਰੂਕਤਾ ਪੈਦਾ ਕਰਨ ਲਈ ਸਾਧਨ ਹਨ ਅਤੇ ਖੂਨਦਾਨ ਕੈਂਪਾਂ ਦਾ ਆਯੋਜਨ ਕਰਦੇ ਰਹਿੰਦੇ ਹਨ । ਭਾਰਤ ਦੇ 75ਵੇਂ ਆਜ਼ਾਦੀ ਦਿਵਸ ਮੌਕੇ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਮਨਾਉਣ ਬਾਰੇ ਬੋਲਦਿਆਂ ਉਹਨਾਂ ਕਿਹਾ ,"ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਨੌਜਵਾਨ ਪੀੜੀ ਨੂੰ ਆਪਣੇ ਲਈ ਟੀਚਾ ਨਿਸ਼ਚਿਤ ਕਰਨ ਲਈ ਆਖਿਆ ਹੈ । ਜੋ ਉਹ ਅਗਲੇ 25 ਸਾਲਾਂ ਵਿੱਚ ਪ੍ਰਾਪਤ ਕਰਨ ਦੇ ਚਾਹਵਾਨ ਹਨ ਅਤੇ ਉਹਨਾਂ ਨੂੰ ਆਜ਼ਾਦੀ ਦੇ 100 ਸਾਲਾਂ ਵਿੱਚ ਨਵੇਂ ਭਾਰਤ ਨੂੰ ਉਸਾਰਨ ਲਈ ਸਰਗਰਮੀ ਨਾਲ ਹਿੱਸਾ ਲੈਣ ਲਈ ਵੀ ਕਿਹਾ ਹੈ"। ਸ਼੍ਰੀ ਮਾਂਡਵੀਯਾ ਨੇ ਨੌਜਵਾਨਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਟੀ ਬੀ ਦੇ ਖਾਤਮੇ ਲਈ ਕੰਮ ਕਰਨਾ ਅਤੇ ਐੱਚ ਆਈ ਵੀ ਟਰਾਂਸਮਿਸ਼ਨ ਨੂੰ ਰੋਕਣਾ, ਰੱਖਿਆ ਦਸਤਿਆਂ ਵਿੱਚ ਸ਼ਾਮਲ ਹੋਣ ਦੇ ਬਰਾਬਰ ਹੈ ਕਿਉਂਕਿ ਹਰੇਕ ਇਹਨਾਂ ਗਤੀਵਿਧੀਆਂ ਰਾਹੀਂ ਰਾਸ਼ਟਰ ਲਈ ਕੰਮ ਕਰਦਾ ਹੈ । ਕੇਂਦਰੀ ਸਿਹਤ ਮੰਤਰੀ ਨੇ ਹਰੇਕ ਲਈ ਚੰਗੀ ਸਿਹਤ ਪ੍ਰਾਪਤ ਕਰਨ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਰਾਸ਼ਟਰ ਨੂੰ ਸਹੁੰ ਚੁੱਕਣ ਦੀ ਅਪੀਲ ਕੀਤੀ ।
ਡਾਕਟਰ ਭਾਰਤੀ ਪਵਾਰ ਨੇ ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਨੂੰ ਫੈਸਲਾ ਕਰਨ ਸੰਬੰਧੀ ਦਿੱਤੇ ਮੌਕੇ ਅਤੇ ਵਧੇਰੇ ਰੁਝਾਨ ਮੁਹੱਈਆ ਕਰਨ ਲਈ ਲਗਾਤਾਰ ਕੀਤੇ ਕੰਮਾਂ ਨੂੰ ਗਿਣਾਇਆ । ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਹਾਲ ਹੀ ਵਿੱਚ ਬਣਾਈ ਗਈ ਕੌਮੀ ਸਿੱਖਿਆ ਨੀਤੀ ਭਾਰਤ ਨੂੰ ਵਿਸ਼ਵ ਨਾਲੇਜ ਸੂਪਰ ਪਾਵਰ ਬਣਾਏਗੀ । ਉਹਨਾਂ ਕਿਹਾ ,"ਸ਼ਕਤੀਸ਼ਾਲੀ ਨੌਜਵਾਨ ਸਾਡੇ ਨਾਗਰਿਕਾਂ ਨੂੰ ਸਿਹਤਮੰਦ ਅਤੇ ਅਰਥ ਭਰਪੂਰ ਜੀਵਨ ਦੇਣ ਲਈ ਸਾਡੇ ਉਦੇਸ਼ ਨੂੰ ਪੂਰਾ ਕਰਨਗੇ । ਤੀਜਾ ਟਿਕਾਉਣਯੋਗ ਵਿਕਾਸ ਉਦੇਸ਼ ਸਾਰਿਆਂ ਨੂੰ ਰਿਸ਼ਟ ਪੁਸ਼ਟਤਾ ਅਤੇ ਚੰਗੀ ਸਿਹਤ ਮੁਹੱਈਆ ਕਰਨਾ ਹੈ"। ਉਹਨਾਂ ਨੇ ਪੁਸ਼ਟੀ ਕੀਤੀ ਕਿ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਇੱਕ ਮੁੜ ਸੁਰਜੀਤ ਭਾਰਤ 2.0 ਦੀ ਸ਼ਕਤੀ ਅਤੇ ਸਮਰੱਥਾ ਨੂੰ ਪ੍ਰਗਟ ਕਰੇਗਾ"।
ਸ਼੍ਰੀ ਰਾਜੇਸ਼ ਭੂਸ਼ਣ ਕੇਂਦਰੀ ਸਿਹਤ ਸਕੱਤਰ , ਸ਼੍ਰੀ ਅਲੋਕ ਸਕਸੈਨਾ , ਵਧੀਕ ਸਕੱਤਰ (ਸਿਹਤ) ਸ਼੍ਰੀਮਤੀ ਆਰਤੀ ਅਹੁਜਾ , ਵਧੀਕ ਸਕੱਤਰ (ਸਿਹਤ) ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ ।
********
ਐੱਮ ਵੀ
ਐੱਚ ਐੱਫ ਡਬਲਯੁ // ਐੱਚ ਐੱਫ ਐੱਮ) ਰੈੱਡ ਰਿਬਨ ਯੁਵਾ ਰੁਝਾਨ / 12 ਅਗਸਤ 2021 / 4
(रिलीज़ आईडी: 1745230)
आगंतुक पटल : 376