ਆਯੂਸ਼

ਰਾਜ ਸਭਾ ਨੇ ਕੌਮੀ ਹੋਮਿਓਪੈਥੀ ਕਮਿਸ਼ਨ (ਸੋਧ) ਬਿੱਲ, 2021 ਅਤੇ ਕੌਮੀ ਭਾਰਤੀ ਚਕਿਤਸਾ ਪ੍ਰਣਾਲੀ ਕਮਿਸ਼ਨ (ਸੋਧ) ਬਿੱਲ, 2021 ਨੂੰ ਮਨਜ਼ੂਰੀ ਦਿੱਤੀ

Posted On: 11 AUG 2021 9:48PM by PIB Chandigarh

ਰਾਜ ਸਭਾ ਨੇ ਬੁੱਧਵਾਰ ਨੂੰ ਕੌਮੀ ਹੋਮਿਓਪੈਥੀ ਕਮਿਸ਼ਨ (ਸੋਧ) ਬਿੱਲ, 2021 ਅਤੇ ਕੌਮੀ ਭਾਰਤੀ ਚਕਿਤਸਾ ਪ੍ਰਣਾਲੀ ਕਮਿਸ਼ਨ (ਸੋਧ) ਬਿੱਲ, 2021 ਨੂੰ ਪਾਸ ਕਰ ਦਿੱਤਾ। ਦੋਵਾਂ ਬਿੱਲਾਂ ਨੂੰ ਲੋਕ ਸਭਾ ਨੇ ਮੰਗਲਵਾਰ ਨੂੰ ਮਨਜ਼ੂਰੀ ਦਿੱਤੀ।

ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਦੁਆਰਾ ਪੇਸ਼ ਕੀਤੇ ਕੌਮੀ ਭਾਰਤੀ ਚਕਿਤਸਾ ਪ੍ਰਣਾਲੀ ਕਮਿਸ਼ਨ (ਸੋਧ) ਬਿੱਲ, 2021 ਦੇ ਅਨੁਸਾਰ ਮੈਡੀਸਨ ਕੇਂਦਰੀ ਪ੍ਰੀਸ਼ਦ (ਸੋਧ) ਆਰਡੀਨੈਂਸ, 2021 ਦੇ ਪ੍ਰਬੰਧਾਂ ਤਹਿਤ ਭਾਰਤੀ ਚਕਿਤਸਾ ਪ੍ਰਣਾਲੀ ਕਮਿਸ਼ਨ ਐਕਟ, 2020 ਅਧੀਨ ਕੌਮੀ ਕਮਿਸ਼ਨ ਦੀ ਸਥਾਪਤੀ ਤੱਕ ਗਠਿਤ ਗਵਰਨਰਜ਼ ਬੋਰਡ ਵਲੋਂ ਕੀਤੀਆਂ ਗਈਆਂ ਕਾਰਵਾਈਆਂ, ਕੀਤੇ ਗਏ ਫੈਸਲਿਆਂ, ਦੇਣਦਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ।

ਰਾਜ ਸਭਾ ਨੇ ਅੱਜ ਕੌਮੀ ਹੋਮਿਓਪੈਥੀ ਕਮਿਸ਼ਨ (ਸੋਧ) ਬਿੱਲ, 2021 ਵੀ ਪਾਸ ਕੀਤਾ, ਜੋ ਕਿ ਹੋਮਿਓਪੈਥੀ ਕੇਂਦਰੀ ਪ੍ਰੀਸ਼ਦ ਦੇ ਉਪਬੰਧਾਂ ਦੇ ਅਨੁਸਾਰ ਮੈਡੀਸਨ ਕੇਂਦਰੀ ਪ੍ਰੀਸ਼ਦ (ਸੋਧ) ਆਰਡੀਨੈਂਸ, 2021 ਦੇ ਪ੍ਰਬੰਧਾਂ ਤਹਿਤ ਭਾਰਤੀ ਹੋਮਿਓਪੈਥੀ ਕਮਿਸ਼ਨ ਐਕਟ, 2020 ਅਧੀਨ ਕੌਮੀ ਕਮਿਸ਼ਨ ਦੀ ਸਥਾਪਤੀ ਤੱਕ ਗਠਿਤ ਗਵਰਨਰ ਬੋਰਡ ਵਲੋਂ ਕੀਤੀਆਂ ਗਈਆਂ ਕਾਰਵਾਈਆਂ, ਕੀਤੇ ਗਏ ਫੈਸਲਿਆਂ, ਦੇਣਦਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ।

ਹੁਣ ਦੋਵੇਂ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜੇ ਜਾਣਗੇ।

****

ਐੱਸਕੇ



(Release ID: 1745063) Visitor Counter : 220


Read this release in: English , Urdu , Hindi , Telugu