ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸਰਕਾਰ ਸੁਨਹਿਰੀ ਚਹੁੰਮੁਖੀ ਰਾਸ਼ਟਰੀ ਹਾਈਵੇਅਜ਼, ਪੂਰਬ–ਪੱਛਮ ਹਾਈਵੇਅ, ਉੱਤਰ–ਦੱਖਣ ਹਾਈਵੇਅ ਤੇ ਪ੍ਰਮੁੱਖ ਕਲੱਸਟਰਜ਼ ਦੇ ਨਾਲ–ਨਾਲ ਲਿਕੁਈਫ਼ਾਈਡ ਨੈਚੁਰਲ ਗੈਸ ਸਟੇਸ਼ਨ ਸਥਾਪਤ ਕਰਨ ਦੀ ਪਹਿਲ ਕਰ ਰਹੀ ਹੈ

Posted On: 11 AUG 2021 2:34PM by PIB Chandigarh

ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸਵਰ ਤੇਲੀ ਨੇ ਅੱਜ ਇੱਕ ਲਿਖਤੀ ਜਵਾਬ ਰਾਹੀਂ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਸਰਕਾਰ ਭਾਰਤ ਦੇ ਸੁਨਹਿਰੀ ਚਹੁੰਮੁਖ ਰਾਸ਼ਟਰੀ ਹਾਈਵੇਜ਼, ਪੂਰਬ–ਪੱਛਮ ਹਾਈਵੇਅ, ਉੱਤਰ–ਦੱਖਣ ਹਾਈਵੇਅ ਅਤੇ ਪ੍ਰਮੁੱਖ ਮਾਈਨਿੰਗ ਕਲੱਸਟਰਜ਼ ਦੇ ਨਾਲ–ਨਾਲ ‘ਲਿਕੁਈਫ਼ਾਈਡ ਨੈਚੁਰਲ ਗੈਸ’ (LNG) ਸਥਾਪਤ ਕਰਨ ਦੀ ਪਹਿਲ ਕਰ ਰਹੀ ਹੈ। ਇਸ ਪਹਿਲਕਦਮੀ ਵਿੱਚ ਪਹਿਲੇ ਗੇੜ ਦੌਰਾਨ 50 ਐੱਲਐੱਨਜੀ ਸਟੇਸ਼ਨ ਸਥਾਪਤ ਕਰਨਾ ਸ਼ਾਮਲ ਹੈ; ਇਸ ਨਾਲ ਸਮਾਜ ਨੂੰ ਵਾਤਾਵਰਣ ਲਾਭ ਮਿਲਣ ਦੇ ਨਾਲ–ਨਾਲ ਦੇਸ਼ ਦੇ ਕੁੱਲ ਊਰਜਾ ਭੰਡਾਰ ਵਿੱਚ ਕੁਦਰਤੀ ਗੈਸ ਦਾ ਹਿੱਸਾ ਵਧਾਉਣ ਲਈ ਐੱਲਐੱਨਜੀ ਨੂੰ ਇੱਕ ਟ੍ਰਾਂਸਪੋਰਟ ਈਂਧਨ ਵਜੋਂ ਸਥਾਪਨਾ ਕਰਨ ’ਚ ਮਦਦ ਮਿਲੇਗੀ।

***

ਵਾਇਬੀ/ਆਰਐੱਮ



(Release ID: 1744853) Visitor Counter : 208