ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਕਫਾਇਤੀ ਘਰਾਂ ਲਈ ਆਧੁਨਿਕ ਤਕਨਾਲੋਜੀ

Posted On: 11 AUG 2021 2:40PM by PIB Chandigarh

ਪ੍ਰਧਾਨ ਮੰਤਰੀ ਆਵਾਸ ਯੋਜਨਾ — ਸ਼ਹਿਰੀ (ਪੀ ਐੱਮ ਏ ਵਾਈ — ਯੂ) ਤਹਿਤ ਇੱਕ ਟੈਕਨੋਲੋਜੀ ਸਬ ਮਿਸ਼ਨ (ਟੀ ਐੱਸ ਐੱਮ) ਸਥਾਪਿਤ ਕੀਤਾ ਗਿਆ ਹੈ, ਜੋ ਵੱਖ ਵੱਖ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਘਰਾਂ ਦੇ ਤੇਜ਼ ਅਤੇ ਮਿਆਰੀ ਨਿਰਮਾਣ ਲਈ ਇਮਾਰਤ ਸਮੱਗਰੀ ਅਤੇ ਹਰੀਆਂ ਤਕਨਾਲੋਜੀਆਂ ਅਤੇ ਆਧੁਨਿਕ ਨਵਾਚਾਰ ਅਪਣਾਉਣ ਦੀ ਸਹੂਲਤ ਦਿੰਦਾ ਹੈ । ਇਸ ਸੰਬੰਧ ਵਿੱਚ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ।
1.   ਟੀ ਐੱਸ ਐੱਮ ਤਹਿਤ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ (ਐੱਮ ਓ ਐੱਸ ਯੂ ਏ) ਨੇ ਗਲੋਬਲ ਹਾਊਸਿੰਗ ਤਕਨਾਲੋਜੀ ਚੈਲੇਂਜ ਇੰਡੀਆ (ਜੀ ਐੱਚ ਟੀ ਸੀ — ਇੰਡੀਆ) ਸ਼ੁਰੂ ਕੀਤਾ ਹੈ । ਜਿਸ ਦਾ ਮਕਸਦ ਸ਼ਨਾਖ਼ਤ ਅਤੇ ਵਿਸ਼ਵ ਦੀਆਂ ਮੁੱਖ ਨਵਾਚਾਰ ਟੈਕਨੋਲੋਜੀਆਂ ਜਿਵੇਂ ਆਪਦਾ ਲਚਕੀਲਾਪਣ , ਟਿਕਾਉਣਯੋਗ , ਕਫਾਇਤੀ ਅਤੇ ਦੇਸ਼ ਦੀਆਂ ਵੱਖ ਵੱਖ ਭੂਗੋਲਿਕ ਜਲਵਾਯੂ ਹਾਲਤਾਂ ਦੇ ਅਨੁਕੂਲ ਤੇਜ਼ ਅਤੇ ਅਪਣਾਉਣਯੋਗ ਹੋਣ । ਜੀ ਐੱਸ ਟੀ ਸੀ ਇੰਡੀਆ ਤਹਿਤ ਵਿਸ਼ਵ ਵਿੱਚੋਂ 54 ਨਵਾਚਾਰ ਤਕਨਾਲੋਜੀਆਂ ਨੂੰ 6 ਮੁੱਖ ਸ਼੍ਰੇਣੀਆਂ ਵਿੱਚ ਸੂਚੀਬੱਧ ਕੀਤਾ ਗਿਆ ਸੀ ।
2.   ਜੀ ਐੱਚ ਟੀ ਸੀ ਇੰਡੀਆ ਤਹਿਤ ਸ਼ਨਾਖ਼ਤ ਕੀਤੀਆਂ ਗਈਆਂ ਨਵਾਚਾਰ ਨਿਰਮਾਣ ਤਕਨਾਲੋਜੀਆਂ ਨੂੰ ਪ੍ਰਦਰਸ਼ਨ ਕਰਨ ਲਈ 6 ਵੱਖ ਵੱਖ ਤਕਨਾਲੋਜੀਆਂ ਨੂੰ ਵਰਤਦਿਆਂ 6 ਲਾਈਟ ਹਾਊਸ ਪ੍ਰਾਜੈਕਟਸ (ਐੱਲ ਐੱਚ ਪੀਜ਼) 6 ਸੂਬਿਆਂ ਵਿੱਚ ਬਣਾਏ ਗਏ ਹਨ । ਇਹ ਸੂਬੇ ਹਨ — ਮੱਧ ਪ੍ਰਦੇਸ਼ (ਇੰਦੌਰ) , ਗੁਜਰਾਤ (ਰਾਏਕੋਟ) , ਤਾਮਿਲਨਾਡੂ (ਚੇਨੱਈ) , ਝਾਰਖੰਡ (ਰਾਂਚੀ) , ਤ੍ਰਿਪੁਰਾ (ਅਗਰਤਲਾ) ਅਤੇ ਉੱਤਰ ਪ੍ਰਦੇਸ਼ (ਲਖਨਊ) । 

3.   ਐੱਮ ਓ ਐੱਚ ਯੂ ਏ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਡੈਮਨਸਟਰੇਸ਼ਨ ਹਾਊਸਿੰਗ ਪ੍ਰਾਜੈਕਟਸ (ਡੀ ਐੱਚ ਪੀਜ਼) ਤੇ ਨਵਾਚਾਰ , ਵਿਕਲਪ ਅਤੇ ਟਿਕਾਉਣਯੋਗ ਤਕਨਾਲੋਜੀਆਂ ਦੀਆਂ ਵਰਤੋਂ ਕਰਕੇ ਕੰਮ ਕਰ ਰਿਹਾ ਹੈ ਤਾਂ ਜੋ ਇਹਨਾਂ ਨੂੰ ਵੱਡੀ ਪੱਧਰ ਤੇ ਮਾਨਤਾ ਮਿਲੇ ।
4.   ਐੱਮ ਓ ਐੱਚ ਯੂ ਏ ਨੇ ਅਫੋਰਡੇਬਲ ਰੈਂਟਲ ਹਾਊਸਿੰਗ ਕੰਪਲੈਕਸੇਸ , ਇਹ ਸਬ ਸਕੀਮ ਆਫ ਪੀ ਐੱਮ ਏ — ਯੂ ਵੀ ਲਾਂਚ ਕੀਤੀ ਹੈ । ਇਹ ਸ਼ਹਿਰੀ ਪ੍ਰਵਾਸੀ / ਗਰੀਬਾਂ ਲਈ ਈਜ਼ ਆਫ ਲਿਵਿੰਗ ਲਈ ਕੀਤਾ ਗਿਆ ਹੈ । ਸਕੀਮ ਤਹਿਤ ਤਕਨਾਲੋਜੀ ਨਵਾਚਾਰ ਗਰਾਂਟ 60,000 ਰੁਪਇਆ ਪ੍ਰਤੀ ਘਰ (ਇੱਕ ਬੈੱਡਰੂਮ) , ਇੱਕ ਲੱਖ ਰੁਪਇਆ (ਡਬਲ ਬੈੱਡਰੂਮ) ਅਤੇ 20,000 ਰੁਪਇਆ ਪ੍ਰਤੀ ਡੋਰਮਿਟਰੀ ਬੈੱਡ ਦੀ ਨਵਾਚਾਰ ਉਭਰਦੀ ਨਿਰਮਾਣ ਪ੍ਰਣਾਲੀਆਂ ਦੀ ਵਰਤੋਂ ਲਈ ਵਿਵਸਥਾ ਹੈ, ਜੋ ਏ ਆਰ ਐੱਚ ਸੀਜ਼ , ਬੇਹਤਰ ਸਟਰਕਚਰਲ ਅਤੇ ਕੰਮਕਾਜੀ ਕਾਰਵਾਈ ਲਈ ਤੇਜ਼ੀ ਨਾਲ ਨਿਰਮਾਣ ਕਰਨ ਵਿੱਚ ਸਹਾਇਤਾ ਕਰਦੀ ਹੈ ।
5.   ਵੱਖ ਵੱਖ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਪੀ ਐੱਮ ਏ ਵਾਈ — ਯੂ ਅਤੇ ਹੋਰ ਸਕੀਮਾਂ ਤਹਿਤ ਨਵਾਚਾਰ ਅਤੇ ਵਿਕਲਪਕ ਤਕਨਾਲੋਜੀਆਂ ਵਰਤ ਕੇ ਕਰੀਬ 16 ਲੱਖ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।


ਇਹ ਜਾਣਕਾਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਨੇ ਇੱਕ ਲਿਖਤੀ ਜਵਾਬ ਵਿੱਚ ਅੱਜ ਰਾਜ ਸਭਾ ਵਿੱਚ ਦਿੱਤੀ ।
 

*******************

 

ਵਾਈ ਬੀ / ਐੱਸ ਐੱਸ


(Release ID: 1744850) Visitor Counter : 155


Read this release in: English , Urdu , Gujarati , Telugu