ਵਣਜ ਤੇ ਉਦਯੋਗ ਮੰਤਰਾਲਾ

ਗੋਰਮਿੰਟ ਈ—ਮਾਰਕਿਟਪਲੇਸ (ਜੀ ਈ ਐੱਮ) ਨੇ ਕੌਮੀ ਜਨਤਕ ਸਕੀਮ ਸੰਮੇਲਨ ਦੇ ਪੰਜਵੇਂ ਸੰਸਕਰਣ ਦਾ ਆਯੋਜਨ ਕੀਤਾ


ਜੀ ਈ ਐੱਮ ਦੇਸ਼ ਵਿੱਚ ਜਨਤਕ ਖਰੀਦ ਦ੍ਰਿਸ਼ ਦੇ ਬਦਲਾਅ ਵਿੱਚ ਸਾਧਨ ਰਿਹਾ ਹੈ : ਰਾਜ ਮੰਤਰੀ ਵਣਜ ਤੇ ਉਦਯੋਗ ਸ਼੍ਰੀਮਤੀ ਅਨੁਪ੍ਰਿਯਾ ਪਟੇਲ

ਵਿਕਰੇਤਾ ਦੁਆਰਾ ਵੱਖ ਵੱਖ ਉਤਪਾਦਾਂ ਅਤੇ ਸੇਵਾਵਾਂ ਦੀ ਡਿਜੀਟਲ ਪ੍ਰਦਰਸ਼ਨੀ ਜੀ ਈ ਐੱਮ ਪਲੇਟਫਾਰਮ ਤੇ 30 ਦਿਨਾਂ ਲਈ 09 ਅਗਸਤ ਤੋਂ 09 ਸਤੰਬਰ 2021 ਤੱਕ ਉਪਲਬੱਧ ਹੈ

Posted On: 11 AUG 2021 1:04PM by PIB Chandigarh

ਗੋਰਮਿੰਟ ਮਾਰਕਿਟ ਪਲੇਸ (ਜੀ  ਐੱਮਨੇ ਕਨਫੇਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ ਆਈ ਸਾਈਨਾਲ ਮਿਲ ਕੇ ਕੌਮੀ ਜਨਤਕ ਖਰੀਦ ਸੰਮੇਲਨ ਦੇ ਪੰਜਵੇਂ ਸੰਸਕਰਣ ਦਾ ਆਯੋਜਨ 09 ਅਤੇ 10 ਅਗਸਤ 2021 ਨੂੰ "ਟੈਕਨੋਲੋਜੀ ਯੋਗ ਸਰਕਾਰੀ ਖਰੀਦ — ਕੁਸ਼ਲਤਾ , ਪਾਰਦਰਸ਼ਤਾ ਅਤੇ ਸਮੁੱਚੇਪਣ ਵੱਲਕੀਤਾ ਹੈ 
ਸੰਮੇਲਨ ਦਾ ਉਦਘਾਟਨ ਵਰਚੁਅਲੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ 09 ਅਗਸਤ 2021 ਨੂੰ , ਸ਼੍ਰੀ ਬੀ ਵੀ ਆਰ ਸੁਬਰਾਮਣਿਅਮ , ਸਕੱਤਰ , ਵਣਜ ਅਤੇ ਚੇਅਰਮੈਨ ਜੀ  ਐੱਮ ਦੀ ਹਾਜ਼ਰੀ ਵਿੱਚ ਕੀਤਾ ਹੈ  ਉਦਘਾਟਨੀ ਸੰਬੋਧਨ ਵਿੱਚ ਬੋਲਦਿਆਂ ਮੰਤਰੀ ਨੇ ਕਿਹਾ ਕਿ ਜੀ  ਐੱਮ ਦੇਸ਼ ਵਿੱਚ ਜਨਤਕ ਖਰੀਦ ਦ੍ਰਿਸ਼ ਦੇ ਬਦਲਾਅ ਵਿੱਚ ਸਾਧਨ ਰਿਹਾ ਹੈ  ਉਹਨਾਂ ਨੇ ਸਮੁੱਚਤਾ ਤੇ ਜੀ  ਐੱਮ ਕੇਂਦਰਿਤ ਕਰਨ ਦੇ ਵੱਡੇ ਉਦੇਸ਼ ਤੇ ਜ਼ੋਰ ਦਿੱਤਾ ਹੈ  ਸ਼੍ਰੀ ਬੀ ਵੀ ਆਰ ਸੁਬਰਾਮਣਿਅਮ , ਈਵੇਂਟ ਦੇ ਗੈਸਟ ਆਫ ਆਨਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ "ਲੋਕਲ ਗੋਜ਼ ਗਲੋਬਲਦੀ ਦ੍ਰਿਸ਼ਟੀ ਨੂੰ ਦੁਹਰਾਇਆ ਅਤੇ ਸਲਾਹ ਦਿੱਤੀ ਕਿ ਜੀ  ਐੱਮ ਨੂੰ ਆਤਮਨਿਰਭਰ ਭਾਰਤ ਦੀ ਧਾਰਨਾ ਦੇ ਸਮਰਥਨ ਲਈ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਹਨ ਅਤੇ ਦੇਸ਼ ਵਿੱਚ ਮੇਕ ਇਨ ਇੰਡੀਆ ਵਾਤਾਵਰਣ ਪ੍ਰਣਾਲੀ ਨੂੰ ਹੁਲਾਰਾ ਦੇਣਾ ਚਾਹੀਦਾ ਹੈ 
ਸੰਮੇਲਨ ਵਿੱਚ ਜੀ  ਐੱਮ ਬਾਰੇ ਇੱਕ ਸੰਖੇਪ ਸੈਸ਼ਨ ਪੇਸ਼ ਕੀਤਾ ਗਿਆ , ਜਿਸ ਵਿੱਚ ਭਾਗੀਦਾਰਾਂ ਨੂੰ ਪਲੇਟਫਾਰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਕਾਰਜਸ਼ੈਲੀ ਦਿਖਾਈ ਗਈ  ਸੰਮੇਲਨ ਵਿੱਚ ਜਨਤਕ ਖਰੀਦਦਾਰੀ ਵਿੱਚ ਐੱਮ ਐੱਸ ਐੱਮ ਈਜ਼ ਦੀ ਤਰੱਕੀ ਤੋਂ ਲੈ ਕੇ ਫਿਨਟੈੱਕ ਕਿਵੇਂ ਸਰਕਾਰ ਨਾਲ ਕਾਰੋਬਾਰ ਕਰ ਰਹੇ ਵਿਕਰੇਤਾਵਾਂ ਅਤੇ ਸਰਵਿਸ ਪ੍ਰੋਵਾਈਡਰਜ਼ ਲਈ ਕ੍ਰੈਡਿਟ ਤੱਕ ਪਹੁੰਚ ਨੂੰ ਸਮਰੱਥ ਬਣਾ ਸਕਦੀ ਹੈਬਾਰੇ ਪੈਨਲ ਵਿਚਾਰ ਵਟਾਂਦਰੇ ਦੀ ਇੱਕ ਵਿਸ਼ਾਲ ਸ਼੍ਰੇਣੀ ਵੀ ਸ਼ਾਮਲ ਹੈ  ਐੱਨ ਪੀ ਪੀ ਸੀ 2021 ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਵਿੱਚ ਸਰਕਾਰ ਦੇ ਵਿਚਾਲੇ ਬੀ ਟੂ ਬੀ ਅਤੇ ਬੀ ਟੂ ਜੀ ਮੀਟਿੰਗਾਂ ਸ਼ਾਮਲ ਹਨ  ਖਰੀਦਦਾਰ ਅਤੇ ਵਿਕਰੇਤਾ , ਜੀ  ਐੱਮ ਵਿਸ਼ੇਸ਼ਤਾਵਾਂ ਅਤੇ ਨਵੇਂ ਵਿਕਾਸ ਬਾਰੇ ਸਿਖਲਾਈ ਅਤੇ ਤਕਨੀਕੀ ਸੈਸ਼ਨ , ਮੌਕੇ ਤੇ ਪ੍ਰਸ਼ਨਾਂ ਦੇ ਨਿਪਟਾਰੇ , ਵਿਕਰੇਤਾਵਾਂ ਅਤੇ ਖਰੀਦਦਾਰਾਂ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਵਰਚੁਅਲ ਜੀ  ਐੱਮ ਸਟਾਲ ਸੇਵਾਵਾਂ ਲਈ ਵਿਸ਼ੇਸ਼ ਸੈਸ਼ਨ ਜਿਵੇਂ — ਪ੍ਰਹੁਣਾਚਾਰੀ , ਯਾਤਰਾ ਅਤੇ ਰਿਹਾਇਸ਼ ਬੁਕਿੰਗ ਜੀ  ਐੱਮ ਅਤੇ ਡਾਈਵ (ਡੀ ਆਈ ਵੀ ਸੈਸ਼ਨਸ ਜਿੱਥੇ ਖਰੀਦਦਾਰਾਂ ਅਤੇ ਵਿਕਰੇਤਾਵਾਂ ਨੇ ਭਾਗੀਦਾਰਾਂ ਨੂੰ ਆਨਲਾਈਨ ਪੇਸ਼ਕਾਰੀਆਂ ਵੀ ਦਿੱਤੀਆਂ 
ਇਸ ਸਾਲ ਦੇ ਸੰਮੇਲਨ ਨੇ ਸਰਕਾਰੀ ਖਰੀਦਦਾਰਾਂਵਿਕਰੇਤਾਵਾਂ , ਉਦਯੋਗ ਅਤੇ ਵਿਦਵਾਨਾਂ ਨੂੰ ਇੱਕ ਦੂਜੇ ਨਾਲ ਸੰਵਾਦ ਰਚਾਉਣ ਅਤੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਸੀ ਆਈ ਆਈਜ਼ , ਹਾਈਵ ਡਿਜੀਟਲ ਪਲੇਟਫਾਰਮ ਰਾਹੀਂ ਪ੍ਰਦਰਸ਼ਨ ਕਰਕੇ ਵਿਕਰੇਤਾਵਾਂ ਲਈ ਆਨਲਾਈਨ ਪਲੇਟਫਾਰਮ ਦੀ ਸੇਵਾ ਦਿੱਤੀ ਹੈ  ਵਿਕਰੇਤਾ ਦੁਆਰਾ ਵੱਖ ਵੱਖ ਉਤਪਾਦਾਂ ਅਤੇ ਸੇਵਾਵਾਂ ਦੀ ਡਿਜੀਟਲ ਪ੍ਰਦਰਸ਼ਨੀ ਜੀ  ਐੱਮ ਪਲੇਟਫਾਰਮ ਤੇ 30 ਦਿਨਾਂ ਲਈ 09 ਅਗਸਤ ਤੋਂ 09 ਸਤੰਬਰ 2021 ਤੱਕ ਉਪਲਬੱਧ ਹੈ 
ਢੁੱਕਵੀਂ ਸਮਾਪਤੀ ਵਜੋਂ ਅਤੇ ਜੀ  ਐੱਮ ਦੇ ਭਾਗੀਦਾਰਾਂ ਦੇ ਬੇਸ਼ੂਮਾਰ ਸਮਰਥਨ ਲਈ ਸਰਵੋਤਮ ਕਾਰਗੁਜ਼ਾਰੀ ਵਾਲੇ ਖਰੀਦਦਾਰਾਂ ਅਤੇ ਵਿਕਰੇਤਾਵਾਂ ਨੂੰ ਮਾਲੀ ਸਾਲ 2020—21 ਵਿੱਚ ਜੀ  ਐੱਮ ਥਰੂ ਖਰੀਦਦਾਰ ਯਤਨਾਂ ਦੀ ਅਗਵਾਈ ਲਈ ਪੁਰਸਕਾਰ ਦਿੱਤੇ ਗਏ  ਇਹਨਾਂ ਪੁਰਸਕਾਰਾਂ ਨੂੰ ਸ਼੍ਰੀ ਪੀ ਕੇ ਸਿੰਘ ਸੀ   , ਜੀ  ਐੱਮ ਨੇ ਆਰਡਰ ਕੀਮਤ ਅਤੇ ਆਰਡਰ ਮਾਤਰਾ ਦੇ ਅਧਾਰ ਤੇ ਸਰਵੋਤਮ 2 ਸੰਸਥਾਵਾਂ ਨੂੰ ਪੇਸ਼ ਕੀਤਾ 
ਕੇਂਦਰੀ ਸਰਕਾਰ ਖਰੀਦਦਾਰਾਂ ਲਈ ਜੇਤੂ ਰੱਖਿਆ ਮੰਤਰਾਲਾ ਸੀ , ਜਦਕਿ ਦੂਜੀ ਸ਼੍ਰੇਣੀ ਵਿੱਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਸੀ  ਸੂਬਾ ਸਰਕਾਰ ਖਰੀਦਦਾਰਾਂ  ਲਈ ਉੱਤਰ ਪ੍ਰਦੇਸ਼ ਨੂੰ ਜੇਤੂ ਕੱਡਿਆ ਗਿਆ , ਜਦਕਿ ਦੂਜੀ ਸ਼੍ਰੇਣੀ ਤੇ  ਗੁਜਰਾਤ ਸੀ  ਸੀ ਪੀ ਐੱਸ ਸੀਜ਼ ਲਈ ਜੇਤੂ ਜੀ  ਐੱਲ ਇੰਡੀਆ ਲਿਮਟਿਡ ਅਤੇ ਉਸ ਦੇ ਬਾਅਦ ਤੇਲ ਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਟਿਡ ਸੀ  ਵਿਕਰੇਤਾ ਫਰੰਟ ਤੇ ਪੁਰਸਕਾਰ ਵਧੀਆ ਵਿਕਰੀ ਕਾਰਗੁਜ਼ਾਰੀ ਲਈ ਟਾਟਾ ਮੋਟਰਜ਼ ਲਿਮਟਿਡ ਨੂੰ ਦਿੱਤਾ ਗਿਆ , ਜਦਕਿ ਇਸ ਸ਼੍ਰੇਣੀ ਵਿੱਚ ਰਨਰਅੱਪ ਮਹਿੰਦਰਾ ਤੇ ਮਹਿੰਦਰਾ ਲਿਮਟਿਡ ਸੀ  ਆਪਣੇ ਸਮਾਪਤੀ ਭਾਸ਼ਨ ਵਿੱਚ ਸ਼੍ਰੀ ਪੀ ਕੇ ਸਿੰਘ , ਸੀ   , ਜੀ  ਐੱਮ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਤਕਨਾਲੋਜੀ ਦੀ ਵਿਸਥਾਰਿਤ ਵਰਤੋਂ ਰਾਹੀਂ ਜਨਤਕ ਖਰੀਦ ਬਦਲਾਅ ਦੇ ਸਫਰ ਵਿੱਚ ਜੀ  ਐੱਮ ਨਾਲ ਭਾਈਵਾਲੀ ਲਈ ਉਹਨਾਂ ਦਾ ਧੰਨਵਾਦ ਕੀਤਾ  ਉਹਨਾਂ ਨੇ ਪ੍ਰਧਾਨ ਮੰਤਰੀ ਦੀ ਜੀ  ਐੱਮ ਨੂੰ ਪਬਲਿਕ ਖਰੀਦ ਪੋਰਟਲ ਵੱਲੋਂ ਉਤਸ਼ਾਹ , ਪਾਰਦਰਸ਼ਤਾ , ਕੁਸ਼ਲਤਾ ਅਤੇ ਸਮੁੱਚਤਾ ਦੀ ਦ੍ਰਿਸ਼ਟੀ ਨੂੰ ਵੀ ਦੁਹਰਾਇਆ 

 

**********************

 

ਐੱਮ ਐੱਸ



(Release ID: 1744841) Visitor Counter : 160