ਰੱਖਿਆ ਮੰਤਰਾਲਾ
ਸਵਰਨਿਮ ਵਿਜੇ ਵਰਸ਼ ਵਿਕਟਰੀ ਫਲੇਮ ਦਿਗਲੀਪੁਰ ਅਤੇ ਲੈਂਡਫਾਲ ਟਾਪੂਆਂ ਤੱਕ ਪੁੱਜੀ
Posted On:
10 AUG 2021 2:51PM by PIB Chandigarh
ਮੁੱਖ ਝਲਕੀਆਂ:
ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੀ ਸਾਂਝੀ ਮਿਲਟਰੀ ਸਾਈਕਲ ਮੁਹਿੰਮ (ਏਐਨਸੀ) ਦਿਗਲੀਪੁਰ ਵਿਖੇ ਸਮਾਪਤ ਹੋਈ ।
ਟੀਮ ਨੇ ਭਾਰਤੀ ਜਲ ਸੈਨਾ ਦੇ ਜਹਾਜ਼ ਕੋਹਾਸਾ ਦੇ ਕੈਪਟਨ ਸਤੀਸ਼ ਮਿਸ਼ਰਾ ਨੂੰ ਵਿਕਟਰੀ ਫਲੇਮ ਸੌਂਪੀ ।
ਵਿਕਟਰੀ ਫਲੇਮ ਨੂੰ ਦਿਗਲੀਪੁਰ ਅਤੇ ਨੇੜਲੇ ਪਿੰਡਾਂ ਦੀਆਂ ਗਲੀਆਂ ਵਿੱਚ ਲੈ ਕੇ ਜਾਣਗੇ ।
ਸੀਐਲਸੀਯੂ 58 ਜਹਾਜ਼ ਤੇ 60 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ, ਇਹ ਲੈਂਡਫਾਲ ਟਾਪੂ ਦੇ ਤੱਟ ਤੇ ਪੁੱਜੀ ਹੈ ।
ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੀ ਸਾਂਝੀ ਸੇਵਾ ਸਾਈਕਲ ਮੁਹਿੰਮ, ਸਵਰਨਿਮ ਵਿਜੇ
ਵਰਸ਼ ਵਿਕਟਰੀ ਫਲੇਮ ਦੇ ਨਾਲ, 09 ਅਗਸਤ, 2021 ਨੂੰ ਦਿਗਲੀਪੁਰ ਵਿਖੇ ਸਮਾਪਤ
ਹੋਈ। ਸਾਈਕਲ ਸਵਾਰਾਂ ਨੇ ਪੰਜ ਦਿਨਾਂ ਵਿੱਚ 350 ਕਿਲੋਮੀਟਰ ਤੋਂ ਵੱਧ ਦੀ ਦੂਰੀ
ਸਫ਼ਲਤਾਪੂਰਵਕ ਤੈਅ ਕੀਤੀ ਅਤੇ ਮੁਹਿੰਮ ਦੇ ਅੰਤ ਵਿੱਚ ਦਿਗਲੀਪੁਰ ਦੇ ਖੇਡ ਸਟੇਡੀਅਮ
ਪਹੁੰਚੇ।
ਸਟੇਡੀਅਮ ਵਿੱਚ, ਭਾਰਤੀ ਜਲ ਸੈਨਾ ਦੇ ਜਹਾਜ਼ ਕੋਹਾਸਾ ਦੇ ਕਮਾਂਡਿੰਗ ਅਫਸਰ
ਕੈਪਟਨ ਸਤੀਸ਼ ਮਿਸ਼ਰਾ ਨੇ ਪੂਰੇ ਫੌਜੀ ਸਨਮਾਨਾਂ ਨਾਲ ਸਵਰਨਿਮ ਵਿਜੇ ਵਰਸ਼
ਵਿਕਟਰੀ ਫਲੇਮ ਦਾ ਸਵਾਗਤ ਕੀਤਾ ।. ਇਸ ਸਮਾਗਮ ਵਿੱਚ ਉੱਤਰੀ ਅੰਡੇਮਾਨ
ਦੇ ਸਹਾਇਕ ਕਮਿਸ਼ਨਰ ਸ਼੍ਰੀ ਸ਼ੈਲੇਂਦਰ ਕੁਮਾਰ ਅਤੇ ਡੀਐਸਪੀ ਦਿਗਲੀਪੁਰ
ਸ਼੍ਰੀ ਆਰ.ਕੇ. ਸ਼ਰਮਾ ਸ਼ਾਮਲ ਹੋਏ।
ਵਿਕਟਰੀ ਫਲੇਮ ਨੂੰ ਬਾਅਦ ਵਿੱਚ ਦਿਗਲੀਪੁਰ ਅਤੇ ਨੇੜਲੇ ਪਿੰਡਾਂ - ਏਰੀਅਲ ਬੇ,
ਦੁਰਗਾਪੁਰ, ਸ਼ਿਬਪੁਰ ਅਤੇ ਕਲੀਪੁਰ ਦੀਆਂ ਪ੍ਰਮੁੱਖ ਗਲੀਆਂ ਵਿੱਚੋਂ ਕੱਢਿਆਂ ਗਿਆ ।.
ਸਵਰਨਿਮ ਵਿਜੇ ਵਰਸ਼ ਵਿਕਟਰੀ ਫਲੇਮ ਅਤੇ 1971 ਦੀ ਜੰਗ ਦੀ ਮਹੱਤਤਾ ਨੂੰ
ਦਰਸਾਉਂਦੇ ਪੋਸਟਰ ਅਤੇ ਬੈਨਰ ਵਸਨੀਕਾਂ ਵਿੱਚ ਵੰਡੇ ਗਏ।
ਇੰਡੀਅਨ ਨੇਵੀ ਲੈਂਡਿੰਗ ਕਰਾਫਟ ਯੂਟਿਲਿਟੀ (ਆਈ ਐਨ ਐਲ.ਸੀ.ਯੂ.) 58,
ਆਈ ਐਨ ਐਸ ਸਰਯੁ ਅਤੇ ਆਈ ਐਨ ਐਲ.ਸੀ.ਯੂ. 54 ਦੇ ਨਾਲ, ਵਿਕਟਰੀ
ਫਲੇਮ ਦਿਗਲੀਪੁਰ ਤੋਂ ਰਵਾਨਾ ਹੋਈ ਅਤੇ 60 ਕਿਲੋਮੀਟਰ ਦੀ ਦੂਰੀ ਪਾਰ ਕਰਨ ਤੋਂ
ਬਾਅਦ ਲੈਂਡਫਾਲ ਟਾਪੂ ਦੇ ਕਿਨਾਰਿਆਂ ਤੇ ਪਹੁੰਚ ਗਈ।
ਲੈਂਡਫਾਲ ਟਾਪੂ ਅੰਡੇਮਾਨ ਅਤੇ ਨਿਕੋਬਾਰ ਟਾਪੂ ਲੜੀ ਦਾ ਉੱਤਰੀ ਟਾਪੂ ਹੈ ।
ਇਹ ਵਿਕਟਰੀ ਫਲੇਮ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸਮੁੰਦਰ ਰਾਹੀਂ
ਆਪਣੀ ਯਾਤਰਾ ਦੌਰਾਨ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਭੂਗੋਲਿਕ
ਸਿਰੇ ਤੋਂ ਪਾਰ ਲੰਘੇਗੀ ।.
*********
ਨਾਮਪੀ / ਸੈਵੀ
(Release ID: 1744547)
Visitor Counter : 153