ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਨਾ

Posted On: 10 AUG 2021 1:43PM by PIB Chandigarh

ਡਿਪ੍ਰੈਸ਼ਨ ਸਮੇਤ ਮਾਨਸਿਕ ਗੜਬੜੀਆਂ ਦੇ ਬੋਝ ਨੂੰ ਦੂਰ ਕਰਨ ਲਈਸਿਹਤ ਅਤੇ ਪਰਿਵਾਰ ਭਲਾਈ ਵਿਭਾਗ 1982 ਤੋਂ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ (ਐਨਐਮਐਚਪੀ) ਲਾਗੂ ਕਰ ਰਿਹਾ ਹੈ।  ਰਾਸ਼ਟਰੀ ਸਿਹਤ ਮਿਸ਼ਨ (ਐਨਐਚਐਮ) ਦੇ ਹਿੱਸੇ ਵਜੋਂ ਐਨਐਮਐਚਪੀ ਦੇ ਅਧੀਨਕੇਂਦਰ ਸਰਕਾਰ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਤੋਂ ਪ੍ਰਾਪਤ ਪ੍ਰਸਤਾਵਾਂ ਦੇ ਅਧਾਰ ਤੇ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ (ਡੀਐਮਐਚਪੀ) ਨੂੰ ਲਾਗੂ ਕਰਨ ਦੇ ਉਦੇਸ਼ਾਂ ਨਾਲ ਤਕਨੀਕੀ ਅਤੇ ਵਿੱਤੀ ਸਹਾਇਤਾ ਉਪਲਬਧ ਕਰਵਾ ਰਹੀ ਹੈ :

1. ਜ਼ਿਲ੍ਹਾ ਸਿਹਤ ਸੰਭਾਲ ਡਿਲੀਵਰੀ ਪ੍ਰਣਾਲੀ ਤੱਕ ਵੱਖ-ਵੱਖ ਪੱਧਰਾਂ 'ਤੇ ਰੋਕਥਾਮਪ੍ਰਚਾਰ ਅਤੇ ਲੰਮੇ ਸਮੇਂ ਦੀ ਨਿਰੰਤਰ ਦੇਖਭਾਲ ਸਮੇਤ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ। 

2. ਸਕੂਲਾਂ ਅਤੇ ਕਾਲਜਾਂ ਵਿੱਚ ਆਤਮ ਹੱਤਿਆ ਰੋਕਥਾਮ ਸੇਵਾਵਾਂਕਾਰਜ ਸਥਾਨ ਤਣਾਅ ਪ੍ਰਬੰਧਨ,  ਜੀਵਨ ਹੁਨਰ ਸਿਖਲਾਈ ਅਤੇ ਸਲਾਹ ਪ੍ਰਦਾਨ ਕਰਨੀ। 

3. ਮਾਨਸਿਕ ਸਿਹਤ ਸੰਭਾਲ ਲਈ ਬੁਨਿਆਦੀ ਢਾਂਚੇਉਪਕਰਣਾਂ ਅਤੇ ਮਨੁੱਖੀ ਸਰੋਤ ਦੇ ਰੂਪ ਵਿੱਚ ਸੰਸਥਾਗਤ ਸਮਰੱਥਾ ਨੂੰ ਵਧਾਉਣਾ। 

4. ਮਾਨਸਿਕ ਸਿਹਤ ਸੰਭਾਲ ਸੇਵਾਵਾਂ ਦੀ ਡਿਲੀਵਰੀ ਵਿੱਚ ਸਮਾਜਕ ਜਾਗਰੂਕਤਾ ਅਤੇ ਭਾਗੀਦਾਰੀ ਦਾ ਪ੍ਰਚਾਰ ਕਰਨਾ I

ਇਸ ਤੋਂ ਇਲਾਵਾਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਦੇ ਮੱਦੇਨਜ਼ਰ,  ਸਰਕਾਰ ਪ੍ਰਾਈਮਰੀ ਹੈਲਥ ਕੇਅਰ ਪੱਧਰ 'ਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ  ਲਈ  ਕਦਮ ਚੁੱਕ ਰਹੀ ਹੈ। ਮਾਨਸਿਕ ਸਿਹਤ ਸੰਭਾਲ ਸੇਵਾਵਾਂ ਨੂੰ ਆਯੁਸ਼ਮਾਨ ਭਾਰਤ - ਐਚਡਬਲਯੂਸੀ  ਸਕੀਮ ਦੇ ਅਧੀਨ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਸੇਵਾਵਾਂ ਦੇ ਪੈਕੇਜ ਵਿੱਚ ਸ਼ਾਮਲ ਕੀਤਾ ਗਿਆ ਹੈ। ਆਯੁਸ਼ਮਾਨ ਭਾਰਤ ਦੇ ਘੇਰੇ ਅਧੀਨ ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚਡਬਲਯੂਸੀ) ਵਿਖੇ ਮਾਨਸਿਕਨਿਊਰੋਲੋਜੀਕਲ ਅਤੇ ਸਬਸਟੈਂਸ ਡਿਸਆਰਡਰਾਂ (ਐਮਐਨਐਸ) ਤੇ ਆਪਰੇਸ਼ਨਲ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦਿਸ਼ਾ -ਨਿਰਦੇਸ਼ਾਂ ਰਾਹੀਂਮਾਨਸਿਕ ਸਿਹਤ ਸੇਵਾਵਾਂ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰਾਈਮਰੀ ਪੱਧਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ)ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਜ ਇੱਥੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

------- 

ਐੱਮ.ਵੀ



(Release ID: 1744461) Visitor Counter : 142


Read this release in: English , Urdu , Bengali , Telugu