ਰੱਖਿਆ ਮੰਤਰਾਲਾ

ਬੀਆਰਓ ਨੇ ਸੁਤੰਤਰਤਾ ਦੇ 75 ਸਾਲਾ ਜਸ਼ਨਾਂ ਦੀ ਸ਼ੁਰੂਆਤ ਕੀਤੀ

Posted On: 09 AUG 2021 11:37AM by PIB Chandigarh

ਮੁੱਖ ਝਲਕੀਆਂ:

*ਉਤਰਾਖੰਡ ਅਤੇ ਸਿੱਕਮ ਵਿੱਚ ਬਹਾਦਰੀ ਪੁਰਸਕਾਰ ਜੇਤੂਆਂ ਅਤੇ ਯੋਧਿਆਂ ਦਾ ਸਨਮਾਨ ਕੀਤਾ ਗਿਆ

*ਸਮਾਰੋਹਾਂ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਮੈਡੀਕਲ ਕੈਂਪਪੌਧੇ ਲਗਾਉਣ ਦੀਆਂ ਮੁਹਿੰਮਾਂ ਅਤੇ ਸਕੂਲ ਸੰਵਾਦ ਦਾ ਆਯੋਜਨ ਕੀਤਾ ਜਾ ਰਿਹਾ ਹੈ

*ਭਾਰਤ ਦੇ 75 ਸਭ ਤੋਂ ਉੱਚੇ ਦਰਰਿਆਂ ਤੇ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ

ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਨੇ ਭਾਰਤ ਦੀ ਸੁਤੰਤਰਤਾ ਦੇ 75 ਸਾਲਾਂ ਦੀ ਯਾਦ ਵਿੱਚ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ। ਇਸ ਮਹੱਤਵਪੂਰਣ ਮੌਕੇ ਨੂੰ ਮਨਾਉਣ ਲਈਬੀਆਰਓ ਦੇਸ਼ ਭਰ ਵਿੱਚ ਕਲਿਆਣ ਅਤੇ ਦੇਸ਼ ਭਗਤੀ ਦੀਆਂ ਗਤੀਵਿਧੀਆਂ/ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ ਜਿਸ ਵਿੱਚ 75 ਮੈਡੀਕਲ ਕੈਂਪ, 75 ਥਾਵਾਂ ਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਅਤੇ 75 ਸਕੂਲ ਸੰਵਾਦ ਆਯੋਜਿਤ ਕਰ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਗੱਲਾਂਬਾਤਾਂ ਅਤੇ ਲੈਕਚਰਾਂ ਰਾਹੀਂ ਪ੍ਰੇਰਤ ਕੀਤਾ ਜਾ ਸਕੇ। ਮੁੱਖ ਸਮਾਗਮ ਸੁਤੰਤਰਤਾ ਦਿਵਸ ਤੇ  ਭਾਰਤ ਦੇ 75 ਸਭ ਤੋਂ ਉੱਚੇ ਦਰਰਿਆਂ ਤੇ ਰਾਸ਼ਟਰੀ ਝੰਡਾ ਲਹਿਰਾਉਣ ਦਾ ਹੋਵੇਗਾ।

07 ਅਗਸਤ, 2021 ਨੂੰਬੀਆਰਓ ਨੇ ਉਤਰਾਖੰਡ ਦੇ ਪਿੱਪਲਕੋਟੀ ਅਤੇ ਪਿਥੌਰਾਗੜ੍ਹ ਅਤੇ ਸਿੱਕਮ ਦੇ ਚਾਂਦਮਾਰੀ ਵਿਖੇ ਬਹਾਦਰੀ ਪੁਰਸਕਾਰ ਜੇਤੂਆਂ ਅਤੇ ਜੰਗੀ ਯੋਧਿਆਂ ਨੂੰ ਸਨਮਾਨਿਤ ਕੀਤਾ। ਪਿਥੌਰਾਗੜ੍ਹ ਵਿਖੇ ਬੀਆਰਓ ਦੇ ਪ੍ਰੋਜੈਕਟ ਹਿਰਕ ਵੱਲੋਂ  ਆਯੋਜਿਤ ਇੱਕ ਸਮਾਰੋਹ ਵਿੱਚਸ਼ੌਰਿਯਾ ਚੱਕਰ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਵਾਰਿਸਾਂ - ਈਈਐਮ ਪ੍ਰੇਮ ਸਿੰਘਨਾਇਕ ਚੰਦਰਾ ਸਿੰਘਡਰਾਈਵਰ ਰਾਮ ਸਿੰਘ ਅਤੇ ਡੀਐਮਈ ਦਮਰ ਬਹਾਦਰ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ। ਪਿੱਪਲਕੋਟੀ ਵਿਖੇ ਇੱਕ ਵੱਖਰੇ ਸਮਾਰੋਹ ਵਿੱਚ ਬੀਆਰਓ ਦੇ ਪ੍ਰੋਜੈਕਟ ਸ਼ਿਵਾਲਿਕ ਨੇ ਕੀਰਤੀ  ਚੱਕਰ ਜੇਤੂ ਮੇਜਰ ਪ੍ਰੀਤਮ ਸਿੰਘ ਕੁੰਵਰਲਾਂਸ ਨਾਇਕ ਰਘੁਬੀਰ ਸਿੰਘ (ਸ਼ੌਰਯਾ ਚੱਕਰ ਜੇਤੂ-ਮਰਨ ਉਪਰੰਤ) ਅਤੇ ਸ਼ੌਰਯਾ ਚੱਕਰ ਜੇਤੂ ਨਾਇਬ ਸੂਬੇਦਾਰ ਸੁਰੇਂਦਰ ਸਿੰਘ ਦੇ ਵਾਰਿਸਾਂ ਨੂੰ ਸਨਮਾਨਤ ਕੀਤਾ।

 

 

 

 

ਸਿੱਕਮ ਵਿੱਚ ਚਾਂਦਮਾਰੀ ਵਿਖੇਬੀਆਰਓ ਦੇ ਪ੍ਰੋਜੈਕਟ ਸਵਾਸਤਿਕ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਵਿੱਚ ਸਿੱਕਮ ਸਰਕਾਰ ਦੇ ਵਣ ਅਤੇ ਵਾਤਾਵਰਣ ਮੰਤਰੀ ਸ਼੍ਰੀ ਕਰਮਾ ਲੋਦੇ ਭੂਟੀਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨੇ ਸਿੱਕਮ ਦੇ ਤਿੰਨ ਸ਼ੌਰਿਯਾ ਚੱਕਰ ਪੁਰਸਕਾਰ ਜੇਤੂਆਂ - ਸੂਬੇਦਾਰ ਆਨਰੇਰੀ ਕੈਪਟਨ ਕਿਸ਼ੋਰ ਰਾਏਨਾਇਕ ਧਨ ਬਹਾਦਰ ਛੇਤਰੀ ਅਤੇ ਪੈਰਾ ਜਵਾਨ ਸੋਨਮ ਸ਼ੇਰਿੰਗ ਤਮਾਂਗ ਨੂੰ ਸਨਮਾਨਿਤ ਕੀਤਾ। ਰਾਜ ਦੇ ਸਥਾਨਕ ਲੋਕਾਂਜਿਨ੍ਹਾਂ ਨੇ ਆਪਣੇ ਆਪ ਨੂੰ ਆਨਲਾਈਨ ਬਹਾਦਰੀ ਪੁਰਸਕਾਰ ਪੋਰਟਲ 'ਤੇ ਰਜਿਸਟਰਡ ਕੀਤਾ ਸੀਨੂੰ ਵੀ ਸਨਮਾਨਿਤ ਕੀਤਾ ਗਿਆ।

 

 

ਸਾਰੇ ਸਮਾਗਮਾਂ ਵਿੱਚ ਰਾਜ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਇਨ੍ਹਾਂ ਵਿੱਚ ਪ੍ਰੇਰਣਾਦਾਇਕ ਗੱਲਾਂ ਅਤੇ ਜੰਗੀ ਨਾਇਕਾਂ ਦੀ ਬਹਾਦਰੀ ਦੀਆਂ ਕਹਾਣੀਆਂ ਸ਼ਾਮਲ ਸਨ

-------------------- 

 ਨਾਮਪੀ/ਡੀ ਕੇ/ਸੈਵੀ 


(Release ID: 1744184) Visitor Counter : 260