ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਭਾਰਤ ਸਰਕਾਰ ਭਾਰਤ ਵਿੱਚ ਪਹਿਲੇ ਇੰਟਰਨੈੱਟ ਗਵਰਨੈਂਸ ਫੋਰਮ ਦੀ ਮੇਜ਼ਬਾਨੀ ਕਰੇਗੀ


ਫੋਰਮ ਇੰਟਰਨੈੱਟ ਨਾਲ ਸੰਬੰਧਿਤ ਜਨਤਕ ਨੀਤੀ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਵੱਖ ਵੱਖ ਭਾਗੀਦਾਰਾਂ ਲਈ ਪਲੇਟਫਾਰਮ ਵਜੋਂ ਕੰਮ ਕਰੇਗਾ

Posted On: 09 AUG 2021 2:22PM by PIB Chandigarh

ਸ਼੍ਰੀ ਅਨਿਲ ਕੁਮਾਰ ਜੈਨ , ਸੀ   ਰਾਸ਼ਟਰੀ ਇੰਟਰਨੈੰਟ ਐਕਸਚੇਂਜ ਆਫ ਇੰਡੀਆ (ਐੱਨ ਆਈ ਐਕਸ ਆਈਇਲੈਕਟ੍ਰੌਨਿਕ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ ਚੇਅਰਮੈਨ ਤਾਲਮੇਲ ਕਮੇਟੀ ਇੰਡੀਆ ਇੰਟਰਨੈੱਟ ਗਵਰਨੈਂਸ ਫੋਰਮ 2021 (ਆਈ ਜੀ ਐੱਫਨੇ ਅੱਜ ਨਵੀਂ ਦਿੱਲੀ ਵਿੱਚ ਇਲੈਕਟ੍ਰੋਨਿਕ ਨਿਕੇਤਨ ਵਿਖੇ ਇੰਡੀਆ ਇੰਟਰਨੈੱਟ ਗਵਰਨੈਂਸ ਫੋਰਮ 2021 ਲਾਂਚ ਕਰਨ ਦਾ ਐਲਾਨ ਕੀਤਾ ਹੈ  ਆਈ ਆਈ ਜੀ ਐੱਫ — 2021 20 ਅਕਤੂਬਰ ਤੋਂ ਸ਼ੁਰੂ ਹੋ ਕੇ ਤਿੰਨ ਦਿਨ ਆਯੋਜਿਤ ਕੀਤਾ ਜਾਵੇਗਾ  ਇਸ ਸਾਲ ਦੀ ਮੀਟਿੰਗ ਦਾ ਥੀਮ ਡਿਜੀਟਲ ਇੰਡੀਆ ਲਈ ਸਮੁੱਚਾ ਇੰਟਰਨੈੱਟ ਹੈ ਅੱਜ ਦੇ ਐਲਾਨ ਦੇ ਨਾਲ ਹੀ ਸੰਯੁਕਤ ਰਾਸ਼ਟਰ ਅਧਾਰਿਤ ਫੋਰਮ ਦਾ ਭਾਰਤੀ ਅਧਿਆਏ ਜਿਸ ਦਾ ਨਾਂ ਇੰਟਰਨੈੱਟ ਗਵਰਨੈਂਸ ਫੋਰਮ ਹੈ — ਸ਼ੁਰੂ ਹੋ ਗਿਆ ਹੈ  ਇਹ ਇੱਕ ਇੰਟਰਨੈੱਟ ਸ਼ਾਸਨ ਨੀਤੀ ਵਿਚਾਰ ਵਟਾਂਦਰਾ ਪਲੇਟਫਾਰਮ ਹੈ ਜੋ ਵੱਖ ਵੱਖ ਗਰੁੱਪਾਂ ਦੇ ਪ੍ਰਤੀਨਿਧੀਆਂ ਨੂੰ ਇਕੱਠਾ ਕਰਕੇ ਇੰਟਰਨੈੱਟ ਨਾਲ ਸੰਬੰਧਿਤ ਜਨਤਕ ਨੀਤੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਦਾ ਹੈ  ਰੁਝਾਨ ਦਾ ਤਰੀਕਾ ਇੰਟਰਨੈੱਟ ਸ਼ਾਸਨ ਦਾ ਬਹੁਭਾਗੀਦਾਰੀ ਮਾਡਲ ਵਜੋਂ ਦੱਸਿਆ ਗਿਆ ਹੈ ਜੋ ਇੰਟਰਨੈੱਟ ਦੀ ਸਫਲਤਾ ਲਈ ਮੁੱਖ ਵਿਸ਼ੇਸ਼ਤਾ ਹੈ  ਸੰਯੁਕਤ ਰਾਸ਼ਟਰ ਤਹਿਤ ਆਈ ਜੀ ਐੱਫ (ਇੰਟਰਨੈੱਟ ਗਵਰਨੈਂਸ ਫੋਰਮਦੁਆਰਾ ਬਹੁਭਾਗੀਦਾਰੀ ਧਾਰਨਾ ਨੂੰ ਬੜੀ ਚੰਗੀ ਤਰ੍ਹਾਂ ਅਪਣਾਇਆ ਗਿਆ ਹੈ ਅਤੇ ਇਸ ਨੂੰ ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਈਨਡ ਨੇਮਜ਼ ਐਂਡ ਨੰਬਰਜ਼ (ਆਈ ਸੀ  ਐੱਨ ਐੱਨਦੁਆਰਾ ਵੀ ਅਪਣਾਇਆ ਗਿਆ ਹੈ 
ਐਲਾਨਨਾਮੇ ਤੇ ਟਿੱਪਣੀ ਕਰਦਿਆਂ ਇੰਡੀਆ ਇੰਟਰਨੈੱਟ ਗਵਰਨੈਂਸ ਫੋਰਮ — 2021 (ਆਈ ਜੀ ਐੱਫਦੇ ਤਾਲਮੇਲ ਕਮੇਟੀ ਦੇ ਚੇਅਰਮੈਨ ਸ਼੍ਰੀ ਅਨਿਲ ਕੁਮਾਰ ਜੈਨ ਨੇ ਕਿਹਾ "ਭਾਰਤ ਵਿਸ਼ਵ ਵਿੱਚ ਬਰਾਡਬੈਂਡ ਗਾਹਕਾਂ ਵਾਲਾ ਦੂਜਾ ਵੱਡਾ ਦੇਸ਼ ਹੈ ਅਤੇ ਪ੍ਰਤੀ ਯੂਜ਼ਰ ਪ੍ਰਤੀ ਮਹੀਨਾ ਸਭ ਤੋਂ ਵੱਧ ਡਾਟੇ ਦੀ ਖ਼ਪਤ ਵਾਲਾ ਹੈ  ਇਸ ਲਈ ਭਾਰਤੀਆਂ ਦੀਆਂ ਇੱਛਾਵਾਂ ਨੂੰ ਅੰਤਰਰਾਸ਼ਟਰੀ ਨੀਤੀ ਬਣਾਉਣ ਅਤੇ ਭਾਈਵਾਲੀ ਵਿਚਾਰ ਵਟਾਂਦਰੇ ਤੇ ਦਰਸਾਇਆ ਜਾਣਾ ਚਾਹੀਦਾ ਹੈ  ਫੋਰਮ ਦੇਸ਼ ਲਈ ਇੱਕ ਸਹੀ ਪਹਿਲਕਦਮੀ ਹੈ , ਜੋ ਭਾਰਤੀ ਭਾਈਚਾਰੇ ਦੀਆਂ ਲੋੜਾਂ ਅਤੇ ਤਰਜ਼ੇ ਜਿ਼ੰਦਗੀ ਨਾਲ ਮੇਲ ਖਾਂਦਾ ਹੈ । ਬਰਾਡਬੈਂਡ ਵਾਧੇ ਨੂੰ ਯਕੀਨੀ ਬਣਾਉਂਦਾ ਹੈ  ਆਈ ਜੀ ਐੱਫ 2021 ਵਿਸ਼ਵੀ ਆਈ ਜੀ ਐੱਫ ਦੀ ਸਹੀ ਭਾਵਨਾ ਅਨੁਸਾਰ ਈਵੇਂਟ ਆਯੋਜਿਤ ਕਰਨ ਲਈ ਬਹੁਭਾਗੀਦਾਰੀ ਧਾਰਨਾ ਨੂੰ ਅਪਣਾਉਣਾ ਹੈ  ਤਾਲਮੇਲ ਕਮੇਟੀ ਵਿੱਚ ਸਿਵਲ ਸੁਸਾਇਟੀ , ਸਰਕਾਰ , ਉਦਯੋਗ , ਉਦਯੋਗਿਕ ਐਸੋਸੀਏਸ਼ਨ , ਟਰਸਟ ਅਤੇ ਹੋਰ ਭਾਗੀਦਾਰਾਂ ਦੀ ਉਚਿਤ ਪ੍ਰਤੀਨਿਧਤਾ ਹੈ"
ਅਗਸਤ 2021 ਤੋਂ ਸ਼ੁਰੂ ਹੋਣ ਵਾਲਿਆਂ ਬਹੁਪੂਰਵ ਆਈ ਆਈ ਜੀ ਐੱਫ ਰੁਝਾਨ ਈਵੇਂਟਸ ਕਈ ਕਾਲਜਾਂ ਅਤੇ  ਯੂਨੀਵਰਸਿਟੀਆਂ ਵਿੱਚ ਕਰਵਾਈਆਂ ਜਾਣਗੀਆਂ ਜੋ ਆਈ ਆਈ ਜੀ ਐੱਫ ਉਦਘਾਟਨੀ ਈਵੇਂਟ ਦਾ ਪੂਰਵਗਾਮੀ ਹੋਣਗੀਆਂ  ਇਸ ਦੇ ਪਿੱਛੇ ਵਿਚਾਰ ਇਹ ਹੈ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅਕਤੂਬਰ ਦੀ ਈਵੇਂਟ ਵਿੱਚ ਉਹਨਾਂ ਦੀ ਸਿ਼ਰਕਤ ਲਈ ਰੁਝਾਇਆ ਜਾਵੇ ਅਤੇ ਭਵਿੱਖ ਦੀ ਪੀੜ੍ਹੀ ਨੂੰ ਨੀਤੀ ਬਣਾਉਣ ਵੇਲੇ ਇਸ ਦੇ ਇੱਕ ਹਿੱਸੇ ਵਜੋਂ ਤਿਆਰ ਕੀਤਾ ਜਾ ਸਕੇ 
ਆਈ ਆਈ ਜੀ ਐੱਫ ਇੰਡੀਆ ਇੰਟਰਨੈੱਟ ਗਵਰਨੈਂਸ ਤਾਲਮੇਲ ਕਮੇਟੀ ਵਿੱਚ ਸ਼੍ਰੀ ਅਨਿਲ ਕੁਮਾਰ ਜੈਨ ਚੇਅਰਮੈਨ ਵਜੋਂ , ਸ੍ਰੀ ਟੀ ਬੀ ਰਾਮਾਚੰਦਰਨ , ਉੱਪ ਚੇਅਰਮੈਨ ਵਜੋਂ ਸ਼੍ਰੀ ਜੈ ਜੀਤ ਭੱਟਾਚਾਰੀਆ ਉੱਪ ਚੇਅਰਮੈਨ ਵਜੋਂ , ਡਾਕਟਰ ਰਜਤ ਮੂਨਾ , ਉਪ ਚੇਅਰਮੈਨ ਵਜੋਂ ਅਤੇ ਲਗਭਗ ਸਰਕਾਰ , ਸਿਵਲ ਸੁਸਾਇਟੀ , ਉਦਯੋਗ , ਟਰਸਟ , ਐਸੋਸੀਏਸ਼ਨਾਂ ਆਦਿ ਤੋਂ 12 ਮੈਂਬਰ ਪ੍ਰਤੀਨਿੱਧ ਵਜੋਂ ਹੋਣਗੇ 

 

*****************

ਆਰ ਕੇ ਜੇ / ਐੱਮ(Release ID: 1744183) Visitor Counter : 247