ਗ੍ਰਹਿ ਮੰਤਰਾਲਾ
2022 ਦੇ ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ 15 ਸਤੰਬਰ, 2021 ਤੱਕ ਖੁੱਲੀਆਂ ਹਨ
Posted On:
09 AUG 2021 11:26AM by PIB Chandigarh
ਗਣਤੰਤਰ ਦਿਵਸ, 2022 ਦੇ ਮੌਕੇ 'ਤੇ ਐਲਾਨ ਕੀਤੇ ਜਾਣ ਵਾਲੇ ਪਦਮ ਪੁਰਸਕਾਰਾਂ (ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ) ਲਈ ਆਨਲਾਈਨ ਨਾਮਜ਼ਦਗੀਆਂ/ਸਿਫਾਰਸ਼ਾਂ ਜਾਰੀ ਹਨ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਆਖਰੀ ਤਾਰੀਖ 15 ਸਤੰਬਰ, 2021 ਹੈ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ/ਸਿਫਾਰਸ਼ਾਂ ਸਿਰਫ ਪਦਮ ਪੁਰਸਕਾਰ ਪੋਰਟਲ https://padmaawards.gov.in 'ਤੇ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।
ਸਰਕਾਰ ਪਦਮ ਪੁਰਸਕਾਰਾਂ ਨੂੰ “ਲੋਕਾਂ ਦਾ ਪਦਮ” ਵਿੱਚ ਬਦਲਣ ਲਈ ਵਚਨਬੱਧ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਔਰਤਾਂ, ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ, ਦਿਵਿਯਾਂਗ ਵਿਅਕਤੀਆਂ ਅਤੇ ਸਮਾਜ ਦੀ ਨਿਰਸਵਾਰਥ ਭਾਵਨਾ ਨਾਲ ਸੇਵਾ ਕਰ ਰਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪੱਛਾਣ ਕਰਨ, ਜਿਨ੍ਹਾਂ ਦੀ ਉੱਤਮਤਾ ਅਤੇ ਉਪਲਬਧੀਆਂ ਵਾਸਤਵ ਵਿੱਚ ਹੀ ਮਾਨਤਾ ਪ੍ਰਾਪਤ ਕਰਨ ਦੇ ਯੋਗ ਹਨ ਅਤੇ ਉਨ੍ਹਾਂ ਦੀਆਂ ਨਾਮਜਦਗੀਆਂ/ਸਿਫ਼ਾਰਿਸ਼ਾਂ ਕਰਨ।
ਨਾਮਜ਼ਦਗੀਆਂ/ਸਿਫਾਰਸ਼ਾਂ ਵਿੱਚ ਉਪਰੋਕਤ ਪਦਮਾ ਪੋਰਟਲ 'ਤੇ ਉਪਲਬਧ ਫਾਰਮੈਟ ਵਿੱਚ ਨੈਰੇਟਿਵ ਦੀ ਸ਼ਕਲ ਵਿੱਚ ਇੱਕ ਸਾਈਟੇਸ਼ਨ (ਵੱਧ ਤੋਂ ਵੱਧ 800 ਸ਼ਬਦ) ਸਮੇਤ ਨਿਰਧਾਰਤ ਸਾਰੇ ਸੰਬੰਧਤ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਉਸ ਵਿਅਕਤੀ ਦੀਆਂ ਸੰਬੰਧਤ ਖੇਤਰ/ਵਿਸ਼ੇ ਵਿੱਚ ਵਿਲੱਖਣ ਅਤੇ ਬੇਮਿਸਾਲ ਪ੍ਰਾਪਤੀਆਂ/ਸੇਵਾ ਸਪੱਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੋਵੇ।
ਇਸ ਸਬੰਧ ਵਿੱਚ ਹੋਰ ਵੇਰਵੇ ਗ੍ਰਿਹ ਮੰਤਰਾਲੇ ਦੀ ਵੈਬਸਾਈਟ (www.mha.gov.in) 'ਤੇ' ਪੁਰਸਕਾਰ ਅਤੇ ਮੈਡਲ 'ਸਿਰਲੇਖ ਅਧੀਨ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸੰਬੰਧਤ ਕਾਨੂੰਨ ਅਤੇ ਨਿਯਮ https://padmaawards.gov.in/AboutAwards.aspx ਲਿੰਕ ਦੇ ਨਾਲ ਵੈਬਸਾਈਟ ਤੇ ਉਪਲਬਧ ਹਨ.
ਕਿਸੇ ਵੀ ਪੁੱਛਗਿੱਛ/ਸਹਾਇਤਾ ਲਈ, ਕਿਰਪਾ ਕਰਕੇ 011-23092421, +91 9971376539, +91 9968276366, +91 9711662129, +91 7827785786 ਤੇ ਸੰਪਰਕ ਕਰੋ
-------------------
ਐੱਨ/ਡਬਲਯੂ/ਆਰ ਕੇ/ਏ ਵਾਈ/ਡੀ ਡੀ ਡੀ
(Release ID: 1744181)
Visitor Counter : 229