ਸਿੱਖਿਆ ਮੰਤਰਾਲਾ

ਦੇਸ਼ ਵਿੱਚ ਕੁੜੀਆਂ ਅਤੇ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ

Posted On: 09 AUG 2021 3:32PM by PIB Chandigarh

ਉੱਚ ਸਿੱਖਿਆ ਬਾਰੇ ਸਰਬ ਭਾਰਤੀ ਸਰਵੇਅ ਅਨੁਸਾਰ ਕਈ ਸਾਲਾਂ ਤੋਂ ਲਗਾਤਾਰ ਉੱਚ ਸਿੱਖਿਆ ਵਿੱਚ ਮਹਿਲਾ ਵਿਦਿਆਰਥੀਆਂ ਦਾ ਦਾਖਲਾ ਲਗਾਤਾਰ ਵੱਧ ਰਿਹਾ ਹੈ । 2015—16 ਅਤੇ 2019—20 ਵਿਚਾਲੇ ਉੱਚ ਸਿੱਖਿਆ ਵਿੱਚ ਮਹਿਲਾਵਾਂ , ਮਰਦਾਂ ਅਤੇ ਕੁਲ ਦਾਖਲਾ ਹੇਠਾਂ ਦਿੱਤੇ ਟੇਬਲ ਵਿੱਚ ਦਿਖਾਇਆ ਗਿਆ ਹੈ । 2015—16 ਵਿੱਚ ਮਹਿਲਾਵਾਂ ਦਾ ਦਾਖਲਾ 1.60 ਕਰੋੜ ਤੋਂ ਵੱਧ ਕੇ 2019—20 ਵਿੱਚ 1.89 ਕਰੋੜ ਹੋ ਗਿਆ ਹੈ, ਜਿਸ ਦੇ ਸਿੱਟੇ ਵਜੋਂ 18% ਦਾ ਵਾਧਾ ਹੋਇਆ ਹੈ ।

 

Enrolment in Higher Education from 2015-16 to 2019-20

Year

 

Enrolment

Growth (%) in enrolment over the previous year

% Female enrolment

Female

Male

Total

Female

Male

Total

2015-16

15990058

18594723

34584781

 

 

 

46.2

2016-17

16725310

18980595

35705905

4.6

2.1

3.3

46.8

2017-18

17437703

19204675

36642378

4.3

1.2

2.5

47.6

2018-19

18189500

19209888

37399388

4.3

0.0

2.2

48.6

2019-20

18892612

19643747

38536359

3.9

2.3

3.0

49.0

Growth (%) in enrolment during 2015-16 to 2019-20

18.2

5.6

11.3

 

(source: Compiled from  AISHE reports of different years)

 

ਸਰਕਾਰ ਦੁਆਰਾ ਕੁੜੀਆਂ ਅਤੇ ਮਹਿਲਾਵਾਂ ਵਿੱਚ ਸਿੱਖਿਆ ਨੂੰ ਉਤਸ਼ਾਹ ਦੇਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਰਹੇ ਹਨ ।

1.   ਓਪਨ ਅਤੇ ਡਿਸਟੈਂਸ ਲਰਨਿੰਗ ਲਈ ਨਵਾਂ ਯੂ ਜੀ ਸੀ ਰੈਗੂਲੇਸ਼ਨ ਜਾਰੀ ਕੀਤਾ ਗਿਆ ਹੈ, ਜੋ ਵਕਾਰੀ ਸੰਸਥਾਵਾਂ ਦੇ ਦਾਖਲੇ ਨਾਲ ਡਿਸਟੈਂਸ ਮੋਡ ਰਾਹੀਂ ਸਿੱਖਿਆ ਦੇਣ ਦੀ ਇਜਾਜ਼ਤ ਦਿੰਦਾ ਹੈ ।
2.   ਸਿੱਖਿਆ ਤੋਂ ਵਾਂਝੇ ਲੋਕਾਂ ਸਮੇਤ ਸਾਰਿਆਂ ਨੂੰ ਵਧੀਆ ਸਿੱਖਿਆ ਸਰੋਤ ਦੇਣ ਲਈ ਸਵੰਯਮ ਪੋਰਟਲ — ਆਈ ਸੀ ਟੀ ਟੈਕਨੋਲੋਜੀ ਦੀ ਵਰਤੋਂ ।
3.   ਹੋਰ ਕੇਂਦਰੀ ਫੰਡੇਡ ਸੰਸਥਾਵਾਂ ਖੋਲ੍ਹਣਾ ।
4.   ਰਾਸ਼ਟਰੀ ਉੱਚਤਰ ਸਿਕਸ਼ਾ ਅਭਿਆਨ ਰਾਹੀਂ ਸੂਬਾ ਸਰਕਾਰਾਂ ਦੁਆਰਾ ਸੰਸਥਾਵਾਂ ਖੋਲ੍ਹਣ ਲਈ ਉਤਸ਼ਾਹਿਤ ਕਰਨਾ , ਜਿਸ ਦਾ ਮਕਸਦ ਉੱਚ ਸਿੱਖਿਆ ਵਿੱਚ ਐਕਸੇਲੈਂਸ , ਪਹੁੰਚ ਅਤੇ ਬਰਾਬਰਤਾ ਪ੍ਰਾਪਤ ਕਰਨਾ ਹੈ । ਇਹ ਸਕੀਮ ਕੰਪੋਨੈਂਟਸ ਜਿਵੇਂ ਖੁਦਮੁਖਤਿਆਰ ਕਾਲਜਾਂ ਨੂੰ ਯੁਨੀਵਰਸਿਟੀਆਂ ਵਜੋਂ ਅਪਗ੍ਰੇਡ ਕਰਨਾ , ਕਾਲਜਾਂ ਦੇ ਕਲਸਟਰਾਂ ਨਾਲ ਯੁਨੀਵਰਸਿਟੀ ਸਥਾਪਿਤ ਕਰਨਾ, ਬਿਨਾ ਸੇਵਾ ਅਤੇ ਸੇਵਾ ਵਿਹੁਣੇ ਖੇਤਰਾਂ ਵਿੱਚ ਨਵੇਂ ਪ੍ਰੋਫੈਸ਼ਨਲ ਕਾਲਜ ਸਥਾਪਿਤ ਕਰਨ ਦੇ ਨਾਲ ਨਾਲ ਯੁਨੀਵਰਸਿਟੀਆਂ ਅਤੇ ਕਾਲਜਾਂ ਨੂੰ ਸਮਰੱਥਾ ਵਧਾਉਣ ਲਈ ਬੁਨਿਆਦੀ ਢਾਂਚਾ ਗਰਾਂਟ ਮੁਹੱਈਆ ਕਰਨਾ ।
5.   ਸਿੱਖਿਆ ਦੀ ਕੀਮਤ ਵਿੱਚ ਵਾਧੇ ਲਈ ਹੋਰ ਸਕਾਲਰਸਿ਼ਪ ਪ੍ਰੋਗਰਾਮ ।
6.   ਇਸ ਤੋਂ ਇਲਾਵਾ ਰਾਸ਼ਟਰੀ ਸਿੱਖਿਆ ਨੀਤੀ (ਐੱਨ ਈ ਪੀ) 2020 ਦੀਆਂ ਸਿਫਾਰਸ਼ਾਂ ਦੇ ਅਨੁਸਾਰ ਸਰਕਾਰ ਦੁਆਰਾ ਸਾਰੇ ਸਿੱਖਿਆਰਥੀਆਂ ਲਈ ਸਿੱਖਿਆ ਦੀ ਉੱਚ ਮਿਆਰੀ ਤੇ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਹੇਠ ਲਿਖੇ ਕਦਮ ਵਿਸ਼ੇਸ਼ ਕਰਕੇ ਸਮਾਜਿਕ ਜਾਂ ਆਰਥਿਕ ਪਿਛੋਕੜ ਨੂੰ ਬਿਨਾ ਧਿਆਨ ਵਿੱਚ ਰਖਿਆਂ ਮਹਿਲਾਵਾਂ ਲਈ ਚੁੱਕੇ ਜਾ ਰਹੇ ਹਨ —
*    ਸਰਕਾਰ ਦੁਆਰਾ ਇੱਕ ਲਿੰਗ ਇਨਕਲੁਜ਼ਨ ਫੰਡ ਗਠਿਤ ਕੀਤਾ ਜਾਵੇਗਾ , ਜੋ ਸਾਰੀਆਂ ਕੁੜੀਆਂ ਨੂੰ ਮਿਆਰੀ ਤੇ ਬਰਾਬਰ ਸਿੱਖਿਆ ਮੁਹੱਈਆ ਕਰੇਗਾ । ਫੰਡ ਉੱਚ ਸਿੱਖਿਆ ਵਿੱਚ ਇੱਕ ਰਿਕਾਰਡ ਸ਼ਮੂਲੀਅਤ ਦਰ ਅਤੇ ਸਕੂਲਾਂ ਵਿੱਚ ਕੁੜੀਆਂ ਲਈ 100% ਦਾਖਲੇ ਨੂੰ ਯਕੀਨੀ ਬਣਾਉਣ ਤੇ ਕੇਂਦਰਿਤ ਹੋਵੇਗਾ । 
*   ਸਾਰੀਆਂ ਮਹਿਲਾਵਾਂ ਲਈ ਮੁਫ਼ਤ ਹੋਸਟਲ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ ।
*   ਨਵੇਂ ਬਹੁਅਨੁਸ਼ਾਸਨੀ ਐੱਚ ਈ ਆਈਜ਼ (ਉਹਨਾਂ ਸਮੇਤ ਜੋ ਵਿਸ਼ੇਸ਼ ਤੌਰ ਤੇ ਔਰਤਾਂ ਲਈ ਹਨ) ਹਰੇਕ ਜਿ਼ਲ੍ਹੇ ਵਿੱਚ ਜਾਂ ਨੇੜੇ ਖੋਲ੍ਹੇ ਜਾਣਗੇ ।
*   ਮਹਿਲਾਵਾਂ / ਟਰਾਂਸਜੈਂਡਰਾਂ / ਦਿਵਿਯਾਂਗਾ ਲਈ ਵਿਸ਼ੇਸ਼ ਸਕਾਲਰਸਿ਼ੱਪਸ ਲਾਗੂ ਕੀਤੇ ਜਾਣਗੇ ।
*   ਦਿਸ਼ਾ ਨਿਰਦੇਸ਼ ਤੇ ਐਡਵਾਇਜ਼ਰੀਸ ਜਾਰੀ ਕੀਤੀਆਂ ਜਾਣਗੀਆਂ ਅਤੇ ਨਿਗਰਾਨੀ ਢੰਗ ਤਰੀਕੇ ਸਾਰੇ ਐੱਚ ਈ ਆਈਜ਼ ਵਿੱਚ ਔਰਤਾਂ ਲਈ ਸੁਰੱਖਿਅਤ ਵਾਤਾਵਰਣ , ਸੁਰੱਖਿਆ ਅਤੇ ਮੂਲ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਥਾਪਿਤ ਕੀਤੇ ਜਾਣਗੇ।


ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
 

*********************

ਐੱਮ ਜੇ ਪੀ ਐੱਸ / ਏ ਕੇ



(Release ID: 1744172) Visitor Counter : 140