ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਪੈਸਿਵ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰਐੱਫ਼ਆਈਡੀ) ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਇਲੈਕਟ੍ਰੌਨਿਕ ਟੋਲ ਕੁਲੈਕਸ਼ਨ (ਈਟੀਸੀ) ਪ੍ਰਣਾਲੀ ਨੂੰ ਸਰਬ ਭਾਰਤੀ ਅਧਾਰ ’ਤੇ ਲਾਗੂ ਕੀਤਾ ਗਿਆ ਹੈ

Posted On: 09 AUG 2021 2:42PM by PIB Chandigarh

ਟੌਲਿੰਗ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਪੈਸਿਵ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰਐੱਫ਼ਆਈਡੀ) ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਟ੍ਰੈਫਿਕ ਇਲੈਕਟ੍ਰੌਨਿਕ ਟੋਲ ਕੁਲੈਕਸ਼ਨ (ਈਟੀਸੀ) ਪ੍ਰਣਾਲੀ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ, ਸਰਬ ਭਾਰਤੀ ਅਧਾਰ ’ਤੇ ਲਾਗੂ ਕੀਤਾ ਗਿਆ ਹੈਡਿਜੀਟਲ ਵਿਧੀ ਰਾਹੀਂ ਫ਼ੀਸ ਦੇ ਭੁਗਤਾਨ ਨੂੰ ਵਧਾਵਾ ਦੇਣ ਅਤੇ ਫ਼ੀਸ ਪਲਾਜ਼ਿਆਂ ਰਾਹੀਂ ਨਿਰਵਿਘਨ ਲੰਘਣ ਲਈ, ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ’ਤੇ ਫ਼ੀਸ ਪਲਾਜ਼ਿਆਂ ਦੀਆਂ ਸਾਰੀਆਂ ਲੇਨਾਂ ਨੂੰ 15/16ਫ਼ਰਵਰੀ 2021 ਦੀ ਅੱਧੀ ਰਾਤ ਤੋਂ “ਫੀਸ ਪਲਾਜ਼ਾ ਦੀ ਫਾਸਟੈਗ ਲੇਨ” ਵਜੋਂ ਘੋਸ਼ਿਤ ਕੀਤਾ ਹੈਸਾਰੀਆਂ ਲੇਨਾਂ ਨੂੰ ਫਾਸਟੈਗ ਲੇਨ ਐਲਾਨਣ ਤੋਂ ਬਾਅਦ, ਫਾਸਟੈਗ ਦੀ ਸਮੁੱਚੀ ਪਹੁੰਚ ਲਗਭਗ 96%ਤੱਕ ਪਹੁੰਚ ਗਈ ਹੈ

ਉਪਭੋਗਤਾ ਫ਼ੀਸ ਇਕੱਠੀ ਕਰਨ ਲਈ ਟੈਕਨੋਲੋਜੀ ਵਿੱਚ ਸੁਧਾਰ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਸਰਕਾਰ ਇਸ ਖੇਤਰ ਵਿੱਚ ਵਿਕਾਸ ਨੂੰ ਸਰਗਰਮੀ ਨਾਲ ਅੱਗੇ ਵਧਾ ਰਹੀ ਹੈ

ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਐੱਮਜੇਪੀਐੱਸ


(Release ID: 1744127) Visitor Counter : 204