ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪਹਿਲਵਾਨ ਬਜਰੰਗ ਪੁਨੀਅ ਨੇ ਪੁਰਸ਼ ਫ੍ਰੀਸਟਾਈਲ ਦੇ 65 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ, ਟੋਕਿਓ ਓਲੰਪਿਕਸ ਵਿੱਚ ਭਾਰਤ ਦੇ ਲਈ 6 ਮੈਡਲ

Posted On: 07 AUG 2021 5:19PM by PIB Chandigarh

ਮੁੱਖ ਬਿੰਦੂ

· ਪੁਨੀਆ ਨੇ ਕਾਂਸੀ ਮੈਡਲ ਦੇ ਮੈਚ ਵਿੱਚ ਕਜ਼ਾਕਿਸਤਾਨ ਦੇ ਦੌਲਤ ਨਿਯਾਜ਼ਬੇਕੋਵ ਨੂੰ 8-0 ਨਾਲ ਹਰਾਇਆ

· ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਜਰੰਗ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ

· ਬਜਰੰਗ ਨੂੰ ਵਧਾਈ ਦਿੰਦੇ ਹੋਏ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, ਮੈਨੂੰ ਤੁਹਾਡੇ ‘ਤੇ ਮਾਣ ਹੈ, ਤੁਹਾਡਾ ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਪ੍ਰਦਰਸ਼ਨ ਦੇਖ ਕੇ ਚੰਗਾ ਲੱਗਿਆ

ਪਹਿਲਵਾਨ ਬਜਰੰਗ ਪੁਨੀਆ ਨੇ ਅੱਜ ਟੋਕਿਓ ਓਲੰਪਿਕਸ 2020 ਵਿੱਚ ਪੁਰਸ਼ ਫ੍ਰੀਸਟਾਈਲ ਦੇ 65 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਉਨ੍ਹਾਂ ਨੇ ਕਾਂਸੀ ਮੈਡਲ ਦੇ ਮੈਚ ਵਿੱਚ ਕਜ਼ਾਕਿਸਤਾਨ ਦੇ ਦੌਲਤ ਨਿਯਾਜ਼ਬੇਕੋਵ ਨੂੰ 8-0 ਨਾਲ ਹਰਾਇਆ। ਇਹ ਟੋਕਿਓ ਓਲੰਪਿਕ ਵਿੱਚ ਭਾਰਤ ਦਾ 6ਵਾਂ ਮੈਡਲ ਸੀ ਅਤੇ ਇਸ ਪ੍ਰਕਾਰ ਭਾਰਤ ਨੇ 6 ਮੈਡਲਾਂ ਦੇ ਲੰਦਨ ਓਲੰਪਿਕ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਦੇ ਹਰ ਕੋਨੇ ਤੋਂ ਲੋਕਾਂ ਨੇ ਬਜਰੰਗ ਪੁਨੀਆ ਨੂੰ ਉਨ੍ਹਾਂ ਦੀ ਉਪਲਬਧੀ ਦੇ ਲਈ ਵਧਾਈ ਦਿੱਤੀ।

https://twitter.com/rashtrapatibhvn/status/1423960923509694465

ਪਹਿਲਵਾਨ ਬਜਰੰਗ ਪੁਨੀਆ ਨੇ ਅੱਜ ਟੋਕਿਓ ਓਲੰਪਿਕਸ 2020 ਵਿੱਚ ਪੁਰਸ਼ ਫ੍ਰੀਸਟਾਈਲ ਦੇ 65 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਉਨ੍ਹਾਂ ਨੇ ਕਾਂਸੀ ਮੈਡਲ ਦੇ ਮੈਚ ਵਿੱਚ ਕਜ਼ਾਕਿਸਤਾਨ ਦੇ ਦੌਲਤ ਨਿਯਾਜ਼ਬੇਕੋਵ ਨੂੰ 8-0 ਨਾਲ ਹਰਾਇਆ। ਇਹ ਟੋਕਿਓ ਓਲੰਪਿਕ ਵਿੱਚ ਭਾਰਤ ਦਾ 6ਵਾਂ ਮੈਡਲ ਸੀ ਅਤੇ ਇਸ ਪ੍ਰਕਾਰ ਭਾਰਤ ਨੇ 6 ਮੈਡਲਾਂ ਦੇ ਲੰਦਨ ਓਲੰਪਿਕ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਦੇ ਹਰ ਕੋਨੇ ਤੋਂ ਲੋਕਾਂ ਨੇ ਬਜਰੰਗ ਪੁਨੀਆ ਨੂੰ ਉਨ੍ਹਾਂ ਦੀ ਉਪਲਬਧੀ ਦੇ ਲਈ ਵਧਾਈ ਦਿੱਤੀ।

https://twitter.com/narendramodi/status/1423962707712114689

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਜਰੰਗ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ ਅਤੇ ਟਵੀਟ ਕੀਤਾ, “#Tokyo2020 ਤੋਂ ਖੁਸ਼ੀ ਭਰੀ ਖ਼ਬਰ! ਬਜਰੰਗ ਪੁਨੀਆ ਤੁਸੀਂ ਸ਼ਾਨਦਾਰ ਢੰਗ ਨਾਲ ਲੜੇ। ਤੁਹਾਡੀ ਉਪਲਬਧੀ ਦੇ ਲਈ ਤੁਹਾਨੂੰ ਵਧਾਈ, ਜਿਸ ‘ਤੇ ਹਰ ਭਾਰਤੀ ਨੂੰ ਮਾਣ ਅਤੇ ਖੁਸ਼ੀ ਹੋ ਰਹੀ ਹੈ।”

https://twitter.com/ianuragthakur/status/1423962808866140163

 

ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਆਪਣੇ ਸੰਦੇਸ਼ ਦੇ ਨਾਲ ਟਵਿਟਰ ‘ਤੇ ਇੱਕ ਕਲਿੱਪ ਸਾਂਝਾ ਕੀਤਾ ਜਿਸ ਵਿੱਚ ਉਹ ਬਜਰੰਗ ਪੁਨੀਆ ਦੇ ਜਿੱਤ ਦੇ ਪਲ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ, “ਬਜਰੰਗ ਦੇ ਲਈ ਕਾਂਸੀ !!! ਤੁਸੀਂ ਇਹ ਕਰ ਦਿਖਾਇਆ! ਭਾਰਤ ਇਸ ਨਾਲ ਕਿੰਨਾ ਰੋਮਾਂਚਿਤ ਹੈ, ਇਹ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ! ਮੈਨੂੰ ਤੁਹਾਡੇ ‘ਤੇ ਬਹੁਤ ਮਾਣ ਹੈ, ਤੁਹਾਡੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਅਤੇ ਸ਼ਾਨਦਾਰ ਫਿਨਿਸ਼ ਨੂੰ ਦੇਖ ਕੇ ਬਹੁਤ ਚੰਗਾ ਲਗਿਆ! #Tokyo2020

ਬਜਰੰਗ ਪੁਨੀਆ- ਬਜਰੰਗ ਪੁਨੀਆ ਨੇ ਸੱਤ ਸਾਲ ਦੀ ਉਮਰ ਵਿੱਚ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ। ਉਹ ਹਰਿਆਣਾ ਰਾਜ ਦੇ ਝੱਜਰ ਜ਼ਿਲ੍ਹੇ ਦੇ ਖੁਦਾਨ ਪਿੰਡ ਵਿੱਚ ਇੱਕ ਗ੍ਰਾਮੀਣ ਪਿਛੋਕੜ ਦੇ ਪਰਿਵਾਰ ਨਾਲ ਸਬੰਧ ਰਖਦੇ ਹਨ। ਕਿਉਂਕਿ ਬਜਰੰਗ ਦਾ ਜਨਮ ਇੱਕ ਸਧਾਰਣ ਪਰਿਵਾਰ ਵਿੱਚ ਹੋਇਆ ਸੀ, ਇਸ ਲਈ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਈ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਲੇਕਿਨ ਇਹ ਉਨ੍ਹਾਂ ਦੇ ਮਿੱਤਰ ਅਤੇ ਗੁਰੂ ਪ੍ਰਸਿੱਧ ਪਹਿਲਵਾਨ ਯੋਗੇਸ਼ਵਰ ਦੱਤ ਸਨ ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਦਾ ਸਮਰਥਨ ਕੀਤਾ।

ਵਿਅਕਤੀਗਤ ਵਰੇਵਾ:

ਜਨਮ ਮਿਤੀ: 26 ਫਰਵਰੀ, 1994

ਗ੍ਰਹਿ ਸਥਾਨ: ਸੋਨੀਪਤ, ਹਰਿਆਣਾ

ਖੇਡ-ਕੁਸ਼ਤੀ

ਟ੍ਰੇਨਿੰਗ ਕੈਂਪ: ਸਾਈ ਐੱਨਆਰਸੀ ਸੋਨੀਪਤ

ਵਿਅਕਤੀਗਤ ਕੋਚ: ਐੱਮਜ਼ਾਰੀਓਸ ਬੈਂਟੀਨੀਡੀਸ

ਰਾਸ਼ਟਰੀ ਕੋਚ: ਜਗਮੰਦਰ ਸਿੰਘ

 

ਉਪਲਬਧੀਆਂ

ਵਿਸ਼ਵ ਚੈਂਪੀਅਨਸ਼ਿਪ - 1 ਸਿਲਵਰ ਅਤੇ 2 ਕਾਂਸੀ ਮੈਡਲ

ਏਸ਼ੀਆਈ ਚੈਂਪੀਅਨਸ਼ਿਪ - 2 ਗੋਲਡ, 3 ਸਿਲਵਰ, 2 ਕਾਂਸੀ ਮੈਡਲ

ਏਸ਼ੀਆਈ ਖੇਡ - 1 ਗੋਲਡ ਅਤੇ 1 ਸਿਲਵਰ ਮੈਡਲ

ਰਾਸ਼ਟਰਮੰਡਲ ਖੇਡ - 1 ਗੋਲਡ ਅਤੇ 1 ਸਿਲਵਰ ਮੈਡਲ

ਸਰਕਾਰ ਤੋਂ ਮਿਲੀ ਪ੍ਰਮੁੱਖ ਮਦਦ

· ਓਲੰਪਿਕ ਖੇਡਾਂ ਦੇ ਲਈ ਰੂਸ ਵਿੱਚ ਤਿਆਰੀ ਟ੍ਰੇਨਿੰਗ ਕੈਂਪ

· ਆਪਣੇ ਸਪੋਰਟ ਸਟਾਫ ਦੇ ਨਾਲ ਮਿਸ਼ੀਗਨ, ਅਮੇਰੀਕਾ ਵਿੱਚ ਦੋ ਮਹੀਨੇ ਦੇ ਲਈ ਸ਼ੁਰੂਆਤੀ ਟ੍ਰੇਨਿੰਗ ਕੈਂਪ

· ਸੀਨੀਅਰ ਵਰਲਡ ਚੈਂਪੀਅਨਸ਼ਿਪ 2019 (ਕੁਆਲੀਫਿਕੇਸ਼ਨ ਇਵੈਂਟ) ਤੋਂ ਪਹਿਲਾਂ ਅਮੇਰੀਕਾ, ਰੂਸ ਅਤੇ ਜੌਰਜੀਆ ਵਿੱਚ ਤਿਆਰੀ ਟ੍ਰੇਨਿੰਗ ਕੈਂਪ

· ਅਲੀ ਅਲਾਈਵ, ਤਿਬਲਿਸੀ ਜੀਪੀ, ਏਸ਼ੀਆਈ ਚੈਂਪੀਅਨਸ਼ਿਪ, ਯਾਰਡੋਗੁ ਅਤੇ ਮਾਟੇਓ ਪੇਲਿਕੋਨ ਰੈਂਕਿੰਗ ਟੂਰਨਾਮੈਂਟ ਵਿੱਚ ਭਾਗੀਦਾਰੀ ਜੋ ਟੌਪਸ ਅਤੇ ਏਸੀਟੀਸੀ ਦੁਆਰਾ ਪ੍ਰਦਾਨ ਕੀਤੀ ਗਈ ਸੀ

· ਲੌਕਡਾਊਨ ਦੇ ਦੌਰਾਨ ਸਪਲੀਮੈਂਟਸ ਅਤੇ ਮੈਟ (ਕੋਵਿਡ)

· ਖੇਡ ਐੱਸ ਐਂਡ ਸੀ ਉਪਕਰਣ

· ਮੁਕਾਬਲੇ ਵਾਲੇ ਭਾਗੀਦਾਰਾਂ ਦੇ ਤੌਰ ‘ਤੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਲਈ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਮਾਧਿਅਮ ਨਾਲ ਵੀਜ਼ਾ ਸਬੰਧੀ ਮਦਦ

· ਓਲੰਪਿਕ ਦੀ ਤਿਆਰੀ ਦੇ ਲਈ ਰੂਸ ਜਾਣ ਦੇ ਲਈ ਬਜਰੰਗ ਅਤੇ ਸਪੋਰਟ ਟੀਮ ਨੂੰ ਵੀਜ਼ਾ ਦੀ ਸੁਵਿਧਾ

· ਰਾਸ਼ਟਰੀ ਕੈਂਪਾਂ ਵਿੱਚ ਵਿਅਕਤੀਗਤ ਕੋਚ ਅਤੇ ਸਪੋਰਟ ਸਟਾਫ਼ ਨੂੰ ਸ਼ਾਮਲ ਕਰਨਾ

 

ਵਿੱਤ ਪੋਸ਼ਣ:

ਟੌਪਸ

ਐੱਸਟੀਸੀ

ਕੁੱਲ

1,47,40,348 ਰੁਪਏ

59,07,151 ਰੁਪਏ

2,06,47,499 ਰੁਪਏ

 

ਕੋਚ (ਟ੍ਰੇਨਰਾਂ) ਦਾ ਵੇਰਵਾ:

ਗ੍ਰਾਸਰੂਟ ਲੇਵਲ: ਵੀਰੇਂਦਰ

ਡਿਵੈਲਪਮੈਂਟ ਲੇਵਲ: ਰਾਮਪਾਲ

ਈਲਾਈਟ ਲੇਵਲ: ਜਗਮੰਦਰ ਸਿੰਘ/ਐੱਮਜ਼ਾਰੀਯੋਸ ਬੈਂਟੀਨੀਡੀਸ

*******

ਐੱਨਬੀ/ਓਏ



(Release ID: 1744117) Visitor Counter : 207