ਰੇਲ ਮੰਤਰਾਲਾ

ਭਾਰਤੀ ਰੇਲਵੇ ਵੈਕਲਪਿਕ ਈਂਧਣ ਸੰਗਠਨ (ਆਈਆਰਓਏਐੱਫ) ਨੇ ਹਰਿਤ ਰੇਲਵੇ ਦੇ ਲਈ ਇੱਕ ਮਿਸ਼ਨ ਮੋਡ ‘ਤੇ, ਭਾਰਤੀ ਰੇਲਵੇ ਨੈਟਵਰਕ ‘ਤੇ ਹਾਈਡ੍ਰੋਜਨ ਈਂਧਣ ਸੈੱਲ ਅਧਾਰਿਤ ਰੇਲ ਗੱਡੀਆਂ ਦੇ ਲਈ ਬੋਲੀਆਂ ਸ਼ਾਮਲ ਕੀਤੀਆਂ ਹਨ


ਦੇਸ਼ ਵਿੱਚ ਇਸ ਪ੍ਰੋਜੈਕਟ ਨਾਲ ਹਾਈਡ੍ਰੋਜਨ ਪਰਿਵਹਨ ਦੀ ਅਵਧਾਰਣਾ ਦੀ ਸ਼ੁਰੂਆਤ ਹੋਵੇਗੀ
ਸ਼ੁਰੂ ਵਿੱਚ, ਉੱਤਰ ਰੇਲਵੇ ਦੇ 89 ਕਿਲੋਮੀਟਰ ਲੰਬੇ ਸੋਨੀਪਤ-ਜੀਂਦ ਸੈਕਸ਼ਨ ਦੇ ਲਈ ਬੋਲੀਆਂ ਸ਼ਾਮਲ ਕੀਤੀਆਂ ਗਈਆਂ ਹਨ
ਸ਼ੁਰੂਆਤ ਵਿੱਚ, 2 ਡੀਈਐੱਮਯੂ ਰੈਕ ਨੂੰ ਤਬਦੀਲ ਕੀਤਾ ਜਾਵੇਗਾ ਅਤੇ ਉਸ ਦੇ ਬਾਅਦ, 2 ਹਾਈਬ੍ਰਿਡ ਇੰਜਨਾਂ ਨੂੰ ਹਾਈਡ੍ਰੋਜਨ ਈਂਧਣ ਸੈੱਲ ਊਰਜਾ ਪਰਿਵਹਨ ਦੇ ਅਧਾਰ ‘ਤੇ ਤਬਦੀਲ ਕੀਤਾ ਜਾਵੇਗਾ।

ਇਸ ਪ੍ਰੋਜੈਕਟ ਨਾਲ ਹਰੇਕ ਸਾਲ 2.3 ਕਰੋੜ ਰੁਪਏ ਦੀ ਬਚਤ ਹੋਵੇਗੀ

Posted On: 07 AUG 2021 6:52PM by PIB Chandigarh

“ਉਨੱਤ ਰਸਾਇਣ ਸੈੱਲ (ਏਸੀਸੀ) ਬੈਟਰੀ” ਅਤੇ “ਰਾਸ਼ਟਰੀ ਹਾਈਡ੍ਰੋਜਨ ਮਿਸ਼ਨ” ਭਾਰਤ ਸਰਕਾਰ ਦੇ ਦੋ ਪ੍ਰਮੁੱਖ ਪ੍ਰੋਗਰਾਮ ਹਨ। ਇਸ ਦੇ ਤਹਿਤ ਪੈਰਿਸ ਜਲਵਾਯੂ ਸਮਝੌਤੇ 2015 ਅਤੇ 2030 ਤੱਕ “ਮਿਸ਼ਨ ਨੈੱਟ ਜ਼ੀਰੋ ਕਾਰਬਨ ਉਤਸਿਰਜਣ ਰੇਲਵੇ” ਦੇ ਤਹਿਤ ਗ੍ਰੀਨ ਹਾਉਸ ਗੈਸ (ਜੀਐੱਚਜੀ) ਉਤਸਿਰਜਣ ਨੂੰ ਘੱਟ ਕਰਨ ਦੇ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇਗਾ। ਇਸ ਦੇ ਅਨੁਸਾਰ, ਦੇਸ਼ ਵਿੱਚ ਹਾਈਡ੍ਰੋਜਨ ਪਰਿਵਹਨ ਦੀ ਅਵਧਾਰਣਾ ਨੂੰ ਸ਼ੁਰੂ ਕਰਨ ਦੇ ਲਈ ਹਾਲ ਹੀ ਵਿੱਚ ਬਜਟ ਵਿੱਚ ਐਲਾਨ ਕੀਤਾ ਗਿਆ ਸੀ। ਇਸ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਸਵੀਕਾਰ ਕਰਦੇ ਹੋਏ, ਭਾਰਤੀ ਰੇਲਵੇ ਵੈਕਲਪਿਕ ਈਂਧਣ ਸੰਗਠਨ (ਆਈਆਰਓਏਐੱਫ), ਭਾਰਤੀ ਰੇਲਵੇ ਦੇ ਹਰਿਤ ਈਂਧਣ ਵਰਟੀਕਲ ਨੇ ਰੇਲਵੇ ਨੈਟਵਰਕ ‘ਤੇ ਹਾਈਡ੍ਰੋਜਨ ਈਂਧਣ ਸੈੱਲ ਅਧਾਰਿਤ ਰੇਲ ਗੱਡੀਆਂ ਦੇ ਲਈ ਬੋਲੀ ਸ਼ਾਮਲ ਕੀਤੀਆਂ ਹਨ। ਇਹ ਪ੍ਰੋਜੈਕਟ ਉੱਤਰ ਰੇਲਵੇ ਦੇ 89 ਕਿਲੋਮੀਟਰ ਲੰਬੇ ਸੋਨੀਪਤ-ਜੀਂਦ ਸੈਕਸ਼ਨ ‘ਤੇ ਸ਼ੁਰੂ ਹੋਵੇਗੀ।

 

ਸ਼ੁਰੂਆਤ ਵਿੱਚ, 2 ਡੀਈਐੱਮਯੂ ਰੈਕ ਨੂੰ ਤਬਦੀਲ ਕੀਤਾ ਜਾਵੇਗਾ ਅਤੇ ਬਾਅਦ ਵਿੱਚ, 2 ਹਾਈਬ੍ਰਿਡ ਇੰਜਨਾਂ ਨੂੰ ਹਾਈਡ੍ਰੋਜਨ ਈਂਧਣ ਸੈੱਲ ਊਰਜਾ ਪਰਿਵਹਨ ਦੇ ਅਧਾਰ ‘ਤੇ ਤਬਦੀਲ ਕੀਤਾ ਜਾਵੇਗਾ। ਡ੍ਰਾਈਵਿੰਗ ਕੰਸੋਲ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਨਾਲ ਹੀ, ਇਸ ਪ੍ਰੋਜੈਕਟ ਨਾਲ ਹਰੇਕ ਸਾਲ 2.3 ਕਰੋੜ ਰੁਪਏ ਦੀ ਬਚਤ ਹੋਵੇਗੀ।

 

ਪ੍ਰੋਜੈਕਟ ਦਾ ਵੇਰਵਾ:

ਪ੍ਰਵਾਨਤ ਕਾਰਜ:

· 2 ਡੈਮੂ ਰੈਕ ‘ਤੇ ਰੇਲ ਗੱਡੀਆਂ ਦੇ ਪ੍ਰਯੋਗ ਦੇ ਲਈ ਈਂਧਣ ਸੈੱਲ ਸੰਚਾਲਿਤ ਹਾਈਬ੍ਰਿਡ ਟ੍ਰੈਕਸ਼ਨ ਸਿਸਟਮ ਦਾ ਪ੍ਰਾਵਧਾਨ

· 2021-22 ਦੀ ਵਰਤਮਾਨ ਪਿੰਕ ਬੁਕ ਆਈਟਮ ਨੰਬਰ 723

· ਚਾਲੂ ਵਰ੍ਹੇ ਦੌਰਾਨ 8 ਕਰੋੜ ਰੁਪਏ ਦੀ ਵੰਡ
 

 

ਕੰਮ ਦਾ ਸੰਖੇਪ ਖੇਤਰ:

· ਆਰਡੀਐੱਸਓ ਨਿਰਦੇਸ਼ ਸੰਖਿਆ ਆਰ2/347/ਈਂਧਣ ਸੈੱਲ-1 ਜੁਲਾਈ, 2021 ਦੇ ਅਨੁਸਾਰ ਔਨ-ਬੋਰਡ ਉਪਕਰਣ।

· ਆਰਡੀਐੱਸਓ ਨਿਰਦੇਸ਼ ਸੰਖਿਆ ਜੁਲਾਈ 2021 ਦਾ ਆਰ 2/347/ਈਂਧਣ ਸੈੱਲ-1 ਦੇ ਅਨੁਸਾਰ ਕਾਰਜ ਸਥਲ ‘ਤੇ ਸਥਿਰ (ਜਮੀਨ ‘ਤੇ) ਹਾਈਡ੍ਰੋਜਨ ਭੰਡਾਰਣ ਅਤੇ ਫਿਲਿੰਗ ਸਟੇਸ਼ਨ।

 

ਟੈਂਡਰ ਪ੍ਰੋਸੈਸਿੰਗ:

· ਦੋ ਪ੍ਰੀ-ਬਿਡ ਸੰਮੇਲਨ 17/08/2021 ਅਤੇ 09/09/2021 ਨੂੰ ਨਿਰਧਾਰਿਤ ਹੈ।

· ਪ੍ਰਸਾਤਵ ਜਮ੍ਹਾਂ ਕਰਨ ਦੀ 21/09/2021 ਤੋਂ ਸ਼ੁਰੂਆਤ ਹੋਵੇਗੀ।

· ਟੈੰਡਰ ਖੋਲ੍ਹਣ ਦੀ ਮਿਤੀ 05/10/2021 ਹੈ।

 

***

ਆਰਜੇ/ਡੀਐੱਸ



(Release ID: 1744081) Visitor Counter : 202