ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਭਲਕੇ “ਭਾਰਤ ਛੱਡੋ ਲਹਿਰ” ਦੀ 79ਵੀਂ ਵਰ੍ਹੇਗੰਢ ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ


ਪ੍ਰਦਰਸ਼ਨੀ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ ਨੈਸ਼ਨਲ ਆਰਕਾਈਜ਼ ਆਫ਼ ਇੰਡੀਆ ਦੁਆਰਾ ਪੇਸ਼ ਕੀਤੀ ਜਾ ਰਹੀ ਹੈ

Posted On: 07 AUG 2021 4:51PM by PIB Chandigarh

ਮੁੱਖ ਵਿਸ਼ੇਸ਼ਤਾਈਆਂ :

— ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਉਦਘਾਟਨ ਸਮੇਂ ਮੌਜੂਦ ਰਹਿਣਗੇ

— ਪ੍ਰਦਰਸ਼ਨੀ ਆਮ ਜਨਤਾ ਲਈ 9 ਅਗਸਤ ਤੋਂ 8 ਨਵੰਬਰ 2021 ਤੱਕ ਸਵੇਰੇ 10 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਖੁੱਲ੍ਹੀ ਰਹੇਗੀ

ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਇੱਕ ਹਿੱਸੇ ਵਜੋਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਸਬੰਧ ਵਿੱਚ ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ ਭਲਕੇ “ਭਾਰਤ ਛੱਡੋ ਲਹਿਰ” ਦੀ 79ਵੀਂ ਵਰ੍ਹੇਗੰਢ ਤੇ ਇੱਕ ਪ੍ਰਦਰਸ਼ਨੀ ਪੇਸ਼ ਕਰੇਗਾ  ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ  ਜੀ. ਕਿਸ਼ਨ ਰੈੱਡੀ, ਰਾਜ ਮੰਤਰੀ ਪਾਰਲੀਮਾਨੀ ਮਾਮਲੇ ਅਤੇ ਸੱਭਿਆਚਾਰ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਰਾਜ ਮੰਤਰੀ ਵਿਦੇਸ਼ੀ ਮਾਮਲੇ ਤੇ ਸੱਭਿਆਚਾਰ ਸ਼੍ਰੀਮਤੀ ਮੀਨਾਕਸ਼ੀ ਲੇਖੀ ਦੀ ਹਾਜ਼ਰੀ ਵਿੱਚ 8 ਅਗਸਤ 2021 ਨੂੰ ਸਵੇਰੇ ਸਾਢੇ 11 ਵਜੇ ਉਦਘਾਟਨ ਕਰਨਗੇ 

ਇਹ ਇੱਕ ਭਾਰਤ ਦੇ ਅਜ਼ਾਦੀ ਸੰਘਰਸ਼ ਵਿੱਚ ਭਾਰਤ ਛੱਡੋ ਲਹਿਰ ਦੇ ਮਹੱਤਵ ਨੂੰ ਪੇਸ਼ ਕਰਨ ਦਾ ਯਤਨ ਹੈ ਅਤੇ ਇਹ ਪੇਸ਼ਕਾਰੀ ਪਬਲਿਕ ਰਿਕਾਰਡ , ਨਿੱਜੀ ਪੇਪਰਾਂ , ਨਕਸਿ਼ਆਂ , ਫੋਟੋਆਂ ਅਤੇ ਹੋਰ ਸਬੰਧਤ ਸਮੱਗਰੀ ਦੁਆਰਾ ਦਰਸਾਇਆ ਗਿਆ ਹੈ  ਇਹ ਪ੍ਰਦਰਸ਼ਨੀ 9 ਅਗਸਤ ਸਵੇਰੇ 10 ਵਜੇ ਤੋਂ 8 ਨਵੰਬਰ 2021 ਤੱਕ ਰੋਜ਼ਾਨਾ 10 ਵਜੇ ਤੋਂ ਸਾਢੇ ਪੰਜ ਵਜੇ ਤੱਕ ਖੁੱਲ੍ਹੀ ਰਹੇਗੀ 


 


****************
 

ਐੱਨ ਵੀ / ਐੱਨ ਸੀ



(Release ID: 1743712) Visitor Counter : 147