ਕਬਾਇਲੀ ਮਾਮਲੇ ਮੰਤਰਾਲਾ
ਭਾਰਤੀ ਕਬਾਇਲੀ ਸਹਿਕਾਰੀ ਮਾਰਕੀਟਿੰਗ ਵਿਕਾਸ ਪਰਿਸੰਘ ( ਟਰਾਈਫੇਡ ) ਵਿਸ਼ਵਭਰ ਦੇ ਭਾਰਤੀ ਦੂਤਾਵਾਸਾਂ ਅਤੇ ਮਿਸ਼ਨਾਂ ਵਿੱਚ ਆਤਮਨਿਰਭਰ ਕਾਰਨਰ ਦੀ ਸਥਾਪਨਾ ਕਰੇਗਾ
ਇਹ ਕਾਰਨਰ ਵਿਦੇਸ਼ਾਂ ਵਿੱਚ ਜੀਆਈ ਯੁਕਤ ਕੁਦਰਤੀ ਅਤੇ ਜੈਵਿਕ ਕਬਾਇਲੀ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਇੱਕ ਵਿਸ਼ੇਸ਼ ਸਥਾਨ ਹੋਵੇਗਾ
Posted On:
05 AUG 2021 1:08PM by PIB Chandigarh
ਵਿਸ਼ੇਸ਼ਤਾਵਾਂ :
-
ਭਾਰਤੀ ਕਬਾਇਲੀ ਸਹਿਕਾਰੀ ਮਾਰਕੀਟਿੰਗ ਵਿਕਾਸ ਪਰਿਸੰਘ (ਟਰਾਈਫੇਡ- ਟੀਆਰਆਈਐੱਫਈਡੀ) ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਵਿਸ਼ਵ ਭਰ ਵਿੱਚ ਸਥਿਤ 100 ਭਾਰਤੀ ਮਿਸ਼ਨਾਂ/ਦੂਤਾਵਾਸਾਂ ਵਿੱਚ ਇੱਕ ਆਤਮਨਿਰਭਰ ਭਾਰਤ ਕਾਰਨਰ ਸਥਾਪਤ ਕਰਨ ਜਾ ਰਿਹਾ ਹੈ ।
-
ਕਬਾਇਲੀ ਉਤਪਾਦਾਂ ਦੀ ਸਮ੍ਰਿੱਧੀ ਅਤੇ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਸੂਚੀਪੱਤਰ (ਕੈਟਲਾਗ) ਅਤੇ ਵੇਰਵਾ ਪੁਸਤਕਾਵਾਂ( ਬ੍ਰੋਸ਼ਰ ) ਵੀ ਇਸ ਕਾਰਨਰ ਵਿੱਚ ਰੱਖਣ ਲਈ ਮਿਸ਼ਨਾਂ ਅਤੇ ਦੂਤਾਵਾਸਾਂ ਦੇ ਕੋਲ ਭੇਜੇ ਗਏ ਹਨ ।
ਵੋਕਲ ਫਾਰ ਲੋਕਲ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ‘ਤੇ ਧਿਆਨ ਦੇਣ ਦੇ ਨਾਲ ਹੀ ਭਾਰਤੀ ਕਬਾਇਲੀ ਸਹਿਕਾਰੀ ਮਾਰਕੀਟਿੰਗ ਵਿਕਾਸ ਪਰਿਸੰਘ ( ਟਰਾਈਫੇਡ ) ਕਈ ਮੰਤਰਾਲਿਆ ਜਿਵੇਂ ਸੱਭਿਆਚਾਰ ਮੰਤਰਾਲਾ , ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਮੋਸ਼ਨ ਵਿਭਾਗ ( ਡੀਪੀਆਈਆਈਟੀ ) , ਵਣਜ ਮੰਤਰਾਲਾ , ਡਾਕ ਵਿਭਾਗ , ਸੈਰ-ਸਪਾਟਾ ਮੰਤਰਾਲਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਨਾਲ ਸਰਗਰਮ ਰੂਪ ਨਾਲ ਸਹਿਯੋਗ ਕਰ ਰਿਹਾ ਹੈ ਤਾਕਿ ਆਦਿਵਾਸੀ ਸ਼ਿਲਪੀਆਂ ਅਤੇ ਕਾਰੀਗਰਾਂ ਦੇ ਸਸ਼ਕਤੀਕਰਨ ਦੇ ਪ੍ਰਤੀਕ ਦੇ ਰੂਪ ਵਿੱਚ ਕਬਾਇਲੀ ਉਤਪਾਦਾਂ ਸਹਿਤ ਜੀਆਈ ਟੈਗ ਉਤਪਾਦਾਂ ਨੂੰ ਹੁਲਾਰਾ ਦੇਣ ਦੇ ਨਾਲ ਹੀ ਉਨ੍ਹਾਂ ਨੂੰ ਇੱਕ ਬ੍ਰਾਂਡ ਵਿੱਚ ਬਦਲਿਆ ਜਾ ਸਕੇ ।
ਇਸ ਸੰਬੰਧ ਵਿੱਚ ਟਰਾਈਫੇਡ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਵਿਸ਼ਵਭਰ ਵਿੱਚ ਸਥਾਪਤ 100 ਭਾਰਤੀ ਮਿਸ਼ਨਾਂ/ਦੂਤਾਵਾਸਾਂ ਵਿੱਚ ਇੱਕ ਆਤਮਨਿਰਭਰ ਭਾਰਤ ਕਾਰਨਰ ਸਥਾਪਤ ਕਰਨ ਵਾਲਾ ਹੈ । ਕੁਦਰਤੀ ਅਤੇ ਜੈਵਿਕ ਉਤਪਾਦਾਂ ਦੇ ਇਲਾਵਾ ਜੀਆਈ ਟੈਗ ਯੁਕਤ ਕਬਾਇਲੀ ਕਲਾ ਅਤੇ ਹਸਤਸ਼ਿਲਪ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਇਹ ਕੋਨਾ ਇੱਕ ਵਿਸ਼ੇਸ਼ ਸਥਾਨ ਹੋਵੇਗਾ। ਕਬਾਇਲੀ ਉਤਪਾਦਾਂ ਦੀ ਸਮ੍ਰਿੱਧੀ ਅਤੇ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਸੂਚੀਪੱਤਰ ( ਕੈਟਲਾਗ ) ਅਤੇ ( ਬ੍ਰੋਸ਼ਰ ) ਵੀ ਮਿਸ਼ਨਾਂ ਅਤੇ ਦੂਤਾਵਾਸਾਂ ਦੇ ਕੋਲ ਭੇਜੇ ਗਏ ਹਨ । ਇਸ ਬਾਰੇ ਵਿੱਚ ਜਿਨ੍ਹਾਂ ਮਿਸ਼ਨਾਂ ਅਤੇ ਦੂਤਾਵਾਸਾਂ ਨਾਲ ਸੰਪਰਕ ਕੀਤਾ ਗਿਆ , ਉਨ੍ਹਾਂ ਵਿਚੋਂ 42 ਜਮੈਕਾ , ਆਇਰਲੈਂਡ , ਤੁਰਕੀ , ਕੇਨੀਆ , ਮੰਗੋਲਿਆ , ਇਜ਼ਰਾਈਲ , ਫਿਨਲੈਂਡ , ਫਰਾਂਸ ਅਤੇ ਕਨੈਡਾ ਵਰਗੇ ਦੇਸ਼ਾਂ ਤੋਂ ਵਾਪਸ ਪਰਤੇ ਹਨ । ਟਰਾਈਫੇਡ ਆਦਿਵਾਸੀ ਉਤਪਾਦਾਂ ਦੀ ਪਹਿਲੀ ਖੇਪ ਨੂੰ ਇਨ੍ਹਾਂ ਕਾਰਨਸ ਵਿੱਚ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ ।
ਹਾਲ ਹੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੇ ਇੱਕ ਅੰਗ ਦੇ ਰੂਪ ਵਿੱਚ ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਨਿਊਯਾਰਕ ਦੇ ਟਾਈਮਸ ਸਕਵਾਇਰ ਵਿੱਚ ਯੋਗ, ਸਿਹਤ, ਆਯੁਰਵੇਦ ਅਤੇ ਤੰਦਰੁਸਤੀ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਦਿਨਾਂ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ 3000 ਲੋਕਾਂ ਨੇ ਭਾਗ ਲਿਆ। ਨਿਊਯਾਰਕ ਵਿੱਚ ਇੱਕ ਪ੍ਰਤਿਸ਼ਠਿਤ ਸਥਾਨ ‘ਤੇ ਆਯੋਜਿਤ ਇਹ ਪ੍ਰੋਗਰਾਮ ਬਹੁਤ ਸਫਲ ਰਿਹਾ। ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਉਹ ਸਟਾਲ ਸਨ ਜਿਨ੍ਹਾਂ ਵਿੱਚ ਰੋਗ ਪ੍ਰਤੀਰੋਧਕ ਨੂੰ ਵਧਾਉਣ ਵਾਲੇ ਆਯੁਰਵੈਦਿਕ ਉਤਪਾਦਾਂ ਸਹਿਤ ਵਿਲੱਖਣ ਕੁਦਰਤੀ ਕਬਾਇਲੀ ਉਤਪਾਦਾਂ ਦੀ ਇੱਕ ਪੂਰੀ ਲੜੀ ਸ਼ਾਮਿਲ ਸੀ ਜਿਸ ਵਿੱਚ ਜੈਵਿਕ ਉਤਪਾਦ , ਕੁਦਰਤੀ ਪ੍ਰਤੀਰੱਖਿਆ - ਵਧਾਉਣ ਵਾਲੇ ਜ਼ਰੂਰੀ ਉਤਪਾਦ ਜਿਵੇਂ ਬਾਜਰਾ, ਚਾਵਲ , ਮਸਾਲੇ , ਸ਼ਹਿਦ , ਚਵਨਪ੍ਰਾਸ਼ , ਆਵਲਾ , ਅਸ਼ਵਗੰਧਾ ਪਾਊਡਰ , ਹਰਬਲ ਚਾਹ ਅਤੇ ਕੌਫ਼ੀ ਅਤੇ ਯੋਗ ਕਾਰਨ ਲਈ ਚਟਾਈ , ਬੰਸੁਰੀਆਂ , ਹਰਬਲ ਸਾਬਣ , ਬਾਂਸ ਨਾਲ ਬਣੀ ਸੁਗੰਧਿਤ ਮੋਮਬੱਤੀਆਂ ਆਦਿ । ਇਨ੍ਹਾਂ ਸਟਾਲਾਂ ‘ਤੇ ਭਾਰੀ ਮਾਤਰਾ ਵਿੱਚ ਲੋਕਾਂ ਦੀ ਭੀੜ ਵੀ ਵੇਖੀ ਗਈ ਅਤੇ ਭਾਰਤ ਦੀਆਂ ਜਨਜਾਤੀਆਂ ਅਤੇ ਆਦਿਵਾਸੀ ਉਤਪਾਦਾਂ ਦੀ ਵਿਸ਼ੇਸ਼ਤਾ ਬਾਰੇ ਜਾਣਨ ਲਈ ਵੀ ਬਹੁਤ ਉਤਸੁਕਤਾ ਵਿਅਕਤ ਕੀਤੀ ਗਈ । ਇਸ ਆਯੋਜਨ ਲਈ ਭਾਰਤੀ ਵਣਜ ਦੂਤਾਵਾਸ ਨਿਊਯਾਰਕ ਦੁਆਰਾ ਆਦਿਵਾਸੀ ਉਤਪਾਦਾਂ ਦੀ ਲਗਭਗ 8.5 ਲੱਖ ਰੁਪਏ ਦੀ ਖੇਪ ਭੇਜਣ ਦਾ ਆਦੇਸ਼ ਦਿੱਤਾ ਗਿਆ ਸੀ ।
ਵੋਕਲ ਫਾਰ ਲੋਕਲ ਲਈ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਲਈ ਸਮ੍ਰਿੱਧ ਆਦਿਵਾਸੀ ਵਿਰਾਸਤ ਤੋਂ ਜਾਣੂ ਕਰਵਾਉਂਦੇ ਹੋਏ ਇਸ ਤੋਂ ਪਹਿਲਾਂ , ਫਰਵਰੀ 2021 ਵਿੱਚ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਟਰਾਇਬਸ ਇੰਡੀਆ ਆਦਿ ਮਹੋਤਸਵ ਵਿੱਚ ਟਰਾਇਬਸ ਇੰਡੀਆ ਕਾਨਕਲੇਵ ਦਾ ਆਯੋਜਨ ਕੀਤਾ ਗਿਆ ਸੀ । ਇਸ ਪ੍ਰੋਗਰਾਮ ਨੂੰ ਖੂਬ ਸਲਾਹਿਆ ਗਿਆ ਅਤੇ ਇਸ ਵਿੱਚ ਭਾਰਤ ਵਿੱਚ ਕਾਰਜਸ਼ੀਲ 30 ਤੋਂ ਅਧਿਕ ਵਿਦੇਸ਼ੀ ਮਿਸ਼ਨਾਂ ਦੇ 120 ਤੋਂ ਅਧਿਕ ਰਾਜਨਾਇਕਾਂ ਨੇ ਭਾਗ ਲਿਆI ਇਸ ਦੇ ਇਲਾਵਾ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਆਦਿ ਮਹੋਤਸਵ ਦਾ ਦੌਰਾ ਕੀਤਾ ਸੀ ।
ਮੰਨੇ-ਪ੍ਰਮੰਨੇ ਵਿਅਕਤੀਆਂ ਵਿੱਚ ਤਾਇਪੇ, ਇੰਡੋਨੇਸ਼ੀਆ , ਬੰਗਲਾਦੇਸ਼ , ਮਿਆਂਮਾਰ , ਮਲੇਸ਼ੀਆ , ਬੋਲੀਵੀਆ , ਜਾਮਬੀਆ , ਫਿਨਲੈਂਡ , ਪੋਲੈਂਡ , ਬ੍ਰਾਜ਼ੀਲ , ਮਿਸ੍ਰ , ਕੋਸਟਾਰਿਕਾ , ਕੰਬੋਡੀਆ , ਕੇਨੀਆ , ਮਾਲਟਾ , ਫਿਲੀਪੀਂਸ , ਲਾਓਸ , ਟਿਊਨੀਸ਼ੀਆ , ਕ੍ਰੋਏਸ਼ੀਆ , ਟੋਗੋ , ਅਫ਼ਗਾਨਿਸਤਾਨ , ਸੰਯੁਕਤ ਰਾਜ ਅਮਰੀਕਾ , ਘਾਨਾ , ਤੁਰਕੀ , ਉਜਬੇਕਿਸਤਾਨ , ਯੂਕੇ , ਈਰਾਨ ਅਤੇ ਫਰਾਂਸ ਵਰਗੇ ਦੇਸ਼ਾਂ ਦੇ ਰਾਜਨਾਇਕ ਸ਼ਾਮਿਲ ਸਨ । ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ ਦਫ਼ਤਰ ( ਯੂਐੱਨਐੱਚਸੀਆਰ ) ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ( ਯੂਐੱਨਡੀਪੀ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤਿਨਿਧੀ ਵੀ ਇਸ ਸਮਾਰੋਹ ਵਿੱਚ ਆਉਣ ਵਾਲਿਆਂ ਵਿੱਚ ਸ਼ਾਮਿਲ ਸਨ।
ਭਾਰਤ ਵਿੱਚ ਸਵਦੇਸ਼ੀ ਉਤਪਾਦਾਂ ਦੀ ਇੱਕ ਸਮ੍ਰਿੱਧ ਵਿਰਾਸਤ ਹੈ , ਚਾਹੇ ਉਹ ਹਸਤਸ਼ਿਲਪ , ਹੈਂਡਲੂਮ ਹੋਵੇ ਜਾਂ ਕੋਈ ਹੋਰ ਉਤਪਾਦ ਹੋਣ । ਰਾਸ਼ਟਰੀ ਨੋਡਲ ਏਜੰਸੀ ਦੇ ਰੂਪ ਵਿੱਚ ਟਰਾਈਫੇਡ ਅਜਿਹੇ ਸਾਰੇ ਸਵਦੇਸ਼ੀ ਉਤਪਾਦਾਂ ਨੂੰ ਬਜ਼ਾਰ ਵਿੱਚ ਲਿਆਉਣ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਲਈ ਵੱਡੇ ਪੈਮਾਨੇ ‘ਤੇ ਕੰਮ ਕਰ ਰਿਹਾ ਹੈ , ਜਿਨ੍ਹਾਂ ਦਾ ਉਤਪਾਦਨ ਦੇਸ਼ ਭਰ ਦੇ ਆਦਿਵਾਸੀ ਸਮੂਹ ਕਈ ਸ਼ਤਾਬਦੀਆਂ ਤੋਂ ਕਰ ਰਹੇ ਹੈ । ਇਸ ਨੂੰ ਵੇਖਦੇ ਹੋਏ ਭੂਗੋਲਿਕ ਸੰਕੇਤ ਜਾਂ ਜੀਆਈ ਟੈਗਿੰਗ ਦਾ ਮਹੱਤਵ ਹੋਰ ਵੀ ਅਧਿਕ ਵੱਧ ਜਾਂਦਾ ਹੈ ।
ਇਸ ਸੰਬੰਧ ਵਿੱਚ ਇਹ ਜ਼ਿਕਰਯੋਗ ਹੈ ਕਿ ਕਬਾਇਲੀ ਸਾਡੀ ਜਨਸੰਖਿਆ ਦੇ 8 ਫ਼ੀਸਦੀ ਤੋਂ ਅਧਿਕ ਹਨ I ਹਾਲਾਂਕਿ ਉਹ ਸਮਾਜ ਦੇ ਵਾਂਝੇ ਵਰਗਾਂ ਵਿੱਚ ਆਉਂਦੇ ਹਨ । ਦੇਸ਼ ਮੁੱਖਧਾਰਾ ਦੇ ਵਿੱਚ ਇੱਕ ਗਲਤ ਧਾਰਨਾ ਇਹ ਬਣੀ ਹੋਈ ਹੈ ਕਿ “ਅਸੀਂ ਉਨ੍ਹਾਂ ਨੂੰ ਸਿਖਾਉਣਾ ਹੈ ਅਤੇ ਉਨ੍ਹਾਂ ਦੀ ਸਹਾਇਤਾ ਕਰਨੀ ਹੈ” , ਜਦੋਂ ਕਿ ਸਚਾਈ ਕੁਝ ਹੋਰ ਹੀ ਹੈ - ਆਦਿਵਾਸੀਆਂ ਨੂੰ ਸ਼ਹਿਰੀ ਭਾਰਤ ਬਹੁਤ ਕੁਝ ਸਿਖਾਉਂਦਾ ਹੈ ਅਤੇ ਉਹ ਬਿਨਾ ਬੋਲੇ ਵੀ ਬਹੁਤ ਕੁਝ ਦੱਸ ਜਾਂਦੇ ਹੈ । ਕੁਦਰਤੀ ਸਾਦਗੀ ਤੋਂ ਸਰਾਬੋਰ ਉਨ੍ਹਾਂ ਦੀਆਂ ਕ੍ਰਿਤੀਆਂ ਵਿੱਚ ਇੱਕ ਕਾਲਤੀਤ ਆਕਰਸ਼ਣ ਹੈ । ਹਸਤਸ਼ਿਲਪ ਦੀ ਇਸ ਵਿਸਤ੍ਰਿਤ ਲੜੀ ਵਿੱਚ ਹੱਥ ਨਾਲ ਬੁਣੇ ਹੋਏ ਸੂਤੀ , ਰੇਸ਼ਮੀ ਕੱਪੜੇ , ਉਨ , ਧਾਤੂ ਸ਼ਿਲਪ , ਮ੍ਰੱਤਿਕਾ ਭਾਂਡ ( ਟੇਰਾਕੋਟਾ ) , ਮੋਤੀਆਂ ਤੋਂ ਬਣੇ ਹਸਤਸ਼ਿਲਪ ਸ਼ਾਮਿਲ ਹੈI ਇਨ੍ਹਾਂ ਸਾਰੀਆਂ ਨੂੰ ਸੁਰੱਖਿਅਤ ਕਰਨ ਅਤੇ ਹੁਲਾਰਾ ਦੇਣ ਦੀ ਲੋੜ ਹੈ ।
ਭੂਗੋਲਿਕ ਸੰਕੇਤ ਅਰਥਾਤ ਜੀਆਈ ਟੈਗ ਨੂੰ ਵਿਸ਼ਵ ਵਪਾਰ ਸੰਗਠਨ ਦੁਆਰਾ ਮਾਨਤਾ ਦਿੱਤੀ ਗਈ ਹੈI ਇਸ ਦਾ ਉਪਯੋਗ ਉਸ ਭੂਗੋਲਿਕ ਖੇਤਰ ਨੂੰ ਦੱਸਣ ਲਈ ਕੀਤਾ ਜਾਂਦਾ ਹੈ ਜਿੱਥੇ ਕਿਸੇ ਵੀ ਪ੍ਰਕਾਰ ਦਾ ਵਿਸ਼ੇਸ਼ ਉਤਪਾਦ ਹੁੰਦਾ ਹੈ - ਚਾਹੇ ਉਹ ਖੇਤੀਬਾੜੀ ਉਤਪਾਦ ਹੋਵੇ , ਕੁਦਰਤੀ ਉਤਪਾਦ ਹੋਵੇ ਜਾਂ ਜਿਸ ਦਾ ਨਿਰਮਾਣ ਕੀਤਾ ਗਿਆ ਹੋਵੇI ਨਾਲ ਹੀ ਇਹ ਸੰਕੇਤਕ ਉਨ੍ਹਾਂ ਗੁਣਾਂ ਜਾਂ ਵਿਸ਼ੇਸ਼ਤਾਵਾਂ ਦਾ ਭਰੋਸਾ ਵੀ ਦਿੰਦਾ ਹੈ ਜੋ ਉਸ ਵਿਸ਼ੇਸ਼ ਭੂਗੋਲਿਕ ਖੇਤਰ ਦੀ ਅਨੌਖੀ ਵਿਸ਼ੇਸ਼ਤਾ ਹੈ । ਭਾਰਤ ਇਸ ਸੰਮੇਲਨ ਦਾ ਇੱਕ ਦਸਤਖਤਕਰਤਾ ਉਦੋਂ ਬਣਿਆ ਜਦੋਂ ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਦੇ ਰੂਪ ਵਿੱਚ ਉਸ ਨੇ ਭੂਗੋਲਿਕ ਸੰਕੇਤ ( ਰਜਿਸਟ੍ਰੇਸ਼ਨ ਅਤੇ ਸੁਰੱਖਿਆ ਐਕਟ ) , 1999 ਨੂੰ ਅਧਿਨਿਯਮਿਤ ਕੀਤਾ ਸੀI ਇਹ 15 ਸਤੰਬਰ , 2003 ਤੋਂ ਲਾਗੂ ਹੋਇਆ ਸੀ ।
ਇਸ ਪ੍ਰਚਾਰ ਨੂੰ ਹੁਲਾਰਾ ਦੇਣ ਦੇ ਨਾਲ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਇਨ੍ਹਾਂ ਵਿਲੱਖਣ ਉਤਪਾਦਾਂ ਨੂੰ ਇੱਕ ਵੱਡਾ ਬਜ਼ਾਰ ਮਿਲੇਗਾ ਅਤੇ ਉਦੋਂ ਹੀ “ਸਥਾਨਿਕ ਲਈ ਵੋਕਲ , ਕਬਾਇਲੀ ਉਤਪਾਦ ਖਰੀਦੋ - ਵੋਕਲ ਫਾਰ ਲੋਕਲ ਬਾਏ ਟਰਾਇਬਲ ) ਦੀ ਧਾਰਨਾ ਨੂੰ ਅਸਲੀਅਤ ਵਿੱਚ ਬਦਲਿਆ ਜਾ ਸਕਦਾ ਹੈ ਜਿਸ ਦੇ ਨਾਲ ਦੇਸ਼ ਦੇ ਕਬਾਇਲੀ ਲੋਕਾਂ ਦੀ ਸਥਾਈ ਆਮਦਨ ਦਾ ਸਿਰਜਣ ਹੋਣ ਦੇ ਨਾਲ ਹੀ ਉਨ੍ਹਾਂ ਦੇ ਰੋਜ਼ਗਾਰ ਦੇ ਖੇਤਰਾਂ ਵਿੱਚ ਅਸਲ ਵਿੱਚ ਪਰਿਵਰਤਨ ਹੋ ਸਕੇਗਾ ।
*****
ਐੱਨਬੀ/ਐੱਸਕੇ
(Release ID: 1743407)
Visitor Counter : 240