ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਮੁੱਕੇਬਾਜ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ਵਿੱਚ ਅੱਜ ਕਾਂਸੀ ਦਾ ਮੈਡਲ ਜਿੱਤਿਆ

Posted On: 04 AUG 2021 6:07PM by PIB Chandigarh

ਮੁੱਖ ਬਿੰਦੁ:

  • ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਵਲੀਨਾ ਬੋਰਗੋਹੇਨ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ

  • ਲਵਲੀਨਾ ਨੂੰ ਵਧਾਈ ਦਿੰਦੇ ਹੋਏ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, ਭਾਰਤ ਨੂੰ ਤੁਹਾਡੇ ‘ਤੇ ਮਾਣ ਹੈ

 

ਮੁੱਕੇਬਾਜ ਲਵਲੀਨਾ ਬੋਰਗੋਹੇਨ ਨੇ ਅੱਜ ਸੈਮੀਫਾਈਨਲ ਵਿੱਚ ਤੁਰਕੀ ਦੀ ਵਿਸ਼ਵ ਚੈਂਪੀਅਨ ਬੁਸੇਨਾਜ ਸੁਰਮੇਨੇਲੀ ਤੋਂ ਹਾਰਨ ਦੇ ਬਾਅਦ 69 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਇਹ ਟੋਕੀਓ ਓਲੰਪਿਕ ਵਿੱਚ ਦੇਸ਼ ਦਾ ਤੀਸਰਾ ਮੈਡਲ ਹੈ। ਇਸ ਤੋਂ ਪਹਿਲਾਂ ਪੀ ਵੀ ਸਿੰਧੂ ਨੇ ਬੈਡਮਿੰਟਨ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ ਜਦੋਂ ਕਿ ਮੀਰਾ ਬਾਈ ਚਾਨੂ ਨੇ ਵੇਟਲਿਫਟਿੰਗ ਵਿੱਚ ਰਜਤ ਮੈਡਲ ਜਿੱਤਿਆ ਸੀ। ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਲਵਲੀਨਾ ਬੋਰਗੋਹੇਨ ਨੂੰ ਉਨ੍ਹਾਂ ਦੀ ਉਪਲੱਬਧੀ ਦੇ ਲਈ ਵਧਾਈ ਦਿੱਤੀ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਲਵਲੀਨਾ ਬੋਰਗੋਹੇਨ ਨੂੰ ਵਧਾਈ ਦਿੱਤੀ। ਸ਼੍ਰੀ ਕੋਵਿੰਦ ਨੇ ਟਵੀਟ ਕਰ ਕਿਹਾ ਕਿ, “ਲਵਲੀਨਾ ਬੋਰਗੋਹੇਨ ਨੂੰ ਵਧਾਈਆਂ! ਤੁਸੀਂ ਆਪਣੀ ਕੜੀ ਮਿਹਨਤ ਅਤੇ ਦ੍ਰਿੜ੍ਹ ਨਿਸ਼ਚੈ ਨਾਲ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਓਲੰਪਿਕ ਖੇਡਾਂ ਵਿੱਚ ਮੁੱਕੇਬਾਜੀ ਵਿੱਚ ਤੁਹਾਡਾ ਕਾਂਸੀ ਦਾ ਮੈਡਲ ਨੌਜਵਾਨਾਂ, ਖਾਸ ਤੌਰ ‘ਤੇ ਯੁਵਾ ਮਹਿਲਾਵਾਂ ਨੂੰ ਚੁਣੌਤੀਆਂ ਨਾਲ ਲੜਣ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਲਈ ਪ੍ਰੇਰਿਤ ਕਰੇਗਾ।”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਮੁੱਕੇਬਾਜ ਲਵਲੀਨਾ ਨੂੰ ਵਧਾਈ ਦਿੱਤੀ। ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕਰ ਕਿਹਾ ਕਿ, “ਲਵਲੀਨਾ ਬੋਰਗੋਹੇਨ ਨੇ ਚੰਗੇ ਖੇਡ ਦਾ ਪ੍ਰਦਰਸ਼ਨ ਕੀਤਾ! ਬੌਕਸਿੰਗ ਰਿੰਗ ਵਿੱਚ ਉਨ੍ਹਾਂ ਦੀ ਸਫਲਤਾ ਕਈ ਭਾਰਤੀਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦਾ ਤਪ ਅਤੇ ਦ੍ਰਿੜ੍ਹ ਸੰਕਲਪ ਸ਼ਲਾਘਾਯੋਗ ਹੈ। ਉਨ੍ਹਾਂ ਨੂੰ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ! ਉਨ੍ਹਾਂ ਦੇ ਭਵਿੱਖ ਦੇ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ।”

ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਵੀ ਮੁੱਕੇਬਾਜ ਲਵਲੀਨਾ ਬੋਰਗੋਹੇਨ ਨੂੰ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈ ਦਿੱਤੀ। ਸ਼੍ਰੀ ਠਾਕੁਰ ਨੇ ਟਵੀਟ ਕਰ ਕਿਹਾ ਕਿ, “ਲਵਲੀਨਾ ਨੇ ਆਪਣਾ ਸਰਬੋਤਮ ਪੰਚ ਦਿੱਤਾ ਅਤੇ ਉਨ੍ਹਾਂ ਨੇ ਜੋ ਹਾਸਲ ਕੀਤਾ, ਭਾਰਤ ਨੂੰ ਉਸ ‘ਤੇ ਬਹੁਤ ਮਾਣ ਹੈ। ਉਨ੍ਹਾਂ ਨੇ ਆਪਣੇ ਪਹਿਲੇ ਓਲੰਪਿਕ ਵਿੱਚ ਹੀ ਕਾਂਸੀ ਦਾ ਮੈਡਲ ਹਾਸਲ ਕੀਤਾ ਹੈ ਅਤੇ ਸਫਰ ਹੁਣੇ ਸ਼ੁਰੂ ਹੀ ਹੋਇਆ ਹੈ।”

ਲਵਲੀਨਾ ਦਾ ਜਨਮ 2 ਅਕਤੂਬਰ 1997 ਨੂੰ ਹੋਇਆ ਸੀ ਅਤੇ ਉਹ ਅਸਮ ਦੇ ਗੋਲਾਘਾਟ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਟਿਕੇਨ ਇੱਕ ਛੋਟੇ ਪੱਧਰ ਦੇ ਵਪਾਰੀ ਹਨ ਅਤੇ ਆਪਣੀ ਬੇਟੀ ਦੀ ਮਹੱਤਵਕਾਂਖਿਆ ਦਾ ਸਮਰਥਨ ਕਰਨ ਦੇ ਲਈ ਉਨ੍ਹਾਂ ਨੂੰ ਵਿੱਤੀ ਸੰਘਰਸ਼ ਕਰਨਾ ਪਿਆ। ਆਪਣੀਆਂ ਜੁੜਵਾ ਭੈਣਾਂ ਲੀਚਾ ਅਤੇ ਲੀਮਾ ਦੇ ਪਦਚਿਨ੍ਹਾਂ ‘ਤੇ ਚਲਦੇ ਹੋਏ, ਅਸਮੀਆਂ ਨੇ ਸਭ ਤੋਂ ਪਹਿਲਾਂ ਕਿੱਕਬੌਕਸਿੰਗ ਕੀਤੀ। ਜਦੋਂ ਉਹ ਆਪਣੇ ਪਹਿਲੇ ਕੋਚ ਪਦੁਮ ਬੋਰੋ ਨਾਲ ਮਿਲੀ, ਤਾਂ ਉਨ੍ਹਾਂ ਦੇ ਜੀਵਨ ਨੇ ਇੱਕ ਅਹਿਮ ਮੋੜ ਲਿਆ। ਭਾਰਤੀ ਖੇਡ ਅਥਾਰਿਟੀ ਦੇ ਸ਼ਿਲਾਂਗ ਅਤੇ ਦੀਮਾਪੁਰ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਬੋਰੋ ਨੇ ਉਨ੍ਹਾਂ ਦਾ ਮੁੱਕੇਬਾਜੀ ਨਾਲ ਪਹਿਚਾਣ ਕਰਵਾਈ ਅਤੇ ਤਦ ਤੋਂ ਲਵਲੀਨਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੁੱਕੇਬਾਜੀ ਵਿੱਚ ਲਗਾਵ ਦੇ ਬਾਅਦ, ਲਵਲੀਨਾ ਹਮੇਸ਼ਾ ਇੱਕ ਅਵਸਰ ਦੀ ਤਲਾਸ਼ ਵਿੱਚ ਰਹਿੰਦੀ ਸੀ ਅਤੇ ਇਹ ਕੁਝ ਹੀ ਮਹੀਨਿਆਂ ਵਿੱਚ ਆ ਗਿਆ।

 

ਭਾਰਤੀ ਖੇਡ ਅਥਾਰਿਟੀ (ਸਾਈ) ਬਾਰਪੱਥਰ ਗਰਲਸ ਹਾਈ ਸਕੂਲ ਵਿੱਚ ਟ੍ਰੇਨਿੰਗ ਕਰ ਰਿਹਾ ਸੀ ਜਿੱਥੇ ਲਵਲੀਨਾ ਪੜ੍ਹਾਈ ਕਰ ਰਹੀ ਸੀ ਅਤੇ ਉਨ੍ਹਾਂ ਨੇ ਟ੍ਰਾਇਲਸ ਵਿੱਚ ਭਾਗ ਲੈਂਦੇ ਹੋਏ ਆਪਣਾ ਕੌਸ਼ਲ ਦਿਖਾਇਆ। ਇਸ ਤਰ੍ਹਾਂ ਬੋਰੋ ਨੇ ਦੇਖਿਆ ਕਿ ਉਨ੍ਹਾਂ ਦੀ ਇਸ ਅਸਧਾਰਣ ਪ੍ਰਤਿਭਾ ਨੇ 2012 ਤੋਂ ਆਪਣਾ ਕੌਸ਼ਲ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਲਵਲੀਨਾ ਨੇ ਸਿਖਰ ਤੱਕ ਪਹੁੰਚਣ ਦੀ ਆਪਣੀ ਯਾਤਰਾ ਵਿੱਚ ਉਸ ਸਮਾਜ ਨਾਲ ਲੜਾਈ ਲੜੀ, ਜੋ ਇੱਕ ਮਹਿਲਾ ਹੋਣ ਦੇ ਚਲਦੇ ਮੁੱਕੇਬਾਜੀ ਵਿੱਚ ਉਨ੍ਹਾਂ ਦੀ ਰੁਚੀ ‘ਤੇ ਸਵਾਲ ਉਠਾਉਂਦਾ ਸੀ। ਲੇਕਿਨ ਇਸ ਨੇ ਲਵਲੀਨਾ ਦੀ ਅਕਾਂਖਿਆਵਾਂ ਨੂੰ ਬਿਖਰਨ ਨਹੀਂ ਦਿੱਤਾ, ਜਿਸ ਨਾਲ ਉਨ੍ਹਾਂ ਨੇ ਪਹਿਲੀ ਵੱਡੀ ਸਫਲਤਾ 2018 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਮੈਡਲ ਦੇ ਜਿੱਤਣ ਨਾਲ ਮਿਲੀ। ਟੋਕੀਓ ਓਲੰਪਿਕ 2020 ਦੇ ਲਈ ਕਵਾਲੀਫਾਈ ਕਰਨ ਦੇ ਬਾਅਦ, ਉਹ ਅਸਮ ਦੇ ਇਤਿਹਾਸ ਵਿੱਚ, ਓਲੰਪਿਕ ਦੇ ਲਈ ਕਵਾਲੀਫਾਈ ਕਰਨ ਵਾਲੀ ਪਹਿਲੀ ਮਹਿਲਾ ਬਣੀ।

 

ਵਿਅਕਤੀਗਤ ਵੰਡ

ਜਨਮ ਮਿਤੀ: 02 ਅਕਤੂਬਰ 1997

ਗ੍ਰਹਿ ਸਥਾਨ: ਗੋਲਾਘਾਟ, ਅਸਮ

ਟ੍ਰੇਨਿੰਗ ਕੈਂਪ: ਅਸੀਸੀ, ਇਟਲੀ

ਨਿਜੀ ਕੋਚ: ਸੁਸ਼੍ਰੀ ਸੰਧਿਆ ਗੁਰੂੰਗ

ਰਾਸ਼ਟਰੀ ਕੋਚ: ਮੋਹਮੰਦ ਅਲੀ ਕਮਰ

ਉਪਲਬਧੀਆਂ:-

- ਕਾਂਸੀ ਮੈਡਲ ਜੇਤੂ 2018 ਅਤੇ 2019 ਵਿਸ਼ਵ ਚੈਂਪੀਅਨਸ਼ਿਪ

- ਕਾਂਸੀ ਮੈਡਲ ਜੇਤੂ 2017 ਅਤੇ 2021 ਏਸ਼ੀਆਈ ਚੈਂਪੀਅਨਸ਼ਿਪ

ਮੁੱਖ ਸਰਕਾਰੀ ਸਹਾਇਤਾ:-

  • ਲਵਲੀਨਾ ਦੇ ਕੋਵਿਡ-19 ਨਾਲ ਠੀਕ ਹੋਣ ਦੇ ਬਾਅਦ ਗੁਹਾਟੀ ਵਿੱਚ ਇੱਕ ਮਹੀਨੇ ਦਾ ਵਿਅਕਤੀਗਤ ਟ੍ਰੇਨਿੰਗ ਕੈਂਪ

  • ਉਪਕਰਣਾਂ ਦੀ ਖਰੀਦ ਦੇ ਲਈ ਮਦਦ

  • ਕੋਵਿਡ-19 ਦਾ ਸੰਕ੍ਰਮਣ ਹੋਣ ‘ਤੇ ਇਲਾਜ ‘ਤੇ ਖਰਚ ਅਤੇ ਡਾਕਟਰ ਨਾਲ ਵਿਚਾਰ-ਵਟਾਂਦਰੇ ਦੀ ਸੁਵਿਧਾ

  • ਟੋਕੀਓ ਓਲੰਪਿਕ, 2020 ਦੇ ਸ਼ੁਰੂ ਹੋਣ ਤੋਂ ਪਹਿਲਾਂ ਅਸੀਸੀ, ਇਟਲੀ ਵਿੱਚ ਇੱਕ ਮਹੀਨੇ ਦਾ ਟ੍ਰੇਨਿੰਗ ਕੈਂਪ

 

 

 

ਵਿੱਤ ਪੋਸ਼ਣ:

ਟੌਪਸ

ਏਸੀਟੀਸੀ

ਕੁੱਲ

11,30,300 ਰੁਪਏ

7,00,215 ਰੁਪਏ

18,30,515 ਰੁਪਏ

ਕੋਚਾਂ ਦਾ ਵੇਰਵਾ:

- ਗ੍ਰਾਸਰੂਟ ਲੇਵਲ: ਪਦੁਮ ਚੰਦ੍ਰ ਬੋਰੋ ਅਤੇ ਸ਼ਿਵ ਸਿੰਘ

-ਡੇਵਲਪਮੈਂਟ/ਇਲੀਟ: ਮੋਹਮੰਦ ਅਲੀ ਕਮਰ ਅਤੇ ਸੰਧਿਆ ਗੁਰੂੰਗ

*******

ਐੱਨਬੀ/ਓਏ


(Release ID: 1742968) Visitor Counter : 192