ਰੱਖਿਆ ਮੰਤਰਾਲਾ

ਸਵਰਨਿਮ ਵਿਜੇ ਵਰਸ਼ ਵਿਕਟਰੀ ਫਲੇਮ ਨੇਤਾ ਜੀ ਸੁਭਾਸ਼ ਚੰਦਰ ਬੋਸ ਟਾਪੂ ਤੇ ਲਿਜਾਈ ਗਈ

Posted On: 05 AUG 2021 11:01AM by PIB Chandigarh

ਮੁੱਖ ਝਲਕੀਆਂ:

ਭਾਰਤੀ ਜਲ ਸੈਨਾ ਗਾਰਡ ਵੱਲੋਂ ਵਿਕਟਰੀ ਫਲੇਮ ਨੂੰ 1971 ਦੇ ਜੰਗੀ ਨਾਇਕਾਂ ਨੂੰ ਸ਼ਰਧਾਂਜਲੀ ਵਜੋਂ ਪੂਰੇ ਰਸਮੀ ਸਨਮਾਨ ਦਿੱਤੇ ਗਏ। 

ਆਈਐਨਐਸ ਖੁਖਰੀ ਦੇ ਅਧਿਕਾਰੀਆਂ ਅਤੇ ਮਲਾਹਾਂ ਨੂੰ ਉਨ੍ਹਾਂ ਦੀ ਮਹਾਨ ਕੁਰਬਾਨੀ ਲਈ ਸ਼ਰਧਾਂਜਲੀ ਭੇਟ ਕੀਤੀ ਗਈ। 

ਪ੍ਰਧਾਨ ਮੰਤਰੀ ਨੇ ਨੇਤਾਜੀ ਵੱਲੋਂ ਤਿਰੰਗਾ ਲਹਿਰਾਉਣ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਰੌਸ ਟਾਪੂ ਦਾ ਨਾਂ ਬਦਲ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਰੱਖਿਆ ਸੀ। 

ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਨੇਵਲ ਕੰਪੋਨੈਂਟ ਦੀ ਅਗਵਾਈ ਹੇਠ ਸਵਰਨਿਮ ਵਿਜੇ ਵਰਸ਼ ਵਿਕਟਰੀ ਫਲੇਮ ਨੂੰ 4 ਅਗਸਤ 2021 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ, ਪਹਿਲਾਂ ਰੋਸ ਟਾਪੂ, ਵਿਖੇ ਲਿਜਾਇਆ ਗਿਆ ਸੀ। ਭਾਰਤੀ ਜਲ ਸੈਨਾ ਗਾਰਡ ਵੱਲੋਂ 'ਲੋਨ ਸੇਲਰ ਸਟੈਚੂ' ਵਿਖੇ 1971 ਦੀ ਜੰਗ ਦੇ ਸ਼ਹੀਦ ਨਾਇਕਾਂ ਨੂੰ ਫੁਲ ਮਾਲਾਵਾਂ ਅਰਪਿਤ ਕਰਕੇ ਅਤੇ ਸਲਾਮ ਕਰਕੇ ਰਸਮੀ ਮਾਨ-ਸਨਮਾਨ ਦਿੱਤਾ ਤੇ ਸ਼ਰਧਾਂਜਲੀ ਹੈਂਟ ਕੀਤੀ।   

 

C:\Users\acer\Desktop\1.pngC:\Users\acer\Downloads\image.png

 

ਪੋਰਟ ਬਲੇਅਰ ਬੰਦਰਗਾਹ ਦੇ ਨਜ਼ਰੀਏ ਨੂੰ ਦੇਖਦਿਆਂ 'ਲੋਨ ਸੇਲਰ ਸਟੈਚੂ' ਉਨ੍ਹਾਂ ਲੋਕਾਂ ਦੇ ਮਾਨ-ਸਨਮਾਨ ਲਈ ਬਣਾਇਆ ਗਿਆ ਸੀ, ਜਿਨ੍ਹਾਂ ਨੇ ਸਮੁਦਰ 'ਤੇ ਬਹਾਦਰੀ ਵਾਲਾ ਕੰਮ ਕੀਤਾ ਅਤੇ ਮਹਾਨ ਕੁਰਬਾਨੀ ਦਿੱਤੀ ਸੀ। 1971 ਦੀ ਜੰਗ ਦੇ ਸੰਦਰਭ ਵਿੱਚ, ਆਈਐਨਐਸ ਖੁਖਰੀ ਦੇ ਅਧਿਕਾਰੀਆਂ ਅਤੇ ਮਲਾਹਾਂ ਵੱਲੋਂ  ਸਰਵਉੱਚ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ ਇਹ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਕਮਾਂਡਿੰਗ ਅਫਸਰ ਕੈਪਟਨ ਮਹਿੰਦਰ ਨਾਥ ਮੁੱਲਾ (ਮਹਾਵੀਰ ਚੱਕਰ ਮਰਨ ਉਪਰੰਤ) ਸ਼ਾਮਲ ਸਨ, ਜਿਨ੍ਹਾਂ ਨੇ ਆਪਣੇ ਸਮੁਦਰੀ ਜਹਾਜ਼ ਨਾਲ ਹੇਠਾਂ ਜਾਣਾ ਪਸੰਦ ਕੀਤਾ ਸੀ।

 

C:\Users\acer\Desktop\2.png

 

 

----------------------- 

ਨਾਮਪੀ/ਡੀ ਕੇ /ਆਰ ਪੀ/ ਸੈਵੀ/ਏ ਡੀ ਏ 



(Release ID: 1742854) Visitor Counter : 252