ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਅਨੁਸੂਚਿਤ ਜਾਤਾਂ/ਅਨੁਸੂਚਿਤ ਕਬੀਲਿਆਂ/ਹੋਰ ਪੱਛੜੀਆਂ ਸ਼੍ਰੇਣੀਆਂ ਅਣਭਰੀਆਂ ਆਸਾਮੀਆਂ

Posted On: 03 AUG 2021 2:16PM by PIB Chandigarh

ਪਰਸੋਨਲ ਤੇ ਟ੍ਰੇਨਿੰਗ ਵਿਭਾਗ; ਕੇਂਦਰ ਸਰਕਾਰ ਦੇ 90% ਤੋਂ ਵੱਧ ਮੁਲਾਜ਼ਮਾਂ ਵਾਲੇ 10 ਮੰਤਰਾਲਿਆਂ/ਵਿਭਾਗਾਂ ’ਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂਆਂ ਖ਼ਾਲੀ ਆਸਾਮੀਆਂ ਦਾ ਬੈਕਲੌਗ ਭਰੇ ਜਾਣ ਦੀ ਪ੍ਰਗਤੀ ਉੱਤੇ ਨਜ਼ਰ ਰੱਖਦਾ ਹੈ। ਮੰਤਰਾਲਾ/ਵਿਭਾਗ–ਕ੍ਰਮ ਤੇ ਵਰਗ–ਕ੍ਰਮ ਅਨੁਸਾਰ ਡਾਟਾ, ਜਿਵੇਂ ਕਿ ਰਾਖਵੀਂਆਂ ਖ਼ਾਲੀ ਆਸਾਮੀਆਂ ਦੇ ਬੈਕਲੌਗ ਬਾਰੇ ਮੰਤਰਾਲਿਆਂ/ਵਿਭਾਗਾਂ ਤੋਂ ਪ੍ਰਾਪਤ ਕੀਤਾ ਗਿਆ, 01 ਜਨਵਰੀ, 2017 ਤੋਂ 01 ਜਨਵਰੀ, 2020 ਦੀ ਸਥਿਤੀ ਅਨੁਸਾਰ ਅੰਤਿਕਾ ’ਚ ਹੈ। 

31.12.2016 ਦੀ ਸਥਿਤੀ ਅਨੁਸਾਰ

31.12.2017 ਦੀ ਸਥਿਤੀ ਅਨੁਸਾਰ

31.12.2018 ਦੀ ਸਥਿਤੀ ਅਨੁਸਾਰ

31.12.2019 ਦੀ ਸਥਿਤੀ ਅਨੁਸਾਰ

ਅਨੁਸੂਚਿਤ ਜਾਤੀ

ਅਨੁਸੂਚਿਤ ਕਬੀਲਾ

ਹੋਰ ਪੱਛੜੀਆਂ ਸ਼੍ਰੇਣੀਆਂ

ਅਨੁਸੂਚਿਤ ਜਾਤੀ

ਅਨੁਸੂਚਿਤ ਕਬੀਲਾ

ਹੋਰ ਪੱਛੜੀਆਂ ਸ਼੍ਰੇਣੀਆਂ

ਅਨੁਸੂਚਿਤ ਜਾਤੀ

ਅਨੁਸੂਚਿਤ ਕਬੀਲਾ

ਹੋਰ ਪੱਛੜੀਆਂ ਸ਼੍ਰੇਣੀਆਂ

ਅਨੁਸੂਚਿਤ ਜਾਤੀ

ਅਨੁਸੂਚਿਤ ਕਬੀਲਾ

ਹੋਰ ਪੱਛੜੀਆਂ ਸ਼੍ਰੇਣੀਆਂ

8223

6955

13535

15090

13040

16078

13560

12679

15591

14366

12612

15088

.

ਪਰਸੋਨਲ ਤੇ ਟ੍ਰੇਨਿੰਗ ਵਿਭਾਗ ਨੇ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਬੈਕਲੌਗ ਰਾਖਵੀਂਆਂ ਖ਼ਾਲੀ ਆਸਾਮੀਆਂ ਦੀ ਸ਼ਨਾਖ਼ਤ, ਅਜਿਹੀਆਂ ਖ਼ਾਲੀ ਆਸਾਮੀਆਂ ਦੇ ਬੁਨਿਆਦੀ ਕਾਰਣ ਦਾ ਅਧਿਐਨ ਕਰਨ, ਅਜਿਹੀਆਂ ਖ਼ਾਲੀ ਆਸਾਮੀਆਂ ਦੇ ਕਾਰਣ ਬਣਨ ਵਾਲੇ ਤੱਤਾਂ ਨੂੰ ਖ਼ਤਮ ਕਰਨ ਹਿਤ ਕਦਮ ਚੁੱਕਣ ਅਤੇ ‘ਵਿਸ਼ੇਸ਼ ਭਰਤੀ ਮੁਹਿੰਮਾਂ’ ਰਾਹੀਂ ਉਨ੍ਹਾਂ ਨੂੰ ਭਰਨ ਲਈ ਓ.ਐੱਮ. ਮਿਤੀ 16 ਦਸੰਬਰ, 2014 ਨੂੰ ਇਨ–ਹਾਊਸ ਕਮੇਟੀ ਕਾਇਮ ਕਰਨ ਦੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ।

ਇਹ ਜਾਣਕਾਰੀ ਸਮਾਜਕ ਨਿਆਂ ਤੇ ਸਸ਼ੱਕਤੀਕਰਣ ਰਾਜ ਮੰਤਰੀ ਸ੍ਰੀ ਏ. ਨਾਰਾਇਣਸਵਾਮੀ ਨੇ ਅੱਜ ਲੋਕ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

*****

ਐੱਮਜੀ/ਆਈਏ



(Release ID: 1742092) Visitor Counter : 163