ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਤੋਂ ਬਾਅਦ ਦੀਆਂ ਬਿਮਾਰੀਆਂ ਤੇ ਅਧਿਐਨ

Posted On: 03 AUG 2021 3:24PM by PIB Chandigarh

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ), ਜੋ ਸਿਹਤ ਖੋਜ ਵਿਭਾਗ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ, ਨੇ ਕੋਵਿਡ -19 ਦੇ ਕਲੀਨਿਕਲ ਇਲਾਜ ਅਤੇ ਨਤੀਜਿਆਂ ਨੂੰ ਹਾਸਲ ਕਰਨ ਲਈ ਦੇਸ਼ ਭਰ ਦੀਆਂ 20 ਸਾਈਟਾਂ 'ਤੇ ਇੱਕ ਕੋਵਿਡ ਕਲੀਨਿਕਲ ਰਜਿਸਟਰੀ ਸਥਾਪਤ ਕੀਤੀ ਹੈ। ਇਹ ਜਾਣਕਾਰੀ ਸਿਰਫ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਤੱਕ ਹੀ ਸੀਮਤ ਹੈ। ਕੋਵਿਡ ਤੋਂ ਬਾਅਦ ਦੇ ਅਧਿਐਨ ਵੱਖੋ -ਵੱਖਰੀਆਂ ਸਥਿਤੀਆਂ ਜਿਵੇਂ ਕਿ ਮਸਾਹ ਦੀ ਨਾੜੀ (ਸ਼ਾਹ ਰੱਗ) ਅਤੇ ਫੇਫੜਿਆਂ ਦੀ ਸੋਜ, ਮਿਉਕ੍ਰੋਮਾਈਕੋਸਿਸ ਆਦਿ 'ਤੇ ਕੀਤੇ ਜਾ ਰਹੇ ਹਨ।ਹਾਲਾਂਕਿ, ਸਿਹਤ ਇੱਕ ਰਾਜ ਦਾ ਵਿਸ਼ਾ ਹੈ, ਭਾਰਤ ਸਰਕਾਰ ਨੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਸੰਬੰਧਤ ਸਿਹਤ ਸਹੂਲਤਾਂ ਵਿੱਚ ਕੋਵਿਡ ਤੋਂ ਬਾਅਦ ਦੇ ਕਲੀਨਿਕ ਸਥਾਪਤ ਕਰਨ ਤਾਂ ਜੋ ਕੋਵਿਡ ਤੋਂ ਬਾਅਦ ਦੀਆਂ ਵੱਖ -ਵੱਖ ਸਥਿਤੀਆਂ ਤੋਂ ਪੀੜਤ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਮਾਹਰ ਗਰੁੱਪ ਕੋਵਿਡ ਤੋਂ ਬਾਅਦ ਦੀਆਂ ਵੱਖ ਵੱਖ ਸਥਿਤੀਆਂ/ਮੁੱਦਿਆਂ 'ਤੇ ਮੋਡਿਉਲ/ਦਿਸ਼ਾ ਨਿਰਦੇਸ਼ਾਂ' ਤੇ ਵੀ ਕੰਮ ਕਰ ਰਹੇ ਹਨ।

ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ), ਡਾ.ਭਾਰਤੀ ਪ੍ਰਵੀਣ ਪਵਾਰ ਨੇ ਅੱਜ ਇੱਥੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

-----------------------

ਐੱਮ ਵੀ


(Release ID: 1742003) Visitor Counter : 109