ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਪਦਕ ਜਿੱਤਿਆ , ਦੋ ਓਲੰਪਿਕ ਪਦਕ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ
Posted On:
01 AUG 2021 7:51PM by PIB Chandigarh
ਮੁੱਖ ਬਿੰਦੂ :
• ਸਿੰਧੂ ਨੇ ਕਾਂਸੀ ਪਦਕ ਦੇ ਮੁਕਾਬਲੇ ਵਿੱਚ ਚੀਨ ਦੀ ਹੀ ਬਿੰਗ ਜਿਆਓ ਨੂੰ 21-13 ਅਤੇ 21-15 ਨਾਲ ਹਰਾਇਆ
• ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੰਧੂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ
• ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸਿੰਧੂ ਨੂੰ ਵਧਾਈ ਦਿੰਦੇ ਹੋਏ ਕਿਹਾ, ਤੁਸੀਂ ਇਤਿਹਾਸ ਰਚ ਦਿੱਤਾ
ਭਾਰਤੀ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਨੇ ਅੱਜ ਟੋਕੀਓ ਓਲੰਪਿਕ ਵਿੱਚ ਮਹਿਲਾ ਸਿੰਗਲ ਮੈਚ ਵਿੱਚ ਕਾਂਸੀ ਪਦਕ ਜਿੱਤਿਆ। ਪੀ. ਵੀ. ਸਿੰਧੂ ਨੇ ਕਾਂਸੀ ਪਦਕ ਮੈਚ ਵਿੱਚ ਚੀਨ ਦੀ ਹੀ ਬਿੰਗ ਜਿਆਓ ਨੂੰ 21-13 ਅਤੇ 21-15 ਤੋਂ ਹਰਾਇਆ ਅਤੇ ਇਸ ਜਿੱਤ ਦੇ ਨਾਲ ਸਿੰਧੂ ਦੋ ਓਲੰਪਿਕ ਪਦਕ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਸਿੰਧੂ ਨੇ ਰਿਓ 2016 ਵਿੱਚ ਸਿਲਵਰ ਪਦਕ ਜਿੱਤਿਆ ਸੀ। ਪਹਿਲਵਾਨ ਸੁਸ਼ੀਲ ਕੁਮਾਰ ਦੋ ਓਲੰਪਿਕ ਪਦਕ ਜਿੱਤਣ ਵਾਲੇ ਪਹਿਲੇ ਅਤੇ ਇੱਕਮਾਤਰ ਭਾਰਤੀ ਖਿਡਾਰੀ ਹਨ । ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਦੇ ਕੋਨੇ - ਕੋਨੇ ਤੋਂ ਲੋਕਾਂ ਨੇ ਪੀ. ਵੀ. ਸਿੰਧੂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ ।
https://twitter.com/ddsportschannel/status/1421816762564108291

https://twitter.com/rashtrapatibhvn/status/1421811065965273094
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਸਿੰਧੂ ਦੀ ਜਿੱਤ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ । ਸ਼੍ਰੀ ਕੋਵਿੰਦ ਨੇ ਟਵੀਟ ਕੀਤਾ , ਪੀ. ਵੀ. ਸਿੰਧੂ ਦੋ ਓਲੰਪਿਕ ਖੇਡਾਂ ਵਿੱਚ ਪਦਕ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ। ਉਨ੍ਹਾਂ ਨੇ ਨਿਰੰਤਰਤਾ , ਸਮਰਪਣ ਅਤੇ ਉਤਕ੍ਰਿਸ਼ਟਤਾ ਦਾ ਇੱਕ ਨਵਾਂ ਪੈਮਾਨਾ ਸਥਾਪਿਤ ਕੀਤਾ ਹੈ । ਭਾਰਤ ਨੂੰ ਮਾਣ ਦਿਵਾਉਣ ਲਈ ਉਨ੍ਹਾਂ ਨੂੰ ਮੇਰੇ ਵੱਲੋਂ ਹਾਰਦਿਕ ਵਧਾਈ । ”
https://twitter.com/narendramodi/status/1421814412340387841
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੰਧੂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਵਧਾਈ ਦਿੱਤੀ । ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ , ਪੀ. ਵੀ. ਸਿੰਧੂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਨਾਲ ਅਸੀਂ ਸਾਰੇ ਮਾਣ ਮਹਿਸੂਸ ਕਰ ਰਹੇ ਹਾਂ । ਟੋਕੀਓ 2020 ਵਿੱਚ ਕਾਂਸੀ ਪਦਕ ਜਿੱਤਣ ‘ਤੇ ਉਨ੍ਹਾਂ ਨੂੰ ਵਧਾਈ । ਉਹ ਭਾਰਤ ਦੀ ਗੌਰਵ ਹੈ ਅਤੇ ਸਾਡੇ ਸਭ ਤੋਂ ਉਤਕ੍ਰਿਸ਼ਟ ਓਲੰਪਿਕ ਖਿਡਾਰੀਆਂ ਵਿੱਚੋਂ ਇੱਕ ਹਨ ।
https://twitter.com/ianuragthakur/status/1421809402869260290
ਪੀ. ਵੀ. ਸਿੰਧੂ ਨੂੰ ਵਧਾਈ ਦਿੰਦੇ ਹੋਏ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਟਵੀਟ ਕੀਤਾ , “ਪੀ. ਵੀ. ਸਿੰਧੂ ਦੀ ਜ਼ਬਰਦਸਤ ਜਿੱਤ !!! ਤੁਸੀਂ ਇਸ ਗੇਮ ‘ਤੇ ਪੂਰਾ ਦਬਦਬਾ ਬਣਾਈ ਰੱਖਿਆ ਅਤੇ ਇਤਿਹਾਸ ਰਚ ਦਿੱਤਾ # Tokyo2020! ਦੋ ਵਾਰ ਦੀ ਓਲੰਪਿਕ ਪਦਕ ਵਿਜੇਤਾ! ਭਾਰਤ ਨੂੰ ਤੁਹਾਡੇ ‘ਤੇ ਬਹੁਤ ਮਾਣ ਹੈ ਅਤੇ ਤੁਹਾਡੀ ਵਾਪਸੀ ਦਾ ਇੰਤਜ਼ਾਰ ਹੈ ! ਤੁਸੀਂ ਕਰ ਦਿਖਾਇਆ !

ਪੀ. ਵੀ. ਸਿੰਧੂ ਇੱਕ ਸਿਲਵਰ ਪਦਕ ਵਿਜੇਤਾ (ਰਿਓ 2016 ਓਲੰਪਿਕ) ਹਨ। ਉਨ੍ਹਾਂ ਦੇ ਮਾਤਾ-ਪਿਤਾ ਦੋਨੋਂ ਰਾਸ਼ਟਰੀ ਪੱਧਰ ਦੇ ਵਾਲੀਬਾਲ ਖਿਡਾਰੀ ਸਨ । ਉਨ੍ਹਾਂ ਦੇ ਪਿਤਾ ਨੂੰ ਅਰਜੁਨ ਪੁਰਸਕਾਰ ਮਿਲਿਆ ਹੋਇਆ ਹੈ। ਪੀ. ਵੀ. ਸਿੰਧੂ ਨੇ ਮਹਬੂਬ ਅਲੀ ਦੇ ਮਾਰਗਦਰਸ਼ਨ ਵਿੱਚ 8 ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਸੀ ਅਤੇ ਸਿਕੰਦਰਾਬਾਦ ਵਿੱਚ ਇੰਡੀਅਨ ਰੇਲਵੇ ਇੰਸਟੀਟਿਊਟ ਆਵ੍ ਸਿਗਨਲ ਇੰਜੀਨੀਅਰਿੰਗ ਐਂਡ ਟੈਲੀਕਮਿਊਨੀਕੇਸ਼ਨਸ ਦੇ ਬੈਡਮਿੰਟਨ ਕੋਰਟ ਵਿੱਚ ਬੈਡਮਿੰਟਨ ਦੀਆਂ ਬੁਨਿਆਦੀ ਗੱਲਾਂ ਸਿੱਖੀਆਂ । ਇਹ ਖੇਡ ਸਿੱਖਣ ਅਤੇ ਇਸ ਦੀ ਪ੍ਰੈਕਟਿਸ ਕਰਨ ਲਈ ਪੀ. ਵੀ. ਸਿੰਧੂ ਆਪਣੇ ਘਰ ਤੋਂ ਬੈਡਮਿੰਟਨ ਕੋਰਟ ਤੱਕ ਆਉਣ - ਜਾਣ ਲਈ ਰੋਜ਼ 56 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਸਨ। ਫਿਰ ਉਹ ਪੁਲੇਲਾ ਗੋਪੀਚੰਦ ਦੀ ਬੈਡਮਿੰਟਨ ਅਕੈਡਮੀ ਵਿੱਚ ਸ਼ਾਮਿਲ ਹੋਈ ਅਤੇ 10 ਸਾਲ ਦੀ ਸ਼੍ਰੇਣੀ ਵਿੱਚ ਕਈ ਖਿਤਾਬ ਜਿੱਤੇ ।

ਵਿਅਕਤੀਗਤ ਵੇਰਵਾ :
ਜਨਮ ਤਾਰੀਖ : 05 ਜੁਲਾਈ , 1995
ਘਰ : ਹੈਦਰਾਬਾਦ , ਤੇਲੰਗਾਨਾ
ਟ੍ਰੇਨਿੰਗ: ਪੀਜੀਬੀਏ ਅਤੇ ਜੀਐੱਮਸੀ ਬਾਲਯੋਗੀ ਖੇਡ ਪਰਿਸਰ , ਗਾਚੀਬੋਵਲੀ
ਪਰਸਨਲ ਕੋਚ : ਪਾਰਕ ਤਾਏ ਸਾਂਗ
ਨੈਸ਼ਨਲ ਕੋਚ : ਪੁਲੇਲਾ ਗੋਪੀਚੰਦ
ਉਪਲਬਧੀਆਂ :
ਸਿਲਵਰ ਪਦਕ , ਰਿਓ ਓਲੰਪਿਕਸ 2016
ਗੋਲਡਨ ਪਦਕ , ਸੀਡਬਲਿਊਜੀ 2018 ( ਟੀਮ ਮੁਕਾਬਲਾ )
ਸਿਲਵਰ ਪਦਕ , ਸੀਡਬਲਿਊਜੀ 2018
ਸਿਲਵਰ ਪਦਕ , ਏਸ਼ੀਆਈ ਖੇਡ 2018
ਵਿਸ਼ਵ ਚੈਂਪੀਅਨ , 2019
ਮੁੱਖ ਸਰਕਾਰੀ ਸਹਾਇਤਾ
ਅੰਤਰਰਾਸ਼ਟਰੀ ਮੁਕਾਬਲਿਆਂ ਅਤੇ ਵਿਦੇਸ਼ ਵਿੱਚ ਟ੍ਰੇਨਿੰਗ ਲਈ ਟੀਓਪੀਐੱਸ ਤਹਿਤ ਫੀਜੀਓਥੈਰੇਪਿਸਟ ਅਤੇ ਫਿਟਨੈੱਸ ਟ੍ਰੇਨਰ
ਟੀਓਪੀਐੱਸ ਦੇ ਅਨੁਸਾਰ ਫਿਜ਼ੀਓਥੈਰੇਪਿਸਟ ਸਹਿਯੋਗ ( 2018 ਵਿੱਚ 3 ਮਹੀਨੇ ਲਈ ਗਾਇਤ੍ਰੀ ਸ਼ੈੱਟੀ )
ਵਰਤਮਾਨ ਓਲੰਪਿਕ ਚੱਕ੍ਰ ਵਿੱਚ 52 ਅੰਤਰਰਾਸ਼ਟਰੀ ਮੁਕਾਬਲਿਆਂ ਲਈ ਵਿੱਤੀ ਸਹਾਇਤਾ
ਟੋਕੀਓ ਜਾਣ ਦੇ ਉਦੇਸ਼ ਨਾਲ ਉਨ੍ਹਾਂ ਦੇ ਤੁਰੰਤ ਪੁਨਰਵਾਸ ਲਈ ਗੇਮ ਰੈਡੀ ਰਿਕਵਰੀ ਸਿਸਟਮ ਉਪਲੱਬਧ ਕਰਾਇਆ ਗਿਆ । ਉਨ੍ਹਾਂ ਦੇ ਅਨੁਰੋਧ ‘ਤੇ 24 ਘੰਟਿਆਂ ਦੇ ਅੰਦਰ ਧਨਰਾਸ਼ੀ ਜਾਰੀ ਕੀਤੀ ਗਈ।
ਤੇਲੰਗਾਨਾ ਰਾਜ ਦੇ ਨਾਲ ਸਹਿਯੋਗ ਵਿੱਚ ਗਾਚੀਬੋਵਲੀ ਸਟੇਡੀਅਮ ਵਿੱਚ ਵਿਸ਼ੇਸ਼ ਟ੍ਰੇਨਿੰਗ, ਨਾਲ ਹੀ ਉੱਥੇ ‘ਤੇ ਕੋਰਟ ਮੈਟਸ ਲਈ ਵਿੱਤ ਪੋਸ਼ਣ ।
ਪਰਸਨਲ ਵਿਦੇਸ਼ੀ ਕੋਚ ਲਈ ਪ੍ਰਾਵਧਾਨ - ਏਸੀਟੀਸੀ ਦੇ ਤਹਿਤ ਪਾਰਕ ਤਾਏ ਸਾਂਗ
ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਸਨਲ ਸਟਾਫ ਲਈ ਕੋਵਿਡ ਦੇ ਦੌਰਾਨ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਲੌਜਿਸਟਿਕ ਸਮਰਥਨ ।
ਏਸੀਟੀਸੀ ਦੇ ਤਹਿਤ ਰਾਸ਼ਟਰੀ ਕੋਚਿੰਗ ਕੈਂਪ
ਕੋਵਿਡ - 19 ਪ੍ਰੋਟੋਕਾਲ , ਲਾਈਫ ਏਟ ਟੋਕੀਓ , ਐਂਟੀ ਡੋਪਿੰਗ ਅਤੇ ਗਰਵ ਦੇ ਨਾਲ ਭਾਰਤ ਤੋਂ ਯਾਤਰਾ ਨੂੰ ਸਮਝਣ ਲਈ ਸੰਵੇਦੀਕਰਨ ਪ੍ਰੋਗਰਾਮ ਕਰਾਏ ਗਏ ।
ਵਿੱਤੀ ਸਹਾਇਤਾ
ਟੀਓਪੀਐੱਸ : 51,28,030 ਰੁਪਏ
ਏਸੀਟੀਸੀ : 3,46,51,150 ਰੁਪਏ
ਕੁੱਲ : 3,97,79,180 ਰੁਪਏ
ਪੁਰਸਕਾਰ
ਪਦਮ ਭੂਸ਼ਨ ( 2020 )
ਪਦਮ ਸ਼੍ਰੀ ( 2015 )
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ( 2016 )
ਅਰਜੁਨ ਪੁਰਸਕਾਰ ( 2013 )
ਗ੍ਰਾਸਰੂਟ ਕੋਚ : ਮਹਬੂਬ ਅਲੀ ( ਉਮਰ: 8-10 ) ਮੋਹੰਮਦ ਅਲੀ , ਆਰਿਫ ਸਰ , ਗੋਵਰਧਨ ਸਰ ਅਤੇ ਟਾਮ ਜੌਨ ( ਉਮਰ 10-12 )
ਡਿਵਲਪਮੇਂਟ ਕੋਚ: ਗੋਪੀਚੰਦ ਅਕੈਡਮੀ ਦੇ ਪੁਲੇਲਾ ਗੋਪੀਚੰਦ ਅਤੇ ਹੋਰ
ਇਲੀਟ ਕੋਚ: ਮੁਲਯੋ, ਕਿਮ, ਦਵੀ, ਰਿਫਾਨ ਅਤੇ ਪਾਰਕ ਤਾਏ ਸਾਂਗ (2018 ਤੋਂ ਹੁਣ ਤੱਕ )
*******
ਐੱਨਬੀ/ਓਏ
(Release ID: 1741948)