ਸੈਰ ਸਪਾਟਾ ਮੰਤਰਾਲਾ

ਸੈਰ -ਸਪਾਟਾ ਮੰਤਰਾਲੇ ਨੇ ਦੇਸ਼ ਵਿੱਚ ਵਿਕਾਸ ਲਈ ਈਕੋ ਟੂਰਿਜ਼ਮ ਦੇ ਵਿਸ਼ੇਸ਼ ਸੈਰ ਸਪਾਟਾ ਖੇਤਰਾਂ ਵਿੱਚੋਂ ਇੱਕ ਵਜੋਂ ਪਛਾਣ ਕੀਤੀ ਹੈ: ਸ਼੍ਰੀ ਜੀ ਕਿਸ਼ਨ ਰੈਡੀ

Posted On: 02 AUG 2021 2:57PM by PIB Chandigarh

ਮੁੱਖ ਝਲਕੀਆਂ:

ਈਕੋ ਸਰਕਟ ਅਤੇ ਵਾਈਲਡ ਲਾਈਫ ਸਰਕਟ ਸਵਦੇਸ਼ ਦਰਸ਼ਨ ਯੋਜਨਾ ਦੇ ਅਧੀਨ ਵਿਕਾਸ ਲਈ ਪਛਾਣੇ ਗਏ ਪੰਦਰਾਂ ਥੀਮੈਟਿਕ ਸਰਕਟਾਂ ਵਿੱਚ ਸ਼ਾਮਲ ਹਨ

ਸੈਰ -ਸਪਾਟਾ ਮੰਤਰਾਲੇ ਨੇ ਈਕੋ-ਟੂਰਿਜ਼ਮ 'ਤੇ ਧਿਆਨ ਕੇਂਦਰਤ ਕਰਦਿਆਂ ਸਥਾਈ ਟੂਰਿਜ਼ਮ ਲਈ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਦਾ ਮਸੌਦਾ ਤਿਆਰ ਕੀਤਾ ਹੈ

ਈਕੋ ਟੂਰਿਜ਼ਮ ਨੂੰ ਸੈਰ ਸਪਾਟਾ ਮੰਤਰਾਲੇ ਦੁਆਰਾ ਦੇਸ਼ ਵਿੱਚ ਵਿਕਾਸ ਲਈ ਵਿਸ਼ੇਸ਼ ਸੈਰ ਸਪਾਟਾ ਖੇਤਰਾਂ ਵਿੱਚੋਂ ਇੱਕ ਵਜੋਂ ਪਛਾਣਿਆ ਗਿਆ ਹੈ।

ਸੈਰ -ਸਪਾਟਾ ਮੰਤਰਾਲੇ ਨੇ ਸਥਾਈ ਆਜੀਵਕਾ ਦਾ ਸਰੋਤ ਬਣਨ ਅਤੇ ਐੱਸਡੀਜੀ ਪ੍ਰਾਪਤ ਕਰਨ ਵਿੱਚ ਸਥਾਈ ਟੂਰਿਜ਼ਮ ਦੀ ਅਥਾਹ ਸੰਭਾਵਨਾ ਨੂੰ ਮਾਨਤਾ ਦਿੱਤੀ ਹੈ। ਇਸ ਅਨੁਸਾਰ, ਸੈਰ -ਸਪਾਟਾ ਮੰਤਰਾਲੇ ਨੇ ਈਕੋ -ਟੂਰਿਜ਼ਮ 'ਤੇ ਧਿਆਨ ਕੇਂਦਰਤ ਕਰਦਿਆਂ ਸਥਾਈ ਟੂਰਿਜ਼ਮ ਲਈ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਦਾ ਮਸੌਦਾ ਤਿਆਰ ਕੀਤਾ ਹੈ। ਦਸਤਾਵੇਜ਼ ਨੂੰ ਵਧੇਰੇ ਵਿਆਪਕ ਬਣਾਉਣ ਲਈ, ਸੈਰ -ਸਪਾਟਾ ਮੰਤਰਾਲੇ ਨੇ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਦੇ ਮਸੌਦੇ ਬਾਰੇ ਪਛਾਣੇ ਗਏ ਕੇਂਦਰੀ ਮੰਤਰਾਲਿਆਂ, ਸਾਰਿਆਂ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਾਂ ਅਤੇ ਉਦਯੋਗਕ ਹਿਤਧਾਰਕਾਂ ਤੋਂ ਫੀਡਬੈਕ/ਟਿੱਪਣੀਆਂ/ਸੁਝਾਅ ਮੰਗੇ ਹਨ।

ਸੈਰ-ਸਪਾਟਾ ਮੰਤਰਾਲਾ, ਆਪਣੀ ਸਵਦੇਸ਼ ਦਰਸ਼ਨ ਯੋਜਨਾ ਦੇ ਅਧੀਨ, ਦੇਸ਼ ਵਿੱਚ ਥੀਮ-ਅਧਾਰਤ ਟੂਰਿਜ਼ਮ ਸਰਕਟ ਵਿਕਸਤ ਕਰ ਰਿਹਾ ਹੈ। ਯੋਜਨਾ ਦੇ ਅਧੀਨ ਵਿਕਾਸ ਲਈ ਪਛਾਣੇ ਗਏ ਪੰਦਰਾਂ ਥੀਮੈਟਿਕ ਸਰਕਟਾਂ ਵਿੱਚ ਈਕੋ ਸਰਕਟ ਅਤੇ ਵਾਈਲਡ ਲਾਈਫ ਸਰਕਟ ਵੀ ਸ਼ਾਮਲ ਹਨ। ਸਵਦੇਸ਼ ਦਰਸ਼ਨ ਸਕੀਮ ਦੇ ਉਦੇਸ਼ਾਂ ਵਿੱਚ ਸਥਾਨਕ ਭਾਈਚਾਰਿਆਂ ਦੀ ਸਰਗਰਮ ਸ਼ਮੂਲੀਅਤ ਦੁਆਰਾ ਰੋਜ਼ਗਾਰ ਪੈਦਾ ਕਰਨਾ ਅਤੇ ਸਮਾਜ ਅਧਾਰਤ ਵਿਕਾਸ ਅਤੇ ਗਰੀਬ ਪੱਖੀ ਟੂਰਿਜ਼ਮ ਪਹੁੰਚ ਨੂੰ ਉਤਸ਼ਾਹਤ ਕਰਨਾ ਸ਼ਾਮਲ ਹੈ। ਸਵਦੇਸ਼ ਦਰਸ਼ਨ ਯੋਜਨਾ ਦੇ ਅਧੀਨ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਪ੍ਰਸ਼ਾਸਨਾਂ ਦੁਆਰਾ ਪ੍ਰੋਜੈਕਟ ਪ੍ਰਸਤਾਵ ਪੇਸ਼ ਕੀਤਾ ਜਾਣਾ ਇੱਕ ਨਿਰੰਤਰ ਪ੍ਰਕਿਰਿਆ ਹੈ। ਯੋਜਨਾ ਦੇ ਅਧੀਨ ਵਿਕਾਸ ਦੇ ਪ੍ਰੋਜੈਕਟਾਂ ਦੀ ਪਛਾਣ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਾਂ ਨਾਲ ਸਲਾਹ ਮਸ਼ਵਰੇ ਨਾਲ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਮਨਜ਼ੂਰੀ ਫੰਡਾਂ ਦੀ ਉਪਲਬਧਤਾ, ਉਚਿਤ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ ਦੀ ਪੇਸ਼ਕਾਰੀ, ਯੋਜਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅਤੇ ਪਹਿਲਾਂ ਜਾਰੀ ਕੀਤੇ ਫੰਡਾਂ ਦੀ ਵਰਤੋਂ ਦੇ ਆਧਾਰ ‘ਤੇ ਦਿੱਤੀ ਜਾਂਦੀ ਹੈ।

ਇਹ ਜਾਣਕਾਰੀ ਸੈਰ ਸਪਾਟਾ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*********

ਐੱਨਬੀ/ਓਏ


(Release ID: 1741947) Visitor Counter : 190