ਇਸਪਾਤ ਮੰਤਰਾਲਾ

ਸਟੀਲ ਖੇਤਰ ਵੱਲੋਂ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ

Posted On: 02 AUG 2021 3:05PM by PIB Chandigarh

ਪਿਛਲੇ ਤਿੰਨ ਸਾਲਾਂ ਦੌਰਾਨ ਜਨਤਕ ਤੇ ਨਿਜੀ ਖੇਤਰ ਦੀਆਂ ਸਟੀਲ ਕੰਪਨੀਆਂ ਦੀ ‘ਤਰਲ ਮੈਡੀਕਲ ਆਕਸੀਜਨ’ (LMO) ਦੇ ਉਤਪਾਦਨ ਦੀ ਕੁੱਲ ਸਮਰੱਥਾ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ:–

 (ਪ੍ਰਤੀ ਦਿਨ ਟਨਾਂ ਵਿੱਚ)

ਸਾਲ

2018-19

2019-20

2020-21

2021-22

ਕੁੱਲ ਸਮਰੱਥਾ

2492

2494

2748

4102

 

ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਜਨਤਕ ਤੇ ਨਿਜੀ ਖੇਤਰ ਦੇ ਸਟੀਲ ਪਲਾਂਟਸ ਨੇ ਮਿਲ ਕੇ 1 ਅਪ੍ਰੈਲ–25 ਜੁਲਾਈ, 2021 ਦੌਰਾਨ 2,30,262 ਟਨ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਦੀ ਸਪਲਾਈ ਕੀਤੀ। ਇਸ ਸਬੰਧੀ ਪਲਾਂਟ–ਕ੍ਰਮ ਅਨੁਸਾਰ ਵੇਰਵੇ ਅੰਤਿਕਾ–I ’ਚ ਦਿੱਤੇ ਗਏ ਹਨ।

ਦੂਜੀ ਲਹਿਰ ਦੇ ਸਿਖ਼ਰ ਦੌਰਾਨ, ਸਟੀਲ ਖੇਤਰ ਨੇ LMO ਦੇ ਉਤਪਾਦਨ ’ਚ ਚੋਖਾ ਵਾਧਾ ਕੀਤਾ ਸੀ। ਪਹਿਲੀ ਅਪ੍ਰੈਲ, 2021 ਨੂੰ 538 ਮੀਟ੍ਰਿਕ ਟਨ LMO ਦੀ ਸਪਲਾਈ ਦੇ ਮੁਕਾਬਲੇ 13 ਮਈ, 2021 ਨੂੰ LMO ਦੀ ਸਪਲਾਈ ਆਪਣੇ ਸਿਖ਼ਰ ਭਾਵ 4,749 ਮੀਟ੍ਰਿਕ ਟਨ ’ਤੇ ਸੀ। ਅਪ੍ਰੈਲ–ਜੁਲਾਈ 2021 ਦੌਰਾਨ ਰਾਜ–ਕ੍ਰਮ ਅਨੁਸਾਰ LMO ਦੀ ਸਪਲਾਈ ਦੇ ਵੇਰਵੇ ਅੰਤਿਕਾ–II ’ਚ ਦਿੱਤੇ ਗਏ ਹਨ। ਦੇਸ਼ ਵਿੱਚ LMO ਦੇ ਉਤਪਾਦਨ ’ਚ ਵਾਧਾ ਕਰਨ ਲਈ ਸਟੀਲ ਪਲਾਂਟਸ ਨੇ ਨਿਮਨਲਿਖਤ ਕਦਮ ਚੁੱਕੇ ਸਨ:–

  1. ਲਿਕੁਇਡ ਨਾਈਟ੍ਰੋਜਨ ਤੇ ਲਿਕੁਇਡ ਅਰਗਨ ਦਾ ਉਤਪਾਦਨ ਘਟਾਇਆ।

  2.  ਆਕਸੀਜਨ ਗੈਸ ਦੀ ਵਰਤੋਂ ਘਟਾਈ ਅਤੇ ਇੰਝ ਸਟੀਲ ਦਾ ਉਤਪਾਦਨ ਘਟਾਇਆ।

 

ਅਪ੍ਰੈਲ–ਜੂਨ, 2021 ਦੇ ਸਮੇਂ ਦੌਰਾਨ ਆਕਸੀਜਨ ਗੈਸ ਦੀ ਵਰਤੋਂ ਘਟਾ ਕੇ ਸਟੀਲ ਦੇ ਉਤਪਾਦਨ ਵਿੱਚ ਲਗਭਗ 5,00,000 ਟਨ ਦੀ ਕਮੀ ਆਈ ਤੇ LMO ਦੇ ਉਤਪਾਦਨ ’ਚ ਵਾਧਾ ਕੀਤਾ ਗਿਆ।

ਸਟੀਲ ਪਲਾਂਟਸ ’ਚ ਤਿਆਰ ਕੀਤੀ ਗਈ LMO ਦੀ ਸਪਲਾਈ 22 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤੀ ਗਈ, ਜਿਵੇਂ ਕਿ ਅੰਤਿਕਾ–II ਵਿੱਚ ਦਰਜ ਹੈ ਤੇ ਇਸ ਲਈ ਸੜਕ, ਆਕਸੀਜਨ ਐਕਸਪ੍ਰੈੱਸ (ਰੇਲਵੇਜ਼) ਤੇ ਹਵਾਈ ਫ਼ੌਜ ਦੇ ਮਾਲ–ਵਾਹਕ ਹਵਾਈ ਜਹਾਜ਼ਾਂ ਜਿਹੀਆਂ ਟ੍ਰਾਂਸਪੋਰਟ ਵਿਧੀਆਂ ਦੀ ਵਰਤੋਂ ਕੀਤੀ ਗਈ।

                                                                                                                           ਅੰਤਿਕਾ – I

(ਟਨਾਂ ਵਿੱਚ)

ਪਲਾਂਟ ਦਾ ਨਾਮ

LMO ਦੀ ਉਤਪਾਦਨ ਸਮਰੱਥਾ

ਸਪਲਾਈ ਕੀਤੀ ਐੱਲਐੱਮਓ
(01.04.21

ਤੋਂ 25.07.21 ਤੱਕ)

SAIL ਭਿਲਾਈ

40

1661.41

SAIL ਭਿਲਾਈ (BOO ਪਲਾਂਟ Linde)

350

21255.04

SAIL ਬੋਕਾਰੋ

20

1399.23

SAIL ਬੋਕਾਰੋ (BOO ਪਲਾਂਟ Inox)

170

10827.94

SAIL ਦੁਰਗਾਪੁਰ

43

2449.41

SAIL ਦੁਰਗਾਪੁਰ (BOO ਪਲਾਂਟ Linde)

85

6350.9

SAIL ਰਾਉਰਕੇਲਾ

48

3424.42

SAIL ਰਾਉਰਕੇਲਾ (BOO ਪਲਾਂਟ Linde)

310

18817.36

SAIL ਬਰਨਪੁਰ

70

2334.24

RINL ਵਿਸ਼ਾਖਾਪਟਨਮ

130

9947.47

ਟਾਟਾ ਸਟੀਲ ਜਮਸ਼ੇਦਪੁਰ (LINDE)

453

21285.961

ਟਾਟਾ ਸਟੀਲ ਜਮਸ਼ੇਦਪੁਰ (AWIPL)

150

11258.26

ਟਾਟਾ ਸਟੀਲ ਕਲਿੰਗਾਨਗਰ

219

10641.03

ਟਾਟਾ ਸਟੀਲ BSL

244

8126.35

ਜਿੰਦਲ ਸਟੇਨਲੈੱਸ (ਹਿਸਾਰ) ਲਿਮਿਟੇਡ

9.5

778.337

ਜਿੰਦਲ ਸਟੇਨਲੈੱਸ ਲਿਮਿਟੇਡ (ਜੈਪੁਰ)

52

3105.88

AMNS ਹਜ਼ੀਰਾ (INOX)

240

11865.09

JSW ਸਟੀਲ ਲਿਮਿਟੇਡ ਵਿਜੇਨਗਰ – (Belloxy)

106

8253.03

JSW ਸਟੀਲ ਲਿਮਿਟੇਡ ਵਿਜੇਨਗਰ, (Linde PLC)

537

28023.6

JSW ਸਟੀਲ ਲਿਮਿਟੇਡ ਵਿਜੇਨਗਰ ਵਰਕਸ (ਏਅਰ ਵਾਟਰ)

100

5891.945

JSW ਸਟੀਲ ਲਿਮਿਟੇਡ ਵਿਜੇਨਗਰ ਵਰਕਸ (IGPL)

130

7184.74

JSW ਸਟੀਲ ਲਿਮਿਟੇਡ, ਡੋਲਵੀ (Own)

180

13512.3

JSW ਸਟੀਲ ਲਿਮਿਟੇਡ, ਡੋਲਵੀ (Own 2)

124

9414.23

JSW ਸਟੀਲ ਲਿਮਿਟੇਡ, ਸਲੇਮ

17

1696.57

ਜਿੰਦਲ ਸਟੀਲ ਐਂਡ ਪਾਵਰ, ਅੰਗੁਲ

100

2963.37

ਵੇਦਾਂਤਾ ESL, ਬੋਕਾਰੋ

20

474.44

JSW- BPSL, ਝਰਸੂਗੁੜਾ

25

718.9

ਕਲਿਆਣੀ ਸਟੀਲ, ਹੌਸਪੈਟ

130

6600.3

ਕੁੱਲ ਜੋੜ

4102

      230262

 

ਅੰਤਿਕਾ – II

(ਟਨਾਂ ਵਿੱਚ)

ਲੜੀ ਨੰ.

ਰਾਜ

ਸਪਲਾਈ ਕੀਤੀ ਐੱਲਐੱਮਓ
(01.04.2021 ਤੋਂ 25.07.2021 ਤੱਕ)

1

ਮਹਾਰਾਸ਼ਟਰ

30310.85

2

ਮੱਧ ਪ੍ਰਦੇਸ਼

11477.19

3

ਛੱਤੀਸਗੜ੍ਹ

7404.96

4

ਆਂਧਰਾ ਪ੍ਰਦੇਸ਼

30016.79

5

ਝਾਰਖੰਡ

6137.571

6

ਪੱਛਮੀ ਬੰਗਾਲ

15224.03

7

ਬਿਹਾਰ

4622.83

8

ਓਡੀਸ਼ਾ

12750.9

9

ਉੱਤਰ ਪ੍ਰਦੇਸ਼

15080.2

10

ਗੁਜਰਾਤ

7563.24

11

ਕਰਨਾਟਕ

44107.79

12

ਤੇਲੰਗਾਨਾ

17178.21

13

ਤਾਮਿਲ ਨਾਡੂ

10725.33

14

ਹਰਿਆਣਾ

8419.707

15

ਦਿੱਲੀ

2136.75

16

ਆਸਾਮ

1921.95

17

ਕੇਰਲ

1436.58

18

ਗੋਆ

715.75

19

ਪੰਜਾਬ

1842.72

20

ਰਾਜਸਥਾਨ

700.45

21

ਜੰਮੂ ਤੇ ਕਸ਼ਮੀਰ

18.16

22

ਉੱਤਰਾਖੰਡ

470.28

ਕੁੱਲ ਜੋੜ

230262

 

ਇਹ ਜਾਣਕਾਰੀ ਕੇਂਦਰੀ ਸਟੀਲ ਮੰਤਰੀ ਸ੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਲੋਕ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

****

ਐੱਸਐੱਸ/ਐੱਸਕੇ



(Release ID: 1741729) Visitor Counter : 138